ਕਿੱਲ-ਮੁੰਹਾਸਿਆਂ ਤੋਂ ਮੁਕਤੀ ਦਿਵਾਉਂਦੇ ਹਨ ਘਰੇਲੂ ਹੱਲ
ਅੱਜ-ਕੱਲ੍ਹ ਨੌਜਵਾਨ ਅਵਸਥਾ ’ਚ ਸੁੰਦਰਤਾ ਦੀ ਮੁੱਖ ਸਮੱਸਿਆ ਹਨ ਕਿੱਲ-ਮੁੰਹਾਸੇ ਕਿੱਲ-ਮੁੰਹਾਸੇ ਚਿਹਰੇ ਦੀ ਸੁੰਦਰਤਾ ’ਚ ਦਾਗ ਲਗਾ ਕੇ ਸ਼ਖਸੀਅਤ ’ਚ ਰੁਕਾਵਟ ਪੈਦਾ ਕਰ ਦਿੰਦੇ ਹਨ ਮੁੰਹਾਸੇ ਚਿਹਰੇ ਨੂੰ ਬਦਸੂਰਤ ਬਣਾ ਦਿੰਦੇ ਹਨ ਅਤੇ ਵਿਅਕਤੀ ਹੀਨ ਭਾਵਨਾ ਦਾ ਸ਼ਿਕਾਰ ਹੋ ਜਾਂਦੇ ਹਨ
ਇਹ ਦਾਣੇ ਮੁੱਖ ਤੌਰ ’ਤੇ ਮੂੰਹ, ਨੱਕ, ਮੱਥੇ ਅਤੇ ਠੋਡੀ ’ਤੇ ਹੁੰਦੇ ਹਨ ਇਸ ਰੋਗ ਦੇ ਕਈ ਕਾਰਨ ਹਨ ਜਿਵੇਂ ਕਬਜ, ਗਰਮ ਭੋਜਨ, ਵਿਟਾਮਿਨ ‘ਏ’ ਦੀ ਕਮੀ, ਜ਼ਿਆਦਾ ਤਿੱਖੇ ਅਤੇ ਮਸਾਲੇਦਾਰ ਪਦਾਰਥਾਂ ਦਾ ਸੇਵਨ, ਹਾਰਮੋਨ ਤਬਦੀਲੀ, ਚਿਕਨਾਈਯੁਕਤ ਭੋਜਨ, ਮਾਨਸਿਕ ਚਿੰਤਾ, ਤਨਾਅ ਅਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਚਮੜੀ ਦਾ ਸਿਹਤਮੰਦ ਨਾ ਹੋਣਾ ਹੀ ਮੁੰਹਾਸਿਆਂ ਨੂੰ ਬੁਲਾਵਾ ਦਿੰਦੀ ਹੈ
ਅਖੀਰ ਸਰੀਰ ਨੂੰ ਸਾਫ਼ ਰੱਖੋ ਤਾਂ ਕਿ ਰੋਮਛਿੱਦਰ ਖੁੱਲ੍ਹੇ ਰਹਿਣ ਅਤੇ ਖੂਨ ਦਾ ਪ੍ਰਵਾਹ ਲਗਾਤਾਰ ਬਣਿਆ ਰਹੇ ਲੜਕੇ-ਲੜਕੀਆਂ ਦੇ ਚਿਹਰਿਆਂ ਦੇ ਰੋਮਕੂਪਾਂ ਦੇ ਮੂੰਹ ’ਤੇ ਛੋਟੀਆਂ ਫੁਨਸੀਆਂ ਨਿਕਲਣ ਲਗਦੀਆਂ ਹਨ ਇਹ ਕਦੇ-ਕਦੇ ਰੇਸ਼ੇ ਨਾਲ ਭਰ ਜਾਂਦੀਆਂ ਹਨ ਕਈ ਵਾਰ ਲੋਕ ਇਨ੍ਹਾਂ ਨੂੰ ਛਿੱਲ ਲੈਂਦੇ ਹਨ ਜਿਸ ਨਾਲ ਉਸ ਥਾਂ ’ਤੇ ਕਾਲੇ ਧੱਬੇ ਜਾਂ ਖੱਡੇ ਪੈ ਜਾਂਦੇ ਹਨ ਜਿਸ ਨਾਲ ਚਿਹਰਾ ਖੁਰਦਰਾ ਹੋ ਜਾਂਦਾ ਹੈ
Also Read :-
- ਸਰਦੀਆਂ ’ਚ ਚਮੜੀ ਦੀ ਦੇਖਭਾਲ
- ਖੁਦ ਕਰੋ ਸੁੰਦਰਤਾ ਦਾ ਇਲਾਜ
- ਕੁਦਰਤੀ ਤਰੀਕੇ ਨਾਲ ਬਣਾਓ ਚਿਹਰੇ ਨੂੰ ਖੂਬਸੂਰਤ -MSG ਟਿਪਸ
- ਕਾਜਲ ਲਾਉਣ ਦੇ ਤਰੀਕੇ ਅੱਖਾਂ ਨੂੰ ਬਣਾਉਣਗੇ ਮਨਮੋਹਕ
Table of Contents
ਆਓ ਦੇਖੀਏ ਕਿੱਲ ਮੁੰਹਾਸਿਆਂ ਤੋਂ ਮੁਕਤੀ ਪਾਉਣ ਲਈ ਕੀ ਕਰੀਏ
- ਹਰ ਰੋਜ਼ ਘੱਟ ਤੋਂ ਘੱਟ 8 ਗਿਲਾਸ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਪੇਟ ਵੀ ਸਾਫ਼ ਰਹੇਗਾ
- ਮਸਾਲੇਦਾਰ ਅਤੇ ਚਿਕਨਾਈਯੁਕਤ ਪਦਾਰਥਾਂ ਤੋਂ ਜਿੰਨਾ ਹੋ ਸਕੇ, ਪਰਹੇਜ਼ ਰੱਖੋ
- ਠੰਡੀਆਂ ਚੀਜ਼ਾਂ ਮੌਸਮੀ, ਦਹੀ, ਸੰਤਰਾ, ਅੰਗੂਰ ਅਤੇ ਜੂਸ ਆਦਿ ਦਾ ਸੇਵਨ ਕਰੋ
- ਚਿਹਰੇ ’ਤੇ ਸਾਬਣ ਦੀ ਵਰਤੋਂ ਘੱਟ ਕਰੋ ਦਿਨ ’ਚ ਦੋ-ਤਿੰਨ ਵਾਰ ਚਿਹਰਾ ਠੰਡੇ ਪਾਣੀ ਨਾਲ ਜ਼ਰੂਰ ਧੋਵੋ
- ਮੁੰਹਾਸਿਆਂ ਲਈ ਮੁਲਤਾਨੀ ਮਿੱਟੀ ਦਾ ਲੇਪ ਲਾਭਦਾਇਕ ਹੈ ਚਿਹਰੇ ’ਤੇ ਕੇਲੇਮਾਈਨ ਯੁਕਤ ਦਵਾਈ ਵਰਤੋਂ ’ਚ ਲਿਆਉਣੀ ਚਾਹੀਦੀ ਹੈ
- ਨਿੰਬੂ ਦਾ ਰਸ ਅਤੇ ਗੁਲਾਬਜਲ ਬਰਾਬਰ ਮਾਤਰਾ ’ਚ ਕੱਢ ਕੇ ਚਿਹਰੇ ’ਤੇ ਲਗਾਓ ਅੱਧੇ ਘੰਟੇ ਬਾਅਦ ਤਾਜ਼ੇ ਪਾਣੀ ਨਾਲ ਧੋ ਲਓ
10-15 ਦਿਨ ਲਗਾਤਾਰ ਵਰਤੋਂ ਨਾਲ ਤੁਸੀਂ ਮੁੰਹਾਸਿਆਂ ਤੋਂ ਨਿਜ਼ਾਤ ਪਾ ਸਕੋਂਗੇ
- ਨਹਾਉਣ ਤੋਂ ਪਹਿਲਾਂ ਨਿੰਬੂ ਦੇ ਛਿਲਕਿਆਂ ਨੂੰ ਚਿਹਰੇ ’ਤੇ ਹੌਲੀ-ਹੌਲੀ ਮਲੋ ਅਤੇ ਕੁਝ ਦੇਰ ਬਾਅਦ ਗੁਣਗੁਣੇ ਪਾਣੀ ਨਾਲ ਧੋ ਲਓ
- ਲੱਸੀ ਨਾਲ ਚਿਹਰੇ ਨੂੰ ਧੋਣ ਨਾਲ ਮੁੰਹਾਸਿਆਂ ਦੇ ਦਾਗ ਦੂਰ ਹੋ ਜਾਂਦੇ ਹਨ ਅਤੇ ਚਿਹਰਾ ਆਕਰਸ਼ਕ ਹੋ ਜਾਂਦਾ ਹੈ
- 10 ਗ੍ਰਾਮ ਵੇਸਣ ਅਤੇ 1 ਗ੍ਰਾਮ ਹਲਦੀ ਦਾ ਚੂਰਨ ਦਹੀ ’ਚ ਮਿਲਾ ਕੇ ਚਿਹਰੇ ’ਤੇ ਹਲਕੇ ਹੱਥ ਨਾਲ ਮਾਲਸ਼ ਕਰੋ ਸੁੱਕ ਜਾਣ ’ਤੇ ਚਿਹਰਾ ਧੋ ਲਓ
7 ਦਿਨਾਂ ਦੀ ਲਗਾਤਾਰ ਵਰਤੋਂ ਨਾਲ ਮੁੰਹਾਸੇ ਮਿਟ ਜਾਣਗੇ
- ਰਾਤ ਨੂੰ ਸੌਂਦੇ ਸਮੇਂ ਜਾਇਫਲ ਨੂੰ ਕੱਚੇ ਦੁੱਧ ’ਚ ਰਗੜ ਕੇ ਇਸ ਦਾ ਲੇਪ ਮੁੰਹਾਸਿਆਂ ’ਤੇ ਲਾਓ ਅਤੇ ਸਵੇਰੇ ਧੋ ਲਓ
- ਨਿੰਮ ਦੇ ਰੁੱਖ ਦੀ ਛਾਲ ਨੂੰ ਪਾਣੀ ’ਚ ਰਗੜ ਕੇ ਮੁੰਹਾਸਿਆਂ ’ਤੇ ਲਗਾਉਣ ਨਾਲ ਰਾਹਤ ਮਿਲਦੀ ਹੈ
- ਮਸੂਰ ਦੀ ਦਾਲ ਨੂੰ ਪੀਸ ਕੇ ਦੁੱਧ, ਕਪੂਰ ਅਤੇ ਘਿਓ ਮਿਲਾ ਕੇ ਇਸ ਦਾ ਉਬਟਨ ਚਿਹਰੇ ’ਤੇ ਲਾਓ ਇਸ ਨਾਲ ਮੁੰਹਾਸੇ ਅਤੇ ਮੁੰਹਾਸਿਆਂ ਦੇ ਨਿਸ਼ਾਨ ਦੋਵੇਂ ਹਟ ਜਾਣਗੇ ਅਤੇ ਚਿਹਰਾ ਸਾਫ ਹੋ ਜਾਏਗਾ
- ਨਿੰਮ ਦੀ ਨਿਮੋਲੀ ਨੂੰ ਦੁੱਧ ਜਾਂ ਲੱਸੀ ’ਚ ਰਗੜ ਕੇ ਮੁੰਹਾਸਿਆਂ ’ਤੇ ਲਗਾਓ ਮੁੰਹਾਸਿਆਂ ਤੋਂ ਹਮੇਸ਼ਾ ਲਈ ਰਾਹਤ ਮਿਲ ਜਾਏਗੀ
- ਸੰਤਰੇ ਦੇ ਛਿਲਕਿਆਂ ਨੂੰ ਸੁਕਾ ਕੇ, ਪੀਸ ਕੇ ਗੁਲਾਬ ਜਲ ’ਚ ਮਿਲਾ ਕੇ ਇਸ ਮਿਸ਼ਰਨ ਨੂੰ ਚਿਹਰੇ ’ਤੇ ਮਲੋ ਮੁੰਹਾਸੇ ਜਲਦ ਨਸ਼ਟ ਹੋ ਜਾਣਗੇ ਇਸ ਨਾਲ ਚਮੜੀ ’ਚ ਵੀ ਨਿਖਾਰ ਆਉਂਦਾ ਹੈ
- 1 ਕੱਪ ਦੁੱਧ ’ਚ ਇੱਕ ਨਿੰਬੂ ਦਾ ਰਸ ਮਿਲਾਓ ਰਾਤ ਨੂੰ ਸੌਣ ਤੋਂ ਪਹਿਲਾਂ ਚੰਗੀ ਤਰ੍ਹਾਂ ਮੂੰਹ ਧੋ ਕੇ ਇਹ ਲੇਪ ਲਗਾਓ ਅਤੇ ਸਵੇਰੇ ਧੋ ਲਓ ਕੁਝ ਦਿਨਾਂ ਦੀ ਲਗਾਤਾਰ ਵਰਤੋਂ ਨਾਲ ਮੁੰਹਾਸੇ ਮਿਟ ਜਾਣਗੇ
- ਜੈਤੂਨ ਦੇ ਤੇਲ ਦੀ ਲਗਾਤਾਰ ਵਰਤੋਂ ਮੁੰਹਾਸਿਆਂ ਤੋਂ ਮੁਕਤੀ ਦਿਵਾਉਂਦੀ ਹੈ
ਪੱਕੇ ਅਤੇ ਜ਼ਿਆਦਾ ਗਲੇ ਪਪੀਤੇ ਨੂੰ ਛਿੱਲ ਕੇ ਕੁਚਲ ਕੇ ਚਿਹਰੇ ’ਤੇ ਲਾਓ ਪੰਦਰਾਂ-ਵੀਹ ਮਿੰਟਾਂ ਬਾਅਦ ਜਦੋਂ ਸੁੱਕਣ ਲੱਗੇ ਪਾਣੀ ਨਾਲ ਧੋ ਲਓ ਅਤੇ ਕਿਸੇ ਨਰਮ ਤੋਲੀਏ ਨਾਲ ਮੂੰਹ ਨੂੰ ਪੂੰਝ ਲਓ ਇਸ ਤੋਂ ਬਾਅਦ ਤਿਲ ਜਾਂ ਨਾਰੀਅਲ ਦਾ ਤੇਲ ਲਗਾਓ ਚਿਹਰੇ ਦੇ ਦਾਗ ਮੁੰਹਾਸੇ ਦੂਰ ਹੋ ਜਾਣਗੇ ਅਤੇ ਚਿਹਰਾ ਕੋਮਲ ਅਤੇ ਚਮਕਦਾਰ ਲੱਗੇਗਾ
ਸ਼ੈਲੀ ਮਾਥੁਰ