‘ਹਰੇਕ ਰਾਸ਼ਟਰ ਲਈ ਝੰਡਾ ਹੋਣਾ ਲਾਜ਼ਮੀ ਹੈ ਲੱਖਾਂ ਲੋਕਾਂ ਨੇ ਇਨ੍ਹਾਂ ਲਈ ਆਪਣੇੇ ਬਲਿਦਾਨ ਦੀ ਆਹੂਤੀ ਦਿੱਤੀ ਹੈ ਬਿਨਾ ਸ਼ੱਕ ਇਹ ਇੱਕ ਤਰ੍ਹਾਂ ਦੀ ਬੁੱਤਪ੍ਰਸਤੀ ਹੈ ਪਰ ਇਸ ਨੂੰ ਤਬਾਹ ਕਰਨਾ ਪਾਪ ਹੋਵੇਗਾ ਕਿਉਂਕਿ ਝੰਡਾ ਆਦਰਸ਼ ਦਾ ਪ੍ਰਤੀਕ ਹੈ ਯੂਨੀਅਨ ਜੈੱਕ ਦੇ ਲਹਿਰਾਉਣ ’ਤੇ ਜੋ ਲਹਿਰ ਅੰਗਰੇਜ਼ਾਂ ਦੇ ਮਨ ’ਚ ਦੌੜਦੀ ਹੈ, ਉਸ ਦਾ ਅੰਦਾਜ਼ਾ ਲਾਉਣਾ ਸਾਡੇ ਲਈ ਮੁਸ਼ਕਿਲ ਹੈ ਪੱਟੀਆਂ ਅਤੇ ਨਾਅਰੇ ਅਮਰੀਕਾ ਵਾਸੀਆਂ ਲਈ ਆਪਣੇ-ਆਪ ’ਚ ਇੱਕ ਦੁਨੀਆਂ ਹੈ ਅਸੀਂ ਹਿੰਦੁਸਤਾਨੀ ਹਿੰਦੂ-ਮੁਸਲਿਮ, ਪਾਰਸੀ ਤੇ ਉਨ੍ਹਾਂ ਸਾਰਿਆਂ ਲਈ ਜਿਨ੍ਹਾਂ ਦਾ ਭਾਰਤਵਰਸ਼ ਘਰ ਹੈ, ਇਹ ਜ਼ਰੂਰੀ ਹੈ ਕਿ ਸਾਨੂੰ ਆਪਣੇ ਝੰਡੇ ਦੀ ਪਹਿਚਾਣ ਹੋਵੇ ਅਤੇ ਅਸੀਂ ਉਸ ਲਈ ਆਪਣਾ ਸਭ ਕੁਝ ਬਲਿਦਾਨ ਕਰ ਦੇਈਏ’ ਝੰਡੇ ਪ੍ਰਤੀ ਗਾਂਧੀ ਜੀ ਦੇ ਇਹ ਵਿਚਾਰ ਸਾਡੇ ਲਈ ਪ੍ਰੇਰਕ ਹਨ।
ਸਾਡਾ ਪਿਆਰਾ ਤਿਰੰਗਾ ਹੀ ਭਾਰਤ ਦਾ ਰਾਸ਼ਟਰੀ ਝੰਡਾ ਹੈ ਇਹ ਉਹੀ ਝੰਡਾ ਹੈ ਜਿਸ ਦੇ ਹੇਠਾਂ ਕਈ ਵੀਰ ਜਵਾਨਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਦੀਆਂ ਸਹੁੰਆਂ ਖਾਧੀਆਂ, ਲੱਖਾਂ ਰਾਸ਼ਟਰਭਗਤਾਂ ਨੇ ਇਸ ਦੀ ਮਾਣ-ਮਰਿਆਦਾ ਨੂੰ ਬਚਾਈ ਰੱਖਣ ਲਈ ਸਖ਼ਤ ਤੋਂ ਸਖ਼ਤ ਤਸੀਹੇ ਝੱਲੇ ਆਖ਼ਰ ਸਾਡਾ ਮੁਲਕ ਆਜ਼ਾਦ ਹੋਇਆ ਯੂਨੀਅਨ ਜੈੱਕ ਹੇਠਾਂ ਉੱਤਰਿਆ ਅਤੇ ਸਾਡਾ ਤਿਰੰਗਾ ਅੰਬਰਾਂ ’ਚ ਲਹਿਰਾਉਣ ਲੱਗਾ ਉਦੋਂ ਸਾਰੇ ਭਾਰਤੀਆਂ ਨੇ ਇਸ ਦੇ ਸਨਮਾਨ ’ਚ ਰਾਸ਼ਟਰਗੀਤ ਗਾ ਕੇ ਵਾਤਾਵਰਨ ਨੂੰ ਆਜ਼ਾਦੀ ਦਾ ਅਹਿਸਾਸ ਕਰਵਾਇਆ ਸੀ।
ਅਸੀਂ ਅੱਜ ਜਿਸ ਰੂਪ ’ਚ ਆਪਣੇ ਝੰਡੇ ਨੂੰ ਦੇਖ ਰਹੇ ਹਾਂ, ਇਹ ਉਹੋ-ਜਿਹਾ ਨਹੀਂ ਸੀ ਇਸ ਨੇ ਸਮੇਂ ਦੇ ਉਤਾਰ-ਚੜ੍ਹਾਅ ਦਾ ਸਾਹਮਣਾ ਕੀਤਾ ਹੈ ਇਸ ਦਾ ਵਰਤਮਾਨ ਰੂਪ ਆਜ਼ਾਦੀ ਅੰਦੋਲਨ ਦੌਰਾਨ ਹੋਈ ਭਾਰੀ ਉਥਲ-ਪੁਥਲ ਦਾ ਪ੍ਰਤੀਕ ਹੈ। ਸਭ ਤੋਂ ਪਹਿਲਾਂ 7 ਅਗਸਤ 1906 ਨੂੰ ਭਾਰਤ ਦਾ ਕੌਮੀ ਝੰਡਾ ਗ੍ਰੀਨ ਪਾਰਕ ਕਲਕੱਤਾ ’ਚ ਲਹਿਰਾਇਆ ਗਿਆ ਸੀ ਜਿਸ ’ਚ ਲਾਲ, ਪੀਲੀਆਂ ਤੇ ਹਰੀਆਂ ਪੱਟੀਆਂ ਸਨ ਇਨ੍ਹਾਂ ਪੱਟੀਆਂ ’ਚ ਲਾਲ ’ਤੇ ਸਫੈਦ ਰੰਗ ਦੇ ਅੱਠ ਕਮਲ, ਪੀਲੀ ’ਤੇ ‘ਵੰਦੇਮਾਤਰਮ’ ਅਤੇ ਹਰੀ ’ਤੇ ਇੱਕ ਕੋਨੇ ’ਚ ਸੂਰਜ ਅਤੇ ਦੂਜੇ ਪਾਸੇ ਚੰਦ ਤਾਰਾ ਬਣਿਆ ਹੋਇਆ ਸੀ ਤਬਦੀਲੀ ਦੇ ਦੌਰ ’ਚੋਂ ਲੰਘਦਾ ਹੋਇਆ 1931 ’ਚ ਇਹ ਤਿਰੰਗਾ ਕੇਸਰੀਆ, ਸਫੈਦ ਤੇ ਹਰੇ ਰੰਗ ਦੇ ਰੂਪ ’ਚ ਆਇਆ ਇਸ ਤੋਂ ਲਗਭਗ ਡੇਢ ਦਹਾਕੇ ਬਾਅਦ 22 ਜੁਲਾਈ 1947 ਨੂੰ ਸੰਵਿਧਾਨ ਸਭਾ ਦੀ ਬੈਠਕ ’ਚ ਇਸ ਨੂੰ ਰਾਸ਼ਟਰੀ ਝੰਡੇ ਦੇ ਰੂਪ ’ਚ ਸਵੀਕਾਰ ਕਰਨ ਲਈ ਪੰਡਿਤ ਜਵਾਹਰ ਲਾਲ ਨਹਿਰੂ ਨੇ ਮਤਾ ਰੱਖਿਆ।
ਅਸੀਂ ਆਪਣੇ ਕੌਮੀ ਝੰਡੇ ਨੂੰ ਪਿਆਰ ਨਾਲ ਤਿਰੰਗਾ ਵੀ ਕਹਿੰਦੇ ਹਾਂ ਉਹ ਇਸ ਲਈ ਕਿ ਇਸ ਵਿਚ ਕੇਸਰੀ, ਸਫੈਦ ਅਤੇ ਹਰੇ ਰੰਗ ਦੀਆਂ ਤਿੰਨ ਪੱਟੀਆਂ ਹਨ ਸਫੈਦ ਪੱਟੀ ’ਤੇ ਭਾਰਤ ਦੇ ਅਤਿ ਪ੍ਰਾਚੀਨ ਅਤੇ ਮਾਣਮੱਤੇ ਸੱਭਿਆਚਾਰ ਦਾ ਪ੍ਰਤੀਕ ਅਸ਼ੋਕ ਚੱਕਰ ਹੈ। ਵਿਦਵਾਨਾਂ ਨੇ ਕੌਮੀ ਝੰਡੇ ਦੇ ਹਰੇਕ ਹਿੱਸੇ ਦਾ ਆਪਣੇ-ਆਪਣੇ ਢੰਗ ਨਾਲ ਵਰਣਨ ਕੀਤਾ ਹੈ ਕੁਝ ਨੇ ਕੇਸਰੀਏ ਨੂੰ ਹਿੰਮਤ ਅਤੇ ਬਲਿਦਾਨ, ਸਫੈਦ ਨੂੰ ਸੱਚ ਅਤੇ ਸ਼ਾਂਤੀ, ਹਰੇ ਨੂੰ ਵਿਸ਼ਵਾਸ ਅਤੇ ਬਹਾਦਰੀ ਅਤੇ ਚੱਕਰ, ਜਿਸ ’ਚ 24 ਰੇਖਾਵਾਂ ਹਨ, ਜੋ ਚੌਵੀ ਘੰਟੇ ਤਰੱਕੀ ਦੇ ਰਸਤੇ ’ਤੇ ਵਧਦੇ ਰਹਿਣ ਦਾ ਸੰਕੇਤ ਦੱਸਿਆ ਹੈ।
ਮਹਾਨ ਦਾਰਸ਼ਨਿਕ ਡਾ. ਰਾਧਾਕ੍ਰਿਸ਼ਨ ਨੇ ਝੰਡੇ ਦਾ ਵਿਸ਼ਲੇਸ਼ਣ ਇਨ੍ਹਾਂ ਸ਼ਬਦਾਂ ’ਚ ਕੀਤਾ ਸੀ- ਕੇਸਰੀ ਜਾਂ ਭਗਵਾ ਤਿਆਗ ਦਾ ਪ੍ਰਤੀਕ ਹੈ ਸਾਡੇ ਆਚਾਰ ਅਤੇ ਵਿਹਾਰ ਦੀ ਸੁਰੱਖਿਆ ਲਈ ਸੱਖ ਮਾਰਗ ਹੈ ਹਰਾ ਰੰਗ ਧਰਤੀ ਅਤੇ ਇਸ ਦੇ ਰੁੱਖ-ਬੂਟਿਆਂ ਨਾਲ ਸਾਡੇ ਰਿਸ਼ਤੇ ਨੂੰ ਦਰਸਾਉਂਦਾ ਹੈ ਸਫੈਦ ਰੰਗ ਦੀ ਪੱਟੀ ਦਰਮਿਆਨ ਅਸ਼ੋਕ ਚੱਕਰ ਧਰਮ ਦੇ ਚੱਕਰ ਦਾ ਪ੍ਰਤੀਕ ਹੈ ਸੱਚ, ਧਰਮ ਅਤੇ ਸਹਿਣਸ਼ੀਲਤਾ ਇਸ ਝੰਡੇ ਦੇ ਥੱਲੇ ਕੰਮ ਕਰਨ ਵਾਲਿਆਂ ਲਈ ਸਿਧਾਂਤ ਹੋਣੇ ਚਾਹੀਦੇ ਹਨ ਚੱਕਰ ਚੱਲਦੇ ਰਹਿਣ ਦਾ ਵੀ ਪ੍ਰਤੀਕ ਹੈ ਰੁਕਣ ਦਾ ਨਾਂਅ ਮੌਤ ਹੈ ਚੱਲਦੇ ਰਹਿਣਾ ਜ਼ਿੰਦਗੀ ਹੈ ਭਾਰਤ ਨੂੰ ਬਦਲਾਅ ਦਾ ਵਿਰੋਧ ਹਰਗਿਜ਼ ਨਹੀਂ ਕਰਨਾ ਚਾਹੀਦਾ।
ਸਾਡੇ ਰਾਸ਼ਟਰੀ ਝੰਡੇ ’ਚ ਤਿੰਨਾਂ ਰੰਗਾਂ ਦੀਆਂ ਪੱਟੀਆਂ ਦੀ ਲੰਬਾਈ ਅਤੇ ਚੌੜਾਈ ਬਰਾਬਰ ਹੁੰਦੀ ਹੈ ਇਸ ਵਿਚ ਸਭ ਤੋਂ ਉੱਪਰ ਕੇਸਰੀ, ਵਿਚਲਾ ਸਫੈਦ ਅਤੇ ਸਭ ਤੋਂ ਹੇਠਾਂ ਹਰਾ ਰੰਗ ਹੁੰਦਾ ਹੈ ਝੰਡੇ ਦੀ ਕੁੱਲ ਲੰਬਾਈ ਤੇ ਚੌੜਾਈ ਦਾ ਅਨੁਪਾਤ 3 ਅਤੇ 2 ਦਾ ਹੁੰਦਾ ਹੈ। ਝੰਡੇ ਨੂੰ ਪੂਰਾ ਸਨਮਾਨ ਦਿੰਦੇ ਹੋਏ ਇਸ ਦੇ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ ਮੈਲੇ, ਪਾਟੇ ਜਾਂ ਲਿਖੇ ਝੰਡੇ ਨੂੰ ਕਦੇ ਨਹੀਂ ਲਹਿਰਾਉਣਾ ਚਾਹੀਦਾ ਝੰਡਾ ਲਹਿਰਾਉਣ ਸਮੇਂ ਇਸ ਗੱਲ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਇਸ ਤੋਂ ਉੱਪਰ ਜਾਂ ਇਸਦੇ ਸੱਜੇ ਪਾਸੇ ਕੋਈ ਹੋਰ ਝੰਡਾ ਜਾਂ ਚਿੰਨ੍ਹ ਨਾ ਹੋਵੇ ਇਕੱਠੇ ਕਈ ਝੰਡੇ ਲਹਿਰਾਉਣੇ ਹੋਣ ਤਾਂ ਸਭ ਤੋਂ ਪਹਿਲਾਂ ਕੌਮੀ ਝੰਡੇ ਨੂੰ ਲਹਿਰਾਉਣਾ ਚਾਹੀਦਾ ਹੈ ਅਤੇ ਹੋਰ ਸਾਰੇ ਝੰਡਿਆਂ ਤੋਂ ਬਾਅਦ ਇਸ ਨੂੰ ਉਤਾਰਿਆ ਜਾਣਾ ਚਾਹੀਦਾ ਹੈ ਕਿਸੇ ਜਲੂਸ ’ਚ ਇਸ ਨੂੰ ਚੁੱਕਣਾ ਹੋਵੇ ਤਾਂ ਸਭ ਤੋਂ ਅੱਗੇ ਅਤੇ ਚੁੱਕਣ ਵਾਲੇ ਦੇ ਸੱਜੇ ਮੋਢੇ ’ਤੇ ਹੋਣਾ ਚਾਹੀਦਾ ਹੈ ਝੰਡਾ ਹਮੇਸ਼ਾ ਸਿੱਧਾ ਚੁੱਕਣਾ ਚਾਹੀਦਾ ਹੈ ਅਤੇ ਬਿਲਕੁਲ ਚੋਟੀ ’ਤੇ ਹੋਣਾ ਚਾਹੀਦਾ ਹੈ।
ਆਮ ਲੋਕ ਕੌਮੀ ਝੰਡੇ ਨੂੰ ਕੁਝ ਖਾਸ ਮੌਕਿਆਂ ਜਿਵੇਂ ਸੁਤੰਤਰਤਾ ਦਿਵਸ, ਗਣਤੰਤਰ ਦਿਵਸ, ਗਾਂਧੀ ਜਯੰਤੀ ਆਦਿ ’ਤੇ ਆਪਣੇ ਘਰਾਂ ’ਤੇ ਲਹਿਰਾ ਸਕਦੇ ਹਨ ਜਦਕਿ ਸਰਕਾਰੀ ਇਮਾਰਤਾਂ ’ਤੇ ਇਹ ਹਰ ਰੋਜ਼ ਲਹਿਰਾਉਂਦਾ ਹੈ ਕਿਸੇ ਪ੍ਰਤੀ ਕੌਮੀ ਸੋਗ ਪ੍ਰਗਟ ਕਰਨ ਲਈ ਝੰਡਾ ਪੂਰਾ ਜਾਂ ਅੱਧਾ ਝੁਕਾ ਦਿੱਤਾ ਜਾਂਦਾ ਹੈ। ਹਰ ਭਾਰਤੀ ਦਾ ਇਹ ਪਹਿਲਾ ਫਰਜ਼ ਹੈ ਕਿ ਕੌਮੀ ਝੰਡਾ, ਜੋ ਭਾਰਤ ਦੀ ਆਨ-ਬਾਨ ਅਤੇ ਸ਼ਾਨ ਦਾ ਪ੍ਰਤੀਕ ਹੈ, ਦੇ ਆਦਰਸ ਦਾ ਮਰਦੇ ਦਮ ਤੱਕ ਪਾਲਣ ਕਰੋ ਅਤੇ ਇਸ ਨੂੰ ਕਦੇ ਨਾ ਝੁਕਣ ਦਿਓ ਉਦੋਂ ਉਹ ਸੱਚੇ ਅਰਥਾਂ ’ਚ ਭਾਰਤਵਾਸੀ ਹੈ।
ਸੰਜੀਵ ਕੁਮਾਰ ‘ਸੁਧਾਕਰ’