ਧਰਤੀ ਦੇ ਅਨਮੋਲ ਤੋਹਫ਼ੇ ਨੂੰ ਬਚਾਓ ਬਿਨ ਪਾਣੀ ਸਭ ਸੂਨ…ਸੰਪਾਦਕੀ
ਜੀਵਨ ’ਚ ਪਾਣੀ ਦਾ ਮਹੱਤਵ ਕੀ ਹੈ, ਜ਼ਰਾ ਉਸ ਤੋਂ ਜਾਣੋ ਜਿਸ ਨੂੰ ਪਾਣੀ ਲਈ ਤਰਸਣਾ ਪੈ ਰਿਹਾ ਹੋਵੇ ਕਲਪਨਾ ਕਰੋ ਕਿ ਜੇਕਰ ਅਜਿਹੇ ਹਾਲਾਤ ਨਾਲ ਵਾਸਤਾ ਹੋ ਜਾਏ ਕਿ ਜ਼ਿੰਦਗੀ ਬਚਾਉਣ ਲਈ ਦੋ ਘੁੱਟ ਪਾਣੀ ਵੀ ਨਾ ਮਿਲ ਸਕੇ ਤਾਂ ਕੀ ਹੋਵੇਗਾ? ਕਿਉਂਕਿ ਗਰਮੀ ਦੇ ਦਿਨਾਂ ’ਚ ਬਹੁਤ ਲੋਕਾਂ ਨੂੰ ਅਜਿਹੇ ਹੀ ਹਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ
ਗਰਮੀ ਦੇ ਇਸ ਭਿਆਨਕ ਮੌਸਮ ’ਚ ਕਿਸੇ ਕੋਲ ਜੇਕਰ ਪਾਣੀ ਦਾ ਬਿਹਤਰ ਸਰੋਤ ਹੈ ਤਾਂ ਉਹ ਕਿਸਮਤ ਦਾ ਧਨੀ ਹੀ ਕਹਾਏਗਾ ਕਿਉਂਕਿ ਦੇਸ਼ ਦੇ ਕਈ ਸੂਬਿਆਂ ’ਚ ਗਰਮੀ ਦੇ ਤਿੱਖੇ ਤੇਵਰਾਂ ਨੇ ਆਮ ਜਨਤਾ ਦਾ ਜਿਉਣਾ ਮੁਹਾਲ ਕਰ ਰੱਖਿਆ ਹੈ ਅਜਿਹੇ ਭਿਆਨਕ ਮੌਸਮ ’ਚ ਲੋਕਾਂ ਨੂੰ ਪੀਣ ਦੇ ਪਾਣੀ ਦੇ ਲਾਲੇ ਪਏ ਹੋਏ ਹਨ ਲੋਕਾਂ ਨੂੰ ਹਰ ਰੋਜ਼ ਪੀਣ ਦੇ ਪਾਣੀ ਦੀ ਵਿਵਸਥਾ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ ਅਤੇ ਦੂਰ-ਦਰਾਜ ਤੋਂ ਜਿਵੇਂ ਪਾਣੀ ਦਾ ਜੁਗਾੜ ਕਰਕੇ ਕੰਮ ਚਲਾ ਰਹੇ ਹਨ ਇਹ ਹਾਲ ਤਾਂ ਉੱਤਰ ਭਾਰਤ ਦੇ ਉਨ੍ਹਾਂ ਸਥਾਨਾਂ ਦਾ ਹੈ ਜਿਨ੍ਹਾਂ ਨੂੰ ਪਾਣੀ ਦੇ ਲਬਾਲਬ ਸਰੋਤ ਮੰਨਿਆ ਜਾਂਦਾ ਹੈ ਜਾਂ ਮੈਦਾਨੀ ਇਲਾਕੇ ਕਿਹਾ ਜਾਂਦਾ ਹੈ,
Also Read :-
ਇਸ ਤੋਂ ਬਾਅਦ ਜੇਕਰ ਰਾਜਸਥਾਨ ਵਰਗੇ ਦੁਰਗਮ ਰੇਗਿਸਤਾਨੀ ਇਲਾਕੇ ਦੀ ਗੱਲ ਕਰੀਏ ਤਾਂ ਉੱਥੋਂ ਦੇ ਹਾਲਾਤ ਅਤਿ ਤਰਸਯੋਗ ਦਿਖਾਈ ਦੇਣਗੇ ਕਿਉਂਕਿ ਦੂਰ-ਦੂਰ ਤੱਕ ਕਿਤੇ ਕੋਈ ਸਰੋਤ ਨਹੀਂ ਮਿਲੇਗਾ ਗਰਮੀ ਦੇ ਤਿੱਖੇ ਤੇਵਰ ਜਾਨ ਕੱਢਣ ਵਾਲੇ ਲਗਦੇ ਹਨ ਆਮ ਜਨਮਾਨਸ ਦੇ ਨਾਲ ਪੇੜ-ਪੌਦੇ ਅਤੇ ਪੰਛੀ ਪਰਿੰਦੇ, ਜਾਨਵਰ ਪਾਣੀ ਨੂੰ ਤਰਸ ਜਾਂਦੇ ਹਨ ਪਸ਼ੂ, ਪੰਛੀ ਜਾਂ ਜੰਗਲੀ ਜਾਨਵਰ ਪਾਣੀ ਦੀ ਬੂੰਦ ਲਈ ਭਟਕਦੇ ਰਹਿੰਦੇ ਹਨ ਅਤੇ ਇਸੇ ਭਟਕਣ ’ਚ ਕਈ ਆਪਣੀ ਜਾਨ ਗਵਾ ਜਾਂਦੇ ਹਨ ਅਜਿਹਾ ਹਾਲ ਸਾਲ-ਦਰ ਸਾਲ ਵਧ ਰਿਹਾ ਹੈ
ਗਰਮੀ ਦੇ ਮੌਸਮ ’ਚ ਹਰੇਕ ਸਾਲ ਹਾਲਾਤ ਨਾਜ਼ੁਕ ਹੁੰਦੇ ਜਾ ਰਹੇ ਹਨ ਅਜਿਹਾ ਆਖਰ ਕਿਉਂ ਹੋ ਰਿਹਾ ਹੈ ਕੀ ਕਦੇ ਇਸ ਵੱਲ ਧਿਆਨ ਗਿਆ ਹੈ? ਇਸ ਦਾ ਜਵਾਬ ਵੀ ਹਾਂ ਹੀ ਹੈ! ਪਰ ਫਿਰ ਵੀ ਅਜਿਹੇ ਹਾਲਾਤਾਂ ’ਚੋਂ ਕਿਉਂ ਲੰਘਣਾ ਪੈ ਰਿਹਾ ਹੈ? ਇਹ ਵਿਚਾਰਯੋਗ ਹੈ
ਕਿਉਂਕਿ ਇਸ ਸਮੱਸਿਆ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈ ਰਹੇ ਜਦੋਂ ਮੌਕਾ ਨਿਕਲ ਜਾਂਦਾ ਹੈ ਤਾਂ ਅਸੀਂ ਫਿਰ ਲਾਪਰਵਾਹ ਹੋ ਜਾਂਦੇ ਹਾਂ ਫਿਰ ਪਾਣੀ ਦਾ ਉਹੀ ਬੇਲੋੜੀਂਦਾ ਇਸਤੇਮਾਲ ਕਰਕੇ ਇਸ ਦੀ ਦੁਰਵਰਤੋਂ ਨੂੰ ਨਹੀਂ ਰੋਕਦੇ ਇਸ ਦਾ ਮਹੱਤਵ ਨਹੀਂ ਸਮਝਦੇ ਪਾਣੀ ਨੂੰ ਇਕੱਠਾ ਕਰਕੇ ਰੱਖਣਾ ਨਹੀਂ ਜਾਣਦੇ ਜੇਕਰ ਜਾਣਦੇ ਵੀ ਹਾਂ ਤਾਂ ਰੱਖਦੇ ਨਹੀਂ ਭਵਿੱਖ ਲਈ ਇਸ ਨੂੰ ਸਹੇਜ ਕੇ ਰੱਖਣ ਪ੍ਰਤੀ ਅਲਰਟ ਨਹੀਂ ਹੁੰਦੇ ਸਰਕਾਰਾਂ ਬਹੁਤ ਯੋਜਨਾਵਾਂ ਬਣਾਉਂਦੀਆਂ ਹਨ,
ਲਾਗੂ ਵੀ ਕਰਦੀਆਂ ਹਨ ਪਰ ਜਦੋਂ ਤੱਕ ਆਮ ਜਨ-ਮਾਨਸ ਇਸ ਦੇ ਲਈ ਤਿਆਰ ਨਹੀਂ ਹੈ ਤਾਂ ਸਰਕਾਰਾਂ ਦੇ ਯਤਨ ਓਨਾ ਰੰਗ ਨਹੀਂ ਦਿਖਾ ਪਾਉਂਦੇ ਜਦੋਂ ਤੱਕ ਆਮ ਮਨੁੱਖ ਪਾਣੀ ਦੇ ਮਹੱਤਵ ਨੂੰ ਸਮਝੇਗਾ ਨਹੀਂ, ਇਸ ਨੂੰ ਬਚਾਏਗਾ ਨਹੀਂ ਤਾਂ ਅਸੀਂ ਹਰ ਸਾਲ ਪਾਣੀ ਲਈ ਤਰਸਦੇ ਰਹਾਂਗੇ ਇਹੀ ਨਹੀਂ, ਸਗੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਾਣੀ ਦੇ ਬਿਨਾਂ ਅਕਾਲ, ਸੋਕਾ ਆਦਿ ਤਰਾਸਦੀਆਂ ਨੂੰ ਝੱਲਣਾ ਪਏਗਾ
ਅਖੀਰ ਹੁਣ ਵੀ ਸਮਾਂ ਹੈ ਕਿ ਪਾਣੀ ਦੇ ਮਹੱਤਵ ਨੂੰ ਸਮਝਿਆ ਜਾਏ ਅਤੇ ਸੰਭਲਿਆ ਜਾਏ ਆਮ ਜਨ-ਮਾਨਸ ਇਸ ਸਮੱਸਿਆ ਨੂੰ ਅਸਥਾਈ ਨਾ ਸਮਝ ਕੇ ਪਾਣੀ ਦੇ ਚਿਰਸਥਾਈ ਉਪਲੱਬਧ ਰਹਿਣ ਦਾ ਬੀੜਾ ਉਠਾ ਕੇ ਹਰ ਕਿਸੇ ਨੂੰ ਪਾਣੀ ਨੂੰ ਸਹੇਜਣਾ ਹੋਵੇਗਾ, ਸੰਭਾਲਣਾ ਹੋਵੇਗਾ ਤਾਂ ਕਿ ਆਉਣ ਵਾਲੇ ਕੱਲ੍ਹ ’ਚ ਸੁਨਹਿਰੀ ਭਵਿੱਖ ਸਿਰਜ ਸਕੀਏ ਬੇਸ਼ੱਕ ਇਸ ਦੇ ਪ੍ਰਤੀ ਬਹੁਤ ਸੰਸਥਾਵਾਂ ਪਹਿਲ ਕਰ ਰਹੀਆਂ ਹਨ, ਪਰ ਡੇਰਾ ਸੱਚਾ ਸੌਦਾ ਦਾ ਪਾਣੀ ਨੂੰ ਬਚਾਉਣ ’ਚ ਬਿਹਤਰੀਨ ਸਹਿਯੋਗ ਹੈ
ਡੇਰਾ ਸੱਚਾ ਸੌਦਾ ਦੇ ਕਰੋੜਾਂ ਸ਼ਰਧਾਲੂ ਦੇਸ਼-ਵਿਦੇਸ਼ ’ਚ ਰਹਿੰਦੇ ਹੋਏ ਧਰਤੀ ਦੇ ਇਸ ਅਨਮੋਲ ਤੋਹਫੇ ਨੂੰ ਬਚਾਉਣ ’ਚ ਯਤਨਸ਼ੀਲ ਹਨ ਆਪਣੇ ਸੁਨੇਹਿਆਂ ਜ਼ਰੀਏ ਜਾਂ ਰੈਲੀਆਂ ਰਾਹੀਂ ਜਨ-ਜਾਗਰਣ ਨਾਲ ਹੋਰ ਸਮਾਜ ਭਲਾਈ ਦੇ ਕੰਮਾਂ ਦੇ ਨਾਲ-ਨਾਲ ਪਾਣੀ ਨੂੰ ਬਚਾਉਣ ਦੀ ਮੁਹਿੰਮ ਵੀ ਚਲਾਏ ਹੋਏ ਹਨ, ਜੋ ਇੱਕ ਸ਼ਲਾਘਾਯੋਗ ਕੰਮ ਹੈ
ਇਸ ਲਈ ਅੱਜ ਵੀ ਸਮਾਂ ਹੈ ਸੰਭਲਣ ਦਾ, ਜੇਕਰ ਲੋਕ ਨਾ ਸੰਭਲੇ ਤਾਂ ਬਿਨਾਂ ਪਾਣੀ ਜ਼ਿੰੰਦਗੀਆਂ ਦਾ ਮਾਯੂਸ ਹੋਣਾ ਕੋਈ ਦੂਰ ਨਹੀਂ ਹੈ