ਦੇਸ਼ ਦੀ ਪਹਿਲੀ ਮਹਿਲਾ ਕਾੱਮਬੈਟ ਐਵੀਏਟਰ -ਅਭਿਲਾਸ਼ਾ ਬਰਾਕ
‘ਬੋਏ ਜਾਤੇ ਹੈ ਬੇਟੇ ਪਰ ਉੱਗ ਆਤੀ ਹੈ ਬੇਟੀਆਂ, ਖਾਦ ਪਾਣੀ ਬੇਟੋਂ ਕੋ ਪਰ ਲਹਿਰਾਤੀ ਹੈ ਬੇਟੀਆਂ, ਸਕੂਲ ਜਾਤੇ ਹੈ ਬੇਟੇ ਪਰ ਪੜ੍ਹ ਜਾਤੀ ਹੈਂ ਬੇਟੀਆਂ, ਮਿਹਨਤ ਕਰਦੇ ਹੈਂ ਬੇਟੇ ਪਰ ਅੱਵਲ ਆਤੀ ਹੈਂ ਬੇਟੀਆਂ’ ਕਵਿਤਾ ਦੀ ਇਹ ਪੰਗਤੀ ਹਰਿਆਣਾ ਦੀ ਛੋਰੀ ਅਭਿਲਾਸ਼ਾ ਬਰਾਕ ’ਤੇ ਸਟੀਕ ਬੈਠਦੀ ਹੈ
ਕੈਪਟਨ ਅਭਿਲਾਸ਼ਾ ਬਰਾਕ ਦੇਸ਼ ਦੀ ਪਹਿਲੀ ਮਹਿਲਾ ‘ਕਾੱਮਬੇਟ ਐਵੀਏਟਰ’ ਬਣੀ ਹੈ ਅਭਿਲਾਸ਼ਾ ਦੀ ਇਸ ਉਪਲੱਬਧੀ ਨੂੰ ਭਾਰਤੀ ਫੌਜ ਨੇ ‘ਗੋਲਡਨ ਲੇਟਰ ਡੇਅ’ ਮੰਨਿਆ ਹੈ
Also Read :-
Table of Contents
ਕੈਪਟਨ ਅਭਿਲਾਸ਼ਾ ਬਰਾਕ ਦਾ ਇਸ ਮੁਕਾਮ ਤੱਕ ਪਹੁੰਚਣ ਦਾ ਸਫਰ ਕਿਸੇ ਫਿਲਮ ਤੋਂ ਘੱਟ ਨਹੀਂ ਹੈ
ਖੂਨ ’ਚ ਹੈ ਦੇਸ਼ ਸੇਵਾ:
ਦੇਸ਼ ਦੀ ਪਹਿਲੀ ਮਹਿਲਾ ਕਾੱਮਬੈਟ ਐਵੀਏਟਰ ਬਣਨ ਵਾਲੀ 26 ਸਾਲ ਦੀ ਅਭਿਲਾਸ਼ਾ ਦਾ ਸਬੰਧ ਰੋਹਤਕ ਦੇ ਬਾਲੰਦ ਪਿੰਡ ਨਾਲ ਹੈ ਪਰਿਵਾਰ ਹੁਣ ਹਰਿਆਣਾ ਦੇ ਪੰਚਕੂਲਾ ’ਚ ਰਹਿੰਦਾ ਹੈ ਪਿਤਾ ਓਮ ਸਿੰਘ ਰਿਟਾਇਰਡ ਕਰਨਲ ਹਨ ਅਤੇ ਭਰਾ ਵੀ ਆਰਮੀ ਅਫਸਰ ਹੈ ਸੋ ਦੇਸ਼ ਸੇਵਾ ਦਾ ਜਜ਼ਬਾ ਉਨ੍ਹਾਂ ਨੂੰ ਵਿਰਾਸਤ ’ਚ ਮਿਲਿਆ ਹੈ
ਅਮਰੀਕਾ ਦੀ ਨੌਕਰੀ ਛੱਡੀ:
ਕੈਪਟਨ ਅਭਿਲਾਸ਼ਾ ਦੀ ਪੜ੍ਹਾਈ ਹਿਮਾਚਲ ਦੇ ਮਸ਼ਹੂਰ ਦ ਲਾੱਰੇਂਸ ਸਕੂਲ, ਸਨਾਵਰ ਤੋਂ ਹੋਈ ਹੈ ਸਾਲ 2016 ’ਚ ਦਿੱਲੀ ਦੀ ਟੈਕਨੋਲਾੱਜੀਕਲ ਯੂਨੀਵਰਸਿਟੀ ਤੋਂ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ’ਚ ਬੀਟੈੱਕ ਕੀਤੀ ਇਸ ਤੋਂ ਬਾਅਦ ਉਨ੍ਹਾਂ ਨੂੰ ਅਮਰੀਕਾ ’ਚ ਇੱਕ ਮੋਟੀ ਤਨਖਾਹ ਵਾਲੀ ਨੌਕਰੀ ਵੀ ਮਿਲੀ ਪਰ ਕਰੀਬ ਇੱਕ ਸਾਲ ਬਾਅਦ ਹੀ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ ਅਤੇ ਇਸ ਦੇ ਪਿੱਛੇ ਵੀ ਕਿਤੇ ਨਾ ਕਿਤੇ ਦੇਸ਼ ਸੇਵਾ ਦਾ ਜਜ਼ਬਾ ਸੀ
ਭਰਾ ਦੀ ਪਾਸਿੰਗ ਆਊਟ ਪਰੇਡ ਦੇਖ ਕੇ ਪੱਕਾ ਕੀਤਾ ਇਰਾਦਾ:
ਅਭਿਲਾਸ਼ਾ ਦੇ ਭਰਾ ਮੇਜਰ ਅਵਿਨਾਸ਼ ਵੀ ਨਾਰਥ ਜੋਨ ’ਚ ਤੈਨਾਤ ਹਨ ਅਵਿਨਾਸ਼ ਨੇ 12ਵੀਂ ਤੋਂ ਬਾਅਦ ਐੱਨਡੀਏ ਜ਼ਰੀਏ ਫੌਜ ਨੂੰ ਚੁਣਿਆ ਸਾਲ 2013 ’ਚ ਆਈਐੱਮਏ ’ਚ ਅਵਿਨਾਸ਼ ਦੀ ਪਾਸਿੰਗ ਆਊਟ ਪਰੇਡ ਹੋਈ ਪਿਤਾ ਰਿਟਾਇਰਡ ਕਰਨਲ ਓਮ ਸਿੰਘ ਦੱਸਦੇ ਹਨ ਕਿ ਅਭਿਲਾਸ਼ਾ ਨੇ ਵੀ ਆਪਣੇ ਭਰਾ ਦੀ ਪਾਸਿੰਗ ਆਊਟ ਪਰੇਡ ਦੇਖੀ ਜਿਸ ਤੋਂ ਬਾਅਦ ਉਸ ਨੇ ਵੀ ਦੇਸ਼ ਸੇਵਾ ਨਾਲ ਜੁੜਨ ਦਾ ਪੱਕਾ ਇਰਾਦਾ ਕਰ ਲਿਆ
ਹਾਈਟ ਘੱਟ ਹੋਣ ਕਾਰਨ ਜੁਆਇਨ ਨਹੀਂ ਕਰ ਸਕੀ:
ਏਅਰਫੋਰਸ ਕਰਨਲ ਓਮ ਸਿੰਘ ਨੇ ਦੱਸਿਆ ਕਿ ਇੰਡੀਆ ਆਉਣ ਤੋਂ ਬਾਅਦ ਅਭਿਲਾਸ਼ਾ ਏਅਰਫੋਰਸ ’ਚ ਜਾਣਾ ਚਾਹੁੰਦੀ ਸੀ ਉਹ ਫਾਈਟਰ ਪਾਇਲਟ ਬਣਨਾ ਚਾਹੁੰਦੀ ਸੀ ਇਸ ਦੇ ਲਈ ਉਸ ਨੇ ਦੋ-ਦੋ ਵਾਰ ਐਗਜ਼ਾਮ ਵੀ ਪਾਸ ਕੀਤਾ ਪਰ ਹਾਈਟ ਦੀ ਵਜ੍ਹਾ ਨਾਲ ਉਸ ਦਾ ਸਲੈਕਸ਼ਨ ਏਅਰਫੋਰਸ ’ਚ ਨਹੀਂ ਹੋ ਸਕਿਆ ਅਭਿਲਾਸ਼ਾ ਦੇ ਪਿਤਾ ਨੇ ਦੱਸਿਆ ਕਿ ਏਅਰਫੋਰਸ ਫਾਈਟਰ ਪਾਇਲਟ ਬਣਨ ਲਈ 165 ਸੈਂਟੀਮੀਟਰ ਲੰਬਾਈ ਹੋਣੀ ਚਾਹੀਦੀ ਹੈ, ਪਰ ਅਭਿਲਾਸ਼ਾ ਦੀ ਹਾਈਟ 163.15 ਸੈਂਟੀਮੀਟਰ ਸੀ ਸਿਰਫ ਡੇਢ ਸੈਂਟੀਮੀਟਰ ਦੀ ਲੰਬਾਈ ਦੀ ਵਜ੍ਹਾ ਨਾਲ ਉਹ ਏਅਰਫੋਰਸ ’ਚ ਨਹੀਂ ਜਾ ਸਕੀ
ਨਾਕਾਮੀ ਮਿਲੀ ਪਰ ਹਾਰ ਨਹੀਂ ਮੰਨੀ:
ਜੁੱਡੋ, ਹਾੱਰਸ ਰਾਈਡਿੰਗ ਤੋਂ ਲੈ ਕੇ ਹਰ ਫੀਲਡ ’ਚ ਅੱਵਲ ਰਹਿਣ ਦੇ ਬਾਵਜ਼ੂਦ ਉਹ ਕਦੇ ਆਪਣੀ ਹਾਈਟ ਦੀ ਵਜ੍ਹਾ ਨਾਲ ਆਪਣਾ ਸੁਫਨਾ ਪੂਰਾ ਨਹੀਂ ਕਰ ਸਕੀ ਤਾਂ ਪਹਿਲਾਂ ਏਅਰਫੋਰਸ ’ਚ ਮਹਿਲਾਵਾਂ ਲਈ ਸਿਰਫ਼ ਫੀਲਡ ਵਰਕ ਹੀ ਹੁੰਦਾ ਸੀ ਏਅਰਫੋਰਸ ਅਤੇ ਆਰਮੀ ’ਚ ਕੁੱਲ 4 ਵਾਰ ਪਾਸ ਹੋਣ ਦੇ ਬਾਵਜ਼ੂਦ ਕਦੇ ਆਪਣੇ ਕੱਦ ਤਾਂ ਕਦੇ ਵੇਕੈਂਸੀ ਘੱਟ ਹੋਣ ਕਾਰਨ ਉਹ ਨਾਕਾਮ ਹੁੰਦੀ ਰਹੀ ਪਰ ਅਭਿਲਾਸ਼ਾ ਨੇ ਕਦੇ ਹਾਰ ਨਹੀਂ ਮੰਨੀ
ਹਵਾ ’ਚ ਉੱਡਣ ਦੀ ਅਭਿਲਾਸ਼ਾ:
ਅਮਰੀਕਾ ਤੋਂ ਨੌਕਰੀ ਛੱਡ ਕੇ ਆਪਣੇ ਵਤਨ ਵਾਪਸ ਆਈ ਅਭਿਲਾਸ਼ਾ ਸਾਲ 2018 ’ਚ ਆਫਿਸਰਸ ਟ੍ਰੇਨਿੰਗ ਅਕੈਡਮੀ ਜ਼ਰੀਏ ਭਾਰਤੀ ਫੌਜ ’ਚ ਸ਼ਾਮਲ ਹੋਈ ਅਭਿਲਾਸ਼ਾ ਨੇ ਸਵੈਇੱਛਾ ਨਾਲ ਲੜਾਕੂ ਜਹਾਜ਼ ਦੇ ਰੂਪ ’ਚ ਟ੍ਰੇਨਿੰਗ ਲਈ ਇੱਥੇ ਉਨ੍ਹਾਂ ਨੇ ਆਰਮੀ ਐਵੀਏਸ਼ਨ ਕਾੱਰਪਸ ਨੂੰ ਚੁਣਿਆ, ਅਭਿਲਾਸ਼ਾ ਨੂੰ ਭਰੋਸਾ ਸੀ ਕਿ ਇੱਕ ਨਾ ਇੱਕ ਦਿਨ ਫੌਜ ’ਚ ਮਹਿਲਾਵਾਂ ਦਾ ਹਵਾ ’ਚ ਉੱਡਣ ਦਾ ਖਵਾਬ ਜ਼ਰੂਰ ਪੂਰਾ ਹੋਵੇਗਾ ਕਿਉਂਕਿ ਪਹਿਲਾਂ ਭਾਰਤੀ ਫੌਜ ’ਚ ਮਹਿਲਾਵਾਂ ਸਿਰਫ਼ ਗਰਾਊਂਡ ਡਿਊਟੀ ਦਾ ਹਿੱਸਾ ਸਨ ਉਨ੍ਹਾਂ ਨੇ ਕਈ ਪ੍ਰੋਫੈਸ਼ਨਲ ਮਿਲਟਰੀ ਕੋਰਸ ਕੀਤੇ ਅਤੇ ਇੱਕ ਪਾਇਲਟ ਬਣਨ ਦੇ ਹਰ ਐਗਜ਼ਾਮ ਨੂੰ ਪਾਸ ਕਰਦੀ ਰਹੀ ਅਭਿਲਾਸ਼ਾ ਦਾ ਸੁਫਨਾ ਸੀ ਕਿ ਉਹ ਇੱਕ ਪਾਇਲਟ ਬਣ ਕੇ ਦੇਸ਼ ਸੇਵਾ ਕਰੇ ਪਰ ਹਾਈਟ ਘੱਟ ਹੋਣ ਕਾਰਨ ਏਅਰਫੋਰਸ ’ਚ ਸੁਫਨਾ ਪੂਰਾ ਨਹੀਂ ਹੋਇਆ ਤਾਂ ਉਨ੍ਹਾਂ ਨੇ ਫੌਜ ਦਾ ਰਾਹ ਚੁਣਿਆ ਅਤੇ ਅੱਜ ਉਨ੍ਹਾਂ ਦਾ ਸੁਫਨਾ ਪੂਰਾ ਹੋ ਗਿਆ
ਕਾੱਮਬੈਟ ਐਵੀਏਟਰ ਬਣਨ ਲਈ ਟ੍ਰੇਨਿੰਗ:
ਨਾਸਿਕ ਸਥਿਤ ਕਾੱਮਬੈਟ ਆਰਮੀ ਐਵੀਏਸ਼ਨ ਟੇ੍ਰਨਿੰਗ ਸਕੂਲ ’ਚ ਉਨ੍ਹਾਂ ਨੇ ਬਾਕੀ ਪਾਇਲਟ ਸਾਥੀਆਂ ਨਾਲ 6 ਮਹੀਨੇ ਦੀ ਸਖ਼ਤ ਟੇ੍ਰਨਿੰਗ ਲਈ ਅਭਿਲਾਸ਼ਾ ਨੇ ਕਾੱਮਬੈਟ ਆਰਮੀ ਐਵੀਏਸ਼ਨ ਦੇ ਕੋਰਸ ਨੂੰ ਸਫਲਤਾਪੂਰਵਕ ਪੂਰਾ ਕੀਤਾ ਬੀਤੇ ਬੁੱਧਵਾਰ ਨੂੰ ਇੱਕ ਸਮਾਰੋਹ ਦੌਰਾਨ ਅਭਿਲਾਸ਼ਾ ਸਮੇਤ ਕੁੱਲ 37 ਪਾਇਲਟਾਂ ਨੂੰ ਵਿੰਗਸ ਪ੍ਰਦਾਨ ਕੀਤੇ ਗਏ
ਇਕਲੌਤੀ ਕਾੱਮਬੈਟ ਐਵੀਏਟਰ:
ਅਭਿਲਾਸ਼ਾ ਦੇ ਪਿਤਾ ਦੱਸਦੇ ਹਨ ਕਿ ਐਵੀਏਸ਼ਨ ਟ੍ਰੇਨਿੰਗ ਸਕੂਲ ’ਚ 15 ਲੜਕੀਆਂ ਨੇ ਅਪਲਾਈ ਕੀਤਾ ਸੀ ਜਿਨ੍ਹਾਂ ’ਚੋਂ ਸਿਰਫ਼ ਦੋ ਦਾ ਸਿਲੈਕਸ਼ਨ ਹੋਇਆ ਅਤੇ ਬਾਕੀ ਮੈਡੀਕਲ ਜਾਂ ਹੋਰ ਟੈਸਟ ’ਚ ਪਾਸ ਨਹੀਂ ਹੋ ਸਕੀਆਂ ਫਲਾਇੰਗ ਦੇ ਟੈਕਨੀਕਲ ਟੈਸਟ ਪਾਸ ਕਰਨ ਵਾਲੀ ਅਭਿਲਾਸ਼ਾ ਇਕਲੌਤੀ ਲੇਡੀ ਆਫਿਸਰ ਸੀ ਬੈਚ ’ਚ ਕੁੱਲ 40 ਅਫਸਰ ਸਨ ਜਿਨ੍ਹਾਂ ’ਚੋਂ 37 ਆਫਿਸਰਾਂ ਨੂੰ ਵਿੰਗ ਦਿੱਤੇ ਗਏ ਇਨ੍ਹਾਂ 37 ਪਾਇਲਟਾਂ ’ਚੋਂ 36 ਪੁਰਸ਼ ਪਾਇਲਟ ਸਨ ਅਤੇ ਅਭਿਲਾਸ਼ਾ ਇਸ ਬੁਲੰਦੀ ਤੱਕ ਪਹੁੰਚਣ ਵਾਲੀ ਦੇਸ਼ ਦੀ ਪਹਿਲੀ ਬੇਟੀ ਬਣੀ