ਮਟਰ ਚਾਟ ਸਪੈਸ਼ਲ -ਰੈਸਿਪੀ
Table of Contents
Matar Chaat ਸਮੱਗਰੀ:-
- ਅੱਧਾ ਕਿੱਲੋ ਸੁੱਕੇ ਮਟਰ (ਹਰੇ ਨਹੀਂ, ਸਗੋਂ ਜੋ ਚਿੱਟੇ ਛੋਲਿਆਂ ਵਰਗੇ ਹੁੰਦੇ ਹਨ, ਪੀਲੇ),
- 250 ਗ੍ਰਾਮ ਆਲੂ,
- ਇੱਕ ਚਮਚ ਅਮਚੂਰ,
- ਅੱਧਾ ਚਮਚ ਗਰਮ ਮਸਾਲਾ,
- ਹਰਾ ਧਨੀਆ,
- ਪਿਆਜ,
- ਨਿੰਬੂ,
- ਹਰੀ ਮਿਰਚ,
- ਹਲਦੀ,
- ਨਮਕ ਅਤੇ ਮਿਰਚ ਸਵਾਦ ਅਨੁਸਾਰ
Matar Chaat ਤਰੀਕਾ:-
ਰਾਤ ਨੂੰ ਮਟਰ ਭਿਉਂ ਕੇ ਰੱਖ ਦਿਓ ਅਤੇ ਸਵੇਰੇ ਜਾਂ ਸ਼ਾਮ ਜਦੋਂ ਵੀ ਬਣਾਉੁਣੇ ਹਨ, ਉਸ ਸਮੇਂ ਦੇ ਅਨੁਸਾਰ ਭਿਉਂ ਦਿਓ ਜਿਵੇਂ ਰਾਤ ਨੂੰ ਭਿਉਂ ਕੇ ਰੱਖੇ ਹਨ, ਤਾਂ ਸਵੇਰੇ ਕੂਕਰ ’ਚ 4-5 ਗਲਾਸ ਪਾਣੀ ਪਾ ਕੇ ਉਸ ’ਚ ਆਲੂ ਛਿੱਲ ਕੇ ਕੱਟ ਕੇ ਪਾਓ ਅਤੇ ਨਾਲ ਹੀ ਭਿੱਜੇ ਹੋਏ ਮਟਰ ਪਾ ਦਿਓ ਇਸ ’ਚ ਸਵਾਦ ਅਨੁਸਾਰ ਨਮਕ, ਹਲਦੀ, ਅਮਚੂਰ ਆਦਿ ਮਸਾਲੇ ਪਾਓ 10-12 ਸੀਟੀਆਂ ਵੱਜਣ ’ਤੇ ਗੈਸ ਬੰਦ ਕਰ ਦਿਓ
ਹੁਣ ਕੂਕਰ ਨੂੰ ਖੋਲ੍ਹ ਕੇ ਮਟਰਾਂ ਨੂੰ ਚੰਗੀ ਤਰ੍ਹਾਂ ਫੈਂਟ ਲਓ ਅਤੇ ਚੰਗੀ ਤਰ੍ਹਾਂ ਮਿਕਸ ਕਰ ਲਓ ਹੁਣ ਸਰਵ ਕਰਨ ਲਈ ਤਿਆਰ ਮਟੀਰੀਅਲ ਨੂੰ ਅਲੱਗ-ਅਲੱਗ ਬਾਊਲਾਂ ’ਚ ਪਾਓ ਅਤੇ ਬਾਰੀਕ ਕੱਟਿਆ ਪਿਆਜ, ਹਰਾ ਧਨੀਆ, ਹਰੀ ਮਿਰਚ, ਲਾਲ ਮਿਰਚ ਅਤੇ ਨਿੰਬੂੂ ਸਵਾਦ ਅਨੁਸਾਰ ਪਾਓ ਲਓ ਤੁਹਾਡੇ ਲਈ ਸੁੱਕੇ ਮਟਰਾਂ ਦੀ ਚਾਟ ਤਿਆਰ ਹੈ