ਬੱਚਿਆਂ ਦੀ ਹਾਇਰ ਐਜੂਕੇਸ਼ਨ ਲਈ ਜੋੜੋ ਫੰਡ
ਅੱਜ-ਕੱਲ੍ਹ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਪਹਿਲਾਂ ਦੀ ਤੁਲਨਾ ’ਚ ਕਾਫੀ ਵਧ ਗਿਆ ਹੈ ਸ਼ੁਰੂਆਤੀ ਸਿੱਖਿਆ ’ਚ ਹੀ ਐਨਾ ਖਰਚ ਹੋ ਜਾਂਦਾ ਹੈ ਫਿਰ ਹਾਇਰ ਸਟੱਡੀਜ਼ ਦੀ ਤਾਂ ਗੱਲ ਹੀ ਵੱਖ ਹੈ ਜੇਕਰ ਚੰਗੇ ਸਿੱਖਿਆ ਸੰਸਥਾਨ ਤੋਂ ਕੋਈ ਪ੍ਰੋਫੈਸ਼ਨਲ ਕੋਰਸ ਕਰਵਾਉਣਾ ਚਾਹੁੰਦੇ ਹੋ ਤਾਂ ਉਸ ਲਈ ਚੰਗਾ-ਖਾਸਾ ਬਜ਼ਟ ਰੱਖਣਾ ਹੁੰਦਾ ਹੈ
ਇਸ ਲਈ ਅੱਜ-ਕੱਲ੍ਹ ਪੇਰੈਂਟਸ ਨੇ ਪਹਿਲਾਂ ਤੋਂ ਹੀ ਬੱਚਿਆਂ ਦੀ ਹਾਇਰ ਸਟੱਡੀਜ਼ ਲਈ ਫੰਡ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੇ ਲੋਨ ਲਈ ਪ੍ਰੇਸ਼ਾਨ ਨਾ ਹੋਣਾ ਪਵੇ ਜੇਕਰ ਤੁਸੀਂ ਵੀ ਆਪਣੇ ਬੱਚਿਆਂ ਲਈ ਥੋੜ੍ਹਾ-ਥੋੜ੍ਹਾ ਪੈਸਾ ਨਿਵੇਸ਼ ਕਰਕੇ ਇੱਕ ਵੱਡਾ ਫੰਡ ਖੜ੍ਹਾ ਕਰਨਾ ਚਾਹੁੰਦੇ ਹੋ, ਤਾਂ ਇਨ੍ਹਾਂ ਸਕੀਮਾਂ ’ਚ ਨਿਵੇਸ਼ ਕਰ ਸਕਦੇ ਹੋ
Table of Contents
ਜਾਣਦੇ ਹਾਂ ਇਨ੍ਹਾਂ ਯੋਜਨਾਵਾਂ ਬਾਰੇ | Funds
ਪਬਲਿਕ ਪ੍ਰੋਵੀਡੈਂਟ ਫੰਡ
ਸਰਕਾਰ ਦੀ ਇਸ ਯੋਜਨਾ ਦਾ ਲਾਭ ਹੁਣ ਤੁਸੀਂ ਆਪਣੇ ਬੱਚੇ ਲਈ ਵੀ ਲੈ ਸਕਦੇ ਹੋ ਬੱਚੇ ਦੇ ਨਾਂਅ ਨਾਲ ਬੈਂਕ ਜਾਂ ਪੋਸਟ ਆਫਿਸ ’ਚ ਪੀਪੀਐੱਫ ਅਕਾਊਂਟ ਖੁੱਲ੍ਹਵਾ ਕੇ ਤੁਸੀਂ ਉਸ ’ਚ ਆਪਣੀ ਸਮਰੱਥਾ ਦੇ ਹਿਸਾਬ ਨਾਲ ਥੋੜ੍ਹਾ-ਥੋੜ੍ਹਾ ਪੈਸਾ ਜਮ੍ਹਾ ਕਰ ਸਕਦੇ ਹੋ ਇਸ ’ਚ 15 ਸਾਲ ਲਈ ਲਾੱਕ-ਇਨ-ਪੀਰੀਅਡ ਰਹਿੰਦਾ ਹੈ ਬੱਚੇ ਦੇ 18 ਸਾਲ ਦਾ ਹੋਣ ’ਤੇ ਤੁਸੀਂ ਇਹ ਤੈਅ ਕਰ ਸਕਦੇ ਹੋ ਕਿ ਇਸ ਅਕਾਊਂਟ ਨੂੰ ਅੱਗੇ ਚਲਾਉਣਾ ਹੈ ਜਾਂ ਨਹੀਂ ਇਸ ’ਚ ਸਾਲ ਭਰ ’ਚ ਤੁਸੀਂ 1.5 ਲੱਖ ਰੁਪਏ ਤੱਕ ਜਮ੍ਹਾ ਕਰ ਸਕਦੇ ਹੋ ਇਸ ’ਚ ਵਿਆਜ਼ ਦਰ ਚੰਗੀ ਹੈ ਘੱਟੋ-ਘੱਟ 7 ਤੋਂ 8 ਫੀਸਦੀ ਵਿਆਜ ਤਾਂ ਮਿਲ ਹੀ ਜਾਂਦਾ ਹੈ ਨਾਲ ਹੀ ਤੁਹਾਨੂੰ ਇਸ ’ਚ ਨਿਵੇਸ਼ ਨਾਲ ਟੈਕਸ ਬੈਨੀਫਿਟ ਵੀ ਮਿਲਦਾ ਹੈ।
ਮਿਊਚੁਅਲ ਫੰਡ
ਬੱਚਿਆਂ ਲਈ ਬਿਹਤਰ ਰਿਟਰਨ ਪਾਉਣ ਲਈ ਤੁਸੀਂ ਚੰਗੇ ਮਿਊਚੁਅਲ ਫੰਡਸ ’ਚ ਵੀ ਨਿਵੇਸ਼ ਕਰ ਸਕਦੇ ਹੋ ਇਸ ’ਚ ਸ਼ੇਅਰ ਮਾਰਕਿਟ ਦੀ ਤੁਲਨਾ ’ਚ ਰਿਸਕ ਘੱਟ ਹੈ ਖਾਸ ਤੌਰ ’ਤੇ ਲਾਰਜ-ਕੈਪ ਮਿਊਚੁਅਲ ਫੰਡਸ ’ਚ ਨਿਵੇਸ਼ ਕਰਨਾ ਬਿਹਤਰ ਆਪਸ਼ਨ ਹੈ ਸਟੇਟ ਬੈਂਕ ਨੇ ਖਾਸ ਮੈਗਨਮ ਚਿਲਡਰਨਸ ਬੈਨੀਫਿਟ ਫੰਡ ਦੀ ਸ਼ੁਰੂਆਤ ਕੀਤੀ ਹੈ ਇਸ ਵਿਚ ਛੇ ਮਹੀਨੇ ’ਚ ਕਰੀਬ 7.84 ਫੀਸਦੀ, ਇੱਕ ਸਾਲ ’ਚ 4.59 ਫੀਸਦੀ ਅਤੇ 2 ਸਾਲ ’ਚ ਲਗਭਗ 51.27 ਫੀਸਦੀ ਦਾ ਰਿਟਰਨ ਮਿਲਦਾ ਹੈ ਇਸ ਤੋਂ ਇਲਾਵਾ ਤੁਸੀਂ ਆਈਸੀਆਈਸੀਆਈ ਪਰੂਡੈਂਸ਼ੀਅਲ ਚਾਈਲਡ ਕੇਅਰ, ਐੱਚਡੀਐੱਫਸੀ ਚਿਲਡਰਨ ਗਿਫਟ ਫੰਡ, ਟਾਟਾ ਯੰਗ ਸਿਟੀਜ਼ਨ ਫੰਡ ਅਤੇ ਯੂਟੀਆਈ ਚਿਲਡਰਨਸ ਕਰੀਅਰ ਪਲਾਨ ਵਰਗੇ ਫੰਡਸ ’ਚ ਵੀ ਪੈਸਾ ਲਾ ਸਕਦੇ ਹੋ।
ਨੈਸ਼ਨਲ ਸੇਵਿੰਗਸ ਸਕੀਮ
ਨੈਸ਼ਨਲ ਸੇਵਿੰਗ ਸਰਟੀਫਿਕੇਟ (ਐੱਨਐੱਸਸੀ) ’ਚ 5 ਸਾਲ ਦਾ ਲਾਕ ਇਨ ਪੀਰੀਅਡ ਰਹਿੰਦਾ ਹੈ ਇਸ ’ਚ ਰਿਟਰਨ ਕਾਫੀ ਚੰਗਾ ਹੈ ਨਾਲ ਹੀ ਇਸ ਸਕੀਮ ’ਤੇ ਤੁਸੀਂ 80ਸੀ ਦੇ ਤਹਿਤ ਟੈਕਸ ਛੂਟ ਵੀ ਕਲੇਮ ਕਰ ਸਕਦੇ ਹੋ।
ਸੁਕੰਨਿਆ ਸਮਰਿੱਧੀ ਯੋਜਨਾ
ਜੇਕਰ ਤੁਹਾਡੀ ਬੇਟੀ ਹੈ ਅਤੇ ਉਸ ਦੀ ਉਮਰ 10 ਸਾਲ ਤੋਂ ਘੱਟ ਹੈ ਤਾਂ ਇਹ ਯੋਜਨਾ ਤੁਹਾਡੇ ਲਈ ਸਭ ਤੋਂ ਵਧੀਆ ਨਿਵੇਸ਼ ਦਾ ਵਿਕਲਪ ਹੈ ਇਸ ਸਕੀਮ ’ਚ ਨਿਵੇਸ਼ਕ ਹਰ ਸਾਲ 1.5 ਲੱਖ ਰੁਪਏ ਨਿਵੇਸ਼ ਕਰ ਸਕਦਾ ਹੈ ਇਸ 1.5 ਲੱਖ ਰੁਪਏ ’ਤੇ ਤੁਹਾਨੂੰ ਟੈਕਸ ਦੀ ਧਾਰਾ 80ਸੀ ਦੇ ਤਹਿਤ ਟੈਕਸ ਡਿਡਕਸ਼ਨ ਵੀ ਮਿਲਦਾ ਹੈ ਭਾਵ ਜੇਕਰ ਤੁਸੀਂ ਪੁਰਾਣੀ ਟੈਕਸ ਵਿਵਸਥਾ ਚੁਣੀ ਹੈ ਤਾਂ ਤੁਹਾਨੂੰ 1.5 ਲੱਖ ਰੁਪਏ ਨਿਵੇਸ਼ ਕੀਤੀ ਗਈ ਰਕਮ ਤੁਹਾਡੀ ਇਨਕਮ ’ਚੋਂ ਡਿਡਕਟ ਹੋਵੇਗੀ ਜਿਸ ’ਤੇ ਤੁਹਾਨੂੰ ਟੈਕਸ ਨਹੀਂ ਦੇਣਾ ਹੋਵੇਗਾ ਇਹ ਯੋਜਨਾ 21 ਸਾਲ ਤੋਂ ਬਾਅਦ ਮੈਚਿਉਰ ਹੁੰਦੀ ਹੈ ਤਾਂ ਤੁਸੀਂ ਵੀ ਇਨ੍ਹਾਂ ਯੋਜਨਾਵਾਂ ’ਚ ਨਿਵੇਸ਼ ਕਰਕੇ ਆਪਣੇ ਬੱਚਿਆਂ ਦੀ ਹਾਇਰ ਸਟੱਡੀਜ਼ ਲਈ ਬੇਫ਼ਿਕਰ ਹੋ ਕੇ ਬੈਠੋ।
ਜ਼ਲਦੀ ਕਰੋ ਨਿਵੇਸ਼ ਦੀ ਸ਼ੁਰੂਆਤ
ਜੇਕਰ ਬੱਚਿਆਂ ਦੀ ਹਾਇਰ ਐਜੂਕੇਸ਼ਨ ਲਈ ਤੁਸੀਂ ਵੱਡਾ ਫੰਡ ਜੋੜਨਾ ਚਾਹੁੰਦੇ ਹੋ ਤਾਂ ਤੁਹਾਨੂੰ ਜਿੰਨਾ ਜਲਦੀ ਹੋ ਸਕੇ ਓਨਾ ਇਨਵੈਸਟਮੈਂਟ ਸ਼ੁਰੂ ਕਰ ਦੇਣਾ ਚਾਹੀਦਾ ਹੈ ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਹੋ ਤਾਂ ਤੁਸੀਂ ਵੱਡਾ ਫੰਡ ਨਹੀਂ ਜੋੜ ਸਕੋਗੇ ਇਸ ਦੀ ਸਭ ਤੋਂ ਵੱਡੀ ਵਜ੍ਹਾ ਹੈ ਐਜੂਕੇਸ਼ਨ ਇਨਫਲੇਸ਼ਨ ਚੰਗਾ ਹੋਵੇਗਾ ਕਿ ਤੁਸੀਂ ਆਪਣੇ ਬੱਚੇ ਦੇ ਜਨਮ ਤੋਂ ਠੀਕ ਬਾਅਦ ਉਸ ਲਈ ਫੰਡ ਜੋੜਨਾ ਸ਼ੁਰੂ ਕਰ ਦਿਓ।