ਕਈ ਕਾਰਨ ਹੁੰਦੇ ਹਨ ਸਿਰ ਦਰਦ ਦੇ
ਰੋਜ਼ਾਨਾ ਦੀ ਭੱਜਦੌੜ ਅਤੇ ਵਧਦੀਆਂ ਹੋਈਆਂ ਸਮੱਸਿਆਵਾਂ ਦੇ ਕਾਰਨ ਪੈਦਾ ਹੋਣ ਵਾਲੇ ਤਨਾਅ ਦਾ ਨਤੀਜਾ ਹੁੰਦਾ ਹੈ ਸਿਰ ਦਰਦ ਵੈਸੇ ਆਮ ਤੌਰ ‘ਤੇ ਇਹ ਦੇਖਿਆ ਗਿਆ ਹੈ ਕਿ ਪੁਰਸ਼ਾਂ ਦੀ ਤੁਲਨਾ ‘ਚ ਔਰਤਾਂ ਸਿਰ ਦਰਦ ਦੀਆਂ ਜ਼ਿਆਦਾ ਸ਼ਿਕਾਰ ਹੁੰਦੀਆਂ ਹਨ ਇਸ ਦਾ ਮੁੱਖ ਕਾਰਨ ਸ਼ਾਇਦ ਉਨ੍ਹਾਂ ਦੀ ਭਾਵੁਕਤਾ ਹੁੰਦੀ ਹੈ
ਹੁਣ ਤੱਕ ਸਮਝਿਆ ਜਾਂਦਾ ਰਿਹਾ ਹੈ ਕਿ ਸਿਰ ਦਰਦ ਦੇ ਕੁਝ ਮਨੋਵਿਗਿਆਨਕ ਕਾਰਨ ਹੁੰਦੇ ਹਨ ਪਰ ਵਿਗਿਆਨਕਾਂ ਦਾ ਮੰਨਣਾ ਹੈ ਕਿ ਇਸ ਦੇ ਕੁਝ ਜੈਵ-ਰਸਾਇਣਕ ਕਾਰਨ ਹੁੰਦੇ ਹਨ ਜਿਨ੍ਹਾਂ ਦੀ ਵਜ੍ਹਾ ਨਾਲ ਤੰਤਰਿਕਾ ਕੋਸ਼ਿਕਾਵਾਂ ਅਤੇ ਰਸਾਇਣਕ ਸੰਦੇਸ਼ ਵਾਹਕਾਂ ‘ਚ ਗੜਬੜੀ ਪੈਦਾ ਹੋ ਜਾਂਦੀ ਹੈ
ਸਿਰ ਦਰਦ ਦੇ ਦੂਜੇ ਕਾਰਨਾਂ ‘ਤੇ ਤੇਜ਼ ਸ਼ੋਰ, ਕਫ਼ ਜਮ੍ਹਾ ਹੋਣਾ, ਨੀਂਦ ਚੰਗੀ ਤਰ੍ਹਾਂ ਨਾ ਆਉਣਾ, ਕਿਸੇ ਭਿਆਨਕ ਰੋਗ ਦੀ ਸੂਚਨਾ, ਅੱਖ, ਕੰਨ, ਨੱਕ ਆਦਿ ‘ਚ ਕਿਸੇ ਤਰ੍ਹਾਂ ਦਾ ਸੰਕਰਮਣ, ਹਾਈ ਬਲੱਡ ਪ੍ਰੈਸ਼ਰ, ਦਿਮਾਗ ਦੀਆਂ ਨਾੜੀਆਂ ਦਾ ਨੁਕਸਾਨ ਹੋ ਜਾਣਾ, ਸਰੀਰ ‘ਚ ਕਿਤੇ ਟਿਊਮਰ ਦਾ ਉੱਭਰਨਾ ਆਦਿ ਵੀ ਹੁੰਦਾ ਹੈ
ਸਿਰ ਦਰਦ ਦਾ ਅਸਲ ਕਾਰਨ ਅੱਜ ਤੱਕ ਠੀਕ-ਠੀਕ ਪਤਾ ਨਹੀਂ ਚੱਲ ਪਾਇਆ ਹੈ ਦਿਮਾਗ ਨੂੰ ਖੂਨ ਪਹੁੰਚਾਉਣ ਵਾਲੀਆਂ ਧਮਨੀਆਂ ਅਤੇ ਨਾੜੀਆਂ ‘ਚ ਮੌਜੂਦ ਤੰਤਰਿਕਾਵਾਂ ਖੂਨ ‘ਚ ਹੋਣ ਵਾਲੇ ਜ਼ਰਾ ਜਿਹੇ ਵੀ ਬਦਲਾਅ ਪ੍ਰਤੀ ਬਹੁਤ ਸੰਵੇਦਨਸ਼ੀਲ ਹੁੰਦੀਆਂ ਹਨ ਕਿਸੇ ਵੀ ਤਰ੍ਹਾਂ ਦਾ ਤਨਾਅ ਜਾਂ ਥਕਾਣ ਹੋਣ ‘ਤੇ ਖੂਨ ‘ਚ ਬਦਲਾਅ ਹੋਣਾ ਸੁਭਾਵਿਕ ਹੈ ਅਤੇ ਇਸੇ ਦੇ ਨਤੀਜੇ ਵਜੋਂ ਸਿਰ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਦਿਮਾਗ ਨੂੰ ਦਰਦ ਦੀ ਭਾਵਨਾ ਸੰਵੇਦੀ ਤੰਤਰਿਕਾਵਾਂ ਰਾਹੀਂ ਹੁੰਦੀ ਹੈ
ਆਮ ਤੌਰ ‘ਤੇ ਸਿਰ ਦਰਦ, ਜੁਕਾਮ-ਖੰਘ ਦਾ ਤਨਾਅ ਦੇ ਕਾਰਨ ਹੁੰਦਾ ਹੈ ਅੱਸੀ ਪ੍ਰਤੀਸ਼ਤ ਮਾਮਲਿਆਂ ‘ਚ ਸਿਰ ਦਰਦ ਦਾ ਕਾਰਨ ਤਨਾਅ ਹੀ ਪਾਇਆ ਗਿਆ ਹੈ ਇਹ ਦਰਦ ਜ਼ਿਆਦਾਤਰ ਸਿਰ ਦੇ ਦੋਵੇਂ ਪਾਸੇ ਖੋਪੜੀ ਦੇ ਪਿੱਛੇ ਅਤੇ ਗਰਦਨ ਦੇ ਆਸ-ਪਾਸ ਮਹਿਸੂਸ ਹੁੰਦਾ ਹੈ ਇਸ ਤਰ੍ਹਾਂ ਦਾ ਦਰਦ ਬਹੁਤ ਤੇਜ਼ ਨਹੀਂ ਹੁੰਦਾ ਹੈ, ਹਲਕੀਆਂ ਦਰਦ ਰੋਕੂ ਗੋਲੀਆਂ ਨਾਲ ਇਹ ਦੂਰ ਵੀ ਹੋ ਜਾਂਦਾ ਹੈ ਐਸਪ੍ਰਿਨ ਸਰੀਰ ‘ਚ ਦਰਦ ਮਹਿਸੂਸ ਕਰਾਉਣ ਵਾਲੇ ਪਦਾਰਥ ਪ੍ਰੋਸਟਾਗਲੈਂਡਿਨ ਦਾ ਬਣਨਾ ਘੱਟ ਕਰ ਦਿੰਦੀ ਹੈ ਇਸ ਤੋਂ ਇਲਾਵਾ ਤਨਾਅ ਰਹਿਤ ਹੋ ਕੇ ਆਰਾਮ ਕਰਨ ਨਾਲ ਵੀ ਦਰਦ ‘ਚ ਰਾਹਤ ਮਹਿਸੂਸ ਹੋਣ ਲੱਗਦੀ ਹੈ
ਕੁਝ ਲੋਕ ਜ਼ਰੂਰਤ ਤੋਂ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਹਨ ਅਤੇ ਉਨ੍ਹਾਂ ਦੇ ਆਸ-ਪਾਸ ਘਟਣ ਵਾਲੀ ਛੋਟੀ ਤੋਂ ਛੋਟੀ ਘਟਨਾ ਵੀ ਉਨ੍ਹਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਅਤੇ ਉਹ ਬਹੁਤ ਜਲਦੀ ਸਿਰ ਦਰਦ ਦੇ ਸ਼ਿਕਾਰ ਹੋ ਜਾਂਦੇ ਹਨ ਕਈ ਵਾਰ ਤਾਂ ਇਹ ਦਰਦ ਏਨਾ ਤੇਜ਼ ਹੁੰਦਾ ਹੈ ਕਿ ਆਦਮੀ ਆਪਣੇ ਆਪ ਨੂੰ ਬਿਮਾਰ ਮਹਿਸੂਸ ਕਰਨ ਲਗਦਾ ਹੈ ਇੱਥੋਂ ਤੱਕ ਕਿ ਅੱਖਾਂ ‘ਚ ਧੁੰਦਲਾਪਣ ਤੱਕ ਆ ਜਾਂਦਾ ਹੈ ਅਤੇ ਅੱਖਾਂ ਦੇ ਅੱਗੇ ਤਾਰੇ ਦਿਖਾਈ ਦੇਣ ਲੱਗਦੇ ਹਨ ਕਦੇ-ਕਦੇ ਸਰੀਰ ਦਾ ਕੋਈ ਹਿੱਸਾ ਵੀ ਸੁੰਨ ਹੋ ਜਾਂਦਾ ਹੈ
ਸਿਰ ਦਰਦ ਦੇ ਹੋਰ ਵੀ ਕਾਰਨ ਹੋ ਸਕਦੇ ਹਨ ਜਿਨ੍ਹਾਂ ‘ਚ ਨਾਸੁਰ, ਦੰਦਾਂ ‘ਚ ਸੋਜ, ਨਜ਼ਰ ਕਮਜ਼ੋਰ ਹੋ ਜਾਣਾ, ਅੱਖਾਂ ‘ਚ ਲਾਲੀ ਆ ਜਾਣਾ ਆਦਿ ਹਨ ਕੁਝ ਲੋਕ ਇਸ ਵੱਲ ਉਦੋਂ ਤੱਕ ਧਿਆਨ ਨਹੀਂ ਦਿੰਦੇ ਜਦੋਂ ਤੱਕ ਕਿ ਇਹ ਸਮੱਸਿਆ ਕੋਈ ਗੰਭੀਰ ਰੂਪ ਨਾ ਧਾਰਨ ਕਰ ਲਵੇ ਅਜਿਹੇ ‘ਚ ਕੋਈ ਵੀ ਅਜਿਹਾ ਕੰਮ, ਜਿਸ ਦੇ ਕਰਨ ਨਾਲ ਅੱਖਾਂ ‘ਤੇ ਜ਼ਿਆਦਾ ਜ਼ੋਰ ਪੈਂਦਾ ਹੋਵੇ, ਸਿਰ ਦਰਦ ਨੂੰ ਜਨਮ ਦੇ ਸਕਦਾ ਹੈ
ਸਿਰ ਦਰਦ ਦੇ ਇੱਕ ਕਾਰਨ ਦੇ ਰੂਪ ‘ਚ ਐਲਰਜ਼ੀ ਨੂੰ ਵੀ ਮੰਨਿਆ ਜਾਂਦਾ ਹੈ ਕੁਝ ਲੋਕਾਂ ਨੂੰ ਰੁਚੀ ਅਨੁਸਾਰ ਖਾਣਾ ਨਾਲ ਮਿਲਣ ‘ਤੇ ਵੀ ਸਿਰ ਦਾ ਦਰਦ ਹੋਣ ਲਗਦਾ ਹੈ ਜਿਨ੍ਹਾਂ ਨੂੰ ਖਾਂਦੇ ਹੀ ਸਿਰ ‘ਚ ਭਾਰੀਪਣ ਜਾਂ ਦਰਦ ਦਾ ਅਨੁਭਵ ਹੋਣ ਲਗਦਾ ਹੈ
ਸਿਰ ਦਰਦ ਕਿੰਨਾ ਵੀ ਤੇਜ਼ ਕਿਉਂ ਨਾ ਹੋਵੇ, ਦਰਦ ਰੋਕੂ ਗੋਲੀਆਂ ਦਾ ਬਹੁਤ ਜ਼ਿਆਦਾ ਜਾਂ ਜਲਦੀ-ਜਲਦੀ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਖਤਰਨਾਕ ਸਿੱਧ ਹੋ ਸਕਦੀ ਹੈ ਇਸ ਦਾ ਲਗਾਤਾਰ ਇਸਤੇਮਾਲ ਕਰਨਾ ਬੁਰੇ ਪ੍ਰਭਾਵ ਦੇ ਸਕਦੇ ਹਨ ਦਿਲ ਦੇ ਰੋਗ ਤੇ ਬਲੱਡ ਪ੍ਰੈਸ਼ਰ ਦੇ ਰੋਗੀਆਂ ਅਤੇ ਗਰਭਵਤੀ ਮਹਿਲਾਵਾਂ ਨੂੰ ਤਾਂ ਬਿਨਾਂ ਡਾਕਟਰੀ ਸਲਾਹ ਤੋਂ ਦਵਾਈ ਲੈਣੀ ਨਹੀਂ ਚਾਹੀਦੀ
ਸਿਰ ਦਰਦ ਦੇ ਮੂਲ ਕਾਰਨ ਦਾ ਪਤਾ ਲਾ ਕੇ ਉਸੇ ਦਾ ਇਲਾਜ ਕਰਾਉਣਾ ਹਿੱਤਕਰ ਹੁੰਦਾ ਹੈ ਸਿਰ ਦਰਦ ਤੋਂ ਬਚਣ ਦਾ ਸਭ ਤੋਂ ਸਹਿਜ ਅਤੇ ਸਰਲ ਤਰੀਕਾ ਹੈ ਆਪਣੇ ਦਿਮਾਗ ਤੇ ਸਰੀਰ ਨੂੰ ਤਨਾਅ ਰਹਿਤ ਰੱਖਣਾ ਤਨਾਅ ਨਾਲ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ ਅੱਖ, ਕੰਨ, ਨੱਕ, ਗਲੇ ਆਦਿ ‘ਚ ਦਰਦ ਹੋਣ ‘ਤੇ ਉਸ ਦੇ ਮਾਹਿਰਾਂ ਨੂੰ ਦਿਖਾਉਣਾ ਚਾਹੀਦਾ ਹੈ ਐਲਰਜ਼ੀ ਤੋਂ ਪੈਦਾ ਸਿਰ ਦਰਦ ਦੇ ਵਿਸ਼ੇ ‘ਚ ਗੰਭੀਰਤਾ ਪੂਰਵਕ ਸੋਚ ਕੇ ਉਸ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਮਹਿਲਾਵਾਂ ‘ਚ ਸਿਰ ਦਰਦ ਜ਼ਿਆਦਾ ਪਾਇਆ ਜਾਂਦਾ ਹੈ ਇਸ ਲਈ ਉਨ੍ਹਾਂ ਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ
-ਪੂਨਮ ਦਿਨਕਰ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.