ਕੂਲਰ cooler also needs care ਨੂੰ ਵੀ ਚਾਹੀਦੀ ਹੈ ਦੇਖਭਾਲ
ਗਰਮੀਆਂ ਸ਼ੁਰੂ ਹੁੰਦੇ ਹੀ ਜ਼ਰੂਰਤ ਪੈਂਦੀ ਹੈ ਪੱਖੇ, ਕੂਲਰ ਅਤੇ ਏਅਰ ਕੰਡੀਸ਼ਨਰ ਦੀ ਜੇਕਰ ਅਸੀਂ ਸਮਾਂ ਰਹਿੰਦੇ ਹੀ ਇਨ੍ਹਾਂ ਦੀ ਦੇਖਭਾਲ ਕਰ ਲਈਏ ਤਾਂ ਇਹ ਪੂਰੀ ਗਰਮੀ ਸਾਨੂੰ ਵਿੱਚ ਮਝਧਾਰ ’ਚ ਨਹੀਂ ਛੱਡੇਗੀ ਗਰਮੀ ’ਚ ਇਨ੍ਹਾਂ ਨੂੰ ਸਾਥੀ ਬਣਾਉਣ ਦੀ ਕੁਝ ਕੀਮਤ ਜੋ ਦੇਣੀ ਪੈਂਦੀ ਹੈ ਉਹ ਹੈ ਥੋੜ੍ਹੀ ਜਿਹੀ ਦੇਖਭਾਲ
- ਗਰਮੀ ਦੇ ਸ਼ੁਰੂ ’ਚ ਹੀ ਕੂਲਰ ਦੀ ਸਰਵਿਸ ਕਰਵਾ ਲਓ ਤਾਂ ਕਿ ਜੋ ਥੋੜ੍ਹੀ ਬਹੁਤ ਕਮੀ ਹੈ, ਉਸ ਨੂੰ ਸਮੇਂ ’ਤੇ ਠੀਕ ਕਰਵਾਇਆ ਜਾ ਸਕੇ
- ਕੂਲਰ ਦੀ ਟੈਂਕੀ ਨੂੰ ਚੰਗੀ ਤਰ੍ਹਾਂ ਧੋ ਕੇ ਪੂੰਝ ਲਓ ਜਿਸ ਨਾਲ ਉਸ ’ਚ ਵੜੀ ਮਿੱਟੀ ਸਾਫ਼ ਹੋ ਜਾਵੇ
- ਕੂਲਰ ਦੇ ਸਾਰੇ ਪੈਡ ਨਿਕਲਵਾ ਕੇ ਜਾਂਚ ਲਓ ਜੇਕਰ ਉਨ੍ਹਾਂ ਦੀ ਸਥਿਤੀ ਠੀਕ ਹੈ ਤਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਧੋ-ਸੁੱਕਾ ਕੇ ਫਿੱਟ ਕਰਵਾ ਲਓ ਪੈਡ ਬੇਕਾਰ ਹੈ ਤਾਂ ਨਵੇਂ ਲਗਵਾ ਲਓ ਵੈਸੇ ਹਰ ਸਾਲ ਨਵੇਂ ਪੈਡ ਲਗਵਾ ਲੈਣੇ ਚਾਹੀਦੇ ਹਨ
- ਕੂਲਰ ਦੀ ਟੈਂਕੀ ’ਚ ਕਾਲਾ ਪੇਂਟ ਕਰਵਾ ਲਓ ਤਾਂ ਕਿ ਜੰਗ ਜਲਦੀ ਨਾ ਲੱਗੇ ਇਸ ਨਾਲ ਕੂਲਰ ਦੀ ਲਾਈਫ਼ ਵਧੇਗੀ
- ਜਦੋਂ ਕੂਲਰ ਦੀ ਸਰਵਿਸ ਕਰਵਾਓ ਤਾਂ ਉਸ ਦੇ ਪੰਪ ਅਤੇ ਪੱਖੇ ਦੀ ਆਈÇਲੰਗ ਵੀ ਕਰਵਾ ਲਓ ਜੇਕਰ ਕੂਲਰ ਸਟੈਂਡ ’ਚ ਪਹੀਏ ਹਨ ਤਾਂ ਉਨ੍ਹਾਂ ਦੀ ਆਇÇਲੰਗ ਵੀ ਕਰਵਾ ਲਓ ਤਾਂ ਕਿ ਕੂਲਰ ਖਿਸਕਾਉਣ ’ਚ ਜ਼ਿਆਦਾ ਪ੍ਰੇਸ਼ਾਨੀ ਨਾ ਝੱਲਣੀ ਪਵੇ
- 8-10 ਦਿਨ ਦੇ ਅੰਤਰਾਲ ’ਚ ਕੂਲਰ ਦਾ ਪਾਣੀ ਕੱਢ ਕੇ ਟੈਂਕੀ ਸਾਫ਼ ਕਰ ਲਓ ਤਾਂ ਕਿ ਪਾਣੀ ਦੇ ਨਾਲ ਆਈ ਮਿੱਟੀ ਸਾਫ਼ ਹੁੰਦੀ ਰਹੇ
- 10-12 ਦਿਨ ਦੇ ਅੰਤਰਾਲ ’ਚ ਕੂਲਰ ਦੀ ਟੈਂਕੀ ’ਚ ਦੋ ਚਮਚ ਮਿੱਟੀ ਦਾ ਤੇਲ ਪਾ ਦਿਓ ਇਸ ਨਾਲ ਟੈਂਕੀ ਦੇ ਰੁਕੇ ਪਾਣੀ ’ਚ ਮੱਛਰ ਪੈਦਾ ਨਹੀਂ ਹੋਣਗੇ
- ਕੂਲਰ ਸੰਭਾਲਦੇ ਸਮੇਂ ਟੈਂਕੀ ਨੂੰ ਚੰਗੀ ਤਰ੍ਹਾਂ ਧੋ ਕੇ ਸੁੱਕਾ ਕੇ ਮਿੱਟੀ ਦੇ ਤੇਲ ਦਾ ਪੋਚਾ ਲਾ ਦਿਓ ਕੂਲਰ ਨੂੰ ਪੁਰਾਣੀ ਚਾਦਰ ਨਾਲ ਢਕ ਦਿਓ ਜਾਂ ਪੁਰਾਣੇ ਮੋਮਜਾਮੇ ਜਾਂ ਪਲਾਸਟਿਕ ਸ਼ੀਟ ਨਾਲ ਕਵਰ ਕਰ ਦੇਵੋ ਇਸ ਨਾਲ ਵਰਖਾ ’ਚ ਵੀ ਕੂਲਰ ਦੀ ਬਾੱਡੀ ਸੁਰੱਖਿਅਤ ਰਹੇਗੀ
-ਸੁਨੀਤਾ ਗਾਬਾ