dedicated-to-humanity

dedicated-to-humanityਬੂੰਦ-ਬੂੰਦ ਇਨਸਾਨੀਅਤ ਨੂੰ ਸਮਰਪਿਤ dedicated-to-humanity

ਖੂਨਦਾਨ ‘ਚ ਡੇਰਾ ਸੱਚਾ ਸੌਦਾ ਦੇ ਨਾਂਅ ਰਿਕਾਰਡ

  • 7 ਦਸੰਬਰ 2003 ਨੂੰ 8 ਘੰਟਿਆਂ ‘ਚ ਸਭ ਤੋਂ ਜ਼ਿਆਦਾ 15,432 ਖੂਨਦਾਨ
  • 10 ਅਕਤੂਬਰ 2004 ਨੂੰ 17921 ਯੂਨਿਟ ਖੂਨਦਾਨ
  • 8 ਅਗਸਤ 2010 ਨੂੰ ਸਿਰਫ਼ 8 ਘੰਟਿਆਂ ‘ਚ 43,732 ਯੂਨਿਟ ਖੂਨਦਾਨ
  • ਸੇਵਾਦਾਰਾਂ ਨੇ ਕੀਤਾ 5 ਲੱਖ 20 ਹਜਾਰ ਯੂਨਿਟ ਤੋਂ ਵੱਧ ਖੂਨਦਾਨ

ਖੂਨ ਦੀ ਬੂੰਦ ਜੇਕਰ ਗਰਮ ਹੈ ਤਾਂ ਜ਼ਿੰਦਗੀ ਹੈ, ਨਹੀਂ ਤਾਂ ਦੁਨੀਆਂ ਤੋਂ ਰੁਖਸਤ ਹੁੰਦਿਆਂ ਦੇਰ ਨਹੀਂ ਲਗਦੀ ਆਮ ਜ਼ਿੰਦਗੀ ਜਿਉਣ ਵਾਲੇ ਲੋਕਾਂ ਤੋਂ ਵੱਖ ਵੀ ਇੱਕ ਦੁਨੀਆ ਹੁੰਦੀ ਹੈ ਜਿਸ ‘ਚ ਖੂਨ ਦੀ ਕਦਰੋ-ਕੀਮਤ ਸਮਝ ‘ਚ ਆਉਂਦੀ ਹੈ ਇਸ ਦੁਨੀਆਂ ‘ਚ ਖੂਨ ਲੈਣ ਵਾਲਿਆਂ ਤੋਂ ਜ਼ਿਆਦਾ ਖੂਨ ਦੇਣ ਵਾਲੇ ਦੀ ਅਹਿਮੀਅਤ ਹੁੰਦੀ ਹੈ ਬੇਸ਼ੱਕ ਖੂਨ ਦੇਣ ਵਾਲਾ ਭਾਵ ਖੂਨਦਾਨੀ ਦੂਜੇ ਦੀ ਜ਼ਿੰਦਗੀ ਬਚਾਉਣ ਲਈ ਹੀ ਆਪਣੇ ਸਰੀਰ ‘ਚ ਜਮ੍ਹਾ ਖੂਨ ਦੀ ਪੂੰਜੀ ਨੂੰ ਦੂਜੇ ਨੂੰ ਦਾਨ ਕਰਦਾ ਹੈ, ਪਰ ਇਹ ਦਾਨ ਕੋÂਂੀ ਆਮ ਨਹੀਂ ਹੈ

ਇਸ ਦੀ ਅਹਿਮੀਅਤ ਉਹੀ ਜਾਣਦਾ ਹੈ ਜਿਸ ਨੂੰ ਦੂਜੇ ਦੇ ਖੂਨ ਦੀਆਂ ਚੰਦ ਬੂੰਦਾਂ ਫਿਰ ਤੋਂ ਜੀਵਨ ਬਖ਼ਸ਼ ਦਿੰਦੀਆਂ ਹਨ ਖੂਨਦਾਨ ਕਰਨਾ ਜਿੰਨਾ ਮਹਾਨ ਕੰਮ ਹੈ, ਉਸ ਤੋਂ ਵੀ ਵਧ ਕੇ ਮਹਾਨਤਾ ਹੈ ਇਨਸਾਨ ‘ਚ ਖੂਨਦਾਨ ਕਰਨ ਦਾ ਜਜ਼ਬਾ ਪੈਦਾ ਕਰਨਾ ਖੂਨਦਾਨੀ ਦਿਵਸ ‘ਤੇ ਜ਼ਰੂਰੀ ਹੋ ਜਾਂਦਾ ਹੈ ਉਸ ਮਹਾਨ ਸ਼ਖਸੀਅਤ ਦਾ ਜ਼ਿਕਰ ਕਰਨਾ, ਜਿਨ੍ਹਾਂ ਦੀ ਪਾਵਨ ਪ੍ਰੇਰਨਾ ਦੀ ਬਦੌਲਤ ਅੱਜ ਇੱਕ ਅਵਾਜ਼ ਲਾਉਣ ‘ਤੇ ਹਜ਼ਾਰਾਂ ਲੋਕ ਬਲੱਡ ਬੈਂਕ ਸਾਹਮਣੇ ਲਾਈਨਾਂ ‘ਚ ਆ ਖੜ੍ਹੇ ਹੋ ਜਾਂਦੇ ਹਨ ਉਹ ਨਾ ਕਿਸੇ ਦਾ ਧਰਮ ਪੁੱਛਦੇ ਹਨ, ਨਾ ਕਿਸੇ ਦੀ ਜਾਤ ਬਸ! ਉਨ੍ਹਾਂ ਦਾ ਇੱਕੋ-ਇੱਕ ਮਕਸਦ ਹੁੰਦਾ ਹੈ

ਦੂਜੇ ਦੇ ਜੀਵਨ ਨੂੰ ਬਚਾਉਣਾ ‘ਇੰਸਾਂ’ ‘ਚ ਅਜਿਹੀ ਪ੍ਰੇਰਨਾ ਭਰਨ ਵਾਲੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਹਮੇਸ਼ਾ ਹੀ ਪਰਉਪਕਾਰ ਕਰਨ ਦੀ ਗੱਲ ਕਹੀ ਹੈ ਦੂਜੇ ਦੇ ਦੁੱਖ-ਦਰਦ ਨੂੰ ਸਾਂਝਾ ਕਰਦਿਆਂ ਉਸ ਨੂੰ ਦੂਰ ਕਰਨ ਦੀ ਸਿੱਖਿਆ ਦਿੱਤੀ ਹੈ ਬਿਮਾਰ-ਲਾਚਾਰ ਦਾ ਦੁੱਖ-ਦਰਦ ਘੱਟ ਕਰਨ ਦੀ ਕੋਸ਼ਿਸ਼ ਕਰਨ ਦੀ ਗੱਲ ਸਮਝਾਈ ਹੈ ਜਿਉਂਦੇ-ਜੀ ਖੂਨਦਾਨ, ਗੁਰਦਾਦਾਨ ਅਤੇ ਮਰਨ ਤੋਂ ਬਾਅਦ ਦੇਹਦਾਨ ਦੀ ਅਨੋਖੀ ਰੀਤ ਚਲਾ ਕੇ ਪੂਜਨੀਕ ਗੁਰੂ ਜੀ ਨੇ ਡੇਰਾ ਸੱਚਾ ਸੌਦਾ ਦੀ ਦੇਸ਼-ਵਿਦੇਸ਼ ‘ਚ ਬੈਠੀ ਕਰੋੜਾਂ ਦੀ ਗਿਣਤੀ ‘ਚ ਸਾਧ-ਸੰਗਤ ਨੂੰ ਜੀਵਨ ਜਿਉਣ ਦਾ ਨਵਾਂ ਢੰਗ ਸਿਖਾਇਆ ਹੈ ਇਸ ਨੂੰ ਫਾੱਲੋ ਕਰਦਿਆਂ ਸੰਗਤ ਅੱਜ ਖੂਨਦਾਨ ਵਰਗੇ ਮਹਾਨ ਕੰਮਾਂ ‘ਚ ਆਪਣੀ ਹਿੱਸੇਦਾਰੀ ਨੂੰ ਕਿਸਮਤ ਵਾਲਾ ਮੰਨਦੀ ਹੈ

ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਖੂਨਦਾਨ ਦੇ ਪ੍ਰਤੀ ਜਜ਼ਬੇ ਨੂੰ ਦੇਖਦਿਆਂ ਪੂਜਨੀਕ ਗੁਰੂ ਜੀ ਨੇ ਉਨ੍ਹਾਂ ਨੂੰ ਚਲਦਾ-ਫਿਰਦਾ ਬਲੱਡ ਪੰਪ (ਟ੍ਰਿਊ ਬਲੱਡ ਪੰਪ) ਦੀ ਪਰਿਭਾਸ਼ਾ ਦਿੱਤੀ ਹੈ, ਜਿਸ ਨੂੰ ਸਮੇਂ-ਸਮੇਂ ‘ਤੇ ਸੰਗਤ ਸਾਬਤ ਵੀ ਕਰਦੀ ਰਹਿੰਦੀ ਹੈ ਕੋਰੋਨਾ ਮਹਾਂਕਾਲ ‘ਚ ਲਾੱਕਡਾਊਨ ਦੌਰਾਨ ਡੇਰਾ ਪ੍ਰੇਮੀਆਂ ਨੇ ਅੰਤਰ-ਰਾਸ਼ਟਰੀ ਖੂਨਦਾਨ ਦਿਵਸ ਦੇ ਟੀਚੇ ‘ਚ ਭਾਰਤ ‘ਚ ਖੂਨਦਾਨ ਕੈਂਪਾਂ ਦਾ ਵੱਡੇ ਪੱਧਰ ‘ਤੇ ਆਯੋਜਨ ਕੀਤਾ ਇਹ ਅਜਿਹਾ ਦੌਰ ਸੀ, ਜਦੋਂ ਲੋਕ ਘਰਾਂ ਤੋਂ ਬਾਹਰ ਗਲੀ ‘ਚ ਨਿਕਲਣਾ ਵੀ ਮੁਨਾਸਿਫ਼ ਨਹੀਂ ਸਮਝਦੇ ਸਨ, ਪਰ ਡੇਰਾ ਪ੍ਰੇਮੀਆਂ ਨੇ ਮੌਤ ਦੇ ਡਰ ਨੂੰ ਮਾਤ ਦਿੰਦੇ ਹੋਏ ਬਲੱਡ ਬੈਂਕਾਂ ‘ਚ ਜਾ ਕੇ ਖੂਨਦਾਨ ਕੀਤਾ ਇੱਕ ਦਿਨ ‘ਚ ਹਜ਼ਾਰਾਂ ਯੂਨਿਟ ਖੂਨਦਾਨ ਕੀਤਾ ਇੱਥੇ ਪੰਜਾਬ ਦੇ ਪਟਿਆਲਾ, ਜਲੰਧਰ ਅਤੇ ਹਰਿਆਣਾ ਦੇ ਸਰਸਾ ਜ਼ਿਲ੍ਹੇ ਦਾ ਜ਼ਿਕਰ ਲਾਜ਼ਮੀ ਹੋ ਜਾਂਦਾ ਹੈ,

ਜਿੱਥੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਖੂਨਦਾਨੀਆਂ ਦੇ ਰੂਪ ‘ਚ ਨਜ਼ਦੀਕੀ ਬਲੱਡ ਬੈਂਕਾਂ ਦੇ ਦੁਆਰ ‘ਤੇ ਇੱਕ ਮਹੀਨੇ ਤੱਕ ਲਗਾਤਾਰ ਤਿਆਰ ਖੜ੍ਹੇ ਮਿਲੇ ਇਸ ਦੀ ਖਾਸ ਵਜ੍ਹਾ ਸੀ ਇਨ੍ਹਾਂ ਖੇਤਰਾਂ ‘ਚ ਥੈਲੇਸੀਮੀਆ ਪੀੜਤਾਂ ਲਈ ਖੂਨ ਦੀ ਆ ਰਹੀ ਕਿੱਲਤ ਇਨ੍ਹਾਂ ਸੇਵਾਦਾਰਾਂ ਨੇ ਖੂਨਦਾਨ ਨੂੰ ਇੱਕ ਆਦਰਸ਼ ਮੰਨਦੇ ਹੋਏ ਪ੍ਰਣ ਲਿਆ ਕਿ ‘ਖੂਨ ਬਿਨ ਜਾਣੇ ਨ ਦੇਂਗੇ ਕੋਈ ਭੀ ਜਾਨ’ ਭਾਵ ਲਾੱਕਡਾਊਨ ‘ਚ ਥੈਲੇਸੀਮੀਆ ਪੀੜਤਾਂ ਲਈ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਫਰਿਸ਼ਤਾ ਬਣ ਕੇ ਆਏ ਇਸ ਨੇਕ ਕੰਮ ਦੀ ਬੁੱਧੀਜੀਵੀ ਵਰਗ ਨੇ ਭਰਪੂਰ ਪ੍ਰਸ਼ੰਸਾ ਕੀਤੀ ਇੱਕ ਅਵਾਜ਼ ਲਾਉਣ ‘ਤੇ ਹੀ ਨੰਗੇ ਪੈਰ ਖੂਨਦਾਨ ਲਈ ਦੌੜ ਕੇ ਆਉਣ ਵਾਲੇ ਅਜਿਹੇ ਖੂਨਦਾਨੀ ਯੋਧਾਵਾਂ ਨੂੰ ਸਾਡਾ ਸਲਾਮ

ਖੂਨਦਾਨ ਕਰਕੇ ਜੇਕਰ ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ, ਤਾਂ ਇਹ ਬਹੁਤ ਪੁੰਨ ਦਾ ਕੰਮ ਹੈ ਮਾਨਵਤਾ ਦੇ ਨਾਤੇ ਮਨੁੱਖ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਖੂਨਦਾਨ ਕਰਨ ਨਾਲ ਸਰੀਰ ‘ਚ ਕੋਈ ਕਮਜ਼ੋਰੀ ਨਹੀਂ ਆਉਂਦੀ, ਸਗੋਂ ਪਹਿਲਾਂ ਦੀ ਤੁਲਨਾ ‘ਚ ਚੰਗਾ ਖੂਨ ਬਣਦਾ ਹੈ ਅਤੇ ਸਰੀਰ ‘ਚ ਤਾਜ਼ਗੀ ਮਹਿਸੂਸ ਹੁੰਦੀ ਹੈ
-ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

ਬਠਿੰਡਾ ਦੀਆਂ ਸੇਵਾਦਾਰ ਭੈਣਾਂ ਨੇ ਲਿਖੀ ਨਵੀਂ ਇਬਾਰਤ

ਬਲਾਕ ਬਠਿੰਡਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੀ ਸੇਵਾਦਾਰ ਭੈਣਾਂ ਨੇ ਖੂਨਦਾਨ ਕੈਂਪ ਲਾ ਕੇ ਮਹਿਲਾ ਸ਼ਕਤੀ ਦਾ ਨਵਾਂ ਨਮੂਨਾ ਪੇਸ਼ ਕੀਤਾ ਹੈ ਦੱਸ ਦਈਏ ਕਿ ਮਹਿਲਾ ਸੇਵਾਦਾਰਾਂ ਵੱਲੋਂ ਤਿੰਨ ਖੂਨਦਾਨ ਕੈਂਪ ਲਾਏ ਜਾ ਚੁੱਕੇ ਹਨ ਵਿੰਗ ਦੀ ਰਾਸ਼ਟਰੀ ਮੈਂਬਰ ਊਸ਼ਾ ਇੰਸਾਂ ਤੇ ਕੁਲਦੀਪ ਇੰਸਾਂ ਨੇ ਦੱਸਿਆ ਕਿ ਕੋਰੋਨਾ ਨੂੰ ਲੈ ਕੇ ਜਾਰੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਭੈਣਾਂ ਨੇ ਕੁੱਲ 53 ਯੂਨਿਟ ਖੂਨਦਾਨ ਕੀਤਾ

ਦੂਜੇ ਪਾਸੇ ਬਠਿੰਡਾ ਦੇ ਬਲਾਕ ਬਾਲਿਆਂਵਾਲੀ ਨੇ ਵੀ ਪਿੰਡ ਦੇ ਸਰਕਾਰੀ ਹਸਪਤਾਲ ‘ਚ ਖੂਨਦਾਨ ਕੈਂਪ ਲਾਇਆ, ਜਿਸ ‘ਚ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ 42 ਯੂਨਿਟ ਖੂਨਦਾਨ ਕੀਤਾ ਜ਼ਿੰਮੇਵਾਰ ਜਗਜੀਤ ਸਿੰਘ ਇੰਸਾਂ ਨੇ ਦੱਸਿਆ ਕਿ ਬੀਤੇ ਦਿਨੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ 7 ਮਈ 2020 ਦੀ ਚਿੱਠੀ ਅਨੁਸਾਰ ਮਿਲੇ ਸੰਦੇਸ਼ ‘ਤੇ ਅਮਲ ਕਰਦਿਆਂ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਵਲੰਟੀਅਰਾਂ ਵੱਲੋਂ ਵੱਖ-ਵੱਖ ਸਟੇਟਾਂ ‘ਚ ਜਿੱਥੇ ਵੀ ਕਿਤੇ ਖੂਨ ਦੀ ਮੰਗ ਕੀਤੀ ਜਾਂਦੀ ਹੈ, ਖੂਨਦਾਨ ਕੈਂਪ ਲਾ ਕੇ ਬਲੱਡ ਬੈਂਕਾਂ ਨੂੰ ਵੱਡੇ ਪੱਧਰ ‘ਤੇ ਖੂਨਦਾਨ ਕੀਤਾ ਗਿਆ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਦਰਸ਼ਨ ਕੁਮਾਰ ਨੇ ਕਿਹਾ ਕਿ ਮੈਂ ਜ਼ਿਲ੍ਹਾ ਪ੍ਰਸ਼ਾਸਨ ਤੇ ਰੈੱਡ ਕਰਾਸ ਵੱਲੋਂ ਡੇਰਾ ਸੱਚਾ ਸੌਦਾ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਡੀ ਅਪੀਲ ਸਵੀਕਾਰ ਕਰਦੇ ਹੋਏ ਖੂਨਦਾਨ ਕਰਨ ਦੀ ਪਹਿਲਕਦਮੀ ਕੀਤੀ ਹੈ

  • ਪੀਜੀਆਈ ‘ਚ ਮਸ਼ਹੂਰ ਹੈ ਟ੍ਰਿਊ ਬਲੱਡ ਪੰਪ

ਖੂਨਦਾਨ ਦੇ ਖੇਤਰ ‘ਚ ਜ਼ਰੂਰਤਮੰਦਾਂ ਦੀ ਸੇਵਾ ਲਈ ਟ੍ਰਿਊ ਬਲੱਡ ਪੰਪ ਦੇ ਨਾਂਅ ਨਾਲ ਮਸ਼ਹੂਰ ਚੰਡੀਗੜ੍ਹ ਦੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਲਗਾਤਾਰ ਪੀਜੀਆਈ ਅਤੇ ਹੋਰ ਹਸਪਤਾਲਾਂ ‘ਚ ਮਰੀਜ਼ਾਂ ਲਈ ਖੂਨਦਾਨ ਕਰ ਰਹੇ ਹਨ ਗੌਰਵ ਇੰਸਾਂ, ਹਰਜੀਤ ਸਿੰਘ, ਹਰਪ੍ਰੀਤ ਸਿੰਘ, ਰਾਹੁਲ ਇੰਸਾਂ, ਵਰੁਣ ਇੰਸਾਂ, ਗੁਰਜੰਟ ਇੰਸਾਂ, ਹਰਵਿੰਦਰ ਇੰਸਾਂ, ਹਰੀ ਇੰਸਾਂ, ਦਰਸ਼ਨ ਇੰਸਾਂ, ਜੈਪਾਲ ਇੰਸਾਂ, ਰੌਸ਼ਨ ਇੰਸਾਂ ਆਦਿ ਨੇ ਜ਼ਰੂਰਤਮੰਦਾਂ ਲਈ ਖੂਨਦਾਨ ਕੀਤਾ ਦੂਜੇ ਪਾਸੇ ਕੁਝ ਯੂਨਿਟ ਖੂਨ ਸੇਵਾਦਾਰਾਂ ਵੱਲੋਂ ਮਾਸਟਰ ਕਾਰਡ ਦੇ ਰਾਹੀਂ ਵੀ ਮੁਹੱਈਆ ਕਰਵਾਇਆ ਗਿਆ ਦੱਸ ਦਈਏ ਕਿ ਚੰਡੀਗੜ੍ਹ ਪੀਜੀਆਈ ‘ਚ ਇਲਾਜ ਕਰਵਾਉਣ ਲਈ ਆਉਣ ਵਾਲੇ ਮਰੀਜ਼ਾਂ ‘ਚ ਜੰਮੂ-ਕਸ਼ਮੀਰ, ਹਿਮਾਚਲ, ਪੰਜਾਬ, ਹਰਿਆਣਾ, ਉੱਤਰਾਖੰਡ ਦੇ ਲੋਕ ਸ਼ਾਮਲ ਰਹਿੰਦੇ ਹਨ ਅਜਿਹੇ ‘ਚ ਮਰੀਜ਼ਾਂ ਨੂੰ ਜੇਕਰ ਖੂਨ ਦੀ ਜ਼ਰੂਰਤ ਹੁੰਦੀ ਹੈ ਸਭ ਤੋਂ ਪਹਿਲਾਂ ਹਸਪਤਾਲ ਸਟਾਫ਼ ਜਾਂ ਮਰੀਜ਼ ਦੇ ਪਰਿਵਾਰ ਵਾਲੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨਾਲ ਸੰਪਰਕ ਕਰਦੇ ਹਨ

  • ਲਗਾਤਾਰ 5 ਦਿਨਾਂ ਤੱਕ ਨਹੀਂ ਟੁੱਟਣ ਦਿੱਤੀ ਖੂਨਦਾਨ ਦੀ ਲੜੀ

ਲਾੱਕਡਾਊਨ ਦੇ ਚੱਲਦਿਆਂ ਕੋਰੋਨਾ ਮਹਾਂਮਾਰੀ ਕਾਰਨ ਲੋਕਾਂ ‘ਚ ਖੂਨਦਾਨ ਕਰਨ ਦਾ ਉਤਸ਼ਾਹ ਘੱਟ ਨਹੀਂ ਹੋਇਆ ਹੈ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਜ਼ਰੂਰਤਮੰਦ ਲੋਕਾਂ ਨੂੰ ਮੌਕੇ ‘ਤੇ ਪਹੁੰਚ ਕੇ ਖੂਨਦਾਨੀਆਂ ਦੇ ਰੂਪ ‘ਚ ਅਜਿਹੇ ਸੰਕਟ ‘ਚ ਅਜਿਹੀਆਂ ਜ਼ਿੰਦਗੀਆਂ ‘ਚ ਨਵਾਂ ਸੰਚਾਰ ਕਰ ਦਿੱਤਾ ਇਹ ਕਹਿਣਾ ਸੀ ਜਲੰਧਰ ਦੇ ਸਿਵਲ ਹਸਪਤਾਲ ਦੇ ਡਾਕਟਰ ਗਗਨਦੀਪ ਸਿੰਘ ਦਾ, ਜਿਨ੍ਹਾਂ ਨੇ ਖੁਦ ਡੇਰਾ ਸ਼ਰਧਾਲੂਆਂ ਨੂੰ ਖੂਨਦਾਨ ਦੀ ਅਪੀਲ ਕੀਤੀ ਸੀ

ਬਲਾਕ ਜਲੰਧਰ, ਬਲਾਕ ਮੁਕੰਦਪੁਰ, ਬਲਾਕ ਅਪਰਾ, ਬਲਾਕ ਨੂਰਮਹਿਲ ਦੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਇੱਕ ਮੁਸਕਾਨ ਦੇ ਅੰਤਰਗਤ ਜਲੰਧਰ ਦੇ 2 ਬਲੱਡ ਬੈਂਕਾਂ (ਸਿਵਲ ਹਸਪਤਾਲ ਤੇ ਓਹਰੀ ਹਸਪਤਾਲ ਦੇ ਬਲੱਡ ਬੈਂਕ) ‘ਚ ਡਾਕਟਰਾਂ ਦੀ ਮੰਗ ‘ਤੇ ਲਗਾਤਾਰ ਪੰਜ ਦਿਨ ਤੱਕ ਖੂਨਦਾਨ ਕੀਤਾ ਸੇਵਾਦਾਰਾਂ ਨੇ ਜਲੰਧਰ ਦੇ ਸਿਵਲ ਹਸਪਤਾਲ ਦੇ ਬਲੱਡ ਬੈਂਕ ‘ਚ 112 ਯੂਨਿਟ ਤੇ ਓਹਰੀ ਹਸਪਤਾਲ ਦੇ ਬਲੱਡ ਬੈਂਕ ‘ਚ 54 ਯੂਨਿਟ ਖੂਨਦਾਨ ਕੀਤਾ

ਮਹਾਂਰਾਸ਼ਟਰ ਸਰਕਾਰ ਦੀ ਅਪੀਲ ‘ਤੇ ਉਮੜੇ ਖੂਨਦਾਨੀ

ਮਹਾਂਰਾਸ਼ਟਰ ਸਟੇਟ ‘ਚ ਬਾਬਾ ਦੀਪ ਸਿੰਘ ਨਗਰ, ਨਾਰੀ ਰੋਡ ਨਾਗਪੁਰ ‘ਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਖੂਨਦਾਨ ਕੈਂਪ ਲਗਵਾਇਆ ਗਿਆ, ਜਿਸ ‘ਚ ਸੈਂਕੜੇ ਸੇਵਾਦਾਰਾਂ ਨੇ ਹਿੱਸਾ ਲਿਆ ਦੱਸ ਦਈਏ ਕਿ ਨਾਗਪੁਰ ਦੇ ਇੰਦਰਾ ਗਾਂਧੀ ਗਵਰਨਮੈਂਟ ਮੈਡੀਕਲ ਕਾਲਜ ਵੱਲੋਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਤੋਂ ਕੋਰੋਨਾ ਮਹਾਂਮਾਰੀ ‘ਚ ਆਈ ਖੂਨਦਾਨੀਆਂ ਦੀ ਕਮੀ ਨੂੰ ਦੇਖਦੇ ਹੋਏ ਖੂਨਦਾਨ ਕਰਨ ਲਈ ਲਿਖਤ ‘ਚ ਪੱਤਰ ਜਾਰੀ ਕਰਕੇ ਸਹਿਯੋਗ ਦੀ ਅਪੀਲ ਕੀਤੀ ਗਈ ਸੀ, ਜਿਸ ‘ਤੇ ਸੇਵਾਦਾਰਾਂ ਨੇ 40 ਯੂਨਿਟ ਖੂਨਦਾਨ ਕੀਤਾ ਮਹਾਂਰਾਸ਼ਟਰ ਦੇ ਸੀਐੱਮ ਊਧਵ ਠਾਕਰੇ ਨੇ ਵੀ ਖੂਨਦਾਨ ਦੀ ਕਿੱਲਤ ਨੂੰ ਲੈ ਕੇ ਖੂਨਦਾਨੀਆਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਸੀ

… ਇਹ ਧਰਮ ਨਹੀਂ ਦਰਦ ਦੇਖਦੇ ਹਨ

ਰੰਗ-ਰੰਗੀਲੇ ਰਾਜਸਥਾਨ ‘ਚ ਵੀ ਸੇਵਾਦਾਰਾਂ ਦੇ ਖੂਨ ਦਾ ਰੰਗ ਸਾਹਮਣੇ ਵਾਲੇ ਦਾ ਧਰਮ-ਮਜ਼੍ਹਬ ਜਾਂ ਭਾਈਚਾਰਾ ਨਹੀਂ ਦੇਖਦਾ, ਸਗੋਂ ਸੇਵਾਦਾਰਾਂ ਦਾ ਇੱਕ ਹੀ ਉਦੇਸ਼ ਹੁੰਦਾ ਹੈ ਕਿ ਆਪਣੇ ਖੂਨ ਦੀ ਇੱਕ-ਇੱਕ ਬੂੰਦ ਦੇ ਕੇ ਵੀ ਪੀੜਤ ਵਿਅਕਤੀ ਦੇ ਜੀਵਨ ਨੂੰ ਬਚਾਇਆ ਜਾ ਸਕੇ ਤਾਂ ਇਹ ਉਨ੍ਹਾਂ ਦੀ ਖੁਸ਼ਕਿਸਮਤ ਹੋਵੇਗੀ ਚੂਰੂ (ਤਾਰਾਨਗਰ) ਜੋਨ ਦੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਖੇਤਰ ਦੇ ਸਟਾਰ ਸਿਟੀ ਇੰਟਰਨੈਸ਼ਨਲ ਸਕੂਲ ‘ਚ ਵਿਸ਼ਵ ਵਾਤਾਵਰਨ ਦਿਵਸ ‘ਤੇ ਡੇਰਾ ਸੱਚਾ ਸੌਦਾ ਦੇ ਸਾਬਕਾ ਸੇਵਾਦਾਰ ਦੇਹਦਾਣੀ ਖੁਦ. ਮੰਗੇਜਾਰਾਮ ਇੰਸਾਂ ਮੀਨਾ ਦੀ ਪਹਿਲੀ ਬਰਸੀ ‘ਤੇ ਖੂਨਦਾਨ ਕੈਂਪ ਲਾ ਕੇ 113 ਯੂਨਿਟ ਖੂਨ ਇਕੱਠਾ ਕੀਤਾ ਮੁੱਖ ਮੈਡੀਕਲ ਅਧਿਕਾਰੀ ਡਾ. ਅਖਿਲੇਸ਼ ਸ਼ਰਮਾ ਨੇ ਖੂਨਦਾਨੀ ਸੇਵਾਦਾਰਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!