ਸਤਿਗੁਰੂ ਆਪਣੇ ਸਿਸ਼ ਦੀ ਦੋਨਾਂ ਜਹਾਨਾਂ ’ਚ ਰੱਖਿਆ ਕਰਦਾ ਹੈ ਜਦੋਂ ਤੱਕ ਸ਼ਿਸ਼ ਮਾਤਲੋਕ ’ਚ ਰਹਿੰਦਾ ਹੈ, ਇੱਥੇ ਵੀ ਉਸਦੀ ਆਪਣੇ ਰਹਿਮੋ-ਕਰਮ ਨਾਲ ਪਲ-ਪਲ ਸੰਭਾਲ ਕਰਦਾ ਹੈ ਅਤੇ ਜਦੋਂ ਉਹ (ਸ਼ਿਸ਼) ਇਸ ਲੋਕ (ਸੰਸਾਰ) ਨੂੰ ਛੱਡ ਕੇ ਅਗਲੇ ਜਹਾਨ ’ਚ ਜਾਂਦਾ, ਉੱਥੇ ਵੀ ਸਤਿਗੁਰੂ ਖੁਦ ਉਸਦੇ ਨਾਲ ਰਹਿ ਕੇ ਕਾਲ-ਕਰਮਾਂ ਦੇ ਲੇਖੇ-ਪੱਤਿਆਂ ਤੋਂ ਉਸਨੂੰ ਬਚਾਉਂਦਾ ਹੈ ਸਤਿਗੁਰੂ ਦੇ ਆਪਣੇ ਸ਼ਿਸ਼ ਅਤੇ ਮਾਨਵਤਾ ਪ੍ਰਤੀ ਉਪਕਾਰਾਂ ਦਾ ਵਰਣਨ ਹੋ ਹੀ ਨਹੀਂ ਸਕਦਾ ਸਾਰੇ ਸਮੁੰਦਰਾਂ ਦੀ ਸਿਆਹੀ ਬਣਾ ਲਈਏ।
ਸਾਰੀ ਬਨਸਪਤੀ ਦੀਆਂ ਕਲਮਾਂ ਅਤੇ ਸਾਰੀਆਂ ਧਰਤੀਆਂ ਨੂੰ ਕਾਗਜ਼ ਮੰਨ ਕੇ ਹਵਾ ਦੀ ਤੇਜ਼ ਗਤੀ ਨਾਲ ਲਿਖਦੇ ਜਾਈਏ ਸੱਚੇ ਸਤਿਗੁੁਰੂ ਦੇ ਗੁਣ ਫਿਰ ਵੀ ਨਹੀਂ ਲਿਖੇ ਜਾ ਸਕਦੇ ਸਤਿਗੁਰੂ ਜੀ ਦੇ ਪਰਉਪਕਾਰਾਂ ਦੀ ਗਣਨਾ ਹੋ ਹੀ ਨਹੀਂ ਸਕਦੀ ਜੋ ਸਤਿਗੁਰੂ ਜਾਨ ਹੀ ਬਖ਼ਸ਼ ਦੇਵੇ, ਜੋ ਸਤਿਗੁਰੂ ਮੁਰਦਿਆਂ ਨੂੰ ਜਿਉਂਦਾ ਕਰ ਦੇਵੇ, ਜੋ ਸਤਿਗੁਰੂ ਚੌਰਾਸੀ ਦੇ ਬੰਦੀਖਾਨੇ ’ਚ ਬੰਦੀ ਰੂਹਾਂ ਨੂੰ ਆਪਣੇ ਰਹਿਮੋ-ਕਰਮ ਨਾਲ ਮੁਕਤ ਕਰ ਦੇਵੇ, ਜਨਮ-ਮਰਨ ਦੇ ਚੱਕਰ ਤੋਂ ਕੱਢ ਕੇ ਉਨ੍ਹਾਂ ਨੂੰ ਨਿੱਜ਼ਘਰ ਪਹੁੰਚਾ ਦੇਵੇ ਤਾਂ ਇਸ ਤੋਂ ਵੱਡਾ ਕੋਈ ਉਪਕਾਰ ਹੋ ਹੀ ਨਹੀਂ ਸਕਦਾ ਤਾਂ ਅਜਿਹੇ ਸਤਿਗੁਰੂ ਦੇ ਪਰੋਪਕਾਰਾਂ ਦਾ ਕੋਈ ਕੀ ਅਤੇ ਕਿਵੇਂ ਵਰਣਨ ਕਰ ਸਕਦਾ ਹੈ।
ਬੇਸ਼ੱਕ ਦੁਨੀਆਂ ’ਚ ਅਨੇਕਾਂ ਪਰਉਪਕਾਰੀ ਇਨਸਾਨ ਹਨ ਅਤੇ ਜੋ ਆਪਣੀ-ਆਪਣੀ ਬੁੱਧੀ ਤੇ ਸਮਰੱਥਾ ਅਨੁਸਾਰ ਪਰਉਪਕਾਰ ਕਰਦੇ ਹਨ ਜਿਵੇਂ ਇੱਕ ਕੈਦਖਾਨੇ ’ਚ ਬੰਦ ਕੈਦੀਆਂ ਨੂੰ ਕੋਈ ਗਰਮੀ ਦੇ ਮੌਸਮ ’ਚ ਠੰਡਾ ਸ਼ਰਬਤ ਆਦਿ ਪਿਆ ਦਿੰਦਾ ਹੈ, ਕੈਦੀਆਂ ਦੀ ਪਿਆਸ ਕੁਝ ਸਮੇਂ ਲਈ ਮਿੱਟ ਜਾਂਦੀ ਹੈ ਅਤੇ ਉਹ ਠੰਡਕ ਮਹਿਸੂਸ ਕਰਦੇ ਹਨ ਕੋਈ ਪਰਉਪਕਾਰੀ ਸਰਦੀ ਦੇ ਮੌਸਮ ’ਚ ਚੰਗੇ, ਗਰਮ ਕੱਪੜੇ ਪਹਿਨਾ ਦਿੰਦਾ ਹੈ, ਕੁਝ ਸਮੇਂ ਲਈ ਠੰਡ ਤੋਂ ਕੁਝ ਹੱਦ ਤੱਕ ਉਨ੍ਹਾਂ ਦਾ ਬਚਾਅ ਹੋ ਜਾਂਦਾ ਹੈ।
ਕੋਈ ਆਕੇ ਉਨ੍ਹਾਂ ਨੂੰ ਚੰਗੇ-ਚੰਗੇ ਪਕਵਾਨ ਖੁਆ ਦਿੰਦਾ ਹੈ, ਜਿਸ ਨਾਲ ਕੈਦੀਆਂ ਨੂੰ ਕੁਝ ਸਮੇਂ ਲਈ ਭੁੱਖ ਤੋਂ ਸੰਤੁਸ਼ਟੀ ਮਿਲ ਜਾਂਦੀ ਹੈ ਐਨੇ ਪਰਉਪਕਾਰਾਂ ਦੇ ਹੁੰਦੇ ਹੋਏ ਵੀ ਕੈਦੀ ਤਾਂ ਕੈਦਖਾਨੇ ਵਿਚ ਹੀ ਰਹੇ ਇੱਕ ਹੋਰ ਪਰਉਪਕਾਰੀ ਸੱਜਣ ਆਉਂਦਾ ਹੈ, ਉਸਦੇ ਕੋਲ ਕੈਦਖਾਨੇ ਦੀ ਚਾਬੀ ਹੈ ਅਤੇ ਉਹ ਜੇਲ੍ਹਖਾਨੇ ਦਾ ਦਰਵਾਜਾ ਖੋਲ੍ਹ ਕੇ ਸਾਰਿਆਂ ਨੂੰ ਆਜ਼ਾਦ ਕਰ ਦਿੰਦਾ ਹੈ ਪਰਉਪਕਾਰ ਤਾਂ ਪਹਿਲੇ ਪਰਉਪਕਾਰੀ ਸੱਜਣਾਂ ਨੇ ਵੀ ਕੀਤੇ ਪਰ ਐਨੇ ਪਰਉਪਕਾਰਾਂ ਦੇ ਹੁੰਦੇ ਹੋਏ ਵੀ ਕੈਦੀ ਕੈਦਖਾਨੇ ’ਚ ਹੀ ਬੰਦ ਰਹੇ ਸਭ ਤੋਂ ਮਹਾਨ ਪਰਉਪਕਾਰ ਪਿਛਲੀ ਹਸਤੀ ਨੇ ਕੀਤਾ ਜਿਸਨੇ ਸਾਰਿਆਂ ਨੂੰ ਆਜ਼ਾਦ ਕਰਕੇ ਆਪਣੇ-ਆਪਣੇ ਘਰਾਂ ’ਚ ਪਹੁੰਚਾ ਦਿੱਤਾ।
ਸਤਿਗੁਰੂ ਦੇ ਪਰਉਪਕਾਰ ਪਰੇ੍ਹ ਤੋਂ ਪਰ੍ਹੇ ਹਨ ਉਹੋ ਅਧਿਕਾਰੀ ਰੂਹਾਂ ਨੂੰ ਚੁਰਾਸੀ ਲੱਖ ਜੂਨਾਂ ਤੋਂ ਆਜਾਦ ਕਰਕੇ ਨਿੱਜਧਾਮ, ਸੱਚਖੰਡ ਪਹੁੰਚਾ ਦਿੰਦਾ ਹੈ ਬੱਚਾ ਵੱਡਾ ਹੋ ਜਾਂਦਾ ਹੈ ਤਾਂ ਮਾਂ-ਬਾਪ ਕਾਫੀ ਹੱਦ ਤੱਕ ਬੇਫਿਕਰ ਹੋ ਜਾਂਦੇ ਹਨ ਪਰ ਸਤਿਗੁਰੂ ਆਪਣੇ ਸ਼ਿਸ਼ ਦੀ ਉਂਗਲੀ ਹਰ ਪਲ ਪਕੜੇ ਕੇ ਰੱਖਦਾ ਹੈ ਕਿਉਂਕਿ ਸਤਿਗੁਰੂ ਲਈ ਜੀਵ ਹਮੇਸ਼ਾ ਇੱਕ ਨੰਨ੍ਹਾ ਬੱਚਾ ਹੈ ਸਤਿਗੁਰੂ, ਪੀਰੋ-ਮੁਰਸ਼ਿਦੇ ਕਾਮਿਲ ਆਪਣੇ ਸ਼ਿਸ਼ ਨੂੰ ਹਰ ਪਲ ਗਾਈਡ ਕਰਦਾ, ਸਮਝਾਉਂਦਾ ਤੇ ਸੰਵਾਰਦਾ ਰਹਿੰਦਾ ਹੈ।
ਪੂਜਨੀਕ ਸੱਚੇ ਰਹਿਬਰ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਸ੍ਰੀ ਜਲਾਲਆਣਾ ਸਾਹਿਬ ਦੇ ਪਰਮ ਆਦਰਯੋਗ ਪਿਤਾ ਸਰਦਾਰ ਵਰਿਆਮ ਸਿੰਘ ਜੀ ਸਿੱਧੂ ਤੇ ਪੂਜਨੀਕ ਮਾਤਾ ਆਸ ਕੌਰ ਜੀ ਦੇ ਘਰ 25 ਜਨਵਰੀ 1919 ਨੂੰ ਪਵਿੱਤਰ ਅਵਤਾਰ ਧਾਰਨ ਕੀਤਾ ਜਦੋਂ ਸਮਾਂ ਆਇਆ, ਯਾਨੀ 28 ਫਰਵਰੀ 1960 ਨੂੰ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਇਸ ਇਲਾਹੀ ਜੋਤ ਨੂੰ ਆਪਣੇ ਪਵਿੱਤਰ ਕਰ-ਕਮਲਾਂ ਨਾਲ ਡੇਰਾ ਸੱਚਾ ਸੌਦਾ ਗੁਰਗੱਦੀ ਤੇ ਬਤੌਰ ਦੂਜੇ ਪਾਤਸ਼ਾਹ ਬਿਰਾਜਮਾਨ ਕਰਕੇ ਆਪਣੇ ਸਾਰੇ ਅਧਿਕਾਰ ਅਤੇ ਡੇਰਾ ਸੱਚਾ ਸੌਦਾ ਦੀਆਂ ਤਮਾਮ ਜ਼ਿੰਮੇਵਾਰੀਆਂ ਵੀ ਉਸੇ ਦਿਨ ਤੋਂ ਹੀ ਆਪ ਜੀ ਨੂੰ ਸੌਂਪ ਦਿੱਤੀਆਂ।
ਆਪ ਜੀ ਨੇ 30-31 ਸਾਲਾਂ ਦੇ ਦੌਰਾਨ ਲੱਖਾਂ ਲੋਕਾਂ ਦੀਆਂ ਮਾਸ-ਅੰਡਾ ਤੇ ਨਸ਼ੇ ਆਦਿ ਸਭ ਬੁਰਾਈਆਂ ਛੁੜਵਾ ਕੇ ਉਹਨਾਂ ਦੇ ਉੱਜੜੇ ਜੀਵਨ ਤੇ ਉਹਨਾਂ ਦੇ ਘਰਾਂ ਨੂੰ ਆਬਾਦ ਕੀਤਾ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾਤਾ-ਰਹਿਬਰ ਨੇ ਜੀਵ ਸਮਾਜ ’ਤੇ ਜੋ ਆਪਣਾ ਪਰਉਪਕਾਰ ਕੀਤਾ ਹੈ, ਇਸਦੀ ਮਿਸਾਲ ਜਗ-ਜ਼ਾਹਿਰ ਹੈ ਸਤਿਗੁਰੂ ਪਿਆਰੇ ਦਾ ਜੀਵਾਂ ਦੇ ਪ੍ਰਤੀ ਪਰਉਪਕਾਰ ਡੇਰਾ ਸੱਚਾ ਸੌਦਾ ’ਚ ਜ਼ੱਰੇ-ਜ਼ੱਰੇ ’ਚ ਦੇਖਿਆ ਜਾ ਸਕਦਾ ਹੈ ਸਤਿਗੁਰੂ ਪਿਆਰੇ ਪੂਜਨੀਕ ਮੌਜ਼ੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਾਵਨ ਦਿਸ਼ਾ-ਨਿਰਦੇਸ਼ਨ ’ਚ ਅੱਜ ਦੇਸ਼-ਵਿਦੇਸ਼ ’ਚ ਕਰੋੜਾਂ (ਸਾਢੇ 6 ਕਰੋੜ ਤੋਂ ਜ਼ਿਆਦਾ) ਸ਼ਰਧਾਲੂ ਆਪਣੇ ਸਤਿਗੁਰੂ ਪਿਆਰੇ ਦੇ ਅਪਾਰ ਰਹਿਮੋ-ਕਰਮ ਨੂੰ ਅਨੁਭਵ ਕਰ ਰਹੇ ਹਨ।
28 ਫਰਵਰੀ ਦਾ ਇਹ ਪਾਕ-ਪਵਿੱਤਰ ਦਿਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਾਵਨ ਗੁਰਗੱਦੀਨਸ਼ੀਨੀ ਦਿਵਸ ਹੈ ਆਪ ਜੀ ਨੇ 23 ਸਤੰਬਰ 1990 ਨੂੰ ਪੂਜਨੀਕ ਮੌਜ਼ੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਆਪਣਾ ਤੀਜਾ ਸਵਰੂਪ ਬਖ਼ਸ਼ ਕੇ ਖੁਦ ਡੇਰਾ ਸੱਚਾ ਸੌਦਾ ’ਚ ਗੁਰਗੱਦੀ ’ਤੇ ਬਿਰਾਜਮਾਨ ਕੀਤਾ ਪੂਜਨੀਕ ਪਰਮ ਪਿਤਾ ਜੀ ਦਾ ਸਾਧ-ਸੰਗਤ ’ਤੇ ਇਹ ਬਹੁਤ ਹੀ ਮਹਾਨ ਪਰਉਪਕਾਰ ਹੈ।
ਪੂਜਨੀਕ ਸਤਿਗੁਰੂ ਜੀ ਦੇ ਇਨ੍ਹਾਂ ਅਣਗਿਣਤ ਪਰਉਪਕਾਰਾਂ ਦਾ ਬਦਲਾ ਸਾਧ-ਸੰਗਤ ਕਦੇ ਚੁਕਾ ਹੀ ਨਹੀਂ ਸਕਦੀ ਪੂਜਨੀਕ ਗੁਰੂ ਜੀ ਦੇ ਪਾਵਨ ਨਿਰਦੇਸ਼ਨ ’ਚ 28 ਫਰਵਰੀ ਦਾ ਇਹ ਪਵਿੱਤਰ ਗੁਰਗੱਦੀ ਨਸ਼ੀਨੀ ਦਿਵਸ ਹਰ ਸਾਲ ਸਾਧ-ਸੰਗਤ ਲਈ ਖੁਸ਼ੀਆਂ ਦੀ ਸੌਗਾਤ ਲੈ ਕੇ ਆਉਂਦਾ ਹੈ ਅੱਜ ਦਾ ਇਹ ਪਾਕ-ਪਵਿੱਤਰ ਦਿਨ 28 ਫਰਵਰੀ, ਪੂਜਨੀਕ ਪਰਮ ਪਿਤਾ ਜੀ ਦੇ ਇਸ ਗੱਦੀਨਸ਼ੀਨੀ ਦਿਹਾੜੇ ਨੂੂੰ ਦੇਸ਼-ਵਿਦੇਸ਼ ਦੀ ਸਾਧ-ਸੰਗਤ ਹਰ ਸਾਲ ਪਾਵਨ ਐੱਮਐੱਸ ਜੀ ਮਹਾਂਰਹਿਮੋ-ਕਰਮ ਦਿਵਸ ਦੇ ਰੂਪ ’ਚ ਡੇਰਾ ਸੱਚਾ ਸੌਦਾ ’ਚ ਪਾਵਨ ਭੰਡਾਰੇ ਦੀ ਤਰ੍ਹਾਂ ਮਨਾਉਂਦੀ ਹੈ। ਅੱਜ ਦੇ ਇਸ ਪਾਵਨ ਦਿਵਸ ਦੀਆਂ ਢੇਰਾਂ ਮੁਬਾਰਕਾਂ ਹੋਣ ਜੀ।