ਮਨੋਰੰਜਨ ਤੇ ਆਮਦਨ ਦਾ ਸਰੋਤ ਹੈ ਸੰਗੀਤ Music is the source of entertainment
ਸੰਗੀਤ ਦਾ ਬੋਲਬਾਲਾ ਪੁਰਾਤਨ ਕਾਲ ਤੋਂ ਰਿਹਾ ਹੈ ਸੰਗੀਤ ਦਾ ਜਾਦੂ ਅੱਜ ਵੀ ਸਿਰ ਚੜ੍ਹ ਕੇ ਬੋਲਦਾ ਹੈ ਅਤੇ ਧੁਨਾਂ ‘ਤੇ ਕਦੋਂ ਸਰੀਰ ‘ਚ ਕੰਪਨ ਦੀ ਸ਼ੁਰੂਆਤ ਹੋ ਜਾਂਦੀ ਹੈ, ਇਸ ਦਾ ਪਤਾ ਤੱਕ ਨਹੀਂ ਚੱਲਦਾ ਸਿਰਫ਼ ਮਨੋਰੰਜਨ ਕਰਕੇ ਹੀ ਸੰਗੀਤ ਦੀ ਅਹਿਮੀਅਤ ਨਹੀਂ ਹੁੰਦੀ ਹੈ
ਇਸ ਤੋਂ ਇਲਾਵਾ ਮਨ ਦੀ ਸ਼ਾਂਤੀ ਅਤੇ ਕਈ ਵਾਰ ਤਾਂ ਰੋਗੀਆਂ ਦੇ ਇਲਾਜ ਤੱਕ ‘ਚ ਸੰਗੀਤ ਦੀ ਵਰਤੋਂ ਕੀਤੀ ਜਾਂਦੀ ਹੈ ਸੰਗੀਤ ਨੂੰ ਸਿਰਫ਼ ਸ਼ੌਂਕ ਮੰਨਣ ਵਾਲਿਆਂ ਦੀ ਕਮੀ ਨਹੀਂ ਹੈ ਪਰ ਵਿਸ਼ਵ ਦੇ ਤੇਜ਼ੀ ਨਾਲ ਬਦਲਦੇ ਪਰਿਵੇਸ਼ ‘ਚ ਸੰਗੀਤ ਇੱਕ ਮਹੱਤਵਪੂਰਨ ਪ੍ਰੋਫੈਸ਼ਨ ਦਾ ਰੂਪ ਧਾਰਨ ਕਰ ਚੁੱਕਿਆ ਹੈ ਖਾਸ ਤੌਰ ‘ਤੇ ਨੌਜਵਾਨਾਂ ‘ਚ ਇਸ ਦਾ ਕਰੇਜ਼ ਆਏ ਦਿਨ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ
ਸੰਗੀਤ ਨੂੰ ਆਪਣਾ ਕਰੀਅਰ ਬਣਾਉਣ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਲਈ ਸਿਰਫ਼ ਸੰਗੀਤ ‘ਚ ਰੁਚੀ ਰੱਖਣਾ ਹੀ ਕਾਫੀ ਨਹੀਂ ਹੈ ਇਸ ਤੋਂ ਇਲਾਵਾ ਉਨ੍ਹਾਂ ਨੂੰ ਸ੍ਰਿਜਨਾਤਮਕ ਪ੍ਰਤਿਭਾ ਦਾ ਧਨੀ, ਧੁਨ ਦਾ ਪੱਕਾ, ਮਿਹਨਤੀ, ਸੰਗੀਤ ਦੀ ਸਮਝ, ਸ ੰਗੀਤਕ ਯੰਤਰਾਂ ਦਾ ਗਿਆਨੀ ਆਦਿ ਗੁਣਾਂ ਨਾਲ ਭਰਿਆ-ਪੂਰਾ ਹੋਣਾ ਵੀ ਜ਼ਰੂਰੀ ਹੈ
Also Read:
Table of Contents
ਕਿਵੇਂ ਬਣੋ ਸੰਗੀਤ ‘ਚ ਮਾਹਿਰ
ਸੰਗੀਤ ਨੂੰ ਮਨੁੱਖ ਦੀਆਂ ਸਭ ਤੋਂ ਬਿਹਤਰੀਨ ਖੋਜਾਂ ‘ਚੋਂ ਇੱਕ ਮੰਨਿਆ ਜਾ ਸਕਦਾ ਹੈ ਸੰਗੀਤ ਜ਼ਰੀਏ ਨਾ ਸਿਰਫ਼ ਇਮੋਸ਼ਨ, ਬਲਕਿ ਆਪਣੀਆਂ ਭਾਵਨਾਵਾਂ ਨੂੰ ਵੀ ਬਾਖੂਬੀ ਜ਼ਾਹਿਰ ਕੀਤਾ ਜਾ ਸਕਦਾ ਹੈ, ਪਰ ਅਸਲੀਅਤ ‘ਚ ਇਸ ਖੇਤਰ ‘ਚ ਮਾਹਿਰ ਹੋਣਾ ਕੋਈ ਅਸਾਨ ਕੰਮ ਨਹੀਂ ਹੈ ਉਂਜ ਪ੍ਰਤਿਭਾ, ਸੱਚੀ ਲਗਨ ਅਤੇ ਸਖ਼ਤ ਮਿਹਨਤ ਦੀ ਬਦੌਲਤ ਇਸ ਖੇਤਰ ‘ਚ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ ਤੁਸੀਂ ਰੈਗੂਲਰ ਰਿਆਜ਼ ਦੇ ਨਾਲ-ਨਾਲ ਟ੍ਰੇਨਿੰਗ ਜਾਂ ਫਿਰ ਕਿਸੇ ਚੰਗੀ ਇੰਸਟੀਚਿਊਟ ‘ਚ ਦਾਖਲਾ ਲੈ ਕੇ ਵੀ ਇਸ ਫੀਲਡ ‘ਚ ਕਰੀਅਰ ਦਾ ਬਿਹਤਰ ਆਗਾਜ਼ ਕਰ ਸਕਦੇ ਹੋ
ਸੰਗੀਤ ਨਾਲ ਜੁੜੇ ਕੋਰਸ
ਇਸ ਦੇ ਲਈ ਟ੍ਰੇਨਿੰਗ ਦੀ ਵਿਵਸਥਾ ਛੋਟੇ ਸ਼ਹਿਰਾਂ ਤੋਂ ਲੈ ਕੇ ਵੱਡੇ ਸ਼ਹਿਰਾਂ ਤੱਕ ਉਪਲੱਬਧ ਹੈ ਕੋਰਸ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ ਦੇ ਵਾਧੂ ਸਰਟੀਫਿਕੇਟ ਡਿਪਲੋਮਾ ਅਤੇ ਪਾਰਟ ਟਾਈਮ ਤਰ੍ਹਾਂ ਦੇ ਹੋ ਸਕਦੇ ਹਨ ਯੂਨੀਵਰਸਿਟੀਆਂ ਤੋਂ ਲੈ ਕੇ ਸੰਗੀਤ ਅਕੈਡਮੀਆਂ ਤੱਕ ‘ਚ ਇਸ ਤਰ੍ਹਾਂ ਦੇ ਟ੍ਰੇਨਿੰਗ ਕੋਰਸ ਸਕੂਲੀ ਬੱਚਿਆਂ ਅਤੇ ਨੌਜਵਾਨਾਂ ਲਈ ਉਪਲੱਬਧ ਹੈ ਬਾਰ੍ਹਵੀਂ ਤੋਂ ਬਾਅਦ ਸੰਗੀਤ ਨਾਲ ਜੁੜੇ ਕੋਰਸ ‘ਚ ਐਡਮਿਸ਼ਨ ਲਿਆ ਜਾ ਸਕਦਾ ਹੈ ਉਮੀਦਵਾਰ ਚਾਹੇ ਤਾਂ ਸਰਟੀਫਿਕੇਟ ਕੋਰਸ, ਬੈਚਲਰ ਕੋਰਸ, ਡਿਪਲੋਮਾ ਕੋਰਸ ਅਤੇ ਪੋਸਟ ਗ੍ਰੈਜੂਏਸ਼ਨ ਦੇ ਕੋਰਸ ਕਰ ਸਕਦੇ ਹਨ ਆਮ ਤੌਰ ‘ਤੇ ਸਰਟੀਫਿਕੇਟ ਕੋਰਸ ਦਾ ਸਮਾਂ ਇੱਕ ਸਾਲ, ਬੈਚਲਰ ਡਿਗਰੀ ਕੋਰਸ ਦਾ ਤਿੰਨ ਸਾਲ ਅਤੇ ਪੋਸਟ ਗ੍ਰੈਜੂਏਟ ਲੈਵਲ ਕੋਰਸ ਦਾ ਸਮਾਂ ਦੋ ਸਾਲ ਦਾ ਹੁੰਦਾ ਹੈ
ਦਸਵੀਂ ਤੋਂ ਬਾਅਦ ਸੰਗੀਤ ਦਾ ਕੋਰਸ
- ਸੰਗੀਤ ‘ਚ ਸਰਟੀਫਿਕੇਟ
- ਸੰਗੀਤ ‘ਚ ਡਿਪਲੋਮਾ
- ਸੰਗੀਤਕ ਯੰਤਰਾਂ ‘ਚ ਸਰਟੀਫਿਕੇਟ
- ਬਾਰ੍ਹਵੀਂ ਤੋਂ ਬਾਅਦ ਸੰਗੀਤ ਦਾ ਕੋਰਸ
- ਸੰਗੀਤ ‘ਚ ਗ੍ਰੈਜੂਏਸ਼ਨ (ਬੀ. ਮਿਊਜ਼ਿਕ)
- ਸੰਗੀਤ ‘ਚ ਬੀਏ
- ਸੰਗੀਤ ‘ਚ ਬੀਏ (ਆੱਨਰਸ)
ਗ੍ਰੇਜੂਏਸ਼ਨ ਤੋਂ ਬਾਅਦ ਸੰਗੀਤ ਦਾ ਕੋਰਸ
- ਸੰਗੀਤ ‘ਚ ਐੱਮਏ (ਐੱਮ. ਮਿਊਜ਼ਿਕ)
- ਸੰਗੀਤ ‘ਚ ਐੱਮਏ
- ਸੰਗੀਤ ‘ਚ ਐੱਮ.ਫਿਲ.
- ਮਾਸਟਰ ਡਿਗਰੀ ਤੋਂ ਬਾਅਦ ਸੰਗੀਤ ਦਾ ਕੋਰਸ
- ਸੰਗੀਤ ‘ਚ ਪੀਐੱਚਡੀ
- ਸੰਗੀਤ ਦੇ ਖੇਤਰ ‘ਚ ਕਰੀਅਰ ਦੀਆਂ ਸੰਭਾਵਨਾਵਾਂ
- ਦੇਸ਼-ਵਿਦੇਸ਼ ‘ਚ ਨੌਜਵਾਨਾਂ ‘ਚ ਸੰਗੀਤ ਨਾਲ ਜੁੜੇ ਬੈਂਡ ਬਣਾਉਣ ਅਤੇ ਪਰਫਾਰਮ ਕਰਨ ਦਾ ਟ੍ਰੈਂਡ ਜ਼ੋਰ ਫੜਦਾ ਜਾ ਰਿਹਾ ਹੈ
ਇਸ ਤਰ੍ਹਾਂ ਦੇ ਬੈਂਡਸ ‘ਚ ਵੋਕਲ ਆਰਟਿਸਟ (ਗਾਇਕ) ਅਤੇ ਇੰਸਟੂਮੈਂਟਰਲ ਆਰਟਿਸਟ (ਸੰਗੀਤ ਯੰਤਰ ਕਲਾਕਾਰ) ਦੋਵਾਂ ਦੀ ਹੀ ਸਮਾਨਤਾ ਦੇਖਣ ਨੂੰ ਮਿਲਦੀ ਹੈ ਸਕੂਲਾਂ, ਕਾਲਜਾਂ ਅਤੇ ਹੋਰ ਛੋਟੇ ਲੈਵਲ ‘ਤੇ ਤਾਂ ਇਸ ਤਰ੍ਹਾਂ ਦੇ ਕਈ ਬੈਂਡਸ ਅੱਜ ਮਾਰਕਿਟ ‘ਚ ਆ ਗਏ ਹਨ
ਸਮਾਨਤਾ:
ਲੋਕ ਅਜਿਹਾ ਮੰਨਦੇ ਹਨ ਕਿ ਸੰਗੀਤ ਨੂੰ ਕਰੀਅਰ ਦਾ ਅਧਾਰ ਬਣਾਉਣ ‘ਤੇ ਟੈਕਨੀਕਲ ਖੇਤਰ ‘ਚ ਜ਼ਿਆਦਾ ਕੁਝ ਕਰਨ ਦੀਆਂ ਸੰਭਾਵਨਾਵਾਂ ਬਿਲਕੁਲ ਸੀਮਤ ਹੋ ਜਾਂਦੀਆਂ ਹਨ, ਪਰ ਅਸਲੀਅਤ ਠੀਕ ਇਸ ਦੇ ਉਲਟ ਹੈ ਜੇਕਰ ਅਸਲੀਅਤ ਦੇ ਧਰਾਤਲ ‘ਤੇ ਦੇਖਿਆ ਜਾਵੇ ਤਾਂ ਆਧੁਨਿਕ ਸਮੇਂ ਸਥਿਤੀਆਂ ਬਿਲਕੁਲ ਅਲੱਗ ਹਨ ਅਤੇ ਸੰਗੀਤ ਦੇ ਖੇਤਰ ‘ਚ ਕਈ ਨਵੇਂ ਬਦਲ ਉੱਭਰ ਕੇ ਸਾਹਮਣੇ ਆ ਚੁੱਕੇ ਹਨ
ਉਨ੍ਹਾਂ ਬਦਲਾਂ ‘ਚੋਂ ਕੁਝ ਹਨ-
ਸਟੇਜ਼ ਪਰਫ਼ਾਰਮੈਂਸ: ਮਿਊਜ਼ਿਕ ਸ਼ੋਅ ਟੈਲੀਵੀਜ਼ਨ ਮਿਊਜ਼ਿਕ ਪ੍ਰੋਗਰਾਮ, ਮਿਊਜ਼ਿਕ ਕੰਪੀਟੀਸ਼ਨ ਆਰਮਡ ਫੋਰਸਜ਼ ਬੈਂਡਜ਼, ਸਿੰਫਨੀ ਆਰਕੈਸਟਰਾ, ਡਾਂਸ ਬੈਂਡ, ਨਾਈਟ ਕਲੱਬ, ਕੰਸਰਟ ਸ਼ੋਅ, ਰਾੱਕ ਅਤੇ ਗਰੁੱਪ ਆਦਿ ‘ਚ ਸੰਗੀਤ ਦੇ ਜਾਣਕਾਰਾਂ ਦੀ ਬਹੁਤ ਜ਼ਿਆਦਾ ਮੰਗ ਹੁੰਦੀ ਹੈ
ਮਿਊਜ਼ਿਕ ਇੰਡਸਟਰੀ:
ਇਸ ਇੰਡਸਟਰੀ ‘ਚ ਕਈ ਤਰ੍ਹਾਂ ਦੇ ਸੰਗੀਤ ‘ਚ ਮਾਹਿਰਾਂ ਦੀ ਅਹਿਮ ਭੂਮਿਕਾ ਹੁੰਦੀ ਹੈ, ਇਨ੍ਹਾਂ ‘ਚ ਵਿਸ਼ੇਸ਼ ਤੌਰ ‘ਤੇ ਮਿਊਜ਼ਿਕ ਸਾਫਟਵੇਅਰ ਪ੍ਰੋਗਰਾਮਰ, ਕੰਪੋਜ਼ਰ, ਮਿਊਜ਼ੀਸ਼ੀਅਨ, ਜਿਵੇਂ ਅਹੁਦਿਆਂ ਤੋਂ ਇਲਾਵਾ ਮਿਊਜ਼ਿਕ ਬੁਕਸ ਦੀ ਪਬਲਿਸ਼ਿੰਗ, ਮਿਊਜ਼ਿਕ ਐਲਬਮ ਰਿਕਾਰਡਿੰਗ ਮਿਊਜ਼ਿਕ ਡੀਲਰ, ਮਿਊਜ਼ਿਕ ਸਟੂਡੀਓ ਦੇ ਵੱਖ-ਵੱਖ ਵਿਭਾਗਾਂ ਆਦਿ ਅਧੀਨ ਕੰਮ ਕੀਤਾ ਜਾ ਸਕਦਾ ਹੈ
ਟੈਲੀਵੀਜ਼ਨ: ਆਵਾਜ਼ ਰਿਕਾਰਡਿਸਟ, ਮਿਊਜ਼ਿਕ ਐਡੀਟਰ, ਪ੍ਰੋਡਕਸ਼ਨ, ਆਰਜੇ ਐਂਡ ਡੀਜੇ ਮਿਊਜ਼ਿਕ ਲਾਇਸੰਸ ‘ਚ ਸੰਗੀਤ ਦੇ ਜਾਣਕਾਰ ਅਤੇ ਤਜ਼ਰਬੇਕਾਰਾਂ ਦੀ ਜ਼ਰੂਰਤ ਹਮੇਸ਼ਾ ਪੈਂਦੀ ਹੈ
ਸੰਗੀਤ ਥੈਰੇਪਿਸਟ:
ਦਿਵਿਆਂਗ ਬੱਚਿਆਂ ਅਤੇ ਲੋਕਾਂ ਤੋਂ ਇਲਾਵਾ ਮਾਨਸਿਕ ਤਨਾਅ ਨਾਲ ਗ੍ਰਸਤ ਵਿਅਕਤੀਆਂ ਦੇ ਇਲਾਜ ‘ਚ ਵੀ ਅੱਜ-ਕੱਲ੍ਹ ਸੰਗੀਤ ਦੀ ਵਰਤੋਂ ਕੀਤੀ ਜਾਣ ਲੱਗੀ ਹੈ ਤਨਾਅ ਦੂਰ ਕਰਨ ‘ਚ ਤਾਂ ਸੰਗੀਤ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ
ਇਸ ਪ੍ਰੋਫੈਸ਼ਨ ‘ਚ ਸਫਲ ਹੋਣ ਲਈ ਸੰਗੀਤ ਤੇ ਥੈਰੇਪੀ ਦਾ ਹੁਨਰਮੰਦ ਤੇ ਜਾਣਕਾਰ ਹੋਣਾ ਅਤਿ ਜ਼ਰੂਰੀ ਹੈ ਇਨ੍ਹਾਂ ਲਈ ਹਸਪਤਾਲਾਂ, ਮੈਂਟਲ ਟੈਮਥ ਸੈਂਟਰ, ਨਰਸਿੰਗ ਹੋਮਸ ਆਦਿ ‘ਚ ਰੁਜ਼ਗਾਰ ਦੇ ਭਰਪੂਰ ਮੌਕੇ ਹਨ
ਸਟੂਡੀਓ ਟ੍ਰੇਨਿੰਗ:
ਸੰਗੀਤ ਅਧਿਆਪਕ ਦੇ ਰੂਪ ‘ਚ ਸਕੂਲਾਂ, ਕਾਲਜਾਂ ਅਤੇ ਹੋਰ ਸੰਗੀਤ ਪ੍ਰੀਖਣ ਸੰਸਥਾਵਾਂ ‘ਚ ਕਰੀਅਰ ਬਣਾਉਣ ਬਾਰੇ ਵੀ ਸੋਚਿਆ ਜਾ ਸਕਦਾ ਹੈ ਇਨ੍ਹਾਂ ‘ਚੋਂ ਇਨ੍ਹਾਂ ਸੰਸਥਾਵਾਂ ‘ਚ ਸੰਗੀਤ ‘ਚ ਵਿਸ਼ੇਸ਼ਤਾ ਪ੍ਰਾਪਤ ਅਧਿਆਪਕਾਂ ਦਾ ਬਹੁਤ ਜ਼ਿਆਦਾ ਮਹੱਤਵ ਹੁੰਦਾ ਹੈ
ਇਸ ਵਿਸ਼ੇ ਦੇ ਸਪੈਸ਼ਲਾਈਜੇਸ਼ਨ ‘ਚ ਖਾਸ ਤੌਰ ‘ਤੇ ਮਿਊਜ਼ਿਕ ਥਿਓਰੀ, ਮਿਊਜ਼ਿਕ ਹਿਸਟਰੀ ਐਂਡ ਲਿਟਰੇਚਰ, ਮਿਊਜ਼ਿਕ ਐਜ਼ੂਕੇਸ਼ਨ, ਮਿਊਜ਼ਿਕੋਲਾਜੀ, ਇਲੈਕਟ੍ਰਾਨਿਕ ਮਿਊਜ਼ਿਕ, ਕੰਪੋਜੀਸ਼ਨ ਅਤੇ ਮਿਊਜ਼ਿਕ ਥੈਰੇਪੀ ਆਦਿ ਸ਼ਾਮਲ ਰਹੇ
ਇਨ੍ਹਾਂ ਸਾਰਿਆਂ ਤੋਂ ਇਲਾਵਾ ਫਿਲਮ ਇੰਡਸਟਰੀ, ਚਰਚ ਮਿਊਜੀਸ਼ੀਅਨ ਮਿਊਜ਼ਿਕ ਲਾਈਬ੍ਰੇਰੀਅਨ, ਮਿਊਜ਼ਿਕ ਅਰੈਜਿੰਗ, ਮਿਊਜ਼ਿਕ ਸਾਫਟਵੇਅਰ, ਪ੍ਰੋਡਕਸ਼ਨ ਮਿਊਜ਼ਿਕ, ਵਰਚੂਅਲ ਰਿਅਲਿਟੀ ਸਾਊਂਡ ਇਨਵਾਇਰਮੈਂਟ ਆਦਿ ‘ਚ ਵੀ ਆਪਣਾ ਕਰੀਅਰ ਬਣਾਇਆ ਜਾ ਸਕਦਾ ਹੈ
ਸੰਗੀਤ ਦੀ ਦੁਨੀਆਂ ‘ਚ ਟੀਚਿੰਗ, ਸਿੰਗਿੰਗ, ਮਿਊਜੀਸ਼ੀਅਨ, ਰਿਕਾਰਡਿੰਗ, ਕੰਸਰਟ, ਪਰਫਾਰਮਰ, ਲਾਈਵ ਸ਼ੋਅ, ਡਿਸ ਜਾੱਕੀ, ਵੀਡੀਓ ਜਾੱਕੀ ਅਤੇ ਰੇਡੀਓ ਜਾੱਕੀ ਦੇ ਰੂਪ ‘ਚ ਵੀ ਕਰੀਅਰ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ ਕਲਾਸੀਕਲ, ਫਾੱਕ, ਗਜ਼ਲ, ਪਾੱਪ, ਫਿਊਜ਼ਨ ਆਦਿ ਦੇ ਖੇਤਰ ‘ਚ ਵੀ ਮੌਕਿਆਂ ਦੀ ਭਰਮਾਰ ਹੈ ਇਸ ਤੋਂ ਇਲਾਵਾ ਕੁਝ ਅਜਿਹੇ ਖੇਤਰ ਵੀ ਹਨ, ਜੋ ਸੰਗੀਤ ਨਾਲ ਜੁੜੀ ਪ੍ਰਤਿਭਾ ਨੂੰ ਨਵੀਆਂ ਬੁਲੰਦੀਆਂ ਤੱਕ ਪਹੁੰਚਾ ਸਕਦੇ ਹਨ
ਕਾੱਪੀਰਾਈਟਰ, ਰਿਕਾਰਡਿੰਗ ਟੈਕਨੀਸ਼ੀਅਨ, ਇੰਸਟੀਮੈਂਟ ਮੈਨਿਊਫੈਕਚਰਿੰਗ, ਮਿਊਜ਼ਿਕ ਥੈਰੇਪੀ, ਪ੍ਰੋਡਕਸ਼ਨ, ਪ੍ਰਮੋਸ਼ਨ ਆਦਿ ਖੇਤਰਾਂ ‘ਚ ਵੀ ਬਿਹਤਰੀਨ ਮੌਕੇ ਉਪਲੱਬਧ ਹਨ ਜੇਕਰ ਜਾੱਬ ਦੀ ਗੱਲ ਕੀਤੀ ਜਾਵੇ ਤਾਂ ਐੱਫਐੱਮ ਚੈਨਲ, ਮਿਊਜ਼ਿਕ ਕੰਪਨੀ, ਪ੍ਰੋਡਕਸ਼ਨ ਹਾਊਸ, ਮਿਊਜ਼ਿਕ ਰਿਸਰਚ ਆਰਗੇਨਾਈਜੇਸ਼ਨ, ਐਜੂਕੇਸ਼ਨਲ ਇੰਸਟੀਚਿਊਟ, ਗਵਰਨਰਮੈਂਟ ਕਲਚਰਲ ਡਿਪਾਰਟਮੈਂਟ, ਮਿਊਜ਼ਿਕ ਚੈਨਲ ਆਦਿ ‘ਚ ਜਾੱਬ ਲਈ ਕੋਸ਼ਿਸ਼ ਕੀਤੀ ਜਾ ਸਕਦੀ ਹੈ
ਸੰਗੀਤ ਦੀ ਸਿੱਖਿਆ ਦੇਣ ਵਾਲੇ ਕੁਝ ਪ੍ਰਮੁੱਖ ਕਾਲਜ ਜਾਂ ਸੰਸਥਾਨ:
- ਭਾਰਤੀ ਕਲਾ ਕੇਂਦਰ, ਦਿੱਲੀ
- ਦਿੱਲੀ ਯੂਨੀਵਰਸਿਟੀ, ਨਵੀਂ ਦਿੱਲੀ
- ਅਖਿਲ ਭਾਰਤੀ ਗਾਂਧਰਵ ਯੂਨੀਵਰਸਿਟੀ, ਮੁੰਬਈ
- ਪਟਨਾ ਯੂਨੀਵਰਸਿਟੀ
- ਭਾਤਖੰਡੇ ਮਿਊਜ਼ਿਕ ਸਕੂਲ, ਨਵੀਂ ਦਿੱਲੀ
- ਬਾਬਾ ਸਾਹਿਬ ਭੀਮਰਾਓ ਅੰਬੇਦਕਰ ਯੂਨੀਵਰਸਿਟੀ, ਬਿਹਾਰ
- ਬਨਾਰਸ ਯੂਨੀਵਰਸਿਟੀ, ਯੂਪੀ
- ਇੰਦਰਾ ਕਲਾ ਸੰਗੀਤ ਯੂਨਵਰਸਿਟੀ, ਮੱਧ ਪ੍ਰਦੇਸ਼
- ਅਜ਼ਮੇਰ ਮਿਊਜ਼ਿਕ ਕਾਲਜ, ਅਜਮੇਰ
- ਬਨਸਥਲੀ ਵਿੱਦਿਆਪੀਠ, ਬਨਸਥਲੀ, ਰਾਜਸਥਾਨ
ਸੰਗੀਤ ਦੇ ਖੇਤਰ ‘ਚ ਮਿਲਣ ਵਾਲੀ ਸੈਲਰੀ
ਸੰਗੀਤ ਇੱਕ ਅਜਿਹਾ ਖੇਤਰ ਹੈ, ਜਿੱਥੇ ਸੈਲਰੀ ਦਾ ਕੋਈ ਤੈਅਸ਼ੁਦਾ ਪੈਮਾਨਾ ਨਹੀਂ ਹੁੰਦਾ ਹੈ ਜੇਕਰ ਤੁਸੀਂ ਚੰਗੇ ਪਰਫਾਰਮਰ ਅਤੇ ਸੰਗੀਤਕਾਰ ਹੋ, ਤਾਂ ਕਰੋੜਪਤੀ ਬਣਨ ‘ਚ ਜ਼ਿਆਦਾ ਦੇਰ ਨਹੀਂ ਲੱਗਦੀ ਹੈ ਵੈਸੇ ਇਸ ਖੇਤਰ ‘ਚ ਆਰਜੇ, ਵੀਜੇ, ਰੇਡੀਓ ਜਾੱਕੀ ਦੇ ਰੂਪ ‘ਚ ਕਰੀਅਰ ਦੀ ਸ਼ੁਰੂਆਤ ਕਰਕੇ ਸ਼ੁਰੂਆਤੀ ਦੌਰ ‘ਚ ਕਰੀਬ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਸੈਲਰੀ ਮਿਲ ਸਕਦੀ ਹੈ ਸਿੰਗਰ, ਮਿਊਜ਼ਿਕ ਕੰਪੋਜਰ ਦੀ ਆਮਦਨ ਉਸ ਦੀ ਯੋਗਤਾ ਅਤੇ ਪ੍ਰੋਜੈਕਟ ‘ਤੇ ਨਿਰਭਰ ਕਰਦੀ ਹੈ ਪਲੇਅ ਬੈਕ ਸਿੰਗਰ ਜਾਂ ਐਲਬਮ ਲਈ ਕੰਨਟ੍ਰੈਕਟ ਬੇਸਿਸ ‘ਤੇ ਕੰਮ ਕਰਕੇ ਚੰਗੀ ਕਮਾਈ ਕੀਤੀ ਜਾ ਸਕਦੀ ਹੈ
ਸੰਗੀਤ ਜਗਤ ‘ਚ ਜੁੜੇ ਕੁਝ ਹੋਰ ਤੱਥ
ਆਨ-ਲਾਈਨ ਮਾਰਕੀਟਿੰਗ ਦੇ ਵਧਦੇ ਚਲਨ ਦੀ ਵਜ੍ਹਾ ਨਾਲ ਸੰਗੀਤ ਜਗਤ ‘ਚ ਬਹੁਤ ਵਿਕਾਸ ਦੇਖਣ ਨੂੰ ਮਿਲ ਰਿਹਾ ਹੈ ਸੰਗੀਤ ਦੀ ਆਨ-ਲਾਈਨ ਮਾਰਕੀਟਿੰਗ ਨਾਲ ਵੰਡ ਦੀ ਲਾਗਤ ‘ਚ ਲਗਭਗ 20 ਪ੍ਰਤੀਸ਼ਤ ਦੀ ਕਮੀ ਆਉਂਦੀ ਹੈ ਇਸ ਵਜ ੍ਹਾ ਨਾਲ ਭਵਿੱਖ ‘ਚ ਇਸ ਦੀਆਂ ਉਮੀਦਾਂ ਵਧੀਆਂ ਹਨ
ਇੱਕ ਅਨੁਮਾਨ ਅਨੁਸਾਰ ਭਾਰਤੀ ਸੰਗੀਤ ਉਦਯੋਗ ਦਾ ਸਾਲਾਨਾ ਕਾਰੋਬਾਰ ਲਗਭਗ ਇੱਕ ਹਜ਼ਾਰ ਕਰੋੜ ਰੁਪਏ ਦੇ ਬਰਾਬਰ ਹੈ ਸੰਗੀਤ ਉਦਯੋਗ ਦੇ ਕਾਰੋਬਾਰ ‘ਚ ਲਗਭਗ 40 ਪ੍ਰਤੀਸ਼ਤ ਹਿੱਸੇਦਾਰੀ ਭਾਰਤੀ ਫਿਲਮਾਂ ਦੇ ਸੰਗੀਤ ਦੀ, ਲਗਭਗ 21 ਪ੍ਰਤੀਸ਼ਤ ਪੁਰਾਣੇ ਫਿਲਮੀ ਗੀਤਾਂ ਦੀ, 10 ਪ੍ਰਤੀਸ਼ਤ ਭਗਤੀ ਗੀਤਾਂ ਦੀ ਅਤੇ ਖੇਤਰੀ ਫਿਲਮਾਂ ਦੇ ਗੀਤਾਂ ਦੀ 7 ਪ੍ਰਤੀਸ਼ਤ ਹਿੱਸੇਦਾਰੀ ਹੈ ਡਿਜ਼ੀਟਲ ਸੰਗੀਤ ਪ੍ਰਤੀ ਨੌਜਵਾਨਾਂ ਦਾ ਵਧਦਾ ਰੁਝਾਨ ਸੰਗੀਤ ਜਗਤ ਦੇ ਕਾਰੋਬਾਰ ਨੂੰ ਵਧਾਉਣ ‘ਚ ਮੱਦਦਗਾਰ ਸਾਬਤ ਹੋ ਸਕਦਾ ਹੈ
ਅੱਜ ਦੇ ਪਰਿਵੇਸ਼ ‘ਚ ਸੰਗੀਤ ਨਾਲ ਸਬੰਧਿਤ ਜੁੜੇ ਕੁਝ ਪਹਿਲੂਆਂ ਦੇ ਵਿਸ਼ੇ ‘ਚ ਵੀ ਜਾਣਨ ਦੀ ਜ਼ਰੂਰਤ ਹੈ, ਜਿਵੇਂ ਕਿ ਜੇ ਕੋਈ ਵਿਅਕਤੀ ਸ਼ਾਸਤਰੀ ਸੰਗੀਤ ‘ਚ ਕੁਝ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਹਰ ਹਾਲ ‘ਚ ਆਪਣੇ-ਆਪ ਨੂੰ ਕਿਸੇ ਸੰਗੀਤ ਘਰਾਣੇ ਨਾਲ ਜੋੜ ਕੇ ਹੀ ਸੰਗੀਤ ਸਿੱਖਣਾ ਹੋਵੇਗਾ ਆਦਿ ਜੇਕਰ ਕੋਈ ਕਾਲਜ ਜਾਂ ਸਕੂਲ ‘ਚ ਸੰਗੀਤ ਦਾ ਸਿੱਖਿਅਕ ਬਣਨਾ ਚਾਹੁੰਦਾ ਹੈ ਤਾਂ ਉਸ ਨੂੰ ਇਸ ਦੇ ਲਈ ਕਿਤੋਂ ਨਾ ਕਿਤੋਂ ਡਿਗਰੀ ਹਾਸਲ ਕਰਨੀ ਹੀ ਹੋਵੇਗੀ
ਅਜਿਹੇ ਖੇਤਰਾਂ ਦੀ ਹਾਲਾਤਾਂ ਅਨੁਸਾਰ ਵੱਖਰੀ-ਵੱਖਰੀ ਡਿਮਾਂਡ ਹੁੰਦੀ ਹੈ ਅਤੇ ਉਸ ਡਿਮਾਂਡ ਦੇ ਉਲਟ ਲੋਕ ਕੰਮ ਕਰਦੇ ਹਨ ਜਦੋਂਕਿ ਵੋਕਲ ਮਿਊਜ਼ਿਕ ਦੀ ਕੁਝ ਹੋਰ ਡਿਮਾਂਡ ਹੁੰਦੀ ਹੈ ਜਦੋਂ ਕਿ ਸ਼ਾਸਤਰੀ ਸੰਗੀਤ ਦੀ ਕੁਝ ਹੋਰ ਇਸ ਲਈ ਇਸ ਨੂੰ ਕਿਸੇ ਖਾਸ ਦਾਇਰੇ ‘ਚ ਬੰਨ੍ਹਣਾ ਸਹੀ ਨਹੀਂ ਹੈ ਕਿਉਂਕਿ ਇਹ ਇੱਕ ਕ੍ਰਿਏਟਿਵ ਫੀਲਡ ਹੈ ਅਤੇ ਕ੍ਰਿਏਟੀਵਿਟੀ ਦਾ ਕੋਈ ਨਿਸ਼ਚਿਤ ਦਾਇਰਾ ਨਹੀਂ ਹੁੰਦਾ ਹੈ ਨਾਲ ਹੀ ਇਹ ਵੀ ਧਿਆਨ ਰੱਖੋ ਕਿ ਇਸ ਵਿੱਦਿਆ ‘ਚ ਰਿਆਜ਼ ਦਾ ਬਹੁਤ ਜ਼ਿਆਦਾ ਮਹੱਤਵ ਹੁੰਦਾ ਹੈ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.