ਇਨ੍ਹਾਂ ਦੀ ਵੀ ਦੀਵਾਲੀ ਕਰੋ ਰੌਸ਼ਨ
ਸਾਡੇ ਸਮਾਜ ’ਚ ਅਜਿਹੇ ਬਹੁਤ ਸਾਰੇ ਕਮੀ-ਗ੍ਰਸਤ ਲੋਕ ਹਨ, ਜਿਨ੍ਹਾਂ ਲਈ ਇਹ ਰੌਸ਼ਨੀ ਸ਼ਾਇਦ ਕੋਈ ਮਾਇਨੇ ਨਹੀਂ ਰਖਦੀ ਅਜਿਹੇ ਲੋਕਾਂ ਦੀ ਜ਼ਿੰਦਗੀ ’ਚ ਉੱਜਾਲਾ ਭਰਨ ਦੀ ਇੱਕ ਕੋਸ਼ਿਸ਼ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਦੀਵਾਲੀ ਦੀਆਂ ਖੁਸ਼ੀਆਂ ਤੁਸੀਂ ਜਿਵੇਂ ਮਨਾਉਂਦੇ ਹੋ, ਮਨਾਓ! ਪਰ ਇਸ ਤਿਉਹਾਰ ਦੀਆਂ ਖੁਸ਼ੀਆਂ ਦੂਸਰਿਆਂ ’ਚ ਵੀ ਜ਼ਰੂਰ ਵੰਡੋ
Table of Contents
ਚਿਰਾਗ ਅਗਰ ਪੜੋਸੀ ਕੇ ਘਰ ਮੇਂ ਜਲਤਾ ਹੈ, ਅੰਧੇਰਾ ਕੁਛ ਤੋ ਮੇਰੇ ਘਰ ਸੇ ਭੀ ਨਿਕਲਤਾ ਹੈ
ਕਿਸੇ ਸ਼ਾਇਰ ਦੀਆਂ ਲਾਈਨਾਂ ਆਪਣੇ ਆਪ ’ਚ ਗਹਿਰਾ ਅਰਥ ਸਮੇਟੇ ਹੋਏ ਹਨ ਜੇਕਰ ਇਨ੍ਹਾਂ ਸ਼ਬਦਾਂ ਨੂੰ ਦੀਵਾਲੀ ਦੇ ਸਬੰਧ ’ਚ ਜੋੜ ਕੇ ਦੇਖਿਆ ਜਾਵੇ ਤਾਂ ਇਸ ਤਿਉਹਾਰ ਦਾ ਅਸਲ ਮਤਲਬ ਅਤੇ ਮਕਸਦ ਸਮਝ ਆਉਂਦਾ ਹੈ ਅੱਜ ਹਰ ਘਰ ’ਚ ਬਿਜਲੀ ਹੈ, ਚਮਚਮਾਉਂਦੀਆਂ ਲੜੀਆਂ, ਵੱਡੇ-ਵੱਡੇ ਝੂਮਰ ਅਤੇ ਬੱਲਬਾਂ ਦੀ ਰੌਸ਼ਨੀ ’ਚ ਕੁਝ ਦੀਵੇ ਜਾਂ ਮੋਮਬੱਤੀਆਂ ਜਲਾ ਕੇ ਆਪਣੇ ਕਰਤੱਵ ਨੂੰ ਖ਼ਤਮ ਕਰ ਲੈਣਾ ਬੇਮਾਨੀ ਹੈ ਸਾਡੇ ਸਮਾਜ ’ਚ ਅਜਿਹੇ ਬਹੁਤ ਸਾਰੇ ਕਮੀ ਗ੍ਰਸਤ ਲੋਕ ਹਨ, ਜਿਨ੍ਹਾਂ ਲਈ ਇਹ ਰੌਸ਼ਨੀ ਸ਼ਾਇਦ ਕੋਈ ਮਾਇਨੇ ਨਹੀਂ ਰੱਖਦੀ ਅਜਿਹੇ ਲੋਕਾਂ ਦੀ ਜਿੰੰਦਗੀ ’ਚ ਉੱਜਾਲਾ ਭਰਨ ਦੀ ਇੱਕ ਕੋਸ਼ਿਸ਼ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਦੀਵਾਲੀਆਂ ਦੀ ਖੁਸ਼ੀਆਂ ਦੂਸਰਿਆਂ ’ਚ ਵੀ ਜ਼ਰੂਰ ਵੰਡੋ ਆਪਣੇ ਦਿਲ ’ਚ ਮਨੁੱਖੀ-ਸੇਵਾ ਦਾ ਭਾਵ ਰੱਖਣਾ ਹੀ ਇਸ ਤਿਉਹਾਰ ਦੀ ਅਸਲੀ ਸਾਰਥਿਕਤਾ ਹੈ
ਕੁਝ ਅਜਿਹੇ ਹੀ ਮਨੁੱਖੀ ਮੁੱਲਾਂ ਦਾ ਸੰਚਾਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਸ਼ਰਧਾਲੂਆਂ ’ਚ ਕੀਤਾ ਹੈ ਪੂਜਨੀਕ ਗੁਰੂ ਜੀ ਦੀ ਪਾਵਨ ਪ੍ਰੇਰਨਾ ’ਤੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਰ ਤਿਉਹਾਰ ਨੂੰ ਮਾਨਵਤਾ ਦੀ ਸੇਵਾ ’ਚ ਸਮਰਪਿਤ ਹੋ ਕੇ ਮਨਾਉਂਦੇ ਹਨ ਗਰੀਬ ਬੱਚਿਆਂ ਦੀ ਪੜ੍ਹਾਈ ਕਰਵਾਉਣਾ, ਬੇਸਹਾਰਾ ਮਰੀਜ਼ਾਂ ਦਾ ਇਲਾਜ ਕਰਵਾਉਣਾ, ਗਰੀਬ ਬੇਟੀਆਂ ਦੀਆਂ ਸ਼ਾਦੀਆਂ ਕਰਵਾ ਦੇਣਾ, ਅਸਹਾਇ ਅਤੇ ਬੇਸਹਾਰਾ ਲੋਕਾਂ ਲਈ ਮਕਾਨ ਬਣਵਾ ਕੇ ਦੇਣਾ, ਕਮੀ ਗ੍ਰਸਤ ਲੋਕਾਂ ਲਈ ਫੂਡ-ਬੈਂਕ ਅਤੇ ਕਲਾੱਥ ਬੈਂਕ ਦਾ ਪ੍ਰਬੰਧ ਕਰਨਾ ਆਦਿ ਇਸ ਤਰ੍ਹਾਂ ਦੇ 135 ਮਾਨਵਤਾ ਭਲਾਈ ਦੇ ਕੰਮ ਹਨ, ਜੋ ਪੂਜਨੀਕ ਗੁਰੂ ਜੀ ਦੀ ਦੇਖ-ਰੇਖ ’ਚ ਕੀਤੇ ਜਾ ਰਹੇ ਹਨ ਅਜਿਹੇ ਸ਼ਰਧਾਲੂਆਂ ਲਈ ਤਾਂ ਸਾਲ ਦਾ ਹਰ ਦਿਨ ਦੀਵਾਲੀ ਹੈ, ਕਿਉਂਕਿ ਕਿਸੇ ਬੇਸਹਾਰਾ ਦੀ ਮੱਦਦ ਕਰ ਦੇਣ ’ਚ ਆਤਮਿਕ ਸਕੂਨ ਜੋ ਮਹਿਸੂਸ ਹੁੰਦਾ ਹੈ, ਉਹ ਅਤੁੱਲਯੋਗ ਹੈ
ਤਾਂ ਕਿਉਂ ਨਾਲ ਅਸੀਂ ਸਭ ਇਸ ਰੌਸ਼ਨੀ ਦੇ ਤਿਉਹਾਰ ’ਤੇ ਆਪਣੇ ਸਮਰੱਥ ਅਨੁਸਾਰ ਕਿਸੇ ਜ਼ਰੂਰਤਮੰਦ ਵਿਅਕਤੀ ਦੀ ਮੱਦਦ ਕਰਕੇ ਮਨਾਈਏ ਪਤਾ ਨਹੀਂ ਕਿੰਨੇ ਹੀ ਲੋਕ ਦੀਵਾਲੀ ਦੇ ਦਿਨ ਵੀ ਹਨ੍ਹੇਰੇ ਦੀ ਜ਼ਿੰਦਗੀ ਬਸਰ ਕਰ ਰਹੇ ਹੋਣਗੇ, ਪਤਾ ਨਹੀਂ ਕਿੰਨੇ ਹੀ ਬੱਚੇ ਦੀਵਾਲੀ ਦੇ ਦਿਨ ਵੀ ਭੁੱਖ ਤੋਂ ਤੜਫਦੇ ਹੋਏ ਸੌਂ ਜਾਣਗੇ ਆਓ ਇਨ੍ਹਾਂ ਦੀ ਹਨ੍ਹੇਰੀ ਜ਼ਿੰਦਗੀ ’ਚ ਵੀ ਇੱਕ ਦੀਪ ਜਲਾਈਏ ਨਾਲ ਹੀ ਖੁਸ਼ੀਆਂ ਭਰਿਆ ਇਹ ਤਿਉਹਾਰ ਆਪਣੇ ਘਰ ਨੂੰ ਵੀ ਤਰੋਤਾਜ਼ਾ ਕਰਨ ਵਾਲਾ ਹੁੰਦਾ ਹੈ
Also read
ਅਜਿਹੇ ’ਚ ਘਰ ਦੀ ਸਾਫ-ਸਫਾਈ, ਰੰਗੋਲੀ, ਨਵੀਆਂ-ਨਵੀਆਂ ਮਠਿਆਈਆਂ, ਨਵੇਂ ਕੱਪੜਿਆਂ ਆਦਿ ਨਾਲ ਸਾਲਭਰ ਦੀ ਮਾਨਸਿਕ ਥਕਾਣ ਨੂੰ ਖ਼ਤਮ ਕਰਨ ਦਾ ਕੰਮ ਵੀ ਕਰ ਸਕਦੇ ਹਾਂ
ਤਾਂ ਆਓ ਜਾਣਦੇ ਹਾਂ ਕਿ ਕਿਵੇਂ ਤੁਸੀਂ ਇਹ ਸਭ ਕਰ ਸਕਦੇ ਹੋ:-
ਸਫਾਈ ਕਰੋ ਅਤੇ ਹਿਸਾਬ ਕਰੋ:
ਦੀਵਾਲੀ ਦੇ ਪਹਿਲੇ ਦਿਨ ਭਾਵ ਧਨਤੇਰਸ ਦੇ ਦਿਨ ਬਰਤਨ ਅਤੇ ਸੋਨਾ ਖਰੀਦਣ ਦਾ ਰਿਵਾਜ਼ ਹੈ ਦੀਵਾਲੀ ਤੋਂ ਪਹਿਲਾਂ ਵਾਲੇ ਦਿਨ ਧਨਤੇਰਸ ਦੇ ਪਹਿਲਾਂ ਹੀ ਘਰ ਅਤੇ ਵਪਾਰਕ ਸਥਾਨ ਦੀ ਚੰਗੀ ਤਰ੍ਹਾਂ ਸਫਾਈ ਕਰੋ ਕੱਪੜੇ ਧੋਵੋ, ਸਾਰੇ ਕਮਰੇ ਸਾਫ਼ ਕਰੋ ਅਤੇ ਆਪਣੇ ਘਰ ਅਤੇ ਵਪਾਰਕ ਸਥਾਨ ਦੋਵੇਂ ਜਗ੍ਹਾ ਦੇ ਬਹੀ ਖਾਤੇ ਜਾਂ ਹਿਸਾਬ-ਕਿਤਾਬ ਪੂਰੇ ਕਰੋ ਇਹ ਬਰਸਾਤ ਕਾਰਨ ਹੋਣ ਵਾਲੀ ਗੰਦਗੀ ਦੀ ਸਫਾਈ ਕਰਨ ਦੇ ਸਮਾਨ ਹੈ, ਇਹ ‘ਸਫਾਈ ਵਾਲੀ’ ਰੀਤੀ ਨਾਲ ਤੁਸੀਂ ਖੁਦ ਨੂੰ ਵਾਤਾਵਰਨ ’ਚ ਹਾਜ਼ਰ ਕਿਸੇ ਵੀ ਤਰ੍ਹਾਂ ਦੇ ਅਣਲੋੜੀਂਦੇ ਤੱਤਾਂ ਤੋਂ ਮੁਕਤ ਕਰਦੇ ਹੋੋ
ਰੰਗ-ਬਿਰੰਗਾ ਬਣਾਓ ਅਤੇ ਸਜਾਓ:
ਆਪਣੇ ਘਰ ਜਾਂ ਵਪਾਰਕ ਸਥਾਨ ਦੇ ਮੁੱਖ ਦਵਾਰ ਨੂੰ ਪਰੰਪਰਿਕ ਬਨਾਵਟ ਦੀ ਰੰਗੋਲੀ ਦੇ ਡਿਜ਼ਾਇਨ ਨਾਲ ਤਿਆਰ ਕਰੋ ਇਸ ’ਚ ਸ਼ਾਮਲ ਹਨ-ਘੰਟੀਆਂ, ਫੁੱਲਾਂ ਦੀ ਮਾਲਾ, ਬੰਦਨਵਾਰ, ਸ਼ੀਸ਼ਾ, ਐੱਲਈਡੀ ਲਾਈਟਾਂ ਆਦਿ ਧਨ ਅਤੇ ਸੰਪੱਤੀ ਦੀ ਦੇਵੀ ਦੇ ਸਵਾਗਤ ਲਈ ਇਹ ਆਨੰਦਦਾਇਕ ਰਸਤਾ ਅਪਣਾਓ ਰੰਗੋਲੀ ਦਾ ਡਿਜ਼ਾਇਨ ਇੰਟਰਨੈੱਟ ’ਤੇ ਖੋਜਿਆ ਜਾ ਸਕਦਾ ਹੈ ਜਾਂ ਇੱਥੇ ਦਿੱਤੇ ਗਏ ਸੁਝਾਆਂ ਤੋਂ ਤੁਸੀਂ ਪ੍ਰੇਰਿਤ ਹੋ ਸਕਦੇ ਹੋ
ਰੰਗੋਲੀ ਬਣਾਉਣ ਦੀ ਕੋਸ਼ਿਸ਼ ਕਰੋ:

ਤਿਉਹਾਰ ਸਮੇਂ ਹਰ ਰਾਤ ਦੀਵੇ ਜਲਾਓ:
ਸ਼ਾਮ ਦੇ ਸਮੇਂ, ਛੋਟੇ-ਛੋਟੇ ਤੇਲ ਦੇ ਦੀਵੇ (ਜਿਨ੍ਹਾਂ ਨੂੰ ‘ਦੀਪਕ’ ਕਹਿੰਦੇ ਹਨ) ਜਲਾਓ, ਅਤੇ ਇਨ੍ਹਾਂ ਨੂੰ ਤੁਸੀਂ ਘਰ ਦੇ ਚਾਰੇ ਪਾਸੇ ਰੱਖੋ ਸਾਰੀਆਂ ਲਾਈਟਾਂ ਜਲਾਓ ਅਤੇ ਕੁਝ ਮੋਮਬੱਤੀਆਂ ਜਲਾਓ ਦੀਵੇ ਗਿਆਨ ਜਾਂ ਪ੍ਰਕਾਸ਼ ਦਾ ਪ੍ਰਤੀਕ ਹੁੰਦੇ ਹਨ ਜੋ ਅੰਦਰੂਨੀ ਸ਼ਾਂਤੀ ਦਿੰਦੇ ਹਨ ਅਤੇ ਤੁਲਨਾ ਅਤੇ ਅੰਧਕਾਰ ਦੇ ਕਿਸੇ ਵੀ ਨਿਸ਼ਾਨ ਨਾਲ ਲੜਨ ਦੀ ਸ਼ਕਤੀ ਦਿੰਦੇ ਹਨ
ਕੁਝ ਪਟਾਖੇ ਅਤੇ ਫੁਲਝੜੀਆਂ ਜਲਾਓ:

ਨਵੇਂ ਕੱਪੜੇ ਅਤੇ ਗਹਿਣੇ ਪਹਿਨੋ

ਮਠਿਆਈਆਂ ਅਤੇ ਨਾਸ਼ਤੇ ਬਣਾਓ:

ਖੇਡ ਖੇਡੋ:
ਖੇਡ ਵੀ ਦੀਵਾਲੀ ਦੇ ਤਿਉਹਾਰ ਦਾ ਇੱਕ ਹਿੱਸਾ ਹੈ, ਜਿਸ ’ਚ ਸ਼ਾਮਲ ਹੈ: ਤਾਸ਼ ਖੇਡਣਾ, ਰਮੀ, ਪਾਰਸਲ ਪਾਸ ਕਰਨਾ, ਮਿਊਜ਼ਿਕ ਚੇਅਰ, ਛੁਪਣ-ਛਪਾਈ ਆਦਿ ਇਹ ਸਿਰਫ਼ ਬੱਚਿਆਂ ਲਈ ਹੈ ਨਹੀਂ ਸਗੋਂ ਹਰੇਕ ਵਿਅਕਤੀ ਲਈ ਹੈ

































































