ਬੱਚਿਆਂ ਦਾ ਕੱਦਕਾਠ ਜ਼ਿਆਦਾਤਰ ਖਾਨਦਾਨੀ ਹੁੰਦਾ ਹੈ ਪਰ ਖਾਸ ਧਿਆਨ ਦੇ ਕੇ ਅਸੀਂ ਹਾਈਟ ਵਧਾਉਣ ’ਚ ਉਨ੍ਹਾਂ ਦੀ ਮੱਦਦ ਕਰ ਸਕਦੇ ਹਾਂ ਉਂਜ ਹਰ ਬੱਚੇ ਦੀ ਵਿਕਾਸ ਦਰ ਅਲੱਗ ਹੁੰਦੀ ਹੈ ਫਿਰ ਵੀ ਮਾਂ-ਬਾਪ ਹੋਣ ਦੇ ਨਾਤੇ ਸਾਨੂੰ ਯਤਨ ਕਰਨਾ ਚਾਹੀਦਾ ਹੈ ਆਓ! ਜਾਣਦੇ ਹਾਂ ਆਪਣੇ ਬੱਚਿਆਂ ਦੇ ਰੂਟੀਨ ’ਚ ਕੀ ਬਦਲਾਅ ਲਿਆਈਏ ਤਾਂ ਕਿ ਉਨ੍ਹਾਂ ਦਾ ਕੱਦ ਲੰਮਾ ਹੋ ਸਕੇ। (Increase Height Your Children)
ਕੱਦ ਵਧਣ ਦੀ ਵੀ ਇੱਕ ਉਮਰ ਹੁੰਦੀ ਹੈ ਜਿਵੇਂ ਪਹਿਲੇ ਸਾਲ ਤੱਕ ਬੱਚੇ ਦਾ ਕੱਦ ਜ਼ਿਆਦਾ ਨਹੀਂ ਵਧਦਾ 7-8 ਸਾਲ ਤੱਕ ਬੱਚੇ ਦੀ ਵਿਕਾਸ ਦੀ ਗਤੀ ਹੌਲੀ ਹੁੰਦੀ ਹੈ ਲੜਕੀਆਂ 8 ਸਾਲ ਤੋਂ 13 ਸਾਲ ਤੱਕ ਦੀ ਉਮਰ ’ਚ ਤੇਜ਼ੀ ਨਾਲ ਵਧਦੀਆਂ ਹਨ ਅਤੇ ਲੜਕੇ 10 ਤੋਂ 15 ਸਾਲ ਤੱਕ ਦੀ ਉਮਰ ’ਚ ਤੇਜ਼ੀ ਨਾਲ ਵਧਦੇ ਹਨ ਉਂਜ ਬੱਚਿਆਂ ਦੀ ਲੰਬਾਈ 18 ਤੋਂ 20 ਸਾਲ ਤੱਕ ਥੋੜ੍ਹੀ-ਥੋੜ੍ਹੀ ਵਧਦੀ ਰਹਿੰਦੀ ਹੈ ਬੱਚਿਆਂ ਦੀ ਲੰਬਾਈ ’ਚ ਹਿਊਮਨ ਗ੍ਰੋਥ ਹਾਰਮੋਨ ਦਾ ਵੀ ਕਾਫੀ ਯੋਗਦਾਨ ਹੁੰਦਾ ਹੈ ਇਹ ਹਾਰਮੋਨ ਪਿਟਿਊਟਰੀ ਗਲੈਂਡ ’ਚੋਂ ਨਿੱਕਲਦਾ ਹੈ। (Increase Height Your Children)
ਕੁਝ ਆਦਤਾਂ, ਜਿਨ੍ਹਾਂ ਦਾ ਬਦਲਾਅ ਜੀਵਨਸ਼ੈਲੀ ’ਚ ਜ਼ਰੂਰੀ:-
- ਵਧਦੇ ਬੱਚਿਆਂ ਨੂੰ ਘੱਟੋ-ਘੱਟ 10 ਤੋਂ 12 ਘੰਟਿਆਂ ਤੱਕ ਨੀਂਦ ਜ਼ਰੂਰੀ ਹੁੰਦੀ ਹੈ ਬੱਚਿਆਂ ਨੂੰ ਰਾਤ ਨੂੰ ਜ਼ਲਦੀ ਸੌਣ ਦੀ ਆਦਤ ਪਾਓ ਤਾਂ ਕਿ ਬੱਚੇ ਦਾ ਸਹੀ ਵਿਕਾਸ ਹੋ ਸਕੇ।
- ਬੱਚੇ ਦੇ ਆਹਾਰ ’ਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਰੱਖੋ ਬੱਚਿਆਂ ਨੂੰ ਦੁੱਧ, ਦੁੱਧ ਨਾਲ ਬਣੇ ਉਤਪਾਦ, ਬੀਨਸ, ਰਾਜਮਾਂਹ, ਕਾਲੇ ਛੋਲੇ, ਸੋਇਆਬੀਨ ਦਿਓ।
- ਆਹਾਰ ’ਚ ਆਇਰਨ, ਕੈਲਸ਼ੀਅਮ, ਵਿਟਾਮਿਨਸ ਦੀ ਵੀ ਸਹੀ ਮਾਤਰਾ ਦਾ ਧਿਆਨ ਰੱਖੋ ਨਿਯਮਿਤ ਰੂਪ ਨਾਲ ਬੱਚਿਆਂ ਨੂੰ ਫਲ, ਹਰੀਆਂ ਸਬਜ਼ੀਆਂ, ਦੁੱਧ ਅਤੇ ਦੁੱਧ ਨਾਲ ਬਣੇ ਉਤਪਾਦ ਦਿਓ।
- ਬੱਚਿਆਂ ਨੂੰ ਟੀ.ਵੀ., ਕੰਪਿਊਟਰ, ਟੈਬਲੇਟ, ਮੋਬਾਈਲ ਆਦਿ ਤੋਂ ਦੂਰ ਰੱਖੋ ਤਾਂ ਕਿ ਉਹ ਇੱਕ ਥਾਂ ਬੈਠ ਕੇ ਸਮਾਂ ਬਰਬਾਦ ਨਾ ਕਰਨ।
- ਉਨ੍ਹਾਂ ਨੂੰ ਬਾਹਰ ਖੇਡਣ ਲਈ ਉਤਸ਼ਾਹਿਤ ਕਰੋ ਤਾਂ ਕਿ ਉਨ੍ਹਾਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਸਹੀ ਢੰਗ ਨਾਲ ਹੋ ਸਕੇ ਬੱਚਿਆਂ ਨੂੰ ਬਾਹਰ ਸਾਈਕਲ ਚਲਾਉਣ, ਫੁੱਟਬਾਲ ਬਾਸਕਿਟਬਾਲ, ਬੈਡਮਿੰਟਨ, ਸਕੀਪਿੰਗ ਕਰਨ ਲਈ ਭੇਜੋ ਤਾਂ ਕਿ ਬੱਚੇ ਚੁਸਤ ਬਣੇ ਰਹਿਣ ਅਤੇ ਮੋਟੇ ਵੀ ਨਾ ਹੋਣ।
- ਬੱਚਿਆਂ ਨੂੰ ਸਟਰੈਚਿੰਗ ਅਤੇ ਹੈਂਗਿੰਗ ਕਸਰਤ ਲਗਾਤਾਰ ਕਰਵਾਓ ਤਾਂ ਕਿ ਹੱਡੀਆਂ ਦਾ ਸੰਪੂਰਨ ਵਿਕਾਸ ਹੋਵੇ ਤਾੜ ਆਸਣ, ਚੱਕਰ ਆਸਣ, ਸੂਰਿਆ ਨਮਸਕਾਰ ਵਰਗੇ ਆਸਣ ਬੱਚਿਆਂ ਦੇ ਕੱਦ ਵਧਾਉਣ ’ਚ ਮੱਦਦ ਕਰਦੇ ਹਨ।
- ਬੱਚਿਆਂ ਦਾ ਰੂਟੀਨ ਚੈਕਅੱਪ ਬੱਚਿਆਂ ਦੇ ਮਾਹਿਰ ਡਾਕਟਰ ਤੋਂ ਕਰਵਾਉਂਦੇ ਰਹੋ ਤਾਂ ਕਿ ਸਮਾਂ ਰਹਿੰਦੇ ਤੁਸੀਂ ਬੱਚੇ ਦੇ ਸਹੀ ਵਿਕਾਸ ’ਤੇ ਧਿਆਨ ਦੇ ਸਕੋ।
- ਬੱਚਿਆਂ ਨੂੰ ਪੌਸ਼ਟਿਕ ਆਹਾਰ ਦਿਓ ਜਿਸ ’ਚ ਪ੍ਰੋਟੀਨ, ਕਾਰਬੋਹਾਈਡ੍ਰੇਟ ਅਤੇ ਫੈਟ ਸਹੀ ਮਾਤਰਾ ’ਚ ਹੋਵੇ ਬੱਚਿਆਂ ਨੂੰ ਪੀਜ਼ਾ, ਬਰਗਰ, ਸਾਫਟ ਡਰਿੰਕਸ, ਜੰਕਫੂਡ ਘੱਟ ਤੋਂ ਘੱਟ ਖਾਣ ਨੂੰ ਦਿਓ ਇਹ ਵਿਕਾਸ ’ਚ ਰੁਕਾਵਟ ਬਣਦੇ ਹਨ।
- ਬੱਚਿਆਂ ਨੂੰ ਕਣਕ ਦੀ ਰੋਟੀ ਅਤੇ ਬ੍ਰਾਊਨ ਬਰੈੱਡ ਖਾਣ ਨੂੰ ਦਿਓ।
- ਬੱਚਿਆਂ ਨੂੰ ਧੁੱਪ ’ਚ ਖੇਡਣ, ਬੈਠਣ ਨੂੰ ਕਹੋ ਤਾਂ ਕਿ ਉਨ੍ਹਾਂ ਨੂੰ ਵਿਟਾਮਿਨ ਡੀ ਮਿਲ ਸਕੇ ਵਿਟਾਮਿਨ ਡੀ ਮਾਸਪੇਸ਼ੀਆਂ ਦੇ ਵਿਕਾਸ ਲਈ ਜ਼ਰੂਰੀ ਹੈ।
- ਜਿੰਕ ਨਾਲ ਭਰਪੂਰ ਖੁਰਾਕ ਪਦਾਰਥ ਵੀ ਦਿਓ, ਇਹ ਵੀ ਵਿਕਾਸ ’ਚ ਸਹਾਇਕ ਹੁੰਦਾ ਹੈ ਮੂੰਗਫਲੀ, ਕੱਦੂ ਆਦਿ ਖਾਣ ਨੂੰ ਦਿਓ।
- ਬੱਚਿਆਂ ਦਾ ਮੈਟਾਬਾਲਿਜ਼ਮ ਠੀਕ ਰਹੇ, ਇਸ ਲਈ ਬੱਚਿਆਂ ਨੂੰ 3 ਮੁੱਖ ਆਹਾਰਾਂ ’ਚ ਹੈਲਦੀ ਸਨੈਕਸ ਵੀ ਦਿਓ।
- ਬੱਚਿਆਂ ਦਾ ਇਮਿਊਨ ਸਿਸਟਮ ਮਜ਼ਬੂਤ ਬਣਿਆ ਰਹੇ, ਇਸ ਲਈ ਬੱਚਿਆਂ ਨੂੰ ਵਿਟਾਮਿਨ ਸੀ ਨਾਲ ਭਰਪੂਰ ਫਲ ਦਿਓ ਇਮਿਊਨ ਸਿਸਟਮ ਕਮਜ਼ੋਰ ਹੋਣ ’ਤੇ ਬੱਚਾ ਵਾਰ-ਵਾਰ ਬਿਮਾਰ ਹੁੰਦਾ ਹੈ ਜਿਸ ਨਾਲ ਬੱਚੇ ਦਾ ਵਿਕਾਸ ਰੁਕਦਾ ਹੈ ਜੇਕਰ ਇਮਿਊਨ ਸਿਸਟਮ ਮਜ਼ਬੂਤ ਹੋਵੇ ਤਾਂ ਬੱਚੇ ਦਾ ਵਿਕਾਸ ਸਹੀ ਹੁੰਦਾ ਹੈ।
- ਬੱਚਿਆਂ ਨੂੰ 8 ਤੋਂ 10 ਗਲਾਸ ਪਾਣੀ ਪੀਣ ਨੂੰ ਦਿਓ ਕੈਫੀਨ ਯੁਕਤ ਪੀਣ ਵਾਲੇ ਪਦਾਰਥ ਬੱਚਿਆਂ ਨੂੰ ਨਾ ਪੀਣ ਦਿਓ।
- ਬੱਚਿਆਂ ਦੇ ਬਾਡੀ ਪਾਸ਼ਚਰ ’ਤੇ ਵੀ ਧਿਆਨ ਦਿਓ ਤਾਂ ਕਿ ਉਹ ਸਿੱਧੇ ਖੜ੍ਹੇ ਹੋਣ, ਸਿੱਧੇ ਬੈਠਣ ਲੱਕ ਝੁਕਾ ਕੇ ਨਾ ਤੁਰਨ, ਨਾ ਬੈਠਣ, ਨਾ ਖੜ੍ਹੇ ਹੋਣ ਰੀੜ੍ਹ ਦੀ ਹੱਡੀ ਸਿੱਧੀ ਰਹਿਣ ਨਾਲ ਵਿਕਾਸ ਠੀਕ ਹੁੰਦਾ ਹੈ।