ਇੰਜ ਵਧੇਗੀ ਤੁਹਾਡੀ ਪਾਪੂਲੈਰਿਟੀ
ਹਰ ਕੋਈ ਚਾਹੁੰਦਾ ਹੈ ਕਿ ਉਹ ਆਪਣੇ ਬਿਜ਼ਨੈੱਸ, ਪ੍ਰੋਫੈਸ਼ਨਲ ਫੀਲਡ, ਮਿੱਤਰਾਂ ਤੇ ਇਲਾਕੇ ਦੇ ਲੋਕਾਂ ‘ਚ ਪਾਪੁਲਰ ਹੋਣ, ਲੋਕ ਉਸ ਨਾਲ ਮਿਲਣਾ ਚਾਹੁਣ ਅਤੇ ਉਸ ਬਾਰੇ ਪਾਜ਼ੀਟਿਵ ਵਿਚਾਰ ਰੱਖਣ ਜੇਕਰ ਤੁਸੀਂ ਵੀ ਅਜਿਹਾ ਚਾਹੁੰਦੇ ਹੋ ਤਾਂ ਦੁਨੀਆਂ ਦੇ ਨਾਮੀ-ਗਿਰਾਮੀ ਮਾਹਿਰਾਂ ਰਾਹੀਂ ਦੱਸੇ ਗਏ ਇਨ੍ਹਾਂ ਉਪਾਆਂ ਨੂੰ ਅਜ਼ਮਾ ਕੇ ਦੇਖੋ
Table of Contents
ਜਿਨ੍ਹਾਂ ਨਾਲ ਦੋਸਤੀ ਚਾਹੁੰਦੇ ਹੋ, ਉਨ੍ਹਾਂ ਨਾਲ ਸਮਾਂ ਬਿਤਾਓ:-
ਮਨੋਵਿਗਿਆਨਕਾਂ ਦਾ ਕਹਿਣਾ ਹੈ ਕਿ ਲੋਕ ਉਨ੍ਹਾਂ ਵਿਅਕਤੀਆਂ ਨੂੰ ਜ਼ਿਆਦਾ ਪਸੰਦ ਕਰਦੇ ਹਨ ਜਿਨ੍ਹਾਂ ਨੂੰ ਉਹ ਜਾਣਦੇ ਹਨ ਅਜਿਹਾ ‘ਮੇਅਰ ਐਕਸਪੋਜ਼ਰ ਇਫੈਕਟ’ ਦੇ ਕਾਰਨ ਹੁੰਦਾ ਹੈ ਕੈਨੇਡਾ ਦੇ ਮਨੋਵਿਗਿਆਨੀ ਡਾ. ਪੈਟਰਿਕ ਕੀਲਨ ਕਹਿੰਦੇ ਹਨ ਕਿ ਸਾਨੂੰ ਆਪਣੇ ਸਰਕਲ ਦੇ ਲੋਕਾਂ ਨਾਲ ਲਗਾਤਾਰ ਕਿਸੇ ਸਮਾਜਿਕ, ਧਾਰਮਿਕ, ਵਪਾਰਕ ਜਾਂ ਨਿੱਜੀ ਗਤੀਵਿਧੀਆਂ ‘ਚ ਸੰਲਗਨ ਰਹਿਣਾ ਚਾਹੀਦਾ ਹੈ ਲੋਕਾਂ ਨਾਲ ਤੁਸੀਂ ਜਿੰਨਾ ਸਮਾਂ ਬਿਤਾਓਂਗੇ, ਉਨ੍ਹਾਂ ‘ਚ ਓਨੇ ਹੀ ਪਾਪੁਲਰ ਰਹੋਗੇ
ਲੋਕਾਂ ਬਾਰੇ ਚੰਗੀ ਟਿੱਪਣੀ ਕਰੋ:-
ਜਦੋਂ ਤੁਸੀਂ ਪਿੱਠ ਪਿੱਛੇ ਦੂਜਿਆਂ ਦੀ ਬੁਰਾਈ ਕਰਦੇ ਹੋ ਜਾਂ ਉਨ੍ਹਾਂ ਲਈ ਘਟੀਆ ਟਿੱਪਣੀ ਆਦਿ ਕਰਦੇ ਹੋ ਤਾਂ ਤੁਹਾਡੇ ਬਾਰੇ ਲੋਕਾਂ ਦੀ ਗਲਤ ਰਾਇ ਬਣਦੀ ਹੈ ਉਹ ਤੁਹਾਨੂੰ ਈਰਖਾਲੂ, ਚੁਗਲਖੋਰ ਅਤੇ ਘਟੀਆ ਸੋਚ ਵਾਲਾ ਇਨਸਾਨ ਸਮਝਣ ਲਗਦੇ ਹਨ ਲੋਕਾਂ ਦੇ ਅਚੇਤਨ ਮਨ ‘ਚ ਇਹ ਗੱਲ ਬੈਠ ਜਾਂਦੀ ਹੈ ਕਿ ਜ਼ਰੂਰ ਤੁਸੀਂ ਉਨ੍ਹਾਂ ਲਈ ਵੀ ਪਿੱਠ ਪਿੱਛੇ ਅਜਿਹਾ ਹੀ ਬੋਲਦੇ ਹੋਵੋਗੇ ਪ੍ਰੋ. ਰਿਚਰਡ ਵਾਇਜ਼ਮੈਨ ਨੇ ਆਪਣੀ ਕਿਤਾਬ ’59 ਸੈਕਿੰਡ-ਥਿੰਕ ਅ ਲਿਟਲ, ਚੇਂਜ ਆਲਾਟ’ ‘ਚ ਲਿਖਿਆ ਹੈ, ‘ਆਪਣੇ ਦੋਸਤਾਂ ਅਤੇ ਸਹਿਕਰਮੀਆਂ ਦੇ ਵਿਸ਼ੇ ‘ਚ ਚੰਗੀਆਂ ਗੱਲਾਂ ਕਹੋਗੇ ਤਾਂ ਤੁਹਾਨੂੰ ਚੰਗੇ ਇਨਸਾਨ ਦੇ ਰੂਪ ‘ਚ ਦੇਖਿਆ ਜਾਵੇਗਾ
ਮੁਸਕਰਾਉਂਦੇ ਰਹੋ:-
ਸਟੈਨਫੋਰਡ ਯੂਨੀਵਰਸਿਟੀ ਦੀ ਹਾਲ ਹੀ ‘ਚ ਇੱਕ ਸਟੱਡੀ ਤੋਂ ਸਾਬਤ ਹੁੰਦਾ ਹੈ ਕਿ ਜੇਕਰ ਤੁਸੀਂ ਕਿਸੇ ਨਾਲ ਪਹਿਲੀ ਵਾਰ ਮੁਸਕਰਾਉਂਦੇ ਹੋਏ ਮਿਲਦੇ ਹੋ ਤਾਂ ਇਸ ਗੱਲ ਦੀਆਂ ਕਾਫੀ ਸੰਭਾਵਨਾਵਾਂ ਹਨ ਕਿ ਉਹ ਤੁਹਾਨੂੰ ਲੰਮੇ ਸਮੇਂ ਤੱਕ ਯਾਦ ਰੱਖੇਗਾ ਯੂਨੀਵਰਸਿਟੀ ਆਫ਼ ਡਿਯੂਸਬਰਗ ਐਸਸਨ ਦੀ ਇੱਕ ਸਟੱਡੀ ਮੁਤਾਬਕ ਜਦੋਂ ਤੁਸੀਂ ਕਿਸੇ ਨਾਲ ਮੁਸਕਰਾਉਂਦੇ ਹੋਏ ਗੱਲਬਾਤ ਕਰਦੇ ਹੋ ਤਾਂ ਸਾਹਮਣੇ ਵਾਲਾ ਪਾਜ਼ੀਟਿਵ ਫੀਲ ਕਰਦਾ ਹੈ ਤੁਸੀਂ ਚਾਹੁੰਦੇ ਹੋ ਕਿ ਦੁਨੀਆ ਤੁਹਾਨੂੰ ਪਸੰਦ ਕਰਨ ਲੱਗ ਜਾਵੇ ਤਾਂ ਲੋਕਾਂ ਨਾਲ ਮੁਸਕਰਾ ਕੇ ਮਿਲਣਾ ਸ਼ੁਰੂ ਕਰ ਦਿਓ
ਐਨਰਜੈਟਿਕ ਰਹੋ:-
ਜੇਕਰ ਤੁਸੀਂ ਆਪਣੇ ਆਸ-ਪਾਸ ਦੇ ਲੋਕਾਂ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਹੋ ਤਾਂ ਹਮੇਸ਼ਾ ਐਨਰਜੈਟਿਕ ਰਹਿਣਾ ਬੇਹੱਦ ਜ਼ਰੂਰੀ ਹੈ ਨਿਊਯਾਰਕ ਯੂਨੀਵਰਸਿਟੀ ਦੇ ਸੋਧਕਰਤਾਵਾਂ ਨੇ ‘ਚਮੇਲੇਆਨ ਇਫੈਕਟ’ ਦਾ ਜ਼ਿਕਰ ਕੀਤਾ ਹੈ ਇਹ ਉਦੋਂ ਹੁੰਦਾ ਹੈ, ਜਦੋਂ ਲੋਕ ਇੱਕ-ਦੂਜੇ ਦੇ ਵਿਹਾਰ ਦੀ ਕਾਪੀ ਕਰਦੇ ਹਨ ਇਹ ਕਾਪੀ ਪਸੰਦ ਵੱਲ ਸੰਕੇਤ ਕਰਦੀਆਂ ਹਨ ਇਸ ਸਟੱਡੀ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਪਸੰਦ ਕਰਨ ਦੀ ਸੋਚ ਭਾਗੀਦਾਰ ਦੀ ਸਪੀਡ ਅਤੇ ਐਨਰਜ਼ੀ ‘ਤੇ ਕਾਫੀ ਹੱਦ ਤੱਕ ਨਿਰਭਰ ਕਰਦੀ ਹੈ ਜੇਕਰ ਉਨ੍ਹਾਂ ਦੀ ਬਾੱਡੀ ਮੂਵਮੈਂਟ ਖੁਦ ‘ਤੇ ਭਰੋਸੇ ਦੇ ਰੂਪ ਤੋਂ ਝਲਕਦੀ ਹੈ ਤਾਂ ਤੁਸੀਂ ਖੁਦ ਨੂੰ ਬਿਹਤਰ ਤਰੀਕੇ ਨਾਲ ਪ ੇਸ਼ ਕਰ ਪਾਉਂਦੇ ਹੋ
ਮਸਤ ਅਤੇ ਜ਼ਿੰਦਾਦਿਲ ਰਹੋ:-
ਹਵਾਈ ਯੂਨੀਵਰਸਿਟੀ ‘ਚ ਮਨੋਵਿਗਿਆਨ ਦੇ ਪ੍ਰੋਫੈਸਰ ਈਲੇਨ ਹੈਟਫੀਲਡ ਕਹਿੰਦੇ ਹਨ, ‘ਮੂਡ ਸ ੰਕਰਾਮਕ ਹੁੰਦਾ ਹੈ ਜੇਕਰ ਤੁਸੀਂ ਉਦਾਸ, ਹਤਾਸ਼ ਅਤੇ ਦੁਖੀ ਨਜ਼ਰ ਆਉਂਦੇ ਹੋ ਤਾਂ ਤੁਹਾਡੇ ਆਸ-ਪਾਸ ਮੌਜ਼ੂਦ ਲੋਕ ਵੀ ਗੰਭੀਰ ਅਤੇ ਉਦਾਸ ਹੋ ਜਾਂਦੇ ਹਨ ਸੱਚ ਇਹ ਹੈ ਕਿ ਅਜਿਹੇ ਵਿਅਕਤੀ ਨੂੰ ਕੋਈ ਪਸ ੰਦ ਨਹੀਂ ਕਰਦਾ ਜੋ ਹਰ ਸਮੇਂ ਆਪਣੀਆਂ ਸਮੱਸਿਆਵਾਂ ਦਾ ਰੋਣਾ ਰੋਂਦਾ ਹੋਵੇ ਲੋਕ ਖਿੜੇ ਦਿਲ, ਜ਼ਿ ੰਦਾਦਿਲ ਅਤੇ ਹਾਸੇ-ਠੱਠੇ ਪ੍ਰਵਿਰਤੀ ਦੇ ਇਨਸਾਨ ਨੂੰ ਪਸੰਦ ਕਰਦੇ ਹਨ ਜੋ ਉਨ੍ਹਾਂ ਨੂੰ ਹਸਾ ਸਕੇ ਅਤੇ ਉਨ੍ਹਾਂ ਦਾ ਦਿਲ ਬਹਿਲਾ ਸਕੇ, ਇਸ ਲਈ ਜੇਕਰ ਤੁਸੀਂ ਪਾਪੁਲਰ ਹੋਣਾ ਹੈ ਤਾਂ ਉਦਾਸੀ ਦੀਆਂ ਪਰਤਾਂ ਨੂੰ ਉਖਾੜ ਸੁੱਟੋ ਅਤੇ ਖੁਸ਼ਮਿਜ਼ਾਜੀ ਦੀ ਆਭਾ ਓੜੋ
ਸਾਧਾਰਨ ਹਾੱਬੀ ਵਾਲੇ ਲੋਕਾਂ ਨਾਲ ਮਿਲੋ:-
ਇੱਕੋ ਵਰਗੀ ਰੁਚੀ ਅਤੇ ਹਾੱਬੀ ਵਾਲੇ ਲੋਕ ਇੱਕ ਦੂਜੇ ਨੂੰ ਖੂਬ ਪਸੰਦ ਕਰਦੇ ਹਨ ਹਰ ਕੋਈ ਆਪਣੇ ਵਰਗੀ ਪਸੰਦ ਰੱਖਣ ਵਾਲੇ ਅਤੇ ਵਿਚਾਰਾਂ ‘ਚ ਸਮਾਨਤਾ ਰੱਖਣ ਵਾਲੇ ਵਿਅਕਤੀ ਨੂੰ ਚਾਹੁੰਦਾ ਹੈ ਵਿਗਿਆਨਕ ਇਸ ਨੂੰ ‘ਸਿਮੀਲਰਿਟੀ ਅਟ੍ਰੇਕਸ਼ਨ ਇਫੈਕਟ’ ਕਹਿੰਦੇ ਹਨ ਦੁਨੀਆਂ ਦੇ ਪਾਪੁਲਰ ਲੀਡਰਾਂ ‘ਚ ਤੁਹਾਨੂੰ ਇਹ ਖਾਸੀਅਤ ਨਜ਼ਰ ਆਵੇਗੀ ਉਹ ਕਿਤੇ ਵੀ ਜਾਂਦੇ ਹਨ ਤਾਂ ਸਥਾਨਕ ਲੋਕਾਂ ਵੱਲੋਂ ਬਣਾਏ ਵਿਅੰਜਨ ਚੱਖ ਕੇ ਉਸ ਨੂੰ ਆਪਣਾ ਪਸੰਦੀਦਾ ਵਿਅੰਜਨ ਦੱਸਦੇ ਹਨ, ਉੱਥੋਂ ਦੀ ਵੇਸ਼ਭੂਸਾ ਪਹਿਨ ਕੇ ਉਨ੍ਹਾਂ ਦੇ ਵਰਗੇ ਦਿਸਣ ਦੀ ਕੋਸ਼ਿਸ਼ ਕਰਦੇ ਹਨ ਇਸ ਨਾਲ ਲੋਕਾਂ ‘ਚ ਉਨ੍ਹਾਂ ਦੀ ਪ੍ਰਸਿੱਧੀ ਵਧ ਜਾਂਦੀ ਹੈ ਇਸ ਲਈ ਲੋਕਾਂ ਨਾਲ ਮਿਲੋ ਤਾਂ ਆਪਸ ‘ਚ ਸਮਾਨਤਾਵਾਂ ਖੋਜੋ, ਭਿੰਨਤਾਵਾਂ ਨਹੀਂ
ਜੈਸਾ ਵਿਹਾਰ ਤੁਸੀਂ ਚਾਹੁੰਦੇ ਹੋ, ਵੈਸਾ ਕਰੋ:-
ਯੂਨੀਵਰਸਿਟੀ ਆਫ਼ ਵਾਟਰ ਲੂ ਅਤੇ ਯੂਨੀਵਰਸਿਟੀ ਆਫ਼ ਮਾਨੀਟੋਬਾ ਕੈਨੇਡਾ ਦੇ ਮਨੋਵਿਗਿਆਨਕਾਂ ਨੇ ਪਾਇਆ ਕਿ ਤੁਸੀਂ ਜਿਹੋ-ਜਿਹਾ ਵਿਹਾਰ ਦੂਜਿਆਂ ਨਾਲ ਕਰਦੇ ਹੋ, ਉਹੋ ਜਿਹਾ ਹੀ ਪਾਉਂਦੇ ਹੋ ਇਸ ਲਈ ਜੇਕਰ ਤੁਸੀਂ ਚੰਗੇ ਵਿਹਾਰ ਅਤੇ ਸਨਮਾਨ ਦੀ ਉਮੀਦ ਕਰਦੇ ਹੋ ਤਾਂ ਤੁਸੀਂ ਵੀ ਲੋਕਾਂ ਨਾਲ ਚੰਗਾ ਵਿਹਾਰ ਕਰੋ ਜਨਰਲ ‘ਸੋਸ਼ਲ ਇਨਫਲੂਐਨਸ’ ‘ਚ ਪ੍ਰਕਾਸ਼ਿਤ ਸਟੱਡੀ ਮੁਤਾਬਕ ਜੋ ਲੋਕ ਮਿਲਦੇ ਹੀ ਹੱਥ ਮਿਲਾਉਂਦੇ ਹਨ ਜਾਂ ਮੋਢੇ ‘ਤੇ ਜੋਸ਼ ਨਾਲ ਹੱਥ ਰੱਖਦੇ ਹਨ, ਉਹ ਲੋਕਾਂ ਦੇ ਚਹੇਤੇ ਬਣ ਜਾਂਦੇ ਹਨ ਯੂਨੀਵਰਸਿਟੀ ਆਫ਼ ਮਿਸੀਸਿਪੀ ਦੀ ਇੱਕ ਸਟੱਡੀ ਤੋਂ ਵੀ ਸਾਬਤ ਹੋਇਆ ਹੈ ਕਿ ਜੇਕਰ ਤੁਸੀਂ ਗੱਲਬਾਤ ਦੌਰਾਨ ਆਪਣੇ ਹੱਥਾਂ ਨੂੰ ਸਾਹਮਣੇ ਵਾਲੇ ਦੇ ਮੋਢਿਆਂ ਜਾਂ ਪਿੱਠ ‘ਤੇ ਰੱਖਦੇ ਹੋ ਤਾਂ ਉਸ ਦੇ ਅੰਦਰ ਤੁਹਾਡੇ ਪ੍ਰਤੀ ਵਿਸ਼ਵਾਸ ਪੈਦਾ ਹੁੰਦਾ ਹੈ
-ਸ਼ਿਖਰ ਚੰਦ ਜੈਨ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.