ਸੱਚ ਦਾ ਪੈਗ਼ਾਮ ਲੈ ਕੇ ਆਉਂਦੇ ਹਨ ਸੰਤ -ਸੰਪਾਦਕੀ
ਸੱਚੇ ਸੰਤ ਆਪਣੇ ਪਰਉਪਕਾਰੀ ਕਰਮਾਂ ਰਾਹੀਂ ਹਰ ਸਮੇਂ ਤੇ ਹਮੇਸ਼ਾ ਸ੍ਰਿਸ਼ਟੀ ਦਾ ਭਲਾ ਕਰਦੇ ਹਨ ਇਨਸਾਨ ਨੂੰ ਇਨਸਾਨ ਨਾਲ ਜੋੜੋ, ਇਨਸਾਨ ਨੂੰ ਧਰਮਾਂ ਨਾਲ ਜੋੜੋ, ਇਨਸਾਨ ਨੂੰ ਭਗਵਾਨ ਨਾਲ ਜੋੜੋ ਸੰਤ ਆਪਣੇ ਇਸ ਪੈਗ਼ਾਮ ਨੂੰ ਜਨ-ਜਨ ਤੱਕ ਪਹੁੰਚਾਉਂਦੇ ਹਨ ਜਦੋਂ-ਜਦੋਂ ਵੀ ਕਦੇ ਧਰਤੀ ’ਤੇ ਕੁਦਰਤੀ ਆਫਤਾਂ ਦੁਆਰਾ, ਜਿਨ੍ਹਾਂ ਦਾ ਜ਼ਿੰਮੇਵਾਰ ਵੀ ਇਨਸਾਨ ਖੁਦ ਹੈ, ਵਿਨਾਸ਼ਤਾ ਦਾ ਸੰਕਟ ਮੰਡਰਾਉਂਦਾ ਹੈ ਜਿਸ ਨਾਲ ਬੇਕਸੂਰ ਮਾਨਵਤਾ ਦਾ ਭਾਰੀ ਨਾਸ਼ ਯਕੀਨੀ ਹੋਵੇ, ਤਾਂ ਕੋਈ ਈਸ਼ਵਰੀ ਹਸਤੀ, ਕਿਸੇ ਮਹਾਨ ਮਹਾਂਪੁਰਸ਼ ਦੀ ਅਗਵਾਈ ਹੀ ਮਾਨਵਤਾ ਨੂੰ ਉਸ ਮਹਾਂਸੰਕਟ ’ਚੋਂ ਬਾਹਰ ਕੱਢਣ ਦੀ ਸਫਲ ਕੋਸ਼ਿਸ਼ ਕਰਦੀ ਹੈ
ਇਤਿਹਾਸ ਵੀ ਇਸ ਹਕੀਕਤ ਦਾ ਗਵਾਹ ਹੈ ਇਸ ’ਚ ਜ਼ਰਾ ਵੀ ਸ਼ੱਕ ਨਹੀਂ ਕਿ ਪ੍ਰਭੂ-ਪਰਮਾਤਮਾ ਨੇ ਕੁਦਰਤ ਨੂੰ ਮਨੁੱਖਤਾ ਲਈ ਵਰਦਾਨ ਦੇ ਰੂਪ ’ਚ ਪੈਦਾ ਕੀਤਾ ਹੈ ਇਹ ਹੀ ਸੱਚ ਹੈ ਕਿ ਕੁਦਰਤ ’ਚ ਸਹੀ ਸੰਤੁਲਨ ਕੁਦਰਤ ਦਾ ਕਾਨੂੰਨ ਹੈ ਪਰ ਜਦੋਂ ਇਨਸਾਨ ਦਾ ਦਖਲ ਕੁਦਰਤ ਦੇ ਨਿਯਮਾਂ ’ਚ ਲਗਾਤਾਰ ਵਧਦਾ ਹੈ ਤਾਂ ਇਨਸਾਨੀਅਤ ’ਤੇ ਸੰਕਟਾਂ ਦੀ ਘਨਘੋਰ ਘਟਾ ਮੰਡਰਾਉਣ ਲਗਦੀ ਹੈ, ਜਿਵੇਂ ਕਿ ਪਿਛਲੇ ਦਿਨਾਂ ’ਚ ਆਪਾਂ ਸਾਰੇ ਦੇਖ ਹੀ ਚੁੱਕੇ ਹਾਂ ਆਪਣੇ ਨਿੱਜੀ ਸਵਾਰਥਾਂ ਲਈ ਈਸ਼ਵਰੀ ਵਰਦਾਨ ਭਾਵ ਕੁਦਰਤ ਨਾਲ ਕਿਸੇ ਤਰ੍ਹਾਂ ਦੀ ਵੀ ਛੇੜਛਾੜ ਇਨਸਾਨ ਦਾ ਦਿਮਾਗੀ ਅਸੰਤੁਲਨ ਦਾ ਪ੍ਰਤੀਕ ਸਾਬਤ ਹੁੰਦੀ ਹੈ, ਜਿਸ ਦੇ ਨਤੀਜੇ ਵਜੋਂ ਇਨਸਾਨ ਨੂੰ ਭਾਰੀ ਮੁੱਲ ਚੁਕਾਉਣਾ ਪੈ ਸਕਦਾ ਹੈ
ਦੁਖੀ, ਕਰੋਪੀ ਤੋਂ ਪੀੜਤਾਂ ਦੀ ਤਨ-ਮਨ-ਧਨ ਨਾਲ ਹਰ ਸੰਭਵ ਮੱਦਦ ਕਰਨਾ ਹੀ ਇਨਸਾਨੀ ਫਰਜ਼ ਬਣਦਾ ਹੈ ਸਮੇਂ ਸਿਰ ਪੀੜਤਾਂ ਨੂੰ ਪਹੁੰਚਾਈ ਗਈ ਰਾਹਤ ਉਹਨਾਂ ਪੀੜਤਾਂ ਲਈ ਵਰਦਾਨ ਸਾਬਤ ਹੁੰਦੀ ਹੈ ਅਤੇ ਉਹ ਲੋਕ ਮਸੀਹਾ ਤੇ ਭਗਵਾਨ ਦੇ ਸਮਾਨ ਕਹਾਉਂਦੇ ਹਨ ਜੋ ਅਜਿਹੇ ਸਮੇਂ ’ਤੇ ਇਹ ਪਰਉਪਕਾਰੀ ਕਾਰਜ ਕਰਦੇ ਹਨ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਹਰ ਆਪਦਾ ਦੀ ਘੜੀ ’ਚ ਪੀੜਤਾਂ ਨੂੰ ਸਹਾਰਾ ਬਖਸ਼ਿਆ ਅਤੇ ਹਰ ਤਰ੍ਹਾਂ ਦੀ ਮੱਦਦ ਲਈ ਅੱਗੇ ਆ ਕੇ ਕਾਰਜ ਕੀਤੇ
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 23 ਸਤੰਬਰ 1990 ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਡੇਰਾ ਸੱਚਾ ਸੌਦਾ ਗੁਰਗੱਦੀ ’ਤੇ ਬਤੌਰ ਤੀਜੇ ਪਾਤਸ਼ਾਹ ਬਿਰਾਜਮਾਨ ਕੀਤਾ ਉਸੇ ਦਿਨ ਤੋਂ ਹੀ ਆਪ ਜੀ ਨੇ ਡੇਰਾ ਸੱਚਾ ਸੌਦਾ ’ਚ ਰੂਹਾਨੀਅਤ ਦੇ ਨਾਲ-ਨਾਲ ਸਮਾਜ ਭਲਾਈ ਦੇ ਕਾਰਜਾਂ ਨੂੰ ਵੀ ਰਫ਼ਤਾਰ ਪ੍ਰਦਾਨ ਕੀਤੀ ਆਪ ਜੀ ਦੀ ਪੇ੍ਰਰਨਾ ਨਾਲ ਡੇਰਾ ਸੱਚਾ ਸੌਦਾ ਵਿਚ 135 ਮਾਨਵਤਾ ਭਲਾਈ ਦੇ ਕਾਰਜ ਸਾਧ-ਸੰਗਤ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਹਨ ਪੂਜਨੀਕ ਗੁਰੂ ਜੀ ਵੱਲੋਂ ਚਲਾਏ ਇਹਨਾਂ ਭਲਾਈ ਕਾਰਜਾਂ ਵਿੱਚੋਂ ਕਈ ਵਿਸ਼ਵ ਰਿਕਾਰਡ ਵੀ ਬਣੇ ਹਨ ਅਜਿਹੇ ਦੁਰਲੱਭ ਕਾਰਜ ਜੋ ਅੱਜ ਤੱਕ ਕਿਸੇ ਨੇ ਵੀ ਨਹੀਂ ਕੀਤੇ ਸੀ, ਪੂਜਨੀਕ ਗੁਰੂ ਜੀ ਵੱਲੋਂ ਉਹਨਾਂ ਦੀ ਪਹਿਲ ਕੀਤੀ ਗਈ ਹੈ ਵੇਸਵਾਵਾਂ ਨੂੰ ਸ਼ੁੱਭ ਦੇਵੀ ਦਾ ਦਿਵਾਉਣਾ ਦੇ ਕੇ ਉਹਨਾਂ ਦੀਆਂ ਸੰਪੰਨ ਪਰਿਵਾਰਾਂ ਵਿਚ ਸ਼ਾਦੀਆਂ ਕਰਵਾਈਆਂ, ਕਿੰਨਰ-ਸਮਾਜ ਨੂੰ ਸੁਖਦੁਆ ਸਮਾਜ ਦਾ ਨਾਂਅ ਦੇ ਕੇ ਥਰਡ ਜੈਂਡਰ ਦਾ ਦਰਜਾ ਦੇਣਾ ਤੇ ਸਮਾਜ ਦੀਆਂ ਸਹੂਲਤਾਂ ਦਿਵਾਉਣੀਆਂ, ਬੇਟੀਆਂ ਨੂੰ ਬੇਟਿਆਂ ਦੇ ਬਰਾਬਰ ਦਰਜਾ ਦਿਵਾ ਕੇ ਕੁਲਕਾਰਾਊਨ ਨਾਂਅ ’ਤੇ ਕੰੰਨਿਆ ਭਰੂਣ ਹੱਤਿਆ ਨੂੰ ਰੋਕਣਾ ਆਦਿ ਕਾਰਜ ਸੱਚਮੁੱਚ ਹੀ ਸਮਾਜ ਦੇ ਉੁੱਜਲੇ ਭਵਿੱਖ ਲਈ ਪੂਜਨੀਕ ਗੁਰੂ ਜੀ ਦਾ ਇਹ ਅਤੀ ਸ਼ਲਾਘਾਯੋਗ ਤੇ ਮਾਨਵਤਾ ਲਈ ਇੱਕ ਮਹਾਨ ਪਰਉਪਕਾਰੀ ਕਰਮ ਹੈ
ਇਹੀ ਈਸ਼ਵਰੀ ਪੈਗ਼ਾਮ ਸੱਚੇ ਰੂਹਾਨੀ ਸੰਤ ਸ੍ਰਿਸ਼ਟੀ ’ਤੇ ਲੈ ਕੇ ਆਉਂਦੇ ਹਨ ਸੱਚੇ-ਸੁੱਚੇ ਸੰਤ ਆਪਣੇ ਪਰਉਪਕਾਰੀ ਕਰਮਾਂ ਦੁਆਰਾ ਹਰ ਸਮੇਂ ਤੇ ਹਮੇਸ਼ਾ ਸ੍ਰਿਸ਼ਟੀ ਦਾ ਭਲਾ ਕਰਦੇ ਹਨ ਉਹਨਾਂ ਦਾ ਮਕਸਦ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀਆਂ ਬੁਰੀਆਂ ਆਦਤਾਂ ਤੇ ਬੁਰਾਈਆਂ ਛੁਡਾ ਕੇ ਉਹਨਾਂ ਨੂੰ ਇਨਸਾਨੀਅਤ ਦੀ ਸਿੱਖਿਆ ਦੇਣਾ, ਇਨਸਾਨ ਨੂੰ ਇਨਸਾਨ ਨਾਲ ਜੋੜਨਾ, ਇਨਸਾਨ ਨੂੰ ਭਗਵਾਨ ਨਾਲ ਜੋੜਨਾ, ਧਰਮਾਂ ਦਾ ਆਦਰ ਕਰਨਾ ਤੇ ਕਰਾਉਣਾ ਹੈ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਆਪਣੇ ਇੱਕ ਭਜਨ ’ਚ ਲਿਖੀਆਂ ਇਹ ਪੰਗਤੀਆਂ ਰੂਹਾਨੀ ਮਹਾਂਪੁਰਸ਼ਾਂ ਦਾ ਸ੍ਰਿਸ਼ਟੀ ਪ੍ਰਤੀ ਅਸਲ ਉਦੇਸ਼ ਨੂੰ ਬਿਲਕੁਲ ਸਪੱਸ਼ਟ ਕਰਦੀਆਂ ਹਨ-
ਨਫਰਤ ਕੀ ਕੈਂਚੀ ਕੋ ਤੋੜੋ, ਪ੍ਰੇਮ ਸੂਈ ਸੇ ਕਾਮ ਲੋ,
ਇਨਸਾਨ ਕੋ ਇਨਸਾਨ ਸੇ ਜੋੜੋ, ਸੰਤੋਂ ਕਾ ਯੇ ਪੈਗ਼ਾਮ ਲੋ,
ਇਨਸਾਨ ਕੋ ਭਗਵਾਨ ਸੇ ਜੋੜੋ, ਸੰਤੋਂ ਕਾ ਯੇ ਪੈਗ਼ਾਮ ਲੋ
ਮਹਾਂ ਪਰਉਪਕਾਰ ਦਿਹਾੜੇ ਦੀਆਂ ਵਧਾਈਆਂ ਹੋਣ ਜੀ