priyanca-radhakrishnan-first-indian-origin-woman-to-become-a-minister-in-new-zealand

ਪ੍ਰਿਅੰਕਾ ਰਾਧਾਕ੍ਰਿਸ਼ਨਨ ਨੇ ਰਚਿਆ ਇਤਿਹਾਸ, ਬਣੀ ਨਿਊਜ਼ੀਲੈਂਡ ’ਚ ਪਹਿਲੀ ਭਾਰਤੀ ਮੂਲ ਦੀ ਮੰਤਰੀ
ਪ੍ਰਿਅੰਕਾ ਰਾਧਾਕ੍ਰਿਸ਼ਨਨ ਨਿਊਜ਼ੀਲੈਂਡ ’ਚ ਮੰਤਰੀ ਅਹੁਦੇ ’ਤੇ ਆਸੀਨ ਹੋਣ ਵਾਲੀ ਭਾਰਤੀ ਮੂਲ ਦੀ ਪਹਿਲੀ ਮੈਂਬਰ ਬਣ ਗਈ ਹੈ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਨਿਊਜ਼ੀਲੈਂਡ ’ਚ ਭਾਰਤੀ ਮੂਲ ਦਾ ਕੋਈ ਸਖ਼ਸ਼ ਇਸ ਅਹੁਦੇ ’ਤੇ ਪਹੁੰਚਿਆ ਹੈ ਪ੍ਰਿਅੰਕਾ ਰਾਧਾਕ੍ਰਿਸ਼ਨਨ 2 ਨਵੰਬਰ 2020 ਨੂੰ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਕੈਬਿਨਟ ’ਚ ਮੰਤਰੀ ਚੁਣੀ ਗਈ

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਆਪਣੇ ਮੰਤਰੀ ਮੰਡਲ ’ਚ ਪੰਜ ਨਵੇਂ ਮੰਤਰੀਆਂ ਨੂੰ ਸ਼ਾਮਲ ਕੀਤਾ, ਜਿਨ੍ਹਾਂ ’ਚ ਪ੍ਰਿਅੰਕਾ ਰਾਧਾਕ੍ਰਿਸ਼ਨਨ ਵੀ ਸ਼ਾਮਲ ਹਨ ਦੋ ਹਫ਼ਤੇ ਪਹਿਲਾਂ ਜੈਸਿੰਡਾ ਅਰਡਰਨ ਦੀ ਪਾਰਟੀ ਨੇ ਦੇਸ਼ ਦੀ ਆਮ ਚੋਣ ’ਚ ਜ਼ਬਰਦਸਤ ਜਿੱਤ ਹਾਸਲ ਕੀਤੀ ਸੀ ਭਾਈਚਾਰਕ ਅਤੇ ਖੁਦਮੁਖਤਿਆਰੀ ਖੇਤਰ ਮੰਤਰੀ ਬਣਨ ਤੋਂ ਬਾਅਦ ਪ੍ਰਿਅੰਕਾ ਰਾਧਾਕ੍ਰਿਸ਼ਨਨ ਨੇ ਕਿਹਾ ਕਿ ਅੱਜ ਬੇਹੱਦ ਖਾਸ ਦਿਨ ਹੈ ਉਨ੍ਹਾਂ ਨੇ ਫੇਸਬੁੱਕ ’ਤੇ ਇੱਕ ਪੋਸਟ ’ਚ ਲਿਖਿਆ, ‘ਮੈਨੂੰ ਵਧਾਈ ਸੰਦੇਸ਼ ਭੇਜਣ ਵਾਲੇ ਸਾਰੇ ਲੋਕਾਂ ਦਾ ਬਹੁਤ ਬਹੁਤ ਸ਼ੁਕਰੀਆ ਪ੍ਰਿਅੰਕਾ ਰਾਧਾਕ੍ਰਿਸ਼ਨਨ ਨੇ ਲਗਾਤਾਰ ਘਰੇਲੂ ਹਿੰਸਾ ਦੀ ਪੀੜਤ ਮਹਿਲਾਵਾਂ ਅਤੇ ਸ਼ੋਸ਼ਣ ਦਾ ਸ਼ਿਕਾਰ ਹੋਏ ਪ੍ਰਵਾਸੀ ਮਜ਼ਦੂਰਾਂ ਲਈ ਅਵਾਜ਼ ਚੁੱਕੀ ਪ੍ਰਿਅੰਕਾ ਰਾਧਾਕ੍ਰਿਸ਼ਨਨ ਦਾ ਜਨਮ ਚੇਨੱਈ ’ਚ ਹੋਇਆ ਸੀ ਪਰ ਉਨ੍ਹਾਂ ਦਾ ਪਰਿਵਾਰ ਕੇਰਲ ਦੇ ਪਰਾਵੂਰ ਤੋਂ ਹੈ

ਪ੍ਰਿਅੰਕਾ ਨੇ ਸਕੂਲ ਦੀ ਪੜ੍ਹਾਈ ਸਿੰਗਾਪੁਰ ਤੋਂ ਕੀਤੀ ਸੀ ਇਸ ਤੋਂ ਬਾਅਦ ਅੱਗੇ ਦੀ ਪੜ੍ਹਾਈ ਲਈ ਉਹ ਨਿਊਜ਼ੀਲੈਂਡ ਚਲੀ ਗਈ ਸੀ ਉਹ ਸਤੰਬਰ 2017 ’ਚ ਲੇਬਰ ਪਾਰਟੀ ਤੋਂ ਪਹਿਲੀ ਵਾਰ ਸਾਂਸਦ ਚੁਣੀ ਗਈ ਉਨ੍ਹਾਂ ਨੇ ਸਾਲ 2019 ’ਚ ਐਥਨਿਕ ਕਮਿਊਨਿਟੀ ਮੰਤਰੀ ਦੀ ਸੰਸਦੀ ਨਿੱਜੀ ਸਕੱਤਰ ਬਣਾਇਆ ਗਿਆ ਸੀ ਉਨ੍ਹਾਂ ਨੂੰ ਵਿਭਿੰਨਤਾ, ਸਮਾਵੇਸ਼ੀ ਅਤੇ ਨਸਲੀ ਭਾਈਚਾਰੇ ਦੇ ਵਿਭਾਗ ਦਾ ਮੰਤਰੀ ਬਣਾਇਆ ਗਿਆ ਹੈ ਇਸ ਤੋਂ ਇਲਾਵਾ ਉਨ੍ਹਾਂ ਦੇ ਜਿੰੰਮੇ ਸਮਾਜਿਕ ਵਿਕਾਸ ਅਤੇ ਰੁਜ਼ਗਾਰ ਵੀ ਹੈ ਪ੍ਰਿਅੰਕਾ ਭਾਰਤੀ-ਨਿਊਜ਼ੀਲੈਂਡ ਮੂਲ ਦੀ ਪਹਿਲੀ ਮੰਤਰੀ ਹੈ ਉਹ ਆਪਣੇ ਪਤੀ ਦੇ ਨਾਲ ਆਕਲੈਂਡ ’ਚ ਰਹਿੰਦੀ ਹੈ ਉਨ੍ਹਾਂ ਨੂੰ ਮੱਲਿਆਲਮ ਗੀਤ ਬੇਹੱਦ ਪਸੰਦ ਹਨ ਅਤੇ ਉਨ੍ਹਾਂ ਦੇ ਪਸੰਦੀਦਾ ਗਾਇਕ ਕੇਰਲ ਦੇ ਪ੍ਰਸਿੱਧ ਗਾਇਕ ਯੇਸੁਦਾਸ ਹਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!