uttarakhand-farmer-bags-guinness-record-for-growing-organic-apples-world-s-tallest-coriander-plant-using-traditional-himalayan-farming-methods

ਲਾਜਵਾਬ ਮਿਠਾਸ ਨਾਲ ਭਰਪੂਰ ਗੋਪਾਲ ਦੇ ਆਰਗੈਨਿਕ ਸੇਬ  ਪਹਾੜ ਦੇ ਇੱਕ ਉੱਨਤੀਸ਼ੀਲ ਕਿਸਾਨ ਨੇ ਇੱਕ ਅਜਿਹੀ ਸ਼ਾਨਦਾਰ ਉਪਲੱਬਧੀ ਹਾਸਲ ਕੀਤੀ ਹੈ, ਜਿਸ ਦੀ ਸਾਲਾਂ ਤੱਕ ਮਿਸਾਲ ਦਿੱਤੀ ਜਾਵੇਗੀ ਇਸ ਕਿਸਾਨ ਦਾ ਨਾਂਅ ਹੈ ਗੋਪਾਲ ਦੱਤ ਉਪਰੇਤੀ ਅਲਮੋੜਾ ਦੇ ਤਾਡੀਖੇਤ ਵਿਕਾਸਖੰਡ ’ਚ ਇੱਕ ਪਿੰਡ ਹੈ ਵਿੱਲੇਖ ਅੱਜ ਉਹ ਅੱਠ ਏਕੜ ਜ਼ਮੀਨ ’ਤੇ ਫਲ ਅਤੇ ਮਸਾਲਿਆਂ ਦੀ ਖੇਤੀ ਕਰ ਰਹੇ ਹਨ

ਹਰ ਸਾਲ 12 ਲੱਖ ਰੁਪਏ ਦਾ ਟਰਨਓਵਰ ਹੈ ਉਹ ਦੇਸ਼ ਦੇ ਪਹਿਲੇ ਅਜਿਹੇ ਕਿਸਾਨ ਹਨ, ਜਿਨ੍ਹਾਂ ਨੂੰ ਆਰਗੈਨਿਕ ਫਾਰਮਿੰਗ ਲਈ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ’ਚ ਸਥਾਨ ਮਿਲਿਆ ਹੈ ਇਹੀ ਨਹੀਂ, ਉਨ੍ਹਾਂ ਨੇ ਇਸ ਪਿੰਡ ’ਚ ਦੁਨੀਆਂ ਦਾ ਸਭ ਤੋਂ ਉੱਚਾ ਧਨੀਏ ਦਾ ਪੌਦਾ ਉਗਾ ਕੇ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ’ਚ ਆਪਣਾ ਨਾਂਅ ਦਰਜ ਕਰਵਾਇਆ ਹੈ

47 ਸਾਲ ਦੇ ਗੋਪਾਲ ਦੱਸਦੇ ਹਨ ਕਿ 2012 ’ਚ ਕੁਝ ਮਿੱਤਰਾਂ ਦੇ ਨਾਲ ਉਹ ਯੂਰਪ ਗਿਆ ਸੀ ਇਸ ਦੌਰਾਨ ਉੱਥੇ ਸੇਬ ਦੇ ਬਗੀਚਿਆਂ ’ਚ ਜਾਣਾ ਹੋਇਆ ਉੱਥੋਂ ਦਾ ਮੌਸਮ, ਬਰਫਬਾਰੀ, ਜ਼ਮੀਨ ਬਹੁਤ ਹੱਦ ਤੱਕ ਮੈਨੂੰ ਆਪਣੇ ਖੇਤਰ ਵਰਗੀ ਲੱਗੀ ਮੈਂ ਸੋਚਿਆ ਕਿ ਜਦੋਂ ਇੱਥੇ ਸੇਬ ਉਗਾਏ ਜਾ ਸਕਦੇ ਹਨ ਤਾਂ ਉੱਤਰਾਖੰਡ ’ਚ ਵੀ ਉਗਾਏ ਜਾ ਸਕਦੇ ਹਨ ਮੇਰੇ ਲਈ ਇਹ ਟਰਨਿੰਗ ਪੁਆਇੰਟ ਸੀ ਭਾਰਤ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਦੇ ਮਨ ’ਚ ਸੇਬ ਦੀ ਖੇਤੀ ਕਰਨ ਨੂੰ ਲੈ ਕੇ ਅਸਮੰਜਸ਼ ਦੀ ਸਥਿਤੀ ਸੀ ਹੌਲੀ-ਹੌਲੀ ਮੈਂ ਇਸ ਦੀ ਖੇਤੀ ਸਬੰਧੀ ਜਾਣਕਾਰੀ ਲੈਣੀ ਸ਼ੁਰੂ ਕੀਤੀ ਇਸ ਦੀ ਟਰੇਨਿੰਗ ਕਿੱਥੋਂ ਮਿਲੇਗੀ ਅਤੇ ਇਸ ਦਾ ਪੂਰਾ ਪ੍ਰੋਸੈੱਸ ਕੀ ਹੋਵੇਗਾ ਜਾਣਕਾਰੀ ਮਿਲਦੇ-ਮਿਲਦੇ ਹੀ

ਮੈਂ ਨੀਦਰਲੈਂਡ ਚਲਿਆ ਗਿਆ ਉੱਥੇ ਖੇਤੀ ਦੇ ਮਾਹਿਰਾਂ ਨਾਲ ਮਿਲਿਆ ਅਤੇ ਸੇਬ ਦੀ ਖੇਤੀ ਕਰਨ ਦੀ ਪੂਰੀ ਪ੍ਰਕਿਰਿਆ ਦੀ ਜਾਣਕਾਰੀ ਲਈ ਇਸ ਦੌਰਾਨ ਕੁਝ ਦਿਨਾਂ ਲਈ ਫਰਾਂਸ ਵੀ ਜਾਣਾ ਹੋਇਆ ਸੀ ਉੱਥੇ ਵੀ ਸੇਬ ਦੀ ਖੇਤੀ ਨੂੰ ਦੇਖਿਆ ਅਤੇ ਬਕਾਇਦਾ ਟ੍ਰੇਨਿੰਗ ਵੀ ਲਈ
ਗੋਪਾਲ ਦੱਸਦੇ ਹਨ ਕਿ ਇਸ ਤੋਂ ਬਾਅਦ ਮੈਂ ਆਪਣਾ ਮਨ ਪੱਕਾ ਕਰ ਲਿਆ ਕਿ ਹੁਣ ਮੈਂ ਸੇਬ ਦੀ ਖੇਤੀ ਕਰਨੀ ਹੈ ਜਿਵੇਂ ਹੀ ਉਸ ਨੇ ਆਪਣੇ ਪਰਿਵਾਰ ’ਚ ਖੇਤੀ ਕਰਨ ਦੀ ਜਾਣਕਾਰੀ ਦਿੱਤੀ ਤਾਂ ਸਭ ਨੇ ਵਿਰੋਧ ਕੀਤਾ ਪਤਨੀ ਨੇ ਕਿਹਾ ਕਿ ਜੰਮਿਆ ਜਮਾਇਆ ਕੰਮ ਛੱਡ ਕੇ ਰਿਸਕ ਲੈਣਾ ਠੀਕ ਨਹੀਂ ਹੈ ਮੈਂ ਉਨ੍ਹਾਂ ਨੂੰ ਸਮਝਾਇਆ ਅਤੇ ਖੇਤੀ ਦੇ ਫਾਇਦੇ ਬਾਰੇ ਦੱਸਿਆ ਇਸ ਤੋਂ ਬਾਅਦ ਮੈਂ 2014-15 ’ਚ ਦਿੱਲੀ ਤੋਂ ਰਾਣੀਖੇਤ ਸ਼ਿਫ਼ਟ ਹੋ ਗਿਆ ਪਰਿਵਾਰ ਤੇ ਬੱਚੇ ਦਿੱਲੀ ’ਚ ਹੀ ਰਹਿੰਦੇ ਸਨ

ਇੱਥੇ ਆਉਣ ਤੋਂ ਬਾਅਦ ਕਿਰਾਏ ’ਤੇ ਥੋੜ੍ਹੀ ਜ਼ਮੀਨ ਲਈ ਅਤੇ ਖੇਤੀ ਦਾ ਕੰਮ ਸ਼ੁਰੂ ਕੀਤਾ ਮੈਂ ਵਿਦੇਸ਼ਾਂ ਤੋਂ ਪਲਾਂਟ ਮੰਗਾਉਣ ਦੀ ਬਜਾਇ ਹਿਮਾਚਲ ਪ੍ਰਦੇਸ਼ ਤੋਂ ਹੀ ਪਲਾਂਟ ਮੰਗਾਏ ਤਿੰਨ ਏਕੜ ਜ਼ਮੀਨ ’ਤੇ ਕਰੀਬ 1000 ਪੌਦੇ ਲਾਏ ਇੱਕ ਸਾਲ ਬਾਅਦ ਉਨ੍ਹਾਂ ਪਲਾਂਟਾਂ ’ਚ ਫਰੂਟ ਤਿਆਰ ਹੋ ਗਏ ਉਹ ਦੱਸਦੇ ਹਨ ਕਿ ਫਰੂਟ ਤਿਆਰ ਹੋਣ ਦੀ ਮੈਨੂੰ ਚਿੰਤਾ ਸੀ ਕਿ ਇਸ ਨੂੰ ਵੇਚਿਆ ਕਿੱਥੇ ਜਾਵੇ ਕਿਉਂਕਿ, ਲੋਕਲ ਮੰਡੀਆਂ ’ਚ ਸਾਡੇ ਸੇਬ ਦੀ ਕੀਮਤ ਸਹੀ ਨਹੀਂ ਮਿਲਦੀ ਫਿਰ ਮੈਂ ਗੁਗਲ ਦੀ ਮੱਦਦ ਨਾਲ ਅਜਿਹੇ ਸਟੋਰ ਅਤੇ ਕੰਪਨੀਆਂ ਬਾਰੇ ਜਾਣਕਾਰੀ ਲਈ ਜੋ ਆਰਗੈਨਿਕ ਸੇਬ ਦੀ ਡਿਮਾਂਡ ਕਰਦੀਆਂ ਹਨ

ਉਨ੍ਹਾਂ ਨੂੰ ਫੋਨ ਕਰਕੇ ਆਪਣੇ ਪ੍ਰੋਡਕਟ ਬਾਰੇ ਜਾਣਕਾਰੀ ਦਿੱਤੀ ਜ਼ਿਆਦਾਤਰ ਲੋਕਾਂ ਨੇ ਤਾਂ ਭਰੋਸਾ ਨਹੀਂ ਕੀਤਾ, ਪਰ ਜਿਨ੍ਹਾਂ ਲੋਕਾਂ ਨੇ ਸ਼ੁਰੂਆਤੀ ਦੌਰ ’ਚ ਸਾਡੇ ਤੋਂ ਸੇਬ ਲਿਆ ਉਨ੍ਹਾਂ ਦਾ ਰਿਸਪਾਂਸ ਬਹੁਤ ਚੰਗਾ ਰਿਹਾ ਅਗਲੀ ਵਾਰ ਤੋਂ ਗਾਹਕ ਤੇ ਡਿਮਾਂਡ ਦੋਵੇਂ ਵਧਣ ਲੱਗੇ ਕਈ ਗਾਹਕਾਂ ਨੇ ਤਾਂ ਬੁਕਿੰਗ ਵੀ ਐਡਵਾਂਸ ’ਚ ਕਰਵਾਈ ਗੋਪਾਲ ਹੁਣ ਸੇਬ ਦੇ ਨਾਲ ਹੀ ਹਲਦੀ, ਲਸਣ, ਧਨੀਆ ਸਮੇਤ ਕਈ ਮਸਾਲਿਆਂ ਦੀ ਵੀ ਖੇਤੀ ਕਰਦੇ ਹਨ

ਉਹ ਕਹਿੰਦੇ ਹਨ ਕਿ ਇੱਕ ਇੰਚ ਵੀ ਜ਼ਮੀਨ ਖਾਲੀ ਨਹੀਂ ਜਾਣੀ ਚਾਹੀਦੀ ਗੋਪਾਲ ਨਾਲ ਹੁਣ ਪੰਜ ਜਣੇ ਕੰਮ ਕਰਦੇ ਹਨ ਫਲ ਅਤੇ ਮਸਾਲੇ ਦੀ ਫਾਰਮਿੰਗ ਦੇ ਨਾਲ ਉਹ ਪ੍ਰੋਸੈਸਿੰਗ ’ਤੇ ਵੀ ਕੰਮ ਕਰ ਰਹੇ ਹਨ ਪਿਛਲੇ ਸਾਲ ਇੱਕ ਟਨ ਤੋਂ ਜ਼ਿਆਦਾ ਸੇਬ ਖਰਾਬ ਹੋ ਗਏ ਤਾਂ ਉਨ੍ਹਾਂ ਨੇ ਜੈਮ ਵੇਚ ਕੇ ਮਾਰਕਿਟ ’ਚ ਸਪਲਾਈ ਕੀਤੀ ਇਸ ’ਚ ਵੀ ਚੰਗੀ ਕਮਾਈ ਹੋਈ ਹੁਣ ਉਹ ਹਲਦੀ ਅਤੇ ਦੂਜੇ ਮਸਾਲਿਆਂ ਦੀ ਵੀ ਪ੍ਰੋਸੈਸਿੰਗ ਯੂਨਿਟ ਤਿਆਰ ਕਰਨ ਵਾਲੇ ਹਨ ਉਹ ਕਹਿੰਦੇ ਹਨ ਕਿ ਹੁਣ ਸਾਡੀ ਖੇਤੀ ਦਾ ਦਾਇਰਾ ਵਧ ਗਿਆ ਹੈ ਅਸੀਂ ਅੱਗੇ ਹੋਰ ਜ਼ਿਆਦਾ ਜ਼ਮੀਨ ਕਿਰਾਏ ’ਤੇ ਲੈ ਕੇ ਖੇਤੀ ਕਰਾਂਗੇ ਮੇਰੇ ਪਿੰਡ ਦੇ ਨਾਲ ਵਾਲੇ ਪਿੰਡ ’ਚ ਕਿਸਾਨ ਗੋਪਾਲ ਦੀ ਖੇਤੀ ਨੂੰ ਦੇਖ ਕੇ ਖੁਸ਼ੀ ਹੋਈ ਹੁਣ ਸਵਾਲ ਇਹ ਹੈ ਕਿ ਅਸੀਂ ਗੋਪਾਲ ਦੱਤ ਉਪਰੇਤੀ ਦੇ ਵਰਗੇ ਸੇਬ, ਧਨੀਏ ਦੇ ਫਾਰਮ ਹਾਊਸ ਕਿਉਂ ਨਹੀਂ ਵਿਕਸਤ ਕਰ ਸਕਦੇ ਹਾਂ? ਉੱਤਰਾਖੰਡ ’ਚ ਆਰਗੈਨਿਕ ਖੇਤੀ ਦੀਆਂ ਅਪਾਰ ਸੰਭਾਵਨਾਵਾਂ ਹਨ

-ਤ੍ਰਿਵੇਂਦਰ ਸਿੰਘ ਰਾਵਤ, ਮੁੱਖ ਮੰਤਰੀ ਉੱਤਰਾਖੰਡ (ਆਪਣੇ ਫੇਸਬੁੱਕ ਪੋਸਟ ਤੋਂ)

ਅਲਮੋਡਾ ਜ਼ਿਲ੍ਹੇ ’ਚ ਧਨੀਏ ਦੀ ਕਾਫ਼ੀ ਪੈਦਾਵਾਰ ਹੋ ਰਹੀ ਹੈ, ਪਰ ਜਿਸ ਤਰ੍ਹਾਂ ਨਾਲ ਜੀਐੱਸ ਆਰਗੈਨਿਕ ਐੱਪਲ ਫਾਰਮ ਵਿੱਲੇਖ ’ਚ ਧਨੀਏ ਦੀ ਪੈਦਾਵਾਰ ਹੋਈ ਹੈ ਉਹ ਬਹੁਤ ਹੀ ਹੈਰਾਨੀਜਨਕ ਹੈ ਧਨੀਏ ਦੀ ਇਸ ਜੈਵਿਕ ਪੈਦਾਵਾਰ ਨੇ ਇੱਕ ਵਰਲਡ ਰਿਕਾਰਡ ਬਣਾਇਆ ਹੈ, ਉੱਤਰਾਖੰਡ ਲਈ ਬਹੁਤ ਮਾਣ ਦੀ ਗੱਲ ਹੋਵੇਗੀ

-ਟੀਨਐੱਨ ਪਾਂਡੇ, ਮੁੱਖ ਬਾਗਬਾਨੀ ਅਧਿਕਾਰੀ ਜ਼ਿਲ੍ਹਾ ਅਲਮੋੜਾ

ਸਭ ਤੋਂ ਉੱਚਾ ਧਨੀਆ ਉਗਾਉਣ ਦਾ ਵੀ ਬਣਾਇਆ ਰਿਕਾਰਡ

ਗੋਪਾਲ ਨੇ ਫਲ ਅਤੇ ਮਸਾਲਿਆਂ ਦੀ ਖੇਤੀ ਨੂੰ ਆਪਣਾ ਸ਼ੌਂਕ ਬਣਾ ਲਿਆ ਹੈ ਉਨ੍ਹਾਂ ਨੇ ਸੱਤ ਫੁੱਟ ਇੱਕ ਇੰਚ ਭਾਵ 2.16 ਮੀਟਰ ਦੇ ਧਨੀਏ ਦਾ ਪੌਦਾ ਉਗਾਇਆ ਹੈ ਇਸ ਤੋਂ ਪਹਿਲਾਂ ਸਭ ਤੋਂ ਉੱਚਾ ਧਨੀਏ ਦਾ ਪੌਦਾ (1.80 ਮੀਟਰ) ਉਗਾਉਣ ਦਾ ਰਿਕਾਰਡ ਜਰਮਨੀ ਦੇ ਨਾਂਅ ’ਤੇ ਸੀ ਇਸ ਧਨੀਏ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ’ਚ ਪ੍ਰੋਡਕਸ਼ਨ ਨਾਰਮਲ ਧਨੀਏ ਨਾਲੋਂ ਕਰੀਬ 10 ਗੁਣਾ ਜ਼ਿਆਦਾ ਹੁੰਦਾ ਹੈ ਅਤੇ ਕੁਆਲਿਟੀ ਵੀ ਚੰਗੀ ਹੁੰਦੀ ਹੈ ਗਿੰਨੀਜ਼ ਬੁੱਕ ’ਚ ਨਾਂਅ ਦਰਜ ਹੋਣ ਨਾਲ ਗੋਪਾਲ ਦੱਤ ਦੇ ਨਾਲ-ਨਾਲ ਪੂਰੇ ਉੱਤਰਾਖੰਡ ਦਾ ਨਾਂਅ ਰੌਸ਼ਨ ਹੋਇਆ ਹੈ

ਕਿਵੇਂ ਕਰੀਏ ਸੇਬ ਦੀ ਖੇਤੀ

ਗੋਪਾਲ ਦੱਸਦੇ ਹਨ ਕਿ ਸੇਬ ਦੀ ਖੇਤੀ ਲਈ ਸਭ ਤੋਂ ਜ਼ਰੂਰੀ ਚੀਜ਼ ਹੈ ਇਸ ਦੀ ਟੇ੍ਰਨਿੰਗ ਕਿਸੇ ਐਕਸਪਰਟ ਕਿਸਾਨ ਨੂੰ ਸੇਬ ਦੀ ਖੇਤੀ ਨੂੰ ਸਮਝਾਉਣਾ ਚਾਹੀਦਾ ਹੈ ਜ਼ਰੂਰਤ ਪਵੇ ਤਾਂ ਕੁਝ ਦਿਨ ਕਿਸਾਨਾਂ ਨਾਲ ਰਹਿ ਕੇ ਹਰ ਛੋਟੀ ਵੱਡੀ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ ਦੂਜੀ ਸਭ ਤੋਂ ਅਹਿਮ ਗੱਲ ਹੈ ਕਿ ਇਸ ਦੀ ਖੇਤੀ ਲਈ ਠੰਡੀ ਜਗ੍ਹਾ ਹੋਣੀ ਚਾਹੀਦੀ ਹੈ ਪਹਾੜੀ ਬਰਫੀਲੀ ਇਲਾਕੇ ’ਚ ਸੇਬ ਦੀ ਚੰਗੀ ਖੇਤੀ ਹੁੰਦੀ ਹੈ ਇਸ ਦੇ ਨਾਲ ਹੀ ਸੰਜਮ ਅਤੇ ਡੇਡੀਕੇਸ਼ਨ ਦੀ ਵੀ ਜ਼ਰੂਰਤ ਹੁੰਦੀ ਹੈ ਪਲਾਂਟ ਦੀ ਚੰਗੇ ਤਰੀਕੇ ਨਾਲ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!