ਸਤਿਗੁਰੂ ਨੇ ਆਪਣੇ ਸ਼ਿਸ਼ ਦੀ ਰੱਖਿਆ ਕੀਤੀ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਰਹਿਮਤ
ਪ੍ਰੇਮੀ ਸੁਖਦੇਵ ਸਿੰਘ ਫੌਜੀ ਇੰਸਾਂ ਪੁੱਤਰ ਸੱਚਖੰਡ ਵਾਸੀ ਸ. ਬੰਤ ਸਿੰਘ ਪਿੰਡ ਘੁੰਮਣ ਕਲਾਂ ਜ਼ਿਲ੍ਹਾ ਬਠਿੰਡਾ ਤੋਂ ਆਪਣੇ ਸਤਿਗੁਰੂ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀਆਂ ਆਪਣੇ ’ਤੇ ਹੋਈਆਂ ਰਹਿਮਤਾਂ ਦਾ ਵਰਣਨ ਕਰਦਾ ਹੈ:-
ਮੈਂ ਉਦੋਂ ਫੌਜ ਵਿੱਚ ਸੀ ਜਦੋਂ ਸੰਨ 1971 ਦੀ ਜੰਗ ਪਾਕਿਸਤਾਨ ਨਾਲ ਲੱਗੀ ਅਸੀਂ ਆਪਣੀ ਪਲਟਨ ਨਾਲ ਰਾਜਸਥਾਨ ਦੀ ਬਾੜਮੇਰ ਸਾਈਡ ਤੋਂ ਖੋਖਰਾਪਾਰ ਬਾਰਡਰ ਤੋੜਕੇ ਪਾਕਿਸਤਾਨ ਦੇ ਏਰੀਏ ਵਿੱਚ ਕਾਫ਼ੀ ਅੱਗੇ ਵਧ ਗਏ ਸੀ ਮੈਂ ਆਪਣੇ ਸਤਿਗੁਰੂ ਪਰਮਪਿਤਾ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਹੁਣ ਤਾਂ ਤੁਸੀਂ ਹੀ ਰੱਖਣ ਵਾਲੇ ਹੋ ਕਿਉਂਕਿ ਯੁੱਧ ਵਿੱਚ ਕੁਝ ਵੀ ਹੋ ਸਕਦਾ ਹੈ ਇੱਕ ਦਿਨ ਮੇਰੀ ਪਲਟਣ ਦੇ ਕਰਨਲ ਸਾਹਿਬ ਨੇ ਮੈਨੂੰ ਕਿਹਾ ਕਿ ਤੂੰ ਭਗਤੀ ਕਰਦਾ ਹੈਂ, ਮੇਰੀ ਪਲਟਣ ’ਤੇ ਵੀ ਮਿਹਰ ਭਰਿਆ ਹੱਥ ਰੱਖੀਂ ਤਾਂ ਮੈਂ ਕਿਹਾ ਕਿ ਉਹ ਤਾਂ ਸਭ ਦਾ ਖੈਰ ਖਵਾਹ ਹੈ ਉਹ ਸਭ ਦਾ ਖਿਆਲ ਰੱਖੇਗਾ
ਇੱਕ ਦਿਨ ਮੇਰਾ ਸਾਥੀ ਫੌਜੀ ਬਘੇਲ ਸਿੰਘ ਸੁਬਹ ਹਨੇਰੇ ਪਾਣੀ ਦੀ ਬੋਤਲ ਲੈ ਕੇ ਬਾਹਰ ਲੈਟਰੀਨ ਜਾਣ ਲੱਗਿਆ ਤਾਂ ਉਸ ਸਮੇਂ ਦੁਸ਼ਮਣ ਦੇ ਗਿਆਰਾਂ ਜਹਾਜ਼ਾਂ ਨੇ ਸਾਡੇ ’ਤੇ ਹਮਲਾ ਕਰ ਦਿੱਤਾ ਛੇ ਜਹਾਜ਼ ਰੇਕੀ ਤੇ ਬਾਕੀ ਬੰਬਾਰੀ ਕਰ ਰਹੇ ਸਨ ਸਾਡੇ ਸਾਹਮਣੇ ਬਘੇਲ ਸਿੰਘ ਤੇ ਜਹਾਜ ਨੇ ਦੋ ਬੰਬ ਸੁੱਟੇ ਅਸੀਂ ਸਮਝਿਆ ਕਿ ਬਘੇਲ ਸਿੰਘ ਤਾਂ ਸ਼ਹੀਦ ਹੋ ਗਿਆ ਪਰ ਜਦੋਂ ਜਹਾਜ਼ ਬੰਬਬਾਰੀ ਕਰਕੇ ਚਲੇ ਗਏ ਤਾਂ ਮਾਲਕ ਸਤਿਗੁਰੂ ਦੀ ਰਹਿਮਤ ਨਾਲ ਉਹ ਉੱਠ ਕੇ ਕੱਪੜੇ ਝਾੜਨ ਲੱਗਾ ਤੇ ਬਚ ਗਿਆ ਅਸੀਂ ਮਾਲਕ ਦੀ ਰਹਿਮਤ ਨੂੰ ਵੇਖਕੇ ਹੈਰਾਨ ਰਹਿ ਗਏ
ਸਾਡੇ ਪਾਸ ਹੀ ਇੱਕ ਸੂਬੇਦਾਰ ਦੇ ਉਪਰੋਂ ਜਹਾਜ਼ ਰਾਹੀਂ ਗੋਲੀ ਲੱਗੀ ਜੋ ਉਸਦੀ ਛਾਤੀ ਵਿੱਚ ਲੱਗਣ ਦੀ ਬਜਾਏ ਉਸਦੇ ਪਿੰਨ ਵਿੱਚ ਅਟਕ ਕੇ ਖੜ੍ਹ ਗਈ ਦੇਖਣ ਵਾਲੇ ਹੈਰਾਨ ਰਹਿ ਗਏ ਕਿ ਇਹ ਕਿਵੇਂ ਹੋ ਸਕਦਾ ਹੈ ਉਹ ਪਿੰਨ ਰੱਖਦਾ ਨਹੀਂ ਸੀ, ਪਰ ਦਿਖਾਉਣ ਵਾਸਤੇ ਰੱਖਣ ਲੱਗਾ ਕਿ ਇਸ ਤਰ੍ਹਾਂ ਗੋਲੀ ਮੇਰੇ ਪਿੰਨ ਵਿੱਚ ਅਟਕ ਗਈ ਤੇ ਮੈਂ ਬਚ ਗਿਆ ਇਹ ਦੋਵੇਂ ਬੰਦੇ ਮੇਰੇ ਆਸ-ਪਾਸ ਸਨ ਇਸ ਤਰ੍ਹਾਂ ਸਤਿਗੁਰੂ ਪਰਮਪਿਤਾ ਜੀ ਨੇ ਮੇਰੀ ਰਾਖੀ ਤਾਂ ਕੀਤੀ ਹੀ ਕੀਤੀ, ਮੇਰੇ ਆਸ-ਪਾਸ ਪਲਟਣ ਦੇ ਕਿਸੇ ਬੰਦੇ ਨੂੰ ਕੋਈ ਨੁਕਸਾਨ ਨਹੀਂ ਹੋਣ ਦਿੱਤਾ
ਜੋ ਫੌਜੀ ਸੰਨ 1971 ਦੇ ਜੰਗ ਵਿੱਚ ਸ਼ਹੀਦ ਹੋ ਗਏ ਸਨ, ਪਰਮ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਉਨ੍ਹਾਂ ਲਈ ਦੁਆ ਕੀਤੀ ਤੇ ਸਾਧ-ਸੰਗਤ ਤੋਂ ਉਹਨਾਂ ਲਈ ਸਿਮਰਨ ਕਰਵਾਇਆ ਤੇ ਉਹਨਾਂ ਦਾ ਪਾਰ ਉਤਾਰਾ ਕੀਤਾ ਇਸ ਤਰ੍ਹਾਂ ਪਰਮਪਿਤਾ ਜੀ ਨੇ ਕਿੰਨ੍ਹੀਆਂ ਹੀ ਰੂਹਾਂ ਦਾ ਉੱਧਾਰ ਕੀਤਾ ਫੌਜ ਤੋਂ ਰਿਟਾਇਰ ਹੋ ਕੇ ਮੈਂ ਭਾਰਤੀ ਸੈਨਾ ਦੀਆਂ ਆਰਡਨੇਂਸ ਸੇਵਾਵਾਂ ਦੇ ਅਧੀਨ ਬਠਿੰਡਾ ਛਾਉਣੀ ਵਿੱਚ ਨੌਕਰੀ ਕਰਦਾ ਸੀ ਇਸ ਵਿਭਾਗ ਵੱਲੋਂ ਫੌਜ ਨੂੰ ਅਸਲਾ, ਵਰਦੀ ਤੇ ਹੋਰ ਸਾਰਾ ਸਮਾਨ ਸਪਲਾਈ ਕੀਤਾ ਜਾਂਦਾ ਸੀ ਮੈਂ ਆਪਣੇ ਲਈ ਸਪੈਸ਼ਲ ਸਮਾਨ ਲੈਣ ਲਈ ਬਠਿੰਡਾ ਸ਼ਹਿਰ ਵਿੱਚ ਸਾਇਕਲ ’ਤੇ ਆਇਆ ਹੋਇਆ ਸੀ
ਇੱਕ ਤੇਜ਼ ਰਫ਼ਤਾਰ ਜੀਪ ਮੇਰੇ ਪਿੱਛੋਂ ਆ ਕੇ ਮੇਰੇ ਵਿੱਚ ਵੱਜੀ ਤਾਂ ਮੇਰਾ ਸਾਇਕਲ ਟੁੱਟ-ਭੱਜ ਗਿਆ ਅਤੇ ਮੈਂ ਜੀਪ ਦੇ ਥੱਲੇ ਆ ਗਿਆ ਤੇ ਜੀਪ ਮੈਨੂੰ ਕਰੀਬ ਦੋ ਸੌ ਮੀਟਰ ਤੱਕ ਘੜੀਸਦੀ ਹੋਈ ਲੈ ਗਈ, ਤਾਂ ਅੱਗੋਂ ਲੋਕਾਂ ਨੇ ਰੌਲਾ ਪਾਇਆ ਕਿ ਬੰਦਾ ਮਰ ਗਿਆ ਜੀਪ ਬੜੀ ਮੁਸ਼ਕਲ ਨਾਲ ਰੁਕੀ ਲੋਕਾਂ ਨੇ ਜੀਪ ਦੇ ਡਰਾਈਵਰ ਨੂੰ ਚੰਗਾ-ਮੰਦਾ ਬੋਲਿਆ ਕਿ ਤੇਰੀਆਂ ਅੱਖਾਂ ਫੁੱਟੀਆਂ, ਤੈਨੂੰ ਦੀਂਹਦਾ ਨਹੀਂ ਅਸਲ ਵਿੱਚ ਡਰਾਈਵਰ ਬਿਲਕੁੱਲ ਅਨਜਾਣ ਸੀ ਜੋ ਜੀਪ ਨੂੰ ਨਹੀਂ ਰੋਕ ਸਕਿਆ ਮੌੜ ਮੰਡੀ ਦੇ ਵਕੀਲ ਦਾ ਬੇਟਾ ਜੀਪ ਚਲਾ ਰਿਹਾ ਸੀ ਤੇ ਵਕੀਲ ਨਾਲ ਬੈਠਾ ਹੋਇਆ ਸੀ ਲੋਕਾਂ ਨੇ ਮੈਨੂੰ ਚੁੱਕਿਆਂ ਤੇ ਜੀਪ ਵਿੱਚ ਲੰਮਾ ਲਿਟਾ ਦਿੱਤਾ ਮੈਂ ਪੂਰੀ ਤਰ੍ਹਾਂ ਹੋਸ਼ ਵਿੱਚ ਸੀ
ਵਕੀਲ ਦਾ ਬੇਟਾ ਮੈਨੂੰ ਗਾਲ੍ਹ ਕੱਢਕੇ ਕਹਿਣ ਲੱਗਾ ਕਿ ਅੱਗੇ ਆ ਗਿਆ ਮੈਂ ਉੱਠਕੇ ਵਕੀਲ ਦੇ ਬੇਟੇ ਦੇ ਚਪੇੜ ਮਾਰ ਦਿੱਤੀ ਤਾਂ ਵਕੀਲ ਨੇ ਆਪਣੇ ਬੇਟੇ ਨੂੰ ਗਾਲ੍ਹ ਕੱਢਕੇ ਭਜਾ ਦਿੱਤਾ ਮੈਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਦੋਂ ਮੇਰਾ ਚੈਕਅੱਪ ਕੀਤਾ ਗਿਆ ਤਾਂ ਮਾਲਕ ਸਤਿਗੁਰੂ ਪਰਮਪਿਤਾ ਜੀ ਦੀ ਰਹਿਮਤ ਨਾਲ ਮੇਰੇ ਸਰੀਰ ਦੇ ਸਾਰੇ ਅੰਗ ਸਹੀ ਸਨ, ਕੋਈ ਟੁੱਟਿਆ ਨਹੀਂ ਸੀ ਮੇਰੇ ਸਰੀਰ ’ਤੇ ਸਿਰਫ਼ ਝਰੀਟਾਂ ਸਨ ਉਸੇ ਦਿਨ ਮੈਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ
ਕੁਝ ਦਿਨਾਂ ਬਾਅਦ ਮੈਂ ਆਪਣੇ ਸਤਿਗੁਰੂ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਧੰਨਵਾਦ ਕਰਨ ਲਈ ਡੇਰਾ ਸੱਚਾ ਸੌਦਾ ਸਰਸਾ ਆਇਆ ਜਦੋਂ ਮੈਨੂੰ ਪਰਮਪਿਤਾ ਜੀ ਨੂੰ ਮਿਲਣ ਦੀ ਆਗਿਆ ਮਿਲੀ ਤਾਂ ਪਰਮਪਿਤਾ ਜੀ ਦੇ ਕੋਲ ਜਾ ਕੇ ਮੈਂ ਬੈਰਾਗ ਵਿੱਚ ਆ ਗਿਆ ਤੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਤਾਂ ਪਰਮਪਿਤਾ ਜੀ ਨੇ ਬਚਨ ਫਰਮਾਇਆ, ‘‘ਭਾਈ! ਤੇਰਾ ਟੁੱਟਿਆ ਤਾਂ ਕੁਝ ਨਹੀਂ’’ ਤਾਂ ਮੈਂ ਅਰਜ਼ ਕੀਤੀ ਕਿ ਪਿਤਾ ਜੀ, ਆਪ ਸਾਡੇ ਰਾਖੇ ਹੋ ਸਾਡਾ ਕੀ ਟੁੱਟ ਸਕਦਾ ਹੈ ਪਿਤਾ ਜੀ, ਆਪ ਜੀ ਨੇ ਕੁਝ ਟੁੱਟਣ ਦਿੱਤਾ ਹੀ ਨਹੀਂ ਪਰਮਪਿਤਾ ਜੀ ਨੇ ਮੈਨੂੰ ਅਸ਼ੀਰਵਾਦ ਦਿੱਤਾ ਤੇ ਬੇਅੰਤ ਖੁਸ਼ੀਆਂ ਬਖਸ਼ੀਆਂ
ਮੈਂ ਆਪਣੇ ਸਤਿਗੁਰੂ ਦੀਆਂ ਰਹਿਮਤਾਂ ਦਾ ਵਰਣਨ
ਲਿਖ ਬੋਲਕੇ ਨਹੀਂ ਕਰ ਸਕਦਾ ਬੱਸ ਧੰਨ ਧੰਨ ਹੀ ਕਰ ਸਕਦਾ ਹਾਂ