how to be afraid of exams

ਪ੍ਰੀਖਿਆ ਤੋਂ ਡਰ ਕਾਹਦਾਪ੍ਰੀਖਿਆਵਾਂ ਜਦੋਂ ਵੀ ਹੁੰਦੀਆਂ ਹਨ ਬੱਚਿਆਂ ਦੇ ਨਾਲ ਮਾਪਿਆਂ ਦੀ ਵੀ ਪ੍ਰੀਖਿਆ ਹੁੰਦੀ ਹੈ ਬੱਚਿਆਂ ਦੀ ਪ੍ਰੀਖਿਆ ਤੋਂ ਪਤਾ ਚੱਲਦਾ ਹੈ ਕਿ ਬੱਚਿਆਂ ਨੇ ਕਿੰਨੀ ਮਿਹਨਤ ਕੀਤੀ ਹੈ ਸਾਰੇ ਵਿਸ਼ਿਆਂ ’ਚ ਅਤੇ ਮਾਪਿਆਂ ਦੀ ਪ੍ਰੀਖਿਆ ਇਹ ਹੁੰਦੀ ਹੈ

ਉਨ੍ਹਾਂ ਨੇ ਬੱਚਿਆਂ ਦਾ ਕਿੰਨਾ ਹੌਸਲਾ ਵਧਾਇਆ, ਘਰ ਦਾ ਮਾਹੌਲ ਉਨ੍ਹਾਂ ਅਨੁਸਾਰ ਰੱਖਿਆ, ਉਨ੍ਹਾਂ ਦੀ ਖੁਰਾਕ ’ਤੇ ਪੂਰਾ ਧਿਆਨ ਦਿੱਤਾ ਮਾਪਿਆਂ ਦਾ ਫਰਜ਼ ਬਣਦਾ ਹੈ ਬੱਚਿਆਂ ਦੇ ਦਿਲਾਂ ’ਚ ਪ੍ਰੀਖਿਆ ਦਾ ਡਰ ਜਾਂ ਹਊਆ ਨਾ ਬਿਠਾ ਕੇ ਉਨ੍ਹਾਂ ਨਾਲ ਦੋਸਤੀ ਕਰਾਈ ਜਾਵੇ ਤਾਂ ਕਿ ਉਹ ਸਕਾਰਾਤਮਕ ਵਿਚਾਰਾਂ ਲਈ ਵਿਸ਼ਿਆਂ ਨੂੰ ਚੰਗੀ ਤਰ੍ਹਾਂ ਪੜ੍ਹਨ ਅਤੇ ਚੰਗਾ ਨਤੀਜਾ ਲਿਆ ਸਕਣ

Also Read :-

ਬੱਚੇ ਦੀ ਹੌਸਲਾ ਅਫਜ਼ਾਈ ਕਰਦੇ ਰਹੋ:

ਇਹ ਸੱਚ ਹੈ ‘ਮਨ ਕੇ ਜੀਤੇ ਜੀਤ ਹੈ, ਮਨ ਕੇ ਹਾਰੇ ਹਾਰ’ ਬੱਚੇ ਦੀ ਹਿੰਮਤ ਬਣਾਈ ਰੱਖੋ, ਮਾਨਸਿਕ ਤੌਰ ’ਤੇ ਉਸ ਨੂੰ ਦੱਸਦੇ ਰਹੋ ਤੁਸੀਂ ਪੜ੍ਹ ਸਕਦੇ ਹੋ ਅਤੇ ਵਧੀਆ ਕਰ ਸਕਦੇ ਹੋ ਤੁਸੀਂ ਹੁਸ਼ਿਆਰ ਹੋ, ਤੁਹਾਡੀ ਯਾਦ ਸ਼ਕਤੀ ਸਟਰਾਂਗ ਹੈ ਤਾਂ ਕਿ ਉਹ ਮਾਨਸਿਕ ਰੂਪ ਨਾਲ ਆਪਣਾ ਧਿਆਨ ਪੜ੍ਹਾਈ ’ਚ ਲਗਾ ਸਕਣ ਜਿੱਥੇ ਮਹਿਸੂਸ ਹੋਵੇ ਜਾਂ ਬੱਚਾ ਖੁਦ ਕਹੇ ਕਿ ਉਸ ਦਾ ਮਾੱਰਲ ਡਾਊਨ ਹੋ ਰਿਹਾ ਹੈ, ਉੱਥੇ ਉਸ ਨੂੰ ਪਿਆਰ ਅਤੇ ਜ਼ਿਆਦਾ ਧਿਆਨ ਦਿਓ ਅਤੇ ਉਸ ਦਾ ਮਾੱਰਲ ਡਾਊਨ ਨਾ ਹੋਣ ਦਿਓ

ਪਿਛਲੇ ਸਾਲਾਂ ਦੇ ਪੇਪਰ ਵੀ ਹੱਲ ਕਰਵਾਓ:

ਪ੍ਰੀਖਿਆਵਾਂ ਤੋਂ ਕੁਝ ਦਿਨ ਪਹਿਲਾਂ ਪੁਰਾਣੇ ਸਾਲਾਂ ਦੇ ਪੇਪਰ ਉਸ ਨੂੰ ਹੱਲ ਕਰਨ ਨੂੰ ਦਿਓ ਤਾਂ ਕਿ ਪੇਪਰ ਦਾ ਪੈਟਰਨ ਸਮਝ ਸਕੇ ਅਤੇ ਉਸ ਦੀ ਘਬਰਾਹਟ ਦੂਰ ਹੋ ਸਕੇ ਪੇਪਰ ਹੱਲ ਕਰਦੇ ਸਮੇਂ ਉਸ ਨੂੰ ਵੱਖ ਕਮਰੇ ’ਚ ਬਿਨਾਂ ਕਿਸੇ ਰੁਕਾਵਟ ਦੇ ਤੈਅ ਸਮਾਂ ਦਿੰਦਾ ਹੋਏ ਪੇਪਰ ਹੱਲ ਕਰਨ ਨੂੰ ਦਿਓ ਤਾਂ ਕਿ ਉਸ ਨੂੰ ਵਿਸ਼ਵਾਸ ਹੋ ਜਾਏ ਕਿ ਉਹ ਤੈਅ ਸਮੇਂ ’ਚ ਪੇਪਰ ਕਰ ਸਕਦਾ ਹੈ ਜੇਕਰ ਉਹ ਥੋੜ੍ਹਾ ਪਿੱਛੇ ਵੀ ਹੈ ਤਾਂ ਹੌਸਲਾ ਵਧਾਉਂਦੇ ਹੋਏ ਅਭਿਆਸ ਕਰਾਉਂਦੇ ਰਹੋ

ਫਾਈਨਲ ਪ੍ਰੀਖਿਆ ’ਤੇ ਪੂਰਾ ਧਿਆਨ ਦਿਓ:

ਫਾਈਨਲ ਪ੍ਰੀਖਿਆ ਹੋਣ ਨਾਲ ਘੱਟ ਤੋਂ ਘੱਟ ਡੇਢ ਮਹੀਨੇ ਪਹਿਲਾਂ ਉਸ ਨੂੰ ਸਮਝਾਓ ਆਪਣਾ ਪੂਰਾ ਧਿਆਨ ਪ੍ਰੀਖਿਆ ’ਤੇ ਲਗਾਏ ਅਤੇ ਖੁਦ ਵੀ ਸਹਿਯੋਗ ਦਿਓ ਉਨ੍ਹਾਂ ਦਿਨਾਂ ’ਚ ਆਊਟਿੰਗ ’ਤੇ ਬਿਨਾ ਮਜ਼ਬੂਰੀ ਨਾ ਨਿਕਲੇ ਅਤੇ ਘਰ ’ਚ ਕੋਈ ਪਾਰਟੀ ਨਾ ਰੱਖੋ ਬੱਚੇ ਨੂੰ ਸਮਝਾਓ ਕਿ ਫਾਈਨਲ ਪ੍ਰੀਖਿਆ ਲਈ 15-20 ਦਿਨ ਲੋਂੜੀਦੇ ਨਹੀਂ ਹੁੰਦੇ ਉਸ ਦੀ ਮੱਦਦ ਕਰਕੇ ਟਾਈਮ-ਟੇਬਲ ਬਣਵਾਓ, ਮਹੱਤਵਪੂਰਨ ਟਾੱਪਿਕਸ ’ਤੇ ਨਿਸ਼ਾਨ ਲਗਾਓ ਟੀਚਰ ਨਾਲ ਮਿਲ ਕੇ ਬੱਚੇ ਦੀ ਕਮਜ਼ੋਰੀ ਦਾ ਪਤਾ ਲਗਾਓ ਤਾਂ ਕਿ ਉਸ ’ਤੇ ਵਿਸ਼ੇਸ਼ ਧਿਆਨ ਦੇ ਸਕੋ ਪੇਪਰ ਦੇ ਸੰਭਾਵਿਤ ਸਵਾਲਾਂ ਨੂੰ ਧਿਆਨ ’ਚ ਰੱਖ ਕੇ ਉਸ ਨੂੰ ਤਿਆਰ ਕਰਾਉਣ ’ਚ ਮੱਦਦ ਕਰੋ ਕਿਹੜਾ ਪ੍ਰਸ਼ਨ ਕਿੰਨੇ ਅੰਕਾਂ ਦਾ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਅੰਕ ਲੈ ਸਕਦਾ ਹੈ ਕਿੰਨੇ ਸਮੇਂ ’ਚ ਸੰਭਾਵਿਤ ਪ੍ਰਸ਼ਨ ਦਾ ਉੱਤਰ ਲਿਖਿਆ ਜਾ ਸਕਦਾ ਹੈ ਇਸ ’ਚ ਬੱਚੇ ਦੀ ਮੱਦਦ ਕਰੋ

ਕਿਹੜੇ ਵਿਸ਼ਿਆਂ ’ਚ ਸਕੋਰ ਜ਼ਿਆਦਾ ਕਰ ਸਕਦਾ ਹੈ, ਉਸ ਨੂੰ ਪਹਿਚਾਣੋ:

ਕੁਝ ਬੱਚੇ ਅਜਿਹੇ ਹੁੰਦੇ ਹਨ ਜਿਨ੍ਹਾਂ ’ਚ ਬੱਚੇ ਸੌ ਪ੍ਰਤੀਸ਼ਤ ਸਕੋਰ ਕਰ ਸਕਦੇ ਹਨ ਅਤੇ ਕੁਝ ’ਚ ਥੋੜ੍ਹਾ ਘੱਟ ਅਧਿਆਪਕ ਨਾਲ ਮਿਲ ਕੇ ਪੂਰੀ ਜਾਣਕਾਰੀ ਲਓ ਅਤੇ ਬੱਚੇ ਨੂੰ ਉਨ੍ਹਾਂ ਵਿਸ਼ਿਆਂ ’ਤੇ ਜ਼ਿਆਦਾ ਕੇਂਦਰਿਤ ਕਰਨ ਨੂੰ ਕਹੋ ਬੱਚੇ ਨੂੰ ਪ੍ਰਸ਼ਨਾਂ ਦਾ ਉੱਤਰ ਦਿੰਦੇ ਹੋਏ ਕਿਵੇਂ ਸਭ ਤੋਂ ਚੰਗਾ ਐਕਸਪ੍ਰੈੱਸ ਕਰਨਾ ਹੈ, ਟੀਚਰ ਦੀ ਮੱਦਦ ਨਾਲ ਦੱਸੋ

ਘਰ ’ਚ ਟੈਸਟ ਲਓ:

ਬੱਚੇ ਦੀ ਘਬਰਾਹਟ ਦੂਰ ਕਰਨ ਲਈ ਵਿੱਚ-ਵਿੱਚ ਦੀ ਉਸ ਦਾ ਟੈਸਟ ਲਓ ਟੈਸਟ ਪੇਪਰ ਖੁਦ ਤਿਆਰ ਕਰੋ ਜਿਨ੍ਹਾਂ ’ਚ ਮਹੱਤਵਪੂਰਨ ਟਾੱਪਿਕਾਂ ਨੂੰ ਲਓ ਤਾਂ ਕਿ ਉਸ ਦਾ ਰਿਵੀਜ਼ਨ ਵੀ ਹੋ ਸਕੇ ਅਤੇ ਅੰਦਾਜ਼ਾ ਵੀ ਹੋ ਜਾਏਗਾ ਕਿ ਬੱਚਾ ਕਿੱਥੇ ਸਟੈਂਡ ਕਰ ਰਿਹਾ ਹੈ ਮਹੱਤਵਪੂਰਨ ਬਿੰਦੂਆਂ ਨੂੰ ਅਲੱਗ ਤੋਂ ਬੱਚੇ ਨੂੰ ਕਹੋ ਕਿ ਨੋਟ ਕਰ ਲਓ ਤਾਂ ਕਿ ਸੌਣ ਤੋਂ ਪਹਿਲਾਂ ਉਸ ਨੂੰ ਦੁਹਰਾ ਸਕਣ

ਪ੍ਰੀਖਿਆ ਦੇਣ ਜਾਣ ਤੋਂ ਪਹਿਲਾਂ ਦੇਖ ਲਓ:

ਜੇਕਰ ਵੱਖ-ਵੱਖ ਥਾਵਾਂ ’ਤੇ ਪੇਪਰ ਹੋੋਣੇ ਹਨ ਤਾਂ ਟਾਈਮ ਮਿਲਣ ’ਤੇ ਇੱਕ ਦਿਨ ਜਾ ਕੇ ਉਸ ਥਾਂ ਨੂੰ ਚੈੱਕ ਕਰ ਲਓ ਤਾਂ ਕਿ ਪਹਿਲੇ ਪੇਪਰ ਦੇ ਦਿਨ ਲੱਭਣ ’ਚ ਸਮਾਂ ਬਰਬਾਦ ਨਾ ਹੋਵੇ ਅਤੇ ਤੁਹਾਨੂੰ ਵੀ ਪਤਾ ਚੱਲ ਜਾਏ ਕਿ ਕਿੰਨਾ ਸਮਾਂ ਲੱਗੇਗਾ ਬੱਚੇ ਨੂੰ ਘਬਰਾਹਟ ਵੀ ਘੱਟ ਹੋਵੇਗੀ

ਡਾਈਟ ’ਤੇ ਧਿਆਨ ਦਿਓ:

  • ਬੱਚੇ ਦਾ ਐਨਰਜ਼ੀ ਲੇਵਲ ਬਣਿਆ ਰਹੇ, ਇਸ ਲਈ ਇੱਕ ਕਟੋਰੀ ’ਚ ਸੁੱਕੇ ਮੇਵੇ ਰੱਖ ਦਿਓ ਤਾਂ ਕਿ ਭੁੱਖ ਲੱਗਣ ’ਤੇ ਉਨ੍ਹਾਂ ਨੂੰ ਖਾ ਸਕੇ ਅਤੇ ਤੁਰੰਤ ਐਨਰਜ਼ੀ ਵੀ ਪਾ ਸਕਣ
  • ਪੀਣ ਨੂੰ ਪੌਸ਼ਟਿਕ ਪਦਾਰਥ ਦਿਓ ਜਿਵੇਂ ਸਮੂਦੀ, ਫਲੈਵਰਡ ਮਿਲਕ, ਫਲਾਂ ਦਾ ਤਾਜ਼ਾ ਜੂਸ ਆਦਿ ਬਦਲਦੇ ਮੌਸਮ ’ਚ ਬੱਚਿਆਂ ਦੇ ਗਲੇ ਜਲਦੀ ਖਰਾਬ ਹੁੰਦੇ ਹਨ ਠੰਡੀਆਂ ਵਸਤੂਆਂ ਤੋਂ ਪਰਹੇਜ਼ ਰੱਖੋ, ਨਾ ਹੀ ਠੰਡਾ ਪਾਣੀ ਦਿਓ
  • ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਕੱਪ ਗਰਮ ਦੁੱਧ ’ਚ ਇੱਕ ਚੁਟਕੀ ਹਲਦੀ ਮਿਲਾ ਦਿਓ ਤਾਂ ਕਿ ਇੰਮਿਊਨ ਸਿਸਟਮ ਠੀਕ ਰਹੇ
  • ਜੇਕਰ ਬੱਚਾ ਦੇਰ ਤੱਕ ਪੜ੍ਹ ਰਿਹਾ ਹੈ ਤਾਂ ਉਸ ਨੂੰ ਭੇਲਪੁਰੀ, ਉਪਮਾ, ਚਿਵੜਾ, ਹੈਲਦੀ ਚੀਜ਼ਾਂ ਖਾਣ ਨੂੰ ਦਿਓ
  • ਸਬਜ਼ੀਆਂ ਦਾ ਗਰਮ ਸੂਪ ਵੀ ਬੱਚੇ ਲਈ ਪੌਸ਼ਟਿਕ ਹੁੰਦਾ ਹੈ
  • ਭਾਰੀ ਭਰਕਮ ਖਾਣਾ ਖਾਣ ਨੂੰ ਨਾ ਦਿਓ? ਨਾ ਹੀ ਜ਼ਿਆਦਾ ਚਟਪਟਾ ਮਸਾਲੇਦਾਰ ਭੋਜਨ ਦਿਓ
    ਨੀਤੂ ਗੁਪਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ