ਸਹਿਜਤਾ ‘ਚ ਹੀ ਮੌਜ਼ੂਦ ਹੈ ਜੀਵਨ ਦੀ ਅਸਲੀ ਸੁੰਦਰਤਾ
ਸਹਿਜਤਾ ਇੱਕ ਉੱਤਮ ਗੁਣ ਹੈ ਸਹਿਜਤਾ ਸਾਡੀ ਸਮਰੱਥਾ ਦਾ ਅਦਭੁੱਤ ਵਿਕਾਸ ਹੈ ਜੋ ਲੋਕ ਸਹਿਜ ਭਾਵ ਨਾਲ ਲਗਾਤਾਰ ਯਤਨਸ਼ੀਲ ਰਹਿੰਦੇ ਹਨ ਜੀਵਨ ‘ਚ ਬਹੁਤ ਅੱਗੇ ਜਾਂਦੇ ਹਨ ਸਹਿਜਤਾ ਦਾ ਪਾਲਣਹਾਰੀ ਜੀਵਨ ‘ਚ ਕਦੇ ਪਿੱਛੇ ਨਹੀਂ ਰਹਿੰਦਾ ਪਿੱਛੜਦਾ ਨਹੀਂ ਵੈਸੇ ਵੀ ਇੱਕ ਝਟਕੇ ‘ਚ ਸ਼ਿਖਰ ‘ਤੇ ਪਹੁੰਚਣ ‘ਚ ਆਨੰਦ ਕਿੱਥੇ?
ਹੁਣ ਸਵਾਲ ਉੱਠਦਾ ਹੈ ਕਿ ਕਈ ਲੋਕ ਸਹਿਜ ਹੁੰਦੇ ਹੋਏ ਵੀ ਉਪਰੋਕਤ ਤੁਲਨਾ ਉੱਨਤੀ ਕਿਉਂ ਨਹੀਂ ਕਰ ਪਾਉਂਦੇ? ਉਹ ਜੀਵਨ ‘ਚ ਕਿਉਂ ਪਿੱਛੜ ਜਾਂਦੇ ਹਨ? ਆਨੰਦ ਤੋਂ ਵਾਂਝੇ ਕਿਉਂ ਰਹਿ ਜਾਂਦੇ ਹਨ? ਇੱਥੇ ਇੱਕ ਸਵਾਲ ਹੋਰ ਉੱਠਦਾ ਹੈ ਕਿ ਕੀ ਉੱਪਰ ਤੋਂ ਸਹਿਜ ਦਿਖਣ ਵਾਲਾ ਵਿਅਕਤੀ ਅਸਲ ‘ਚ ਸਹਿਜ ਹੈ ਵੀ ਜਾਂ ਨਹੀਂ?
ਕਈ ਵਾਰ ਵਿਅਕਤੀ ਉੱਪਰੋਂ ਤਾਂ ਸਹਿਜ ਦਿਖਾਈ ਦਿੰਦਾ ਹੈ ਪਰ ਅਸਲ ‘ਚ ਸਹਿਜ ਨਹੀਂ ਹੁੰਦਾ ਅੰਦਰ ਇੱਕ ਤੂਫਾਨ ਚੱਲਦਾ ਰਹਿੰਦਾ ਹੈ ਇਹ ਤੂਫਾਨ ਵੈਸੇ ਤਾਂ ਬਾਹਰ ਵੀ ਥੋੜ੍ਹਾ ਬਹੁਤ ਝਲਕਣਾ ਚਾਹੀਦਾ ਹੈ, ਪਰ ਨਹੀਂ ਝਲਕਦਾ ਅੰਦਰ ਕਾੱਨਫਲਿਕਟ ਹੈ, ਪੀੜਾ ਹੈ, ਰਾਗ-ਦੁਵੈਸ਼ ਹੈ ਅੰਦਰ ਨਕਾਰਾਤਮਕ ਭਾਵਾਂ ਦਾ ਤੂਫਾਨ ਹੈ ਪਰ ਬਾਹਰ ਫਿਰ ਵੀ ਖਾਮੋਸ਼ੀ ਹੈ ਇਸ ਦਾ ਇਹ ਅਰਥ ਹੋਇਆ ਕਿ ਬਾਹਰ ਦੀ ਖਾਮੌਸ਼ੀ ਬਨਾਉਟੀ ਹੀ ਹੈ
Table of Contents
ਕਿਸਾਨ-ਮਜ਼ਦੂਰ :
ਅੰਦਰੋਂ ਸਹਿਜ ਹੀ ਹੁੰਦੇ ਹਨ ਤਥਾਕਥਿਤ ਬੁੱਧੀਜੀਵੀ ਜਾਂ ਪ੍ਰੋਫੈਸ਼ਨਲ ਕਈ ਵਾਰ ਉੱਪਰੋਂ ਸਹਿਜ ਦਿਸਦੇ ਹਨ ਪਰ ਅੰਦਰੋਂ ਓਨੇ ਹੀ ਅਸਹਿਜ, ਮਾਨਸਿਕ ਅਸ਼ਾਂਤੀ ਦੇ ਸ਼ਿਕਾਰ, ਤਨਾਅ ਤੇ ਦਬਾਅ ਤੋਂ ਪੀੜਤ, ਹਮੇਸ਼ਾ ਚਿੰਤਾਵਾਂ ਤੇ ਪਰੇਸ਼ਾਨੀਆਂ ਨਾਲ ਘਿਰੇ ਹੋਏ ਸ਼ਾਇਦ ਬਾਹਰੋਂ ਅਸਹਿਜ ਹੋਣ ਦਾ ਸਮਾਂ ਨਹੀਂ ਸਮਾਂ ਹੈ ਤਾਂ ਇੱਕ ਇਮੇਜ਼ ਬਣਾ ਰੱਖੀ ਹੈ ਇਹ ਕਰਨਾ ਹੈ, ਇਹ ਨਹੀਂ ਕਰਨਾ ਜਦੋਂ ਤੱਕ ਭੌਤਿਕ ਸਰੀਰ ਦੀ ਜੜਤਾ ਮਿਹਨਤ ਰਾਹੀਂ ਖ਼ਤਮ ਨਹੀਂ ਕੀਤੀ ਜਾਂਦੀ,
ਉਦੋਂ ਤੱਕ ਅੰਦਰੂਨੀ ਸਹਿਜਤਾ ਸੰਭਵ ਵੀ ਨਹੀਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਕਹਿੰਦੇ ਹਨ ਕਿ ‘ਸਹਿਜ ਕਰਮ ਕੌਨਤੇਯ ਸਦੋਸ਼ਮਪਿ ਨ ਤਯਜੇਤ’ ਭਾਵ ਸਹਿਜ ਕਰਮ ਦੋਸ਼ਪੂਰਨ ਹੋਣ ‘ਤੇ ਵੀ ਤਿਆਗਣ ਯੋਗ ਨਹੀਂ ਕੋਈ ਵੀ ਕੰਮ ਕਰ ਰਹੇ ਹੋ ਤੇ ਉਸ ‘ਚ ਵਾਰ-ਵਾਰ ਗਲਤੀ ਹੋ ਰਹੀ ਹੈ ਤਾਂ ਉਸ ਨੂੰ ਠੀਕ ਕਰਨ ਦਾ ਸਭ ਤੋਂ ਅਸਾਨ ਤਰੀਕਾ ਹੈ ਕਿ ਉਸ ਨੂੰ ਹੋਰ ਜ਼ਿਆਦਾ ਸਹਿਜ ਰੂਪ ਨਾਲ ਕਰੋ ਤੁਸੀਂ ਉਸ ਨੂੰ ਆਪਣੀ ਸੁਭਾਵਿਕ ਗਤੀ ਤੋਂ ਵੀ ਹੌਲੀ ਕਰੋ ਇਸ ਸਹਿਜਤਾ ਨਾਲ ਜੋ ਅੰਦਰੂਨੀ ਵਿਕਾਸ ਹੁੰਦਾ ਹੈ, ਜਿਸ ਇਕਾਗਰਤਾ ਦੀ ਪ੍ਰਾਪਤੀ ਹੁੰਦੀ ਹੈ ਉਹ ਕੰਮ ਨੂੰ ਸ਼ੁੱਧਤਾ ਨਾਲ ਕਰਨ ਦੀ ਸਮਰੱਥਾ ਦਿੰਦੀ ਹੈ
ਕੋਈ ਵਿਸ਼ਾ ਮੁਸ਼ਕਲ ਲੱਗਦਾ ਹੈ ਤਾਂ ਉਸ ਵਿਸ਼ੇ ਨੂੰ ਬਿਲਕੁੱਲ ਸ਼ੁਰੂ ਤੋਂ ਦੁਬਾਰਾ ਸ਼ੁਰੂ ਕਰ ਦਿਓ ਜੋ ਆਉਂਦਾ ਹੈ ਉਸ ਨੂੰ ਵੀ ਧਿਆਨ ਨਾਲ ਦੁਬਾਰਾ ਕਰ ਲਓ ਜਿੱਥੇ ਅਟਕ ਰਹੇ ਹੋ, ਦੋ-ਤਿੰਨ ਵਾਰ ਅਭਿਆਸ ਕਰੋ, ਪਰ ਸਹਿਜਤਾ ਨਾਲ ਸਹਿਜ ਰਹੋ, ਕੋਈ ਸਮੱਸਿਆ ਨਹੀਂ ਹੋਵੇਗੀ ਅਸਹਿਜਤਾ ਕਾਰਨ ਹੀ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਸੁੰਦਰਤਾ ਵੀ ਤਾਂ ਸਹਿਜਤਾ ‘ਚ ਹੀ ਹੈ ਕਲੀ ਨਾਲ ਫੁੱਲ ਬਣਨ ‘ਚ ਸਹਿਜਤਾ ਹੈ ਤਦ ਫੁੱਲ ‘ਚ ਅਸੀਮ ਸੁੰਦਰਤਾ ਹੈ ਇੱਕ ਮਜ਼ਦੂਰ ਦੇ ਪੱਥਰ ‘ਤੇ ਤੇਜ ਹਮਲਾ ਕਰਨ ‘ਚ ਰੋਟੀ ਤਾਂ ਪੈਦਾ ਹੋ ਸਕਦੀ ਹੈ, ਕਲਾ ਜਾਂ ਸੁੰਦਰਤਾ ਨਹੀਂ ਕਲਾ ਜਾਂ ਸੁੰਦਰਤਾ ਲਈ ਚਾਹੀਦਾ ਹੈ ਕਲਾ ਕੌਸ਼ਲ ਵਾਲੇ ਹੱਥਾਂ ਨਾਲ ਸਹਿਜਤਾ ਜਿਸ ਨੂੰ ਅਸੀਂ ਤਹਿਜ਼ੀਬ ਕਹਿੰਦੇ ਹਾਂ, ਉਹ ਵੀ ਤਾਂ ਜੀਵਨ ਦੀ ਸਹਿਜਤਾ ਹੀ ਹੈ ਜਿੱਥੇ ਸਹਿਜਤਾ ਨਹੀਂ, ਉੱਥੇ ਕਿਹੜੀ ਤਹਿਜ਼ੀਬ ਹੈ, ਕਿਹੜਾ ਸ਼ਿਸ਼ਟਾਚਾਰ?
ਇਹ ਪੰਗਤੀਆਂ ਵੀ ਤਾਂ ਇਹੀ ਸੰਕੇਤ ਕਰਦੀਆਂ ਪ੍ਰਤੀਤ ਹੁੰਦੀਆਂ ਹਨ:
ਸੱਚ ਹੈ ਤਹਿਜ਼ੀਬ ਹੀ
ਅਖ਼ਲਾਕ ਕੀ ਜਾਂ ਹੋਤੀ ਹੈ,
ਫੂਲ ਖਿਲਤੇ ਹੈ ਤੋ
ਅਵਾਜ਼ ਕਹਾਂ ਹੋਤੀ ਹੈ
ਜੀਵਨ ਨੂੰ ਸੁੰਦਰਤਾ ਨਾਲ ਖਿਲਾਉਣਾ ਹੈ, ਉਸ ਨੂੰ ਕਲਾਪੂਰਨ ਬਣਾਉਣਾ ਹੈ ਤਾਂ ਸਹਿਜਤਾ ਦਾ ਦਾਮਨ ਫੜਨਾ ਹੀ ਹੋਵੇਗਾ ਅਤੇ ਉਹ ਵੀ ਬਾਹਰੀ ਸਹਿਜਤਾ ਦਾ ਨਹੀਂ, ਅੰਦਰੂਨੀ ਸਹਿਜਤਾ ਦਾ -ਸੀਤਾਰਾਮ ਗੁਪਤਾ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.