ਪੁਸਤਕਾਂ ਨਾਲ ਸੰਭਵ ਹੈ ਇਲਾਜ ਅਤੇ ਲੰਬੀ ਉਮਰ
ਸਿਹਤ ਅਤੇ ਰੋਗਮੁਕਤ ਰਹਿਣ ਲਈ ਵਿਅਕਤੀ ਕੀ ਕੁਝ ਨਹੀਂ ਕਰਦਾ ਹੈ? ਇਸ ਦੇ ਲਈ ਉਸ ਨੇ ਕਿਹੋ ਜਿਹੀਆਂ ਵਿਧੀਆਂ ਖੋਜੀਆਂ ਹਨ ਇਹ ਸੁਣ ਕੇ ਹੈਰਾਨੀ ਵੀ ਹੁੰਦੀ ਹੈ ਅਤੇ ਹਾਸਾ ਵੀ ਆਉਂਦਾ ਹੈ ਕਹਿਣ-ਸੁਣਨ ’ਚ ਤਾਂ ਇਹ ਅਲੱਗ ਜਿਹਾ ਲਗਦਾ ਹੈ ਕਿ ਪੁਸਤਕ ਪੜ੍ਹਨਾ ਅਤੇ ਕਿੱਸੇ-ਕਹਾਣੀਆਂ ਸੁਣਨਾ ਇਲਾਜ ਦੀ ਇੱਕ ਵਿਧੀ ਹੋ ਸਕਦੀ ਹੈ, ਪਰ ਇਹ ਵੀ ਸੱਚ ਹੈ
ਤੁਸੀਂ ਦਿੱਲੀ ਦੇ ਪ੍ਰਸਿੱਧ ਸੂਫੀ ਸੰਤ ਹਜ਼ਰਤ ਨਿਜ਼ਾਮੁਦੀਨ ਔਲੀਆ (ਰਹਿ.) ਦਾ ਨਾਂਅ ਜ਼ਰੂਰ ਸੁਣਿਆ ਹੋਵੇਗਾ ਹਿੰਦੀ-ਉਰਦੂ ਦੇ ਪ੍ਰਸਿੱਧ ਕਵੀ ਅਮੀਰ ਖੁਸਰੋ ਉਨ੍ਹਾਂ ਦੇ ਪਿਆਰੇ ਸ਼ਿਸ਼ ਸਨ ਇੱਕ ਵਾਰ ਹਜ਼ਰਤ ਨਿਜ਼ਾਮੁਦੀਨ ਸਾਹਿਬ ਦੀ ਤਬੀਅਤ ਖਰਾਬ ਹੋ ਗਈ ਅਮੀਰ ਖੁਸਰੋ ਨੇ ਆਪਣੇ ਪੀਰ (ਗੁਰੂ) ਦਾ ਦਿਲ ਬਹਿਲਾਉਣ ਲਈ ਇੱਕ ਕਿੱਸਾ ਉਨ੍ਹਾਂ ਨੂੰ ਸੁਣਾਇਆ ਜਿਸ ਦਾ ਨਾਂਅ ਸੀ ‘ਚਾਰ ਦਰਵੇਸ਼ਾਂ ਦਾ ਕਿੱਸਾ’ ਕਿੱਸਾ ਸੁਣ ਕੇ ਹਜ਼ਰਤ ਨਿਜ਼ਾਮੁਦੀਨ ਸਾਹਿਬ ਸਹੀ ਹੋ ਗਏ ਅਤੇ ਉਨ੍ਹਾਂ ਨੇ ਦੁਆ ਕੀਤੀ ਕਿ ਜੋ ਇਸ ਕਿੱਸੇ ਨੂੰ ਸੁਣੇ, ਆਰੋਗ ਪ੍ਰਾਪਤ ਕਰੇ
ਹਜ਼ਰਤ ਨਿਜ਼ਾਮੁਦੀਨ ਔਲੀਆ (ਰਹਿ.) ਦੀ ਦੁਆ ਨਾਲ ਇਸ ਕਿੱਸੇ ਦੀ ਘਰ-ਘਰ ਚਰਚਾ ਹੋਣ ਲੱਗੀ ਜਿੱਥੇ ਕੋਈ ਬਿਮਾਰ ਹੁੰਦਾ ਘਰ ਵਾਲੇ ਬਿਮਾਰ ਨੂੰ ਇਹ ਕਿੱਸਾ ਸੁਣਾ ਕੇ ਉਸ ਦਾ ਜੀਅ ਬਹਿਲਾਉਂਦੇ ਬਿਮਾਰੀਆਂ ਦੇ ਇਲਾਜ ਦੇ ਨਾਲ-ਨਾਲ ਕਿੱਸਾਗੋਈ ਦੀ ਕਲਾ ਦਾ ਵੀ ਖੂਬ ਵਿਕਾਸ ਹੋਇਆ ਕਿੱਸੇ-ਕਹਾਣੀਆਂ ਪੜ੍ਹਨ ਜਾਂ ਸੁਣਨ ਨਾਲ ਮਨ ਇਕਾਗਰ ਹੁੰਦਾ ਹੈ ਅਤੇ ਕਲਪਨਾ ਸ਼ਕਤੀ ਦਾ ਵਿਕਾਸ ਹੁੰਦਾ ਹੈ ਜਾਂ ਕਹਿ ਸਕਦੇ ਹਾਂ ਕਿ ਇਕਾਗਰਤਾ ਅਤੇ ਕਲਪਨਾ ਜਾਂ ਚਾਕੁਸ਼ੀਕਰਨ ਨਾਲ ਅਸੀਂ ਮਨ ਨੂੰ ਇੱਕ ਦਸ਼ਾ ਤੋਂ ਦੂਸਰੀ ਦਸ਼ਾ ’ਚ ਬਦਲ ਕੇ ਦੁੱਖ-ਦਰਦ ਤੋਂ ਨਿਜ਼ਾਤ ਪਾ ਲੈਂਦੇ ਹਾਂ
ਜਿਸ ਤਰ੍ਹਾਂ ਦਰਦ ਠੀਕ ਕਰਨ ਵਾਲੀ ਦਵਾਈ ਲੈਣ ਨਾਲ ਦਰਦ ਦੀ ਸ਼ਿੱਦਤ ਘੱਟ ਹੋ ਜਾਂਦੀ ਹੈ ਉਸੇ ਤਰ੍ਹਾਂ ਕਿਸੇ ਕਥਾ-ਕਹਾਣੀ ਨੂੰ ਸੁਣਨ ਨਾਲ ਵੀ ਦਰਦ ਦੀ ਸ਼ਿੱਦਤ ਘੱਟ ਹੋ ਜਾਂਦੀ ਹੈ ਕਿਉਂਕਿ ਅਸੀਂ ਕਹਾਣੀ ਦੇ ਪਾਤਰਾਂ ਦੇ ਕਿਰਿਆਕਲਾਪਾਂ ’ਚ ਇਕਾਗਰ ਹੋ ਕੇ ਆਪਣੀ ਪੀੜਾ ਨੂੰ ਭੁੱਲ ਜਾਂਦੇ ਹਨ
ਕਈ ਵਿਅਕਤੀ ਅਨਿੰਦਰਾ ਦੀ ਸਮੱਸਿਆ ਤੋਂ ਪੀੜਤ ਹੁੰਦੇ ਹਨ ਸੌਣ ਤੋਂ ਪਹਿਲਾਂ ਜਾਂ ਬਿਸਤਰ ’ਤੇ ਲੇਟ ਕੇ ਥੋੜ੍ਹਾ ਧਿਆਨ ਅਤੇ ਮੈਡੀਟੇਸ਼ਨ ਕਰਨ ਨਾਲ ਨੀਂਦ ਜਲਦ ਹੀ ਆ ਜਾਂਦੀ ਹੈ ਇਸ ਨਾਲ ਨੀਂਦ ਚੰਗੀ ਵੀ ਆਉਂਦੀ ਹੈ ਕੁਝ ਲੋਕ ਰਾਤ ਨੂੰ ਬਿਸਤਰ ’ਚ ਜਾਣ ’ਤੇ ਕੋਈ ਨਾ ਕੋਈ ਪੁਸਤਕ ਪੜ੍ਹਨਾ ਸ਼ੁਰੂ ਕਰ ਦਿੰਦੇ ਹਨ
ਕਈ ਵਾਰ ਤਾਂ ਦੋ-ਚਾਰ ਪੇਜ਼ ਪੜ੍ਹਨ ਨਾਲ ਹੀ ਅੱਖਾਂ ਬੋਝਿਲ ਹੋਣ ਲਗਦੀਆਂ ਹਨ ਅਤੇ ਵਿਅਕਤੀ ਪੁਸਤਕ ਨੂੰ ਬੰਦ ਕਰਕੇ ਰੱਖਣ ਅਤੇ ਲਾਈਟ ਬੰਦ ਕਰਕੇ ਸੌਣ ਨੂੰ ਮਜ਼ਬੂਰ ਹੋ ਜਾਂਦਾ ਹੈ ਇਸ ਦਾ ਕਾਰਨ ਇਹੀ ਹੈ ਕਿ ਪੜ੍ਹਨ ਨਾਲ ਇਕਾਗਰਤਾ ਦਾ ਵਿਕਾਸ ਹੁੰਦਾ ਹੈ ਇਕਾਗਰਤਾ ਹੀ ਧਿਆਨ ਅਤੇ ਮੈਡੀਟੇਸ਼ਨ ਹੈ
ਇਸ ਤਰ੍ਹਾਂ ‘ਪੁਸਤਕ ਮਾਹਿਰ’ ਅਨਿੰਦਰਾ ਦਾ ਵੀ ਪ੍ਰਭਾਵੀ ਇਲਾਜ ਹੈ ਇਸ ਦੇ ਉਲਟ ਪੁਸਤਕ ਪੜ੍ਹਨ ਦੀ ਆਦਤ ਵਿਅਕਤੀ ਦੀ ਉਮਰ ਵੀ ਵਧਾਉਂਦੀ ਹੈ ਯੇਲ ਯੂਨੀਵਰਸਿਟੀ ਦੇ ਇੱਕ ਸੋਧ ਅਨੁਸਾਰ ਔਸਤਨ ਅੱਧਾ ਘੰਟਾ ਪੁਸਤਕਾਂ ਪੜ੍ਹਨ ਵਾਲੇ ਵਿਅਕਤੀ ਪੁਸਤਕਾਂ ਬਿਲਕੁਲ ਨਾ ਪੜ੍ਹਨ ਵਾਲੇ ਵਿਅਕਤੀਆ ਦੀ ਤੁਲਨਾ ’ਚ ਦੋ ਸਾਲ ਤੱਕ ਜ਼ਿਆਦਾ ਜਿਉਂਦੇ ਹਨ ਜੇਕਰ ਸਿਹਤਮੰਦ ਰਹਿਣਾ ਅਤੇ ਲੰਬੀ ਉਮਰ ਪਾਉਣਾ ਚਾਹੁੰਦੇ ਹੋ ਤਾਂ ਨਾ ਤਾਂ ਕਿੱਸੇ-ਕਹਾਣੀਆਂ ਸੁਣਨ ਤੋਂ ਪਰਹੇਜ਼ ਕਰੋ ਅਤੇ ਨਾ ਪੜ੍ਹਨ ਦੀ ਆਦਤ ਛੱਡੋ
ਸੀਤਾਰਾਮ ਗੁਪਤਾ