ਮਸ਼ਰੂਮ ਮਟਰ ਮਸਾਲਾ

ਸਮੱਗਰੀ:-

  • ਟਮਾਟਰ- ਚਾਰ ਮੀਡੀਅਮ ਸਾਈਜ,
  • ਪਿਆਜ-ਦੋ ਮੀਡੀਅਮ ਸਾਈਜ਼,
  • ਨਮਕ-ਸਵਾਦ ਅਨੁਸਾਰ,
  • ਹਲਦੀ- ਦੋ ਚਮਚ,
  • ਧਨੀਆ ਪਾਊਡਰ- ਇੱਕ ਚਮਚ,
  • ਗਰਮ ਮਸਾਲਾ-ਅੱਧੀ ਚਮਚ,
  • ਲਾਲ ਮਿਰਚ ਪਾਊਡਰ ਇੱਕ ਚਮਚ,
  • ਮਸ਼ਰੂਮ-200 ਗ੍ਰਾਮ,
  • ਹਰੀ ਮਟਰ-1 ਕਟੋਰੀ,
  • ਲੱਸਣ-10 ਤੋਂ 12 ਕਲੀਆਂ,
  • ਅਦਰਕ-ਇੱਕ ਇੰਚ ਤੇਲ,
  • ਹਰੀਆਂ ਮਿਰਚਾਂ-ਦੋ

ਮਸ਼ਰੂਮ ਮਟਰ ਮਸਾਲਾ ਤਰੀਕਾ:-

ਇੱਕ ਪੈਨ ’ਚ ਦੋ ਕੱਪ ਪਾਣੀ ਪਾ ਕੇ ਅਤੇ ਪਾਣੀ ਗਰਮ ਹੋ ਜਾਣ ’ਤੇ ਇਸ ’ਚ ਮਟਰਾਂ ਨੂੰ ਉੱਬਾਲ ਲਓ ਫਿਰ ਦੁਬਾਰਾ ਪਾਣੀ ਗਰਮ ਕਰ ਕੇ ਇਸ ’ਚ ਨਮਕ ਅਤੇ ਹਲਦੀ ਪਾਓ ਇਸ ਪਾਣੀ ’ਚ ਤੁਸੀਂ ਮਸ਼ਰੂਮ ਨੂੰ ਚਾਰ ਹਿੱਸਿਆਂ ’ਚ ਕੱਟ ਕੇ ਪਾਉਣਾ ਹੈ ਹੁਣ ਮਸ਼ਰੂਮ ਨੂੰ ਇਸ ’ਚ ਬਲਾਂਚ ਕਰੋ ਬਲਾਂਚ ਕਰਨ ਤੋਂ ਬਾਅਦ ਇਸਨੂੰ ਪਾਣੀ ’ਚੋਂ ਕੱਢ ਕੇ ਕਿਨਾਰੇ ਰੱਖ ਦਿਓ

ਹੁਣ ਇੱਕ ਕੜਾਹੀ ’ਚ ਤੇਲ ਗਰਮ ਕਰਕੇ ਇਸ ’ਚ ਦੋ ਮੀਡੀਅਮ ਸਾਈਜ਼ ਦੇ ਪਿਆਜ, ਚਾਰ ਮੀਡੀਅਮ ਸਾਈਜ ਦੇ ਟਮਾਟਰ, ਇੱਕ ਇੰਚ ਅਦਰਕ, ਦੋ ਹਰੀਆਂ ਮਿਰਚਾਂ ਅਤੇ 10 ਤੋਂ 12 ਲੱਸਣ ਦੀਆਂ ਕਲੀਆਂ ਨੂੰ ਪੰਜ ਮਿੰਟਾਂ ਤੱਕ ਭੁੰਨ ਲਓ ਤੁਸੀਂ ਟਮਾਟਰ ਨੂੰ ਜਲਦੀ ਗਲਾਉਣ ਲਈ ਇਸ ’ਚ ਥੋੜ੍ਹਾ ਜਿਹਾ ਨਮਕ ਪਾ ਦਿਓ ਜਦੋਂ ਪੰਜ ਮਿੰਟਾਂ ਬਾਅਦ ਤੁਸੀਂ ਦੁਬਾਰਾ ਇਸਨੂੰ ਦੇਖੋਗੇ ਤਾਂ ਟਮਾਟਰ ਗਲ ਚੁੱਕੇ ਹੋਣਗੇ ਅਤੇ ਬਾਕੀ ਚੀਜ਼ਾਂ ਵੀ ਨਰਮ ਹੋ ਗਈਆਂ ਹੋਣਗੀਆਂ ਹੁਣ ਇਸਨੂੰ ਠੰਡਾ ਹੋਣ ਲਈ ਛੱਡ ਦਿਓ ਮਿਕਸਚਰ ਜਦੋਂ ਠੰਡਾ ਹੋ ਜਾਵੇ ਤਾਂ ਇਸਨੂੰ ਮਿਕਸੀ ’ਚ ਪੀਸ ਲਓ

ਹੁਣ ਇੱਕ ਕੜਾਹੀ ਗਰਮ ਕਰਕੇ ਉਸ ’ਚ ਤੇਲ ਗਰਮ ਕਰੋ ਤੇਲ ਗਰਮ ਹੁੰਦੇ ਹੀ ਇਸ ’ਚ ਜੀਰਾ ਪਾਓ ਹੁਣ ਜੋ ਟਮਾਟਰ-ਪਿਆਜ ਦੀ ਪਿਊਰੀ ਤੁਸੀਂ ਪੀਸੀ ਹੈ ਉਸਨੂੰ ਉਸ ’ਚ ਪਾਓ ਨਾਲ ਹੀ ਹਲਦੀ ਪਾਊਡਰ, ਧਨੀਆਂ ਪਾਊਡਰ, ਲਾਲ ਮਿਰਚ ਪਾਊਡਰ ਅਤੇ ਸਵਾਦ ਅਨੁਸਾਰ ਨਮਕ ਇਸ ’ਚ ਪਾ ਦਿਓ ਇਸ ਪੇਸਟ ਨੂੰ ਤੁਸੀਂ ਉਦੋਂ ਤੱਕ ਪਕਾਉਣਾ ਹੈ ਜਦੋਂ ਤੱਕ ਇਹ ਤੇਲ ਨਾ ਛੱਡਣ ਲੱਗ ਜਾਵੇ

Also Read:  ਐਪਲ ਬਨਾਨਾ ਗਿਲਾਸ | Apple Banana Glass

ਜਦੋਂ ਕੜਾਹੀ ’ਚ ਤੁਹਾਨੂੰ ਤੇਲ ਦਿੱਖਣ ਲੱਗੇ ਤਾਂ ਇਸ ’ਚ ਥੋੜ੍ਹਾ-ਥੋੜ੍ਹਾ ਪਾਣੀ ਮਿਲਾਕੇ ਇਸਨੂੰ ਹਿਲਾਉਂਦੇ ਰਹੋ ਪਾਣੀ ਤੁਸੀਂ ਓਨਾ ਹੀ ਪਾਉਣਾ ਹੈ ਜਿੰਨਾ ਗਾੜ੍ਹੀ ਗਰੇਵੀ ਤੁਹਾਨੂੰ ਚਾਹੀਦੀ ਹੈ ਜੇਕਰ ਜ਼ਿਆਦਾ ਗਰੇਵੀ ਚਾਹੀਦੀ ਤਾਂ ਪਾਣੀ ਜ਼ਿਆਦਾ ਪਾਓ ਅਤੇ ਜੇਕਰ ਥਿਕ ਗਰੇਵੀ ਚਾਹੀਦੀ ਹੈ ਤਾਂ ਪਾਣੀ ਦੀ ਵਰਤੋਂ ਘੱਟ ਕਰੋ ਹੁਣ ਇਸ ’ਚ ਤੁਸੀਂ ਮਸ਼ਰੂਮ ਅਤੇ ਮਟਰ ਪਾਓ ਅਤੇ ਪੰਜ ਤੋਂ ਸੱਤ ਮਿੰਟਾਂ ਲਈ ਇਸਨੂੰ ਪੱਕਣ ਦਿਓ ਹੁਣ ਉੱਪਰ ਤੋਂ ਇਸ ’ਤੇ ਗਰਮ ਮਸਾਲਾ ਅਤੇ ਹਰੇ ਧਨੀਏ ਦੇ ਬਾਰੀਕ ਕੱਟੇ ਪੱਤੇ ਪਾ ਦਿਓ ਅਤੇ ਇੱਕ ਵਾਰ ਚਲਾ ਦਿਓ ਲਓ ਤੁਹਾਡੀ ਗਰਮਾ-ਗਰਮ ਮਸ਼ਰੂਮ ਮਟਰ ਮਸਾਲਾ ਦੀ ਰੇਸਿਪੀ ਤਿਆਰ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ