ਬੋਰਡ ਐਗਜ਼ਾਮ ਦਾ ਨਾ ਬਣਾਓ ਹਊਆ
ਇਹ ਮੌਸਮ ਐਗਜ਼ਾਮੀਨੇਸ਼ਨ ਮੌਸਮ ਹੈ ਬਸ ਬੋਰਡ ਸ਼ੁਰੂ ਹੋਣ ’ਚ ਕੁਝ ਹੀ ਸਮਾਂ ਬਾਕੀ ਹੈ ਇਸ ਮੌਸਮ ਦਾ ਲੁਤਫ ਸਭ ਨੂੰ ਲੈਣਾ ਪੈਂਦਾ ਹੈ ਕੁਝ ਨੇ ਪਹਿਲਾਂ ਲਿਆ, ਕੁਝ ਲੈ ਰਹੇ ਹਨ,
ਕੁਝ ਹਾਲੇ ਆਉਣ ਵਾਲੇ ਸਾਲਾਂ ਬਾਅਦ ਲੈਣਗੇ ਜਦੋਂ ਮਜ਼ਾ ਲੈਣਾ ਹੀ ਹੈ ਤਾਂ ਗੁੰਮਸੁੰਮ ਕਿਉਂ ਰਹੀਏ ਥੋੜ੍ਹੀ ਮੌਜ-ਮਸਤੀ, ਬਾਕੀ ਲਗਨ ਨਾਲ ਪੜ੍ਹਾਈ, ਬਸ ਦੇ ਦਿਓ ਬੋਰਡ ਐਗਜਾਮ ਇਸ ਨੂੰ ਹਊਆ ਨਾ ਮੰਨੋ, ਨਾ ਹੀ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਬੋਰਡ ਦਾ ਡਰ ਦਿੰਦੇ ਰਹਿਣ
Also Read :-
Table of Contents
ਬਸ ਏਨਾ ਧਿਆਨ ਰੱਖੋ ਕਿ ਬੱਚੇ ਪੂਰੀ ਮਸਤੀ ’ਚ ਨਾ ਰਹਿਣ, ਦਿਨਭਰ ’ਚ 6 ਤੋਂ 8 ਘੰਟੇ ਮਨ ਲਾ ਕੇ ਪੜ੍ਹ ਲੈਣ
ਐਗਜ਼ਾਮ ਦੀ ਤਿਆਰੀ ਲਈ ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਈਟਿੰਗ ਹੈਬਿਟਸ, ਸੌਣ ਦੀਆਂ ਆਦਤਾਂ, ਸਰੀਰਕ ਫਿਟਨੈੱਸ ’ਤੇ ਵੀ ਧਿਆਨ ਦੇਣ ਸਿਰਫ਼ ਪੜ੍ਹਾਈ ਨੂੰ ਹੀ ਸਾਥੀ ਨਾ ਬਣਾਓ ਜੇਕਰ ਬੱਚੇ ਪੌਸ਼ਟਿਕ ਨਹੀਂ ਖਾਣਗੇ ਅਤੇ ਪੂਰੀ ਨੀਂਦ ਨਹੀਂ ਲੈਣਗੇ ਤਾਂ ਬਿਮਾਰ ਪੈ ਜਾਣਗੇ ਇਸ ਲਈ ਪੜ੍ਹਾਈ ਦੇ ਨਾਲ ਇਨ੍ਹਾਂ ਆਦਤਾਂ ’ਚ ਵੀ ਸੁਧਾਰ ਲਿਆਉਣ
ਸਹੀ ਡਾਈਟ ਦੀ ਚੋਣ ਕਰੋ:-
ਬੱਚਿਆਂ ਅਤੇ ਮਾਪਿਆਂ ਨੂੰ ਚਾਹੀਦਾ ਹੈ ਕਿ ਪੜ੍ਹਨ ਵਾਲੇ ਬੱਚਿਆਂ ਦੇ ਖਾਣ-ਪੀਣ ’ਤੇ ਵਿਸ਼ੇਸ਼ ਧਿਆਨ ਦੇਣ ਬੱਚਿਆਂ ਦੀ ਚੋਣ ਖਾਣ ਪ੍ਰਤੀ ਗਲਤ ਹੋਵੇ ਤਾਂ ਉਨ੍ਹਾਂ ਨੂੰ ਸਮਝਾਓ ਕਿ ਇਸ ਨਾਲ ਸਿਹਤ ’ਤੇ ਪ੍ਰਭਾਵ ਪੈ ਸਕਦਾ ਹੈ ਨੀਂਦ ਆ ਸਕਦੀ ਹੈ, ਸਰੀਰ ਸੁਸਤ ਬਣ ਸਕਦਾ ਹੈ ਬੱਚਿਆਂ ਨੂੰ ਫਰੈੱਸ਼ ਫਰੂਟ ਅਤੇ ਸਬਜ਼ੀਆਂ ਦਿਓ ਤਾਂ ਕਿ ਉਨ੍ਹਾਂ ਨੂੰ ਪੂਰੀ ਊਰਜਾ ਮਿਲ ਸਕੇ ਕਿਉਂਕਿ ਫਰੂਟ ਅਤੇ ਸਬਜ਼ੀਆਂ ਆਸਾਨੀ ਨਾਲ ਪਚ ਜਾਂਦੇ ਹਨ ਸਰੀਰ ਹਲਕਾ ਮਹਿਸੂਸ ਕਰਦਾ ਹੈ ਮਨ ਇਕਾਗਰ ਰਹਿੰਦਾ ਹੈ ਜ਼ਿਆਦਾ ਸਪਾਈਸੀ ਅਤੇ ਫਰਾਈਡ ਖਾਣਾ ਬੱਚਿਆਂ ’ਚ ਆਲਸ ਭਰਦਾ ਹੈ ਚਾਕਲੇਟ ਖਾਣਾ, ਕੌਫੀ, ਸੌਫਟ ਡਰਿੰਕਸ ਦਾ ਸੇਵਨ ਨਾ ਕਰੋ ਸਬਜ਼ੀਆਂ ਦਾ ਸੂਪ ਅਤੇ ਫਰੈੱਸ਼ ਫਰੂਟ ਜੂਸ ਲੈ ਸਕਦੇ ਹੋ
ਦੁਖੀ ਦੋਸਤਾਂ ਤੋਂ ਦੂਰੀ ਰੱਖੋ:-
ਕੁਝ ਦੋਸਤ ਅਜਿਹੇ ਹੁੰਦਾ ਹਨ ਜੋ ਹਮੇਸ਼ਾ ਆਪਣਾ ਰੋਣਾ ਰੋਂਦੇ ਰਹਿੰਦੇ ਹਨ ਕਿ ਮੈਨੂੰ ਇਹ ਨਹੀਂ ਆਉਂਦਾ, ਮੈਂ ਇਹ ਯਾਦ ਨਹੀਂ ਕੀਤਾ, ਹਾਲੇ ਮੇਰਾ ਸਾਰਾ ਸਿਲੇਬਸ ਰਹਿੰਦਾ ਹੈ ਮੈਂ ਕੀ ਕਰਾਂ ਅਜਿਹੇ ਦੋਸਤਾਂ ਤੋਂ ਦੂਰੀ ਬਣਾ ਕੇ ਰੱਖੋ ਉਹ ਖੁਦ ਵੀ ਤਨਾਅ ’ਚ ਰਹਿੰਦੇ ਹਨ ਅਤੇ ਦੂਸਰਿਆਂ ਨੂੰ ਵੀ ਤਨਾਅ ਦਿੰਦੇ ਹਨ ਅਜਿਹੇ ਦੋਸਤਾਂ ਦੇ ਫੋਨ ਅਟੈਂਡ ਨਾ ਕਰੋ, ਕਦੇ ਕਰਨਾ ਵੀ ਪਵੇ ਤਾਂ ਹਲਕੀਆਂ ਫੁਲਕੀਆਂ ਗੱਲਾਂ ਕਰਕੇ ਫੋਨ ਜਲਦੀ ਕੱਟ ਦਿਓ ਇਹ ਸਮਾਂ ਪੜ੍ਹਨ ਦਾ ਹੈ ਨਾ ਕਿ ਹੋਰਾਂ ਦੀਆਂ ਤਨਾਅ ਭਰੀਆਂ ਗੱਲਾਂ ਸੁਣਨ ਦਾ
ਨਜ਼ਰ ਅੰਦਾਜ਼ ਨਾ ਕਰੋ ਅੱਖਾਂ ਨੂੰ:
ਐਗਜਾਮ ਵਾਲੇ ਦਿਨਾਂ ’ਚ ਅੱਖਾਂ ਤੋਂ ਬਹੁਤ ਕੰਮ ਲੈਣਾ ਪੈਂਦਾ ਹੈ ਕਿਉਂਕਿ ਕਿਤਾਬਾਂ ਪੜ੍ਹਦੇ ਸਮੇਂ, ਲਿਖਦੇ ਸਮੇਂ ਅੱਖਾਂ ’ਤੇ ਸਟ੍ਰੈਸ ਰਹਿੰਦਾ ਹੈ ਪਰ ਧਿਆਨ ਦਿਓ ਕਿ ਜਦੋਂ ਵੀ ਅੱਖਾਂ ’ਚ ਤਨਾਅ ਮਹਿਸੂਸ ਹੋਵੇ ਜਾਂ ਥਕਾਣ ਹੋਵੇ, ਅਜਿਹੇ ’ਚ ਅੱਖਾਂ ਨੂੰ ਆਰਾਮ ਦਿਓ ਕੁਝ ਸਮੇਂ ਲਈ ਅੱਖਾਂ ਬੰਦ ਕਰਕੇ ਆਰਾਮ ਕਰੋ, ਅੱਖਾਂ ’ਤੇ ਗੁਲਾਬਜਲ ਨਾਲ ਭਿੱਜੀ ਰੂੰ ਦੇ ਟੁਕੜੇ ਰੱਖੋ, ਖੀਰੇ ਦੇ ਗੋਲ ਟੁਕੜੇ ਅੱਖਾਂ ’ਤੇ ਰੱਖੋ ਪੜ੍ਹਦੇ ਸਮੇਂ ਚਾਨਣ ਦਾ ਧਿਆਨ ਰੱਖੋ ਮੇਜ਼ ਕੁਰਸੀ ’ਤੇ ਬੈਠ ਕੇ ਪੜ੍ਹੋ, ਲੇਟ ਕੇ ਨਾ ਪੜ੍ਹੋ ਸਲੀਪਿੰਗ ਪੋਸਚਰ ’ਚ ਪੜ੍ਹਨ ਨਾਲ ਅੱਖਾਂ ’ਤੇ ਬੁਰਾ ਅਸਰ ਪੈਂਦਾ ਹੈ ਸਹੀ ਪੋਸਚਰ ’ਚ ਬੈਠ ਕੇ ਪੜ੍ਹੋ
ਨੀਂਦ ਪੂਰੀ ਲਓ:-
ਹਾਲੇ ਸਲੇਬਸ ਪੂਰਾ ਨਹੀਂ ਹੋਇਆ ਤਾਂ ਰਾਤ ਭਰ ਪੜ੍ਹਦੇ ਰਹੋ, ਅਜਿਹਾ ਕਦੇ ਨਾ ਕਰੋ ਕਿਉਂਕਿ ਅਜਿਹਾ ਕਰਨ ਨਾਲ ਤੁਸੀਂ ਬਿਮਾਰ ਪੈ ਸਕਦੇ ਹੋ ਐਗਜ਼ਾਮ ਲਈ ਜਿੰਨਾ ਪੜ੍ਹਨਾ ਜ਼ਰੂਰੀ ਹੈ, ਓਨਾ ਸਿਹਤਮੰਦ ਰਹਿਣ ਲਈ ਸੌਣਾ ਵੀ ਜ਼ਰੂਰੀ ਹੈ ਨੀਂਦ ਨਾਲ ਸਮਝੌਤਾ ਬਿਲਕੁਲ ਨਾ ਕਰੋ ਕੁਝ ਬੱਚੇ ਰਾਤ ਨੂੰ ਦੇਰ ਤੱਕ ਪੜ੍ਹਦੇ ਹਨ ਉਨ੍ਹਾਂ ਨੂੰ ਸਵੇਰੇ ਕੁਝ ਦੇਰ ਨਾਲ ਉੱਠਣਾ ਪੈਂਦਾ 6 ਘੰਟੇ ਦੀ ਨੀਂਦ ਘੱਟ ਤੋਂ ਘੱਟ ਲਓ ਜੇਕਰ ਤੁਸੀਂ ਜਲਦੀ ਸੌਂ ਜਾਂਦੇ ਹੋ ਤਾਂ ਸਵੇਰੇ ਜਲਦੀ ਜਾਗ ਕੇ ਪੜ੍ਹ ਸਕਦੇ ਹੋ ਅਤੇ ਦਿਨ ’ਚ ਇੱਕ ਘੰਟਾ ਆਰਾਮ ਕਰ ਲਓ ਕਈ ਵਾਰ ਰਾਤ ਨੂੰ ਦੇਰ ਤੱਕ ਪੜ੍ਹਨ ਤੋਂ ਬਾਅਦ ਆਸਾਨੀ ਨਾਲ ਨੀਂਦ ਨਹੀਂ ਆਉਂਦੀ ਦਿਮਾਗ ਪੜ੍ਹਾਈ ’ਚ ਉਲਝਿਆ ਰਹਿੰਦਾ ਹੈ ਅਜਿਹੇ ’ਚ ਤੁਸੀਂ ਆਪਣੀਆਂ ਕਿਤਾਬਾਂ ਸੰਭਾਲੋ ਥੋੜ੍ਹਾ ਕਮਰੇ ’ਚ ਟਹਿਲੋ, ਭਗਵਾਨ ਨੂੰ ਯਾਦ ਕਰੋ, ਪਾਣੀ ਪੀਓ, ਟਾਇਲਟ ਜਾਓ ਫਿਰ ਆ ਕੇ ਸੌਵੋ ਨੀਂਦ ਆਸਾਨੀ ਨਾਲ ਆ ਜਾਏਗੀ
ਆਊਟਡੋਰ ਗੇਮਾਂ ’ਚ ਹਿੱਸਾ ਲਓ:
ਘਰ ’ਚ ਕਈ ਵਾਰ ਲਗਾਤਾਰ ਪੜ੍ਹਦੇ-ਪੜ੍ਹਦੇ ਬੱਚਾ ਬੋਰ ਹੋ ਜਾਂਦਾ ਹੈ ਅਜਿਹੇ ’ਚ ਬੋਰੀਅਤ ਦੂਰ ਕਰਨ ਲਈ ਮੁਹੱਲੇ ਦੇ ਮਿੱਤਰਾਂ ਦੇ ਨਾਲ ਥੋੜ੍ਹਾ ਬੈਡਮਿੰਟਨ, ਕ੍ਰਿਕਟ ਖੇਡ ਲਓ ਤਾਂ ਕਿ ਦਿਮਾਗ ਫਰੈੱਸ਼ ਹੋ ਜਾਏ ਚਾਹੇ ਤਾਂ ਦਿਨ ’ਚ ਆਸ-ਪਾਸ ਦੀ ਮਾਰਕਿਟ ’ਚ ਇੱਕ ਚੱਕਰ ਲਾ ਆਓ ਮੰਮੀ ਲਈ ਰੋਜ਼ਾਨਾਂ ਦੀਆਂ ਚੀਜ਼ਾਂ ਦੀ ਖਰੀਦਦਾਰੀ ਕਰਕੇ ਉਨ੍ਹਾਂ ਦੀ ਮੱਦਦ ਕਰ ਸਕਦੇ ਹੋ ਨੇੜੇ ਦੇ ਪਾਰਕ ’ਚ ਇੱਕ ਦੋ ਚੱਕਰ ਲਾ ਕੇ ਕੁਦਰਤ ਦਾ ਆਨੰਦ ਲੈ ਕੇ ਫਰੈੱਸ਼ ਹੋ ਸਕਦੇ ਹੋ ਵਿੱਚ ਦੀ ਥੋੜ੍ਹਾ ਮਨਪਸੰਦ ਟੀਵੀ ਇੱਕ ਅੱਧਾ ਘੰਟਾ ਦੇਖ ਸਕਦੇ ਹੋ ਆਪਣੀ ਬਾਲਕਾੱਨੀ ’ਚ ਖੜ੍ਹੇ ਹੋ ਕੇ ਪੰਛੀਆਂ ਦੀ ਚਹਿਲ ਕਦਮੀ ਸੁਣ ਸਕਦੇ ਹੋ ਇਨ੍ਹਾਂ ਸਾਰੇ ਕੰਮਾਂ ਨਾਲ ਤੁਸੀਂ ਆਪਣੇ ਆਪ ਨੂੰ ਤਰੋਤਾਜ਼ਾ ਕਰ ਸਕਦੇ ਹੋ
ਪਾੱਜ਼ੀਟਿਵ ਸੋਚ ਰੱਖੋ:
ਪਾੱਜ਼ੀਟਿਵ ਸੋਚੋ, ਮੈਂ ਤਾਂ ਏਨਾ ਕੋਰਸ ਅੱਜ ਆਸਾਨੀ ਨਾਲ ਕਰ ਸਕਦਾ ਹਾਂ ਆਪਣੀ ਚੰਗੀਆਂ ਗੱਲਾਂ ਨੂੰ ਧਿਆਨ ’ਚ ਰੱਖੋ ਆਪਣੇ ਚੰਗੇ ਕੰਮ ਧਿਆਨ ’ਚ ਰੱਖੋ ਵਧੀਆ ਰਹੇਗਾ ਅਤੇ ਪੜ੍ਹਾਈ ਵੀ ਹੋਵੇਗੀ
ਐਗਜ਼ਾਮ ਨੂੰ ਬਰਡਨ ਨਾ ਸਮਝੋ:
ਬੋਰਡ ਐਗਜ਼ਾਮ ਨੂੰ ਇੱਕ ਨਾਰਮਲ ਤਰ੍ਹਾਂ ਲਓ ਸਕੂਲ ’ਚ ਵੀ ਤੁਸੀਂ ਐਗਜ਼ਮ ਤਾਂ ਦਿੰਦੇ ਹੋ ਬਸ ਅੰਤਰ ਏਨਾ ਹੈ ਕਿ ਦੂਸਰੇ ਸਕੂਲ ’ਚ ਦੂਸਰੇ ਅਧਿਆਪਕਾਂ ਦਰਮਿਆਨ ਪ੍ਰੀਖਿਆ ਦੇਣੀ ਪੈਂਦੀ ਹੈ ਜੇਕਰ ਇਸ ਨੂੰ ਨਾਰਮਲ ਲਓ ਤਾਂ ਬੋਰਡ ਫੀਵਰ ਦੂਰ ਹੋ ਸਕਦਾ ਹੈ ਬਸ ਆਪਣਾ ਸਿਲੇਬਸ ਕੰਪਲੀਟ ਕਰੋ ਅਤੇ ਲਿਖਣ ਦਾ ਯਤਨ ਕਰੋ ਉਨ੍ਹਾਂ ਦੋਸਤਾਂ ਤੋਂ ਦੂਰੀ ਰੱਖੋ ਜੋ ਐਗਜ਼ਾਮ ਨੂੰ ਬਹੁਤ ਵੱਡਾ ਬੋਝ ਸਮਝਦੇ ਹਨ ਉਨ੍ਹਾਂ ਦੇ ਨਾਲ ਐਗਜ਼ਾਮ ਦੀ ਚਰਚਾ ਨਾ ਕਰੋ
ਵਿਸ਼ੇਸ਼ ਧਿਆਨ ਦੇਣ ਮਾਪੇ ਵੀ:
ਬੱਚਿਆਂ ’ਚ ਵਿਸ਼ਵਾਸ ਰੱਖੋ
ਬੱਚਿਆਂ ਦੇ ਆਸ-ਪਾਸ ਰਹੋ ਤਾਂ ਕਿ ਉਨ੍ਹਾਂ ਨੂੰ ਉਤਸ਼ਾਹ ਮਿਲਦਾ ਰਹੇ
ਬੱਚਿਆਂ ਦੀ ਡਾਈਟ ’ਤੇ ਧਿਆਨ ਦਿਓ
ਤੁਲਨਾ ਨਾ ਕਰੋ
ਬਹੁਤ ਉਮੀਦਾਂ ਨਾ ਪਾਲੋ ਪਹਿਲਾਂ ਆਪਣੇ ਬੱਚਿਆਂ ਦੀਆਂ ਸਮਰੱਥਾਵਾਂ ਨੂੰ ਸਮਝੋ
ਖਾਣੇ ’ਚ ਬੱਚਿਆਂ ਦੀ ਪਸੰਦ ਦਾ ਵੀ ਧਿਆਨ ਰੱਖੋ
ਜਦੋਂ ਬੱਚੇ ਡਿਪ੍ਰੈਸ ਫੀਲ ਕਰ ਰਹੇ ਹੋਣ, ਉਨ੍ਹਾਂ ਨੂੰ ਉਤਸ਼ਾਹਿਤ ਕਰੋ
ਨੈਗੇਟਿਵ ਗੱਲਾਂ ਨਾ ਕਰੋ
ਸਮੇਂ-ਸਮੇਂ ’ਤੇ ਪੜ੍ਹਾਈ ਬਾਰੇ ਟੱਚ ’ਚ ਰਹੋ
ਘਰ ਦਾ ਵਾਤਾਵਰਨ ਕੂਲ ਰੱਖੋ ਬੱਚਿਆਂ ’ਚ ਐਗਜ਼ਾਮ ਦਾ ਹਊਆ ਨਾ ਬਿਠਾਓ
ਬੱਚੇ ਵੀ ਧਿਆਨ ਦੇਣ ਆਪਣੀ ਇਕਾਗਰਤਾ ’ਤੇ
- ਬੱਚਿਆਂ ਨੂੰ ਆਪਣਾ ਮਨ ਪੜ੍ਹਾਈ ਦੇ ਸਮੇਂ ਇਕਾਗਰ ਰੱਖਣਾ ਚਾਹੀਦਾ ਹੈ ਉਸ ਦੇ ਲਈ ਡੀਪ ਬਰੀਦਿੰਗ ਕਰੋ ਅਨੁਲੋਮ ਵਿਲੋਮ ਕਸਰਤ ਦਾ ਸਹਾਰਾ ਲਓ ਵਜ੍ਰ ਆਸਨ ’ਚ ਕੁਝ ਸਮਾਂ ਬੈਠੋ
- ਓਮ ਧੁੰਨ ਦਾ ਜਾਪ ਕਰੋ
- ਜਦੋਂ ਥਕਾਣ ਜ਼ਿਆਦਾ ਮਹਿਸੂਸ ਹੋਵੇ ਤਾਂ ਸ਼ਵਾਸਨ ਆਸਨ ਜਾਂ ਸ਼ਿਥਿਲ ਆਸਨ ’ਚ ਆਰਾਮ ਕਰੋ
- ਦਿਨ ’ਚ ਦੋ ਤਿੰਨ ਵਾਰ ਹੱਥ ਮੂੰਹ ਤਾਜ਼ੇ ਪਾਣੀ ਨਾਲ ਧੋਵੋ
- ਹਰ ਰੋਜ਼ ਇਸ਼ਨਾਨ ਕਰਕੇ ਸਾਫ਼ ਕੱਪੜੇ ਪਹਿਨੋ
- ਇੱਕ ਡੇਢ ਘੰਟੇ ਦੇ ਅੰਤਰਾਲ ਬਾਅਦ ਕਮਰੇ ’ਚ ਚਾਰ ਛੇ ਚੱਕਰ ਜ਼ਰੂਰ ਕੱਟੋ ਤਾਂ ਕਿ ਭੋਜਨ ਪਚ ਸਕੇ ਅਤੇ ਪੂਰੇ ਸਰੀਰ ’ਚ ਖੂਨ ਦਾ ਸੰਚਾਰ ਵੀ ਠੀਕ ਰਹਿ ਸਕੇ
ਨੀਤੂ ਗੁਪਤਾ