ਅਲਵਿਦਾ ਕਹੋ ਸਿੱਕਰੀ ਨੂੰ Say goodbye to Sikri
ਸਿੱਕਰੀ ਹੈਲਦੀ ਵਾਲਾਂ ਦਾ ਦੁਸ਼ਮਣ ਹੁੰਦੀ ਹੈ ਥੋੜ੍ਹੀ ਜਿਹੀ ਲਾਪਰਵਾਹੀ ਨਾਲ ਜੜ੍ਹਾਂ ਕਮਜ਼ੋਰ ਹੋ ਜਾਂਦੀਆ ਹਨ ਅਤੇ ਵਾਲ ਡਿੱਗਣ ਲੱਗਦੇ ਹਨ ਸਿੱਕਰੀ ਦਾ ਮੁੱਖ ਕਾਰਨ ਹੈ ਵਾਲਾਂ ਦੀ ਚੰਗੀ ਤਰ੍ਹਾਂ ਨਾਲ ਸਫ਼ਾਈ ਨਾ ਕਰਨਾ ਅਤੇ ਸਰੀਰ ‘ਚ ਪੋਸ਼ਕ ਤੱਤਾਂ ਦੀ ਕਮੀ ਦਾ ਹੋਣਾ ਸਿੱਕਰੀ ਹੋਣ ‘ਤੇ ਸਿਰ ‘ਚ ਖੁਰਕ ਹੁੰਦੀ ਹੈ, ਜ਼ਿਆਦਾ ਖੁਰਕਣ ਨਾਲ ਸਿਰ ਦੀ ਚਮੜੀ ‘ਤੇ ਜ਼ਖਮ ਵੀ ਹੋ ਜਾਂਦੇ ਹਨ ਅਤੇ ਵਾਲ ਵੀ ਟੁੱਟਣ ਲੱਗਦੇ ਹਨ
Table of Contents
ਕਿਉਂ ਹੁੰਦੀ ਹੈ ਸਿੱਕਰੀ : –
ਮੁੱਖ ਕਾਰਨ ਹੈ ਸਿਰ ਦੀ ਚਮੜੀ ਦੀ ਦੇਖਭਾਲ ‘ਚ ਕਮੀ ਹਾਰਮੋਨਲ ਅਸੰਤੁਲਨ, ਪੋਸ਼ਣ ਦੀ ਕਮੀ, ਮਾਨਸਿਕ ਤਣਾਅ ਕਿਸੇ ਵਿਸ਼ੇਸ਼ ਸ਼ੈਂਪੂ ਤੋਂ ਐਲਰਜੀ ਹੋਣਾ, ਹੇਅਰ ਕਲਰ, ਮੌਸਮ ‘ਚ ਬਦਲਾਅ, ਪ੍ਰਦੂਸ਼ਿਤ ਵਾਤਾਵਰਨ ਆਦਿ ਇਹ ਵੀ ਕਾਰਨ ਹਨ
ਸਿੱਕਰੀ ਹੋਣ ‘ਤੇ ਕੀ ਕਰੀਏ:-
- ਸੰਤੁਲਿਤ ਅਤੇ ਪੌਸ਼ਟਿਕ ਭੋਜਨ ਲਓ ਵਿਟਾਮਿਨ-ਈ, ਪ੍ਰੋਟੀਨ, ਕੈਲਸ਼ੀਅਮ ਵਾਲਾ ਭੋਜਨ ਲਓ
- ਹਫ਼ਤੇ ‘ਚ ਦੋ-ਤਿੰਨ ਵਾਰ ਵਾਲਾਂ ਨੂੰ ਸੈਂਪੂ ਕਰੋ
- ਖੁਰਕ ਸਿੱਕਰੀ ਕਾਰਨ ਹੋ ਰਹੀ ਹੋਵੇ ਤਾਂ ਵਾਲਾਂ ‘ਚ ਨਿੰਮ ਦਾ ਤੇਲ ਲਗਾਓ
- ਵਾਲ ਧੋਣ ਤੋਂ ਪਹਿਲਾਂ ਵਾਲਾਂ ‘ਤੇ ਹਲਕੀ ਕੰਘੀ ਜਾਂ ਬ੍ਰਸ਼ ਕਰੋ
- ਸਿਰ ‘ਤੇ ਵਾਧੂ ਤੇਲ ਆਉਣ ਤੋਂ ਪਹਿਲਾਂ ਵਾਲ ਸ਼ੈਂਪੂ ਕਰ ਲਓ
- ਖੁਰਕ ਹੋਣ ‘ਤੇ ਕੰਘੀ ਜਾਂ ਸਖਤ ਬ੍ਰਸ਼ ਨਾ ਕਰੋ
- ਤਣਾਅ ਤੋਂ ਬਚੋ ਮੈਡੀਟੇਸ਼ਨ ਕਰੋ
- ਖਾਣੇ ‘ਚ ਜ਼ਿਆਦਾ ਆਇਲੀ ਫੂਡ ਨਾ ਲਓ, ਤੇਜ਼ ਮਸਾਲੇ ਵੀ ਘੱਟ ਤੋਂ ਘੱਟ ਪ੍ਰਯੋਗ ‘ਚ ਲਿਆਓ
- ਸਿਰ ਦੀ ਚਮੜੀ ‘ਤੇ ਤੇਲ ਮਾਲਿਸ਼ ਕਰਨ ਤੋਂ ਬਾਅਦ ਗਰਮ-ਟਾਵਲ ਥੈਰੇਪੀ ਲਓ ਬਾਅਦ ‘ਚ ਸ਼ੈਂਪੂ ਕਰੋ
- ਵਾਲਾਂ ‘ਚ ਹਰਬਲ ਐਂਟੀ ਡੈਂਡ੍ਰਫ ਸ਼ੈਂਪੂ ਦਾ ਪ੍ਰਯੋਗ ਕਰੋ, ਬਾਅਦ ਵਿੱਚ ਕੰਡੀਸ਼ਨਰ ਦਾ ਵੀ ਪ੍ਰਯੋਗ ਕਰੋ
- ਗਿੱਲੇ ਵਾਲਾਂ ‘ਤੇ ਕੰਘੀ ਨਾ ਕਰੋ
ਇਸ ਤੋਂ ਇਲਾਵਾ ਇਸ ਨੂੰ ਵੀ ਅਜਮਾਓ:-
- ਆਲਿਵ ਆਇਲ ਵਾਲਾਂ ਲਈ ਬਹੁਤ ਉੱਤਮ ਹੈ ਇਸ ਨਾਲ ਵਾਲਾਂ ਨੂੰ ਸਹੀ ਨਮੀ ਮਿਲਦੀ ਹੈ ਜਿਸ ਨਾਲ ਵਾਲ ਚਮਕਦਾਰ ਬਣਦੇ ਹਨ ਅਤੇ ਸਿੱਕਰੀ ਵੀ ਦੂਰ ਹੁੰਦੀ ਹੈ ਆਲਿਵ ਆਇਲ ਕੋਸਾ-ਜਿਹਾ ਕਰਕੇ ਵਾਲਾਂ ‘ਚ ਲਗਾਓ
- ਵਾਲਾਂ ‘ਚ ਸ਼ਹਿਦ ਦਾ ਪ੍ਰਯੋਗ ਲਾਭਦਾਇਕ ਹੈ ਸ਼ਹਿਦ ‘ਚ ਵਿਟਾਮਿਨਜ਼ ਅਤੇ ਮਿਨਰਲਜ਼ ਹੁੰਦੇ ਹਨ ਜੋ ਵਾਲਾਂ ਨੂੰ ਪੌਸ਼ਟਿਕਤਾ ਪ੍ਰਦਾਨ ਕਰਦੇ ਹਨ ਸ਼ਹਿਦ ‘ਚ ਐਂਟੀ ਐਲਰਜਿਕ ਅਤੇ ਐਂਟੀ ਬੈਕਟੀਰੀਅਲ ਗੁਣ ਵੀ ਹੁੰਦੇ ਹਨ, ਇਸ ਨਾਲ ਸਿੱਕਰੀ ਦੂਰ ਹੁੰਦੀ ਹੈ ਅੱਧਾ ਕੱਪ ਸ਼ਹਿਦ ‘ਚ ਇੱਕ ਛੋਟਾ ਚਮਚ ਆਲਿਵ ਆਇਲ ਪਾਓ ਇਸ ਮਿਸ਼ਰਨ ਨੂੰ ਵਾਲਾਂ ‘ਚ ਲਗਾਓ ਅਤੇ ਵਾਲਾਂ ਨੂੰ ਤੌਲੀਏ ਨਾਲ ਅੱਧੇ ਘੰਟੇ ਤੱਕ ਢਕ ਕੇ ਰੱਖੋ ਸਿੱਕਰੀ ਲਈ ਇਹ ਨੁਸਖਾ ਬਹੁਤ ਵਧੀਆ ਹੈ ਅੱਧੇ ਘੰਟੇ ਬਾਅਦ ਵਾਲਾਂ ਨੂੰ ਸ਼ੈਂਪੂ ਕਰੋ
-ਸਾਰਿਕਾ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.