ਜੈਸਾ ਅੰਨ ਵੈਸਾ ਮਨ
ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਫਰਮਾਇਆ ਕਰਦੇ ਕਿ ਹੱਕ ਹਲਾਲ ਮਿਹਨਤ ਦੀ ਕਰਕੇ ਖਾਓ ਸ਼ਹਿਨਸ਼ਾਹ ਜੀ ਖੁਦ ਵੀ ਸਖ਼ਤ ਮਿਹਨਤ ਕਰਦੇ ਕਈ ਵਾਰ ਸੇਵਾਦਾਰ ਲੰਗਰ ਘਰ ’ਚ ਲੰਗਰ ਆਦਿ ਬਣਾਉਣ ਲਈ ਸੁੱਕਾ ਗੋਹਾ, ਲੱਕੜਾਂ ਵਗੈਰਾ ਇਕੱਠੀਆਂ ਕਰਦੇ ਤਾਂ ਜੇਕਰ ਸ਼ਹਿਨਸ਼ਾਹ ਜੀ ਕੋਲ ਹੁੰਦੇ ਤਾਂ ਆਪਣਾ ਹਿੱਸਾ ਵੀ ਜ਼ਰੂਰ ਪਾਉਂਦੇ ਅਤੇ ਕਹਿੰਦੇ ਕਿ ਅਸੀਂ ਆਪਣਾ ਹਿੱਸਾ ਡਾਲ ਦੀਆ ਹੈ ਆਪ ਜੀ ਅਕਸਰ ਦਿਨ-ਰਾਤ ਕੋਲ ਖੜ੍ਹੇ ਹੋ ਕੇ ਮਿਹਨਤ ਕਰਵਾਉਂਦੇ
ਇੱਕ ਵਾਰ ਸ਼ਾਹ ਮਸਤਾਨਾ ਜੀ ਮਹਾਰਾਜ ਰੂਹਾਨੀ ਮਜਲਿਸ ਦੌਰਾਨ ਆਸ਼ਰਮ ਵਿੱਚ ਸਾਧ-ਸੰਗਤ ’ਚ ਬਿਰਾਜਮਾਨ ਸਨ ਹਾਜ਼ਰ ਸਾਧ-ਸੰਗਤ ਆਪਣੀਆਂ-ਆਪਣੀਆਂ ਸ਼ੰਕਾਵਾਂ ਆਪਣੇ ਮੁਰਸ਼ਿਦ ਦੇ ਚਰਨਾਂ ਵਿਚ ਰੱਖ ਕੇ ਉਹਨਾਂ ਦਾ ਨਿਵਾਰਣ ਕਰਵਾ ਰਹੀ ਸੀ ਇੱਕ ਵਿਅਕਤੀ ਨੇ ਆਪ ਜੀ ਤੋਂ ਪੁੱਛਿਆ ਕਿ ਕਿਸੇ ਤੋਂ ਕੁਝ ਲੈ ਕੇ ਖਾਣ ਨਾਲ ਨੁਕਸਾਨ ਤਾਂ ਨਹੀਂ ਹੁੰਦਾ? ਬੇਪਰਵਾਹ ਜੀ ਨੇ ਉਸ ਨੂੰ ਸਮਝਾਇਆ ਕਿ ਜਿਸ ਤਰ੍ਹਾਂ ਵਾਜੇ (ਗਰਾਮੋਫੋਨ) ਦੇ ਰਿਕਾਰਡ ਹੁੰਦੇ ਹਨ ਉਸ ’ਤੇ ਜਿਸ ਤਰ੍ਹਾਂ ਦੀ ਰਿਕਾਰਡਿੰਗ ਹੁੰਦੀ ਹੈ,
ਉਹ ਉਸੇ ਤਰ੍ਹਾਂ ਵਜਦਾ ਹੈ ਉਸੇ ਪ੍ਰਕਾਰ ਜੋ ਜੈਸਾ ਖਾਂਦਾ ਹੈ, ਉਹ ਵੈਸਾ ਹੀ ਬੋਲਦਾ ਹੈ ਜੇਕਰ ਕੋਈ ਭਜਨ-ਸਿਮਰਨ ਵਿੱਚ ਧਿਆਨ ਲਾਉਣ ਵਾਲਾ ਸਤਿਸੰਗੀ ਬਹੁਤ ਪ੍ਰੇਮ ਅਤੇ ਲਗਨ ਨਾਲ ਕਿਸੇ ਨੂੰ ਕੁਝ ਖਵਾ ਦੇਵੇ ਤਾਂ ਖਾਣ ਵਾਲੇ ਦਾ ਵੀ ਭਜਨ ਸਿਮਰਨ ਕਰਨ ਦਾ ਖਿਆਲ ਬਣ ਜਾਵੇਗਾ ਉਸ ਦੇ ਅੰਦਰ ਭਜਨ ਦਾ ਅਸਰ ਬੈਠ ਜਾਂਦਾ ਹੈ ਇਹ ਤਾਂ ਠੀਕ ਹੈ ਪਰ ਜੇਕਰ ਕੋਈ ਬੁਰਾਈ ਕਰਨ ਵਾਲਾ ਜਾਂ ਗਲਤ ਭਾਵਨਾ ਵਾਲੇ ਆਦਮੀ ਤੋਂ ਕੁਝ ਲੈ ਕੇ ਖਾਧਾ ਤਾਂ ਖਾਣ ਵਾਲੇ ਦੇ ਖਿਆਲਾਂ ਵਿੱਚ ਵੀ ਮੈਲ ਆ ਜਾਂਦੀ ਹੈ ਜੈਸਾ ਮੈਲਾ ਅੰਨ ਖਾਧਾ ਹੈ ਵੈਸਾ ਮੈਲਾ ਮਨ ਹੋ ਜਾਂਦਾ ਹੈ