ਸਤਿਗੁਰੂ ਦੀ ਰਹਿਮਤ ਨਾਲ ਬੱਚੇ ਦੀ ਅੱਖ ਹੋਈ ਠੀਕ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਰਹਿਮੋ-ਕਰਮ
ਪ੍ਰੇਮੀ ਜਗਜੀਤ ਸਿੰਘ ਇੰਸਾਂ ਪੁੱਤਰ ਸੱਚਖੰਡ ਵਾਸੀ ਹੀਰਾ ਸਿੰਘ ਪਿੰਡ ਜੰਡ ਵਾਲਾ ਮੀਰਾਂ ਸਾਂਗਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਦੱਸਦੇ ਹਨ ਕਿ 13 ਮਾਰਚ 1993 ਦੀ ਗੱਲ ਹੈ,
ਉਸ ਸਮੇਂ ਮੇਰਾ ਲੜਕਾ ਮਨਦੀਪ ਸਿੰਘ ਚਾਰ ਕੁ ਸਾਲਾਂ ਦਾ ਸੀ ਖੇਡ ਰਹੇ ਬੱਚਿਆਂ ਵਿੱਚੋਂ ਕਿਸੇ ਬੱਚੇ ਨੇ ਮਨਦੀਪ ਦੀ ਸੱਜੀ ਅੱਖ ਵਿੱਚ ਤੀਰ, ਕਮਾਨ ਵਿੱਚੋਂ ਮਾਰਿਆ ਜਿਸ ਨਾਲ ਬੱਚੇ ਦੀ ਅੱਖ ਦਾ ਆਨਾ (ਡੇਲਾ) ਦੋ ਫਾੜ ਹੋ ਗਿਆ ਬੱਚੇ ਨੂੰ ਦਿਸਣੋ ਬੰਦ ਹੋ ਗਿਆ ਅਸੀਂ ਬੱਚੇ ਨੂੰ ਪਿੰਡ ਦੇ ਡਾਕਟਰ ਨੂੰ ਦਿਖਾਇਆ ਉਸ ਨੇ ਬੱਚੇ ਦੀ ਅੱਖ ਵਿੱਚ ਦਵਾਈ ਪਾ ਦਿੱਤੀ ਅਤੇ ਕਹਿਣ ਲੱਗਿਆ ਕਿ ਇਸ ਨੂੰ ਸ਼ਹਿਰ ਲੈ ਜਾਓ ਅਸੀਂ ਬੱਚੇ ਨੂੰ ਫਾਜ਼ਿਲਕਾ ਸ਼ਹਿਰ ਲੈ ਗਏ
ਅਸੀਂ ਬੱਚੇ ਨੂੰ ਅੱਖਾਂ ਦੇ ਡਾਕਟਰ ਨੂੰ ਦਿਖਾਇਆ ਡਾਕਟਰ ਨੇ ਅੱਖ ਵੇਖਣ ਤੋਂ ਬਾਅਦ ਸਾਨੂੰ ਜਵਾਬ ਦੇ ਦਿੱਤਾ ਕਿ ਇਹ ਅੱਖ ਠੀਕ ਨਹੀਂ ਹੋ ਸਕਦੀ ਇਸ ਦੇ ਪੱਥਰ ਦਾ ਆਨਾ ਪੁਆਉਣਾ ਪਵੇਗਾ ਇਸ ਨੂੰ ਕਿਸੇ ਵੱਡੇ ਸ਼ਹਿਰ ਵਿੱਚ ਦਿਖਾ ਲਵੋ ਪਟਿਆਲਾ ਜਾਂ ਸ੍ਰੀ ਅੰਮ੍ਰਿਤਸਰ ਸਾਹਿਬ ਮੈਨੂੰ ਆਪਣੇ ਸਤਿਗੁਰੂ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ’ਤੇ ਐਨਾ ਯਕੀਨ ਸੀ ਕਿ ਡਾਕਟਰ ਚਾਹੇ ਕੁਝ ਵੀ ਕਹਿਣ ਪਰ ਪਿਤਾ ਜੀ ਮੇਰੇ ਬੱਚੇ ਦੀ ਅੱਖ ਠੀਕ ਕਰ ਦੇਣਗੇ ਮੈਂ ਮਾਲਕ ਸਤਿਗੁਰੂ ਦਾ ਨਾਅਰਾ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਬੋਲਿਆ ਅਤੇ ਮਾਲਕ ਸਤਿਗੁਰੂ ਦੁਆਰਾ ਦਿੱਤੇ ਖਿਆਲ ਅਨੁਸਾਰ ਆਪਣੇ ਬੱਚੇ ਨੂੰ ਨਾਲ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੱਲ ਪਿਆ ਕਿ ਉੱਥੇ ਅੱਖਾਂ ਦੇ ਵੱਡੇ-ਵੱਡੇ ਡਾਕਟਰ ਹਨ
ਉਹ ਮੇਰੇ ਬੱਚੇ ਦੀ ਅੱਖ ਨੂੰ ਠੀਕ ਕਰ ਦੇਣਗੇ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਅੱਖਾਂ ਦੇ ਦੋ ਤਿੰਨ ਡਾਕਟਰਾਂ ਤੋਂ ਚੈੱਕ ਕਰਵਾਇਆ ਤਾਂ ਉਹਨਾਂ ਨੇ ਜਵਾਬ ਦੇ ਦਿੱਤਾ ਉਹਨਾਂ ਵਿੱਚੋਂ ਵੱਡੇ ਡਾਕਟਰ ਨੇ ਕਿਹਾ ਕਿ ਵੱਡਾ ਅਪ੍ਰੇਸ਼ਨ ਹੋਵੇਗਾ ਨਜ਼ਰ ਠੀਕ ਹੋਣ ਦੀ ਗਰੰਟੀ ਨਹੀਂ ਹੈ ਦਸ ਪੈਸੇ ਨਜ਼ਰ ਸ਼ਾਇਦ ਠੀਕ ਹੋ ਜਾਵੇ ਮੈਂ ਫਿਰ ਬੱਚੇ ਨੂੰ ਵਾਪਸ ਡੇਰਾ ਸੱਚਾ ਸੌਦਾ ਸਰਸਾ ਲੈ ਆਇਆ ਦਰਬਾਰ ਵਿੱਚ ਹਜ਼ੂਰ ਪਿਤਾ ਜੀ ਦੇ ਦਰਸ਼ਨ ਕੀਤੇ ਅਤੇ ਬੱਚੇ ਨੂੰ ਵੀ ਕਰਵਾਏ ਮੈਂ ਆਪਣੇ ਅੰਦਰ ਹੀ ਅੰਦਰ ਮਾਲਕ ਸਤਿਗੁਰੂ ਹਜ਼ੂਰ ਪਿਤਾ ਜੀ ਨੂੰ ਅਰਜ਼ ਕੀਤੀ ਕਿ ਬੱਚੇ ਦੀ ਅੱਖ ਤੁਸੀਂ ਹੀ ਠੀਕ ਕਰ ਸਕਦੇ ਹੋ, ਨਹੀਂ ਤਾਂ ਦੁਨੀਆਂ ਦੇ ਡਾਕਟਰਾਂ ਵੱਲੋਂ ਤਾਂ ਜਵਾਬ ਹੀ ਹੈ ਅਸੀਂ ਰਾਤ ਨੂੰ ਡੇਰਾ ਸੱਚਾ ਸੌਦਾ ਸ਼ਾਹ ਮਸਤਾਨਾ ਜੀ ਧਾਮ ਵਿਖੇ ਹੀ ਰਹੇ ਰਾਤ ਨੂੰ ਸੁਫਨੇ ਵਿੱਚ ਹਜ਼ੂਰ ਪਿਤਾ ਜੀ ਨੇ ਸ਼ਾਹ ਮਸਤਾਨਾ ਜੀ ਧਾਮ ਵਿਖੇ ਬਾਗ ਨੂੰ ਜਾਂਦੇ ਰਸਤੇ ਉੱਤੇ ਮੇਰੇ ਬੱਚੇ ਨੂੰ ਤਖ਼ਤਪੋਸ਼ ’ਤੇ ਲਿਟਾ ਕੇ ਡਾਕਟਰ ਦੇ ਰੂਪ ਵਿੱਚ ਉਸ ਦੀ ਅੱਖ ਦਾ ਅਪੇ੍ਰਸ਼ਨ ਕਰ ਦਿੱਤਾ ਮੈਨੂੰ ਆਪਣੇ ਸਤਿਗੁਰੂ ’ਤੇ ਐਨਾ ਭਰੋਸਾ ਹੋ ਗਿਆ ਕਿ ਉਹਨਾਂ ਨੇ ਮੇਰੇ ਬੱਚੇ ਦਾ ਕਰਮ ਚੁੱਕ ਲਿਆ ਹੈ ਤੇ ਬੱਚਾ ਜਲਦੀ ਹੀ ਠੀਕ ਹੋ ਜਾਵੇਗਾ
ਮੈਂ ਆਪਣੇ ਬੱਚੇ ਦੀ ਅੱਖ ਦਾ ਅਪ੍ਰੇਸ਼ਨ ਕਰਵਾਉਣ ਲਈ ਫਿਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੱਲ ਪਿਆ ਬੱਚੇ ਨੂੰ ਰਸਤੇ ਵਿੱਚ ਹੀ ਉਸ ਖਰਾਬ ਅੱਖ ਰਾਹੀਂ ਦਿਸਣ ਲੱਗ ਪਿਆ ਉੱਥੇ ਹਸਪਤਾਲ ਵਿੱਚ ਸਾਡਾ ਇਸ ਤਰ੍ਹਾਂ ਖਿਆਲ ਰੱਖਿਆ ਗਿਆ ਜਿਵੇਂ ਕਿ ਸਾਡੀ ਕਿਸੇ ਬਹੁਤ ਵੱਡੇ ਮੰਤਰੀ ਨੇ ਸ਼ਿਫਾਰਸ਼ ਕੀਤੀ ਹੋਵੇ ਜਿਸ ਤੋਂ ਸਾਨੂੰ ਅਹਿਸਾਸ ਹੋ ਗਿਆ ਕਿ ਸਤਿਗੁਰੂ ਹਰ ਵਕਤ ਸਾਡੇ ਨਾਲ ਸਾਡੀ ਮੱਦਦ ਕਰ ਰਿਹਾ ਹੈ ਅਪ੍ਰੇਸ਼ਨ ਦੇ ਸਮੇਂ ਵੀ ਮੈਨੂੰ ਹਜ਼ੂਰ ਪਿਤਾ ਜੀ ਦੇ ਡਾਕਟਰ ਦੇ ਰੂਪ ਵਿੱਚ ਦਰਸ਼ਨ ਹੋਏ ਬੱਚੇ ਦੀ ਅੱਖ ਦਾ ਸਫ਼ਲ ਅਪ੍ਰੇਸ਼ਨ ਹੋਇਆ ਤੇ ਬੱਚੇ ਦੀ ਅੱਖ ਬਿਲਕੁਲ ਠੀਕ ਹੋ ਗਈ
ਆਪ੍ਰੇਸ਼ਨ ਦੇ ਚਾਰ ਦਿਨ ਬਾਅਦ ਮੇਰੀ ਪਤਨੀ ਸਵੇਰੇ ਤਿੰਨ ਵਜੇ ਉੱਠਕੇ ਸਿਮਰਨ ’ਚ ਬੈਠ ਗਈ ਉਸਨੇ ਮਨ?ਦੇ ਪ੍ਰਭਾਵ ਦੇ ਚੱਲਦਿਆਂ ਸਿਮਰਨ ਦੌਰਾਨ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਉਲਾਹਮਾ ਦਿੱਤਾ ਕਿ ਪਿਤਾ ਜੀ, ਆਪਜੀ ਨੇ ਮੈਨੂੰ ਮੇਰੇ ਬੱਚੇ ਦੀ ਅੱਖ ਖਰਾਬ ਕਰਕੇ ਸਜ਼ਾ ਦਿੱਤੀ ਹੈ ਸਾਨੂੰ ਜਗ੍ਹਾ-ਜਗ੍ਹਾ ਠੋਕਰਾਂ ਖਾਣੀਆਂ?ਪਈਆਂ?ਹਨ ਪਿਤਾਜੀ, ਕਿੰਨਾ ਚੰਗਾ ਹੁੰਦਾ ਕਿ ਆਪਜੀ ਬੱਚੇ ਦੀ ਅੱਖ ਘਰ ਹੀ ਠੀਕ ਕਰ ਦਿੰਦੇ ਜੋ ਦਸ ਹਜ਼ਾਰ ਰੁਪਏ ਮੈਂ ਬੱਚੇ ਦੀ ਅੱਖ ਦੇ ਆਪ੍ਰੇਸ਼ਨ ’ਤੇ ਲਗਾਏ ਹਨ,
ਉਹੀ ਦੀਨ-ਦੁਖੀਆਂ ਦੀ ਮੱਦਦ ’ਚ ਲਗਾਉਂਦੀ ਮਨ ਦੀ ਇਸੇ ਉਧੇੜਬੁਨ ’ਚ ਡੁੱਬੀ ਮੇਰੀ ਪਤਨੀ ਨੂੰ ਉਸੇ ਸਮੇਂ ਪੂਜਨੀਕ ਪਰਮਪਿਤਾ ਜੀ ਨੇ ਪ੍ਰਤੱਖ ਦਰਸ਼ਨ ਦਿੱਤੇ ਅਤੇ ਸਿਰ ’ਤੇ ਪਵਿੱਤਰ ਕਰ-ਕਮਲ ਰੱਖਦੇ ਹੋਏ ਬਚਨ ਫਰਮਾਇਆ- ‘ਬੇਟਾ, ਤੁਹਾਡਾ ਜਾਨੀ ਨੁਕਸਾਨ ਹੋਣਾ ਸੀ ਜੋ ਮਾਲਿਕ ਨੇ ਅੱਖ ’ਤੇ ਪਾਕੇ ਕੱਟ ਦਿੱਤਾ ਹੈ ਫਿਰ ਡਸੀਂ ਰੋਣਾ ਬਹੁਤ ਸੀ ਜੋ ਸਾਤੇ ਤੋਂ ਬਰਦਾਸ਼ਤ ਨਹੀਂ ਹੋਣਾ ਸੀ’
ਪੂਜਨੀਕ ਪਿਤਾ ਜੀ, ਅਸੀਂ ਤਾਂ ਗਲਤੀਆਂ ਦੇ ਪੁਤਲੇ ਹਾਂ ਸਾਨੂੰ ਮੁਆਫ਼ ਕਰ ਦੇਣਾ ਇਸੇ ਤਰ੍ਹਾਂ ਆਪਣੀ ਦਇਆ-ਮਿਹਰ, ਰਹਿਮਤ ਬਣਾਏ ਰੱਖਣਾ ਅਸੀਂ ਜਨਮਾਂ-ਜਨਮਾਂ ਤੱਕ ਵੀ ਆਪਜੀ ਵੱਲੋਂ ਕੀਤੇ ਗਏ ਉਪਕਾਰਾਂ ਦਾ ਬਦਲਾ ਨਹੀਂ ਚੁੱਕਾ ਸਕਦੇ
ਇੱਕ ਜੇ ਅਹਿਸਾਨ ਹੋਵੇ,
ਹੋ ਸਕਦਾ ਮੈਂ ਭੁੱਲ ਵੀ ਜਾਵਾਂ,
ਲੱਖਾਂ ਨੇ ਅਹਿਸਾਨ ਕੀਤੇ ਦਾਤਾ
ਦਸ ਖਾਂ ਕਿਵੇਂ ਮੈਂ ਭੁਲਾਵਾਂ
ਮਿਹਰ ਕਰੀ ਐਸੀ ਦਾਤਿਆ
ਤੇਰੇ ਬਚਨਾਂ?ਤੇ ਅਮਲ ਕਮਾਵਾਂ
ਬਾਰ-ਬਾਰ ਸੱਜਦੇ ਕਰਾਂ
……..