ਬਣੋ ਬੈਂਕ ਮਿੱਤਰ ਜੇਕਰ ਤੁਸੀਂ ਆਪਣਾ ਖਾਤਾ ਖੁੱਲ੍ਹਵਾਉਣਾ ਹੈ, ਤਾਂ ਤੁਹਾਨੂੰ ਕਿਸੇ ਬੈਂਕ ’ਚ ਜਾਂ ਉਸਦੀ ਕਿਸੇ ਸ਼ਾਖਾ ’ਚ ਜਾਣਾ ਪਵੇਗਾ, ਉਸ ਤੋਂ ਬਾਅਦ ਫਾਰਮ ਭਰਨਾ ਪਵੇਗਾ, ਹੋਰ ਵੀ ਕਈ ਪ੍ਰਕਿਰਿਆਵਾਂ ਤੋਂ ਹੋ ਕੇ ਲੰਘਣਾ ਪੈਂਦਾ ਹੈ ਪੈਸਾ ਜਮ੍ਹਾ ਕਰਵਾਉਣ ਅਤੇ ਕਢਵਾਉਣ ’ਚ ਵੀ ਅਜਿਹੀਆਂ ਹੀ ਸਮੱਸਿਆਵਾਂ ਪੇਸ਼ ਆਉਂਦੀਆਂ ਹਨ
ਕੋਈ ਵੱਡਾ ਬੈਂਕ ਤੁਹਾਡੇ ਕੋਲ ਚੱਲ ਕੇ ਆਵੇਗਾ ਨਹੀਂ ਅਤੇ ਹਰ ਜਗ੍ਹਾ ਬੈਂਕ ਖੋਲ੍ਹਣਾ ਵੀ ਸੰਭਵ ਨਹੀਂ ਹੈ ਸਰਕਾਰ ਨੇ ਇਸਨੂੰ ਲੈ ਕੇ ਇੱਕ ਬਹੁਤ ਹੀ ਵਧੀਆ ਹੱਲ ਕੱਢਿਆ ਹੈ ਡਿਜ਼ੀਟਲ ਇੰਡੀਆ ਦਾ ਸੁਪਨਾ ਸਾਕਾਰ ਹੋ ਰਿਹਾ ਹੈ ਅਜਿਹੇ ’ਚ ਹੁਣ ਬੈਂਕ ਮਿੱਤਰ ਤੁਹਾਨੂੰ ਇਹ ਸਾਰੀਆਂ ਸਹੁਲਤਾਂ ਘਰ-ਦੁਆਰ ’ਤੇ ਮੁਹੱਈਆ ਕਰਵਾਏਗਾ
Table of Contents
ਜੇਕਰ ਤੁਸੀਂ ਆਪਣੇ ਕਰੀਅਰ ’ਚ ਬੈਂਕ ਮਿੱਤਰ ਦੀ ਭੂਮਿਕਾ ਨਿਭਾਉਣਾ ਚਾਹੁੰਦੇ ਹੋ ਤਾਂ ਇਹ ਸੁਨਹਿਰਾ ਮੌਕਾ ਹੈ
ਬੈਂਕ ਮਿੱਤਰ ਕੀ ਹੈ:
ਬੈਂਕ ਮਿੱਤਰ ਉਹ ਹੁੰਦਾ ਹੈ, ਜੋ ਕਿਸੇ ਇੱਕ ਬੈਂਕ ਨਾਲ ਜੁੜਕੇ ਅਪਣੇ ਆਸਪਾਸ ਦੇ ਲੋਕਾਂ ਦੀ ਮੱਦਦ ਕਰਦਾ ਹੈ, ਜਿਵੇਂ ਕਿ ਪੈਸੇ ਪਾਉਣਾ, ਪੈਸੇ ਕੱਢਣਾ, ਏਟੀਐੱਮ ਕਾਰਡ ਬਣਵਾਉਣਾ, ਪਾਸਬੁੱਕ ਦੇਣਾ ਇਸ ਤਰ੍ਹਾਂ ਦੇ ਹੋਰ ਵੀ ਕਈ ਕਾਰਜ ਹੁੰਦੇ ਹਨ, ਜੋ ਇਨ੍ਹਾਂ ਨੇ ਕਰਨੇ ਹੁੰਦੇ ਹਨ ਇਸਦੇ ਬਦਲੇ ਬੈਂਕ ਇਨ੍ਹਾਂ ਨੂੰ ਇੱਕ ਛੋਟੀ ਜਿਹੀ ਰਕਮ ਦਿੰਦਾ ਹੈ ਅਤੇ ਨਾਲ ਹੀ ਹਰ ਇੱਕ ਜਮ੍ਹਾ-ਨਿਕਾਸੀ ’ਤੇ ਇਨ੍ਹਾਂ ਨੂੰ ਬਕਾਇਦਾ ਕਮਿਸ਼ਨ ਵੀ ਮਿਲਦਾ ਹੈ
ਬੈਂਕ ਮਿੱਤਰ ਲਈ ਯੋਗਤਾ:
ਬੈਂਕ ਮਿੱਤਰ ਬਣਨ ਲਈ ਤੁਹਾਡੀ ਉਮਰ ਘੱਟ ਤੋਂ ਘੱਟ 21 ਸਾਲ ਹੋਣੀ ਚਾਹੀਦੀ ਹੈ, ਨਾਲ ਹੀ 10ਵੀਂ ਦਾ ਸਰਟੀਫਿਕੇਟ ਜਾਂ ਮਾਰਕਸ਼ੀਟ ਕੰਪਿਊਟਰ ਦਾ ਗਿਆਨ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਜੇਕਰ ਕੋਈ ਰਿਟਾਇਰਡ ਅਫਸਰ ਹੈ, ਅਧਿਆਪਕ ਹੈ, ਫੌਜੀ ਹੈ ਅਤੇ ਜੇਕਰ ਕੋਈ ਕਰਿਆਨੇ ਦੀ ਦੁਕਾਨ ਚਲਾਉਂਦਾ ਹੋਵੇ, ਖੁਦ ਦਾ ਸੀਐੱਸਸੀ ਸੈਂਟਰ ਹੋਵੇ ਪੈਟਰੋਲ ਪੰਪ ਹੋਵੇ, ਜਾਂ ਤੁਸੀਂ ਕੋਈ ਸਹਾਇਤਾ ਸਮੂਹ ਚਲਾਉਂਦੇ ਹੋ, ਤੁਸੀਂ ਬੈਂਕ ਮਿੱਤਰ ਨਾਲ ਜੁੜ ਕੇ ਸੀਐੱਫਪੀ (ਖਪਤਕਾਰ ਸਰਵਿਸ ਪੁਆਇੰਟ) ਖੋਲ੍ਹ ਸਕਦੇ ਹੋ
ਸੀਐੱਸਪੀ ਦੇ ਕੰਮ:
ਬੈਂਕ ਮਿੱਤਰ ਭਾਵ ਸੀਐੱਸਪੀ ਸੈਂਟਰ ਦਾ ਪਹਿਲਾ ਕੰਮ ਇਹੀ ਹੁੰਦਾ ਹੈ, ਕਿ ਸਰਕਾਰ ਨਾਲ ਮਿਲ ਕੇ ਉਨ੍ਹਾਂ ਦੀਆਂ ਯੋਜਨਾਵਾਂ ਦਾ ਲਾਭ ਹਰ ਕਿਸੇ ਤੱਕ ਪਹੁੰਚਾਇਆ ਜਾਵੇ ਪ੍ਰਧਾਨ ਮੰਤਰੀ ਜਨ ਧਨ ਯੋਜਨਾ, ਇਸ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਆਪਣੇ ਖਪਤਕਾਰਾਂ ਨੂੰ ਦੇਣਾ ਇਨ੍ਹਾਂ ਦਾ ਕੰਮ ਹੁੰਦਾ ਹੈ
- ਆਪਣੇ ਗਾਹਕ ਦੇ ਪੈਸੇ ਜਮ੍ਹਾ ਕਰਨਾ
- ਪੈਸਿਆਂ ਨੂੰ ਕਢਵਾਉਣਾ
- ਗਾਹਕ ਨੂੰ ਪਾਸਬੁੱਕ ਪ੍ਰੋਵਾਇਡ ਕਰਨਾ
- ਖਾਤਾ ਖੋਲ੍ਹਣਾ
- ਏਟੀਐੱਮ ਬਿਨੈ, ਚੈੱਕਬੁੱਕ ਲਈ ਬਿਨੈ ਕਰਨਾ
- ਖਾਤੇ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ
- ਆਪਣੇ ਖਪਤਕਾਰਾਂ ਦੀ ਪਹਿਚਾਣ ਕਰਨਾ
ਸੀਐੱਸਪੀ ਹੋਰ ਕੀ-ਕੀ ਸੁਵਿਧਾਵਾਂ ਦੇ ਸਕਦੇ ਹਨ?
- ਡੀਟੀਐੱਚ ਰਿਚਾਰਜ
- ਬਿੱਲ ਭੁਗਤਾਨ
- ਮੋਬਾਇਲ ਰਿਚਾਰਜ
- ਆਨਲਾਇਨ ਫੰਡ ਟਰਾਂਸਫਰ
- ਮਿਊਚਲ ਫੰਡ ਸੇਵਾਵਾਂ
- ਟਿਕਟ ਬੁਕਿੰਗ
- ਟੀਵੀ ਰਿਚਾਰਜ ਆਦਿ
ਸੈਂਟਰ ਚਲਾਉਣ ਲਈ ਕੀ-ਕੀ ਚਾਹੀਦਾ?
- ਲੈਪਟਾਪ ਜਾਂ ਡੈਸਕਟਾਪ
- ਇੰਟਰਨੈੱਟ ਕਨੈਕਟਵਿਟੀ
- ਮੋਡਮ, ਡੋਂਗਲ
- ਪ੍ਰਿੰਟਰ
- ਸਕੈਨਰ
- ਘੱਟ ਤੋਂ ਘੱਟ 10 ਬਾਈ 10 ਦਾ ਇੱਕ ਰੂਮ
ਗਾਹਕ ਸੇਵਾ ਕੇਂਦਰ
- ਆਧਾਰ ਕਾਰਡ, ਪੈਨ ਕਾਰਡ, ਵੋਟਰ ਆਈਡੀ ਕਾਰਡ
- 10ਵੀਂ ਦੀ ਮਾਰਕਸ਼ੀਟ
- ਰਿਹਾਇਸ਼ ਪ੍ਰਮਾਣ ਪੱਤਰ, ਜਾਂ ਰਾਸ਼ਨ ਕਾਰਡ, ਟੈਲੀਫੋਨ ਬਿੱਲ
- ਕਰੈਕਟਰ ਪ੍ਰਮਾਣ ਪੱਤਰ
- ਪਾਸਬੁੱਕ ਕਾਪੀ
- ਪਾਸਪੋਰਟ ਸਾਈਜ਼ 2 ਫੋਟੋਆਂ
ਇੰਝ ਪੂਰਾ ਕਰੋ ਪੂਰਾ ਪ੍ਰੋਸੈੱਸ
ਬੈਂਕ ਮਿੱਤਰ ਜਾਂ ਗਾਹਕ ਸੇਵਾ ਕੇਂਦਰ ਖੋਲ੍ਹਣ ਲਈ ਤੁਹਾਨੂੰ ਇਨ੍ਹਾਂ ਸਟੈੱਪਾਂ ਨੂੰ ਫਾਲੋ ਕਰਨਾ ਹੋਵੇਗਾ
- ਸਭ ਤੋਂ ਪਹਿਲਾਂ ਤੁਸੀਂ ਰਜਿਸਟੇ੍ਰਸ਼ਨ ਪ੍ਰੋਸੈੱਸ ਨੂੰ ਪੂਰਾ ਕਰੋ
- ਤੁਸੀਂ ਈਗਰਾਮ ਦੀ ਆਫਿਸੀਅਲ ਵੈੱਬਸਾਈਟ ’ਤੇ ਜਾਓ
- ਹੁਣ ਤੁਸੀਂ ਆਪਣਾ ਨਾਂਅ, ਮੋਬਾਇਲ ਨੰਬਰ, ਈਮੇਲਆਈਡੀ, ਆਪਣਾ ਪਤਾ ਪਾ ਕੇ ਰਜਿਸਟਰ ਕਰੋ
- ਤੁਸੀਂ ਆਪਣੀ ਡਿਟੇਲ ਭਰੋਗੇ, ਅਤੇ ਪ੍ਰੋਸੀਡ ਦੇ ਉੱਪਰ ਕਲਿੱਕ ਕਰੋਂਗੇ
- ਤੁਸੀਂ ਹੁਣ ਚੋਣ ਕਰਨੀ ਹੈ, ਕਿ ਤੁਸੀਂ ਕਿਸ ਬੈਂਕ ਨਾਲ ਆਪਣੀ ਸੀਐੱਸਪੀ ਖੋਲ੍ਹਣੀ ਚਾਹੁੰਦੇ ਹੋ
- ਧਿਆਨ ਰੱਖੋ ਜੇਕਰ ਤੁਹਾਡੇ ਏਰੀਆ ਦੇ 2 ਕਿੱਲੋਮੀਟਰ ਦੇ ਆਸਪਾਸ ਕੋਈ ਉਸ ਬੈਂਕ ਦਾ ਬੈਂਕ ਮਿੱਤਰ ਹੈ ਤਾਂ ਤੁਸੀਂ ਨਹੀਂ ਖੋਲ੍ਹ ਸਕਦੇ
- ਤੁੁਸੀਂ ਉਸ ਬੈਂਕ ਦਾ ਬੈਂਕ ਮਿੱਤਰ ਬਣ ਸਕਦੇ ਹੋ, ਜੋ ਤੁਹਾਡੇ ਏਰੀਆ ’ਚ ਨਾ ਹੋਣ, ਪਰ ਲੋਕਾਂ ਦੀ ਜਨਸੰਖਿਆਂ ਜ਼ਿਆਦਾ ਹੋਵੇ
- ਹੁਣ ਤੁਸੀਂ ਐਪਲੀਕੇਸ਼ਨ ਨੂੰ ਸਬਮਿਟ ਕਰ ਦਿਓ
- ਹੁਣ ਇਸਨੂੰ ਵੈਰੀਫਾਈ ਸੰਚਾਲਣ ਵਿਭਾਗ ਵੱਲੋਂ ਚੈੱਕ ਕੀਤਾ ਜਾਵੇਗਾ
- ਤੁਹਾਡੇ ਈਮੇਲ ਆਈਡੀ ’ਤੇ ਇੱਕ ਆਈਡੀ ਤੇ ਪਾਸਵਰਡ ਭੇਜਿਆ ਜਾਵੇਗਾ
- ਤੁਸੀਂ ਡਾਇਰੈਕਟ ਕਿਸੇ ਬੈਂਕ ’ਚ ਜਾ ਕੇ ਬੈਂਕ ਮੈਨੇਜ਼ਰ ਨਾਲ ਵੀ ਸੰਪਰਕ ਕਰ ਸਕਦੇ ਹੋ