ਪ੍ਰੀਖਿਆ ‘ਚ ਬਣਾਈ ਰੱਖੋ ਆਤਮਵਿਸ਼ਵਾਸ
ਕਿਹਾ ਗਿਆ ਹੈ ਕਿ ਜੀਵਨ ਇੱਕ ਸੰਘਰਸ਼ ਹੈ, ਇੱਕ ਲਗਾਤਾਰ ਚੱਲਣ ਵਾਲੀ ਪ੍ਰੀਖਿਆ ਹੈ ਪਰ ਪ੍ਰੀਖਿਆ ਸ਼ਬਦ ਕੁਝ ਮਨੁੱਖਾਂ ਲਈ ਏਨਾ ਭਿਆਨਕ ਸ਼ਬਦ ਹੁੰਦਾ ਹੈ ਕਿ ਇਸ ਸ਼ਬਦ ਨੂੰ ਸੁਣਦੇ ਹੀ ਉਨ੍ਹਾਂ ਦੇ ਪਸੀਨੇ ਛੁੱਟਣ ਲੱਗਦੇ ਹਨ ਪਰ ਅਸਲੀਅਤ ਅਜਿਹੀ ਨਹੀਂ ਹੈ ਪ੍ਰੀਖਿਆ ਜੀਵਨ ਦਾ ਜ਼ਰੂਰੀ ਅੰਗ ਹੈ ਜੋ ਪ੍ਰੀਖਿਆ ‘ਚੋਂ ਨਹੀਂ ਲੰਘਿਆ, ਉਸ ਦਾ ਜੀਵਨ ਵੀ ਕੋਈ ਜੀਵਨ ਹੈ ਪ੍ਰੀਖਿਆ ਇੱਕ ਅਜਿਹੀ ਭੱਠੀ ਹੈ ਜਿਸ ‘ਚ ਤਪ ਕੇ ਖਰਾ ਸੋਨਾ ਤਾਂ ਕੁੰਦਨ ਬਣ ਜਾਂਦਾ ਹੈ ਪਰ ਖੋਟਾ ਸੋਨਾ ਆਪਣੀ ਹੋਂਦ ਹੀ ਖੋਹ ਬੈਠਦਾ ਹੈ ਹਰ ਵਿਅਕਤੀ ਹਰ ਪ੍ਰੀਖਿਆ ‘ਚ ਸਫਲ ਹੋਣਾ ਚਾਹੁੰਦਾ ਹੈ ਪ੍ਰੀਖਿਆ ਚਾਹੇ ਕਿਸੇ ਵੀ ਤਰ੍ਹਾਂ ਦੀ ਕਿਉਂ ਨਾ ਹੋਵੇ, ਹਰ ਪ੍ਰੀਖਿਆ ‘ਚ ਸਫਲਤਾ ਪ੍ਰਾਪਤ ਕਰਨ ਲਈ ਕਈ ਗੱਲਾਂ ਮਹੱਤਵਪੂਰਨ ਹਨ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ
ਕਿ ਜਿਸ ਵਿਸ਼ੇ ਦੀ ਪ੍ਰੀਖਿਆ ਦੇਣੀ ਹੋਵੇ, ਅਸੀਂ ਉਸ ਦੀ ਤਿਆਰੀ ਕਰੀਏ ਬਿਨਾਂ ਤਿਆਰੀ ਦੇ ਪ੍ਰੀਖਿਆ ਦੇਣਾ ਅਜਿਹਾ ਹੀ ਹੈ ਜਿਵੇਂ ਬਿਨਾਂ ਤੈਰਾਕੀ ਸਿੱਖੇ ਡੂੰਘੇ ਪਾਣੀ ‘ਚ ਜਾਣਾ ਬਿਨਾਂ ਤੈਰਾਕੀ ਸਿੱਖੇ ਕੋਈ ਵੀ ਵਿਅਕਤੀ ਡੂੰਘੇ ਪਾਣੀ ‘ਚ ਤਾਂ ਦੂਰ, ਉੱਥਲੇ ਪਾਣੀ ‘ਚ ਵੀ ਨਹੀਂ ਜਾਂਦਾ, ਫਿਰ ਸਕੂਲ, ਕਾਲਜ ਅਤੇ ਕਿਸੇ ਹੋਰ ਮੁਕਾਬਲੇ ਵਾਲੀ ਪ੍ਰੀਖਿਆ ਲਈ ਤਿਆਰੀ ਨਾ ਕਰਨ ਦਾ ਕੀ ਤੁਕ ਹੋ ਸਕਦਾ ਹੈ
ਹਾਂ, ਇਹ ਗੱਲ ਠੀਕ ਹੈ ਕਿ ਤੈਰਾਕੀ ਪਾਣੀ ‘ਚ ਹੀ ਸਿੱਖੀ ਜਾ ਸਕਦੀ ਹੈ, ਪਾਣੀ ਦੇ ਬਿਨਾਂ ਨਹੀਂ, ਪਰ ਇਸ ਦੀ ਸ਼ੁਰੂਆਤ ਉੱਛਾਲਾਂ ਮਾਰਦੇ ਸਮੁੰਦਰ ਅਤੇ ਜ਼ਿਆਦਾ ਡੂੰਘੇ ਪਾਣੀ ‘ਚ ਸੰਭਵ ਨਹੀਂ ਇਸ ਦੀ ਸ਼ੁਰੂਆਤ ਤਾਂ ਸ਼ਾਂਤ ਪਾਣੀ ‘ਚ ਹੀ ਸੰਭਵ ਹੈ ਜੀਵਨ ਦੀ ਹਰ ਪ੍ਰੀਖਿਆ ਲਈ ਵੀ ਅਜਿਹਾ ਹੀ ਸਿਧਾਂਤ ਹੈ ਅਤੇ ਉਹ ਦਖਲ ਸ਼ੁਰੂ ਹੁੰਦਾ ਹੈ ਕ,ਖ, ਗ, ਘ ਅਤੇ ਏ, ਬੀ, ਸੀ, ਡੀ ਤੋਂ ਅਸੀਂ ਸ਼ੁਰੂ ਤੋਂ ਹੀ ਹਰ ਵਿਸ਼ੇ ਨੂੰ ਭਲੀ-ਭਾਂਤੀ ਸਿੱਖੀਏ ਜੋ ਵਿਦਿਆਰਥੀ ਸਿੱਖਿਅਕ ਪੱਧਰ ਦੇ ਸ਼ੁਰੂ ਤੋਂ ਹੀ ਰੈਗੂਲਰ ਤੌਰ ‘ਤੇ ਜਮਾਤਾਂ ‘ਚ ਜਾਂਦੇ ਹਨ,
ਹਰ ਰੋਜ਼ ਆਪਣਾ ਕਲਾਸ ਕਾਰਜ ਅਤੇ ਘਰ ਦਾ ਕੰਮ ਪੂਰਾ ਕਰਦੇ ਹਨ ਅਤੇ ਅੱਜ ਦਾ ਕੰਮ ਕੱਲ੍ਹ ‘ਤੇ ਨਹੀਂ ਟਾਲਦੇ, ਪ੍ਰੀਖਿਆ ਰੂਪੀ ਮੈਦਾਨ ‘ਚ ਸਫਲਤਾ ਦੇ ਝੰਡੇ ਗੱਡਦੇ ਹਨ, ਇਸ ‘ਚ ਸ਼ੱਕ ਨਹੀਂ ਮਾਮਲਾ ਚਾਹੇ ਸਿਹਤ ਦਾ ਹੋਵੇ, ਸ਼ਾਦੀ-ਵਿਆਹ ਦਾ ਹੋਵੇ ਤੇ ਬੱਚਿਆਂ ਦੀ ਪੈਦਾਇਸ਼ ਜਾਂ ਪਰਵਰਿਸ਼ ਦਾ, ਇਸੇ ਤਰ੍ਹਾਂ ਦੀ ਤਿਆਰੀ ਜੀਵਨ ਦੀਆਂ ਸਾਰੀਆਂ ਪ੍ਰੀਖਿਆਵਾਂ ਲਈ ਵੀ ਜ਼ਰੂਰੀ ਹੈ
ਆਤਮ-ਵਿਸ਼ਵਾਸ ਨਾਲ ਪ੍ਰੀਖਿਆ ਭਵਨ ‘ਚ ਜਾਂਦੇ ਹਨ ਅਤੇ ਜੇਤੂ ਹੋ ਕੇ ਆਪਣੇ ਮਾਤਾ-ਪਿਤਾ, ਸਕੂਲ ਅਤੇ ਸਿੱਖਿਆ ਦਾ ਨਾਂਅ ਰੌਸ਼ਨ ਕਰਦੇ ਹਨ ਸਿਰਫ਼ ਅਜਿਹੇ ਵਿਦਿਆਰਥੀ ਹੀ ਆਪਣੇ ਆਤਮ-ਸਨਮਾਨ ‘ਚ ਵਾਧਾ ਕਰਨ ‘ਚ ਅੱਗੇ ਹੁੰਦੇ ਹਨ ਕਿਹਾ ਜਾਂਦਾ ਹੈ ਕਿ ਸਖ਼ਤ ਹਾਲਾਤਾਂ ‘ਚ ਹੀ ਵਿਅਕਤੀ ਦੀ ਅਸਲ ਪ੍ਰੀਖਿਆ ਹੁੰਦੀ ਹੈ ਇੱਥੇ ਤਾਂ ਸਖ਼ਤ ਹਾਲਾਤ ਵੀ ਨਹੀਂ ਹਨ ਅਤੇ ਨਾ ਹੀ ਕੋਈ ਐਮਰਜੰਸੀ ਹੈ ਜਿੱਥੇ ਇੱਕ ਵਿਦਿਆਰਥੀ ਨੂੰ ਸਾਲ ਭਰ ਦਾ ਸਮਾਂ ਮਿਲਦਾ ਹੈ ਪ੍ਰੀਖਿਆ ਰੂਪੀ ਯੁੱਧ ਖੇਤਰ ‘ਚ ਕੁੱਦਣ ਦੀ ਤਿਆਰੀ ਲਈ, ਉੱਥੇ ਜੀਵਨ ਰੂਪੀ ਪ੍ਰੀਖਿਆ ਲਈ ਵਿਅਕਤੀ ਦਾ ਪੂਰਾ ਜੀਵਨ ਹੀ ਉਪਲੱਬਧ ਹੈ
ਇੱਕ ਕਿਤਾਬ ਚੁੱਕੋ ਅਤੇ ਇੱਕ-ਇੱਕ ਕਰਕੇ ਸਾਰੇ ਪਾਠ ਪੜ੍ਹ ਲਓ ਉਸ ਕਿਤਾਬ ਦੀ ਪ੍ਰੀਖਿਆ ਦੇਣ ਤੋਂ ਬਾਅਦ ਦੂਜੀ ਕਿਤਾਬ ਚੁੱਕੋ ਅਤੇ ਇੱਕ-ਇੱਕ ਕਰਕੇ ਉਸ ਦੇ ਵੀ ਸਾਰੇ ਪਾਠ ਪੜ੍ਹ ਕੇ ਪ੍ਰੀਖਿਆ ਦੇ ਦਿਓ ਨਾ ਕਿਤਾਬਾਂ ਦੀ ਕਮੀ ਹੈ ਨਾ ਸਫਲਤਾ ਦੇ ਮੌਕਿਆਂ ਦੀ ਅਜਿਹੇ ‘ਚ ਵੀ ਕੋਈ ਕੰਮ ਨਾ ਕਰੋ ਅਤੇ ਅਸਫਲਤਾ ਦਾ ਮੂੰਹ ਦੇਖੋ ਤਾਂ ਦੋਸ਼ ਪ੍ਰੀਖਿਆ ਅਤੇ ਅਧਿਆਪਕ ਦਾ ਨਹੀਂ ਸਗੋਂ ਪ੍ਰੀਖਿਆ ਦੇਣ ਵਾਲੇ ਅਤੇ ਵਿਦਿਆਰਥੀ ਦਾ ਜ਼ਿਆਦਾ ਹੈ -ਸੀਤਾਰਾਮ ਗੁਪਤਾ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.