pure-vegetarian-bodybuilding-diet

ਸ਼ੁੱਧ ਸ਼ਾਕਾਹਾਰੀ ਬਾੱਡੀ-ਬਿਲਡਿੰਗ ਡਾਈਟ

ਕੇਲਾ:

ਕੇਲਾ ਜੋ ਐਨਰਜ਼ੀ ਦਾ ਬਹੁਤ ਵੱਡਾ ਸ੍ਰੋਤ ਹੈ ਕਈ ਵਾਰ ਲੋਕ ਸੋਚਦੇ ਹਨ ਕਿ ਕੇਲਾ ਖਾਣ ਨਾਲ ਮੋਟਾਪਾ ਵਧਦਾ ਹੈ ਪਰ ਇਹ ਗਲਤ ਹੈ, ਕਿਉਂਕਿ ਜੇਕਰ ਅਸੀਂ ਕੇਲੇ ਦਾ ਸੇਵਨ ਵਰਕ-ਆਊਟ ਤੋਂ ਬਾਅਦ ਕਰਦੇ ਹਾਂ ਤਾਂ ਕੇਲੇ ਦੇ ਬਹੁਤ ਜ਼ਿਆਦਾ ਫਾਇਦੇ ਹਨ ਤੁਹਾਨੂੰ ਪਤਾ ਹੈ ਰੋਜ਼ ਇੱਕ ਕੇਲਾ ਖਾਣ ਨਾਲ ਤੁਸੀਂ ਜੀਵਨਭਰ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਦੇ ਹੋ ਕੇਲੇ ‘ਚ ਭਰਪੂਰ ਮਾਤਰਾ ‘ਚ ਫਾਈਬਰ ਮੌਜ਼ੂਦ ਹੁੰਦੇ ਹਨ ਜੋ ਪਾਚਣ ਕਿਰਿਆ ਨੂੰ ਬਿਹਤਰ ਬਣਾਉਂਦੇ ਹਨ

ਸ਼ੰਕਰਕੰਦ:

ਸ਼ੰਕਰਕੰਦ ‘ਚ ਕੈਲੋਰੀ ਅਤੇ ਸਟਾਰਚ ਦੀ ਆਮ ਮਾਤਰਾ ਹੁੰਦੀ ਹੈ ਨਾਲ ਹੀ, ਸੈਚੂਰੇਟਿਡ ਫੈਟ ਤੇ ਕੋਲੇਸਟਰਾਲ ਦੀ ਮਾਤਰਾ ‘ਚ ਇਸ ‘ਚ ਨਾਂਹ ਦੇ ਬਰਾਬਰ ਹੁੰਦੀ ਹੈ ਇਸ ‘ਚ ਫਾਈਬਰ, ਕੈਰੋਟੀਨਾਈਡ ਨਾਮਕ ਤੱਤ, ਆਇਰਨ, ਐਂਟੀ-ਆਕਸੀਡੈਂਟਸ, ਵਿਟਾਮਿਨ ਅਤੇ ਲੂਣ ਭਰਪੂਰ ਪਾਏ ਜਾਂਦੇ ਹਨ ਸ਼ੰਕਰਕੰਦ ‘ਚ ਭਰਪੂਰ ਮਾਤਰਾ ‘ਚ ਵਿਟਾਮਿਨ ਬੀ-6 ਪਾਇਆ ਜਾਂਦਾ ਹੈ, ਜੋ ਸਰੀਰ ‘ਚ ਹੋਮੋਸਿਸਟੀਨ ਨਾਂਅ ਦੇ ਅਮੀਨੋ ਐਸਿਡ ਦੇ ਪੱਧਰ ਨੂੰ ਘੱਟ ਕਰਨ ‘ਚ ਸਹਾਇਕ ਹੁੰਦਾ ਹੈ

ਓਟਸ:

ਓਟਸ ‘ਚ ਫਾਈਬਰ ਅਤੇ ਕਾਰਬੋਹਾਈਡ੍ਰੇਟ ਹੁੰਦੇ ਹਨ, ਨਾਲ ਹੀ ਕਿਸੇ ਹੋਰ ਅਨਾਜ ਦੇ ਮੁਕਾਬਲੇ ਇਨ੍ਹਾਂ ‘ਚ ਸਭ ਤੋਂ ਜ਼ਿਆਦਾ ਮਾਤਰਾ ‘ਚ ਪ੍ਰੋਟੀਨ ਅਤੇ ਫੈਟ ਹੁੰਦਾ ਹੈ ਓਟਸ ‘ਚ ਮਿਨਰਲ ਅਤੇ ਵਿਟਾਮਿਨ ਵੀ ਭਰੀ ਮਾਤਰਾ ‘ਚ ਪਾਏ ਜਾਂਦੇ ਹਨ ਇਸ ‘ਚ ਕਾਫ਼ੀ ਐਂਟੀ ਆਕਸੀਡੈਂਟਸ ਹੁੰਦੇ ਹਨ ਜਿਨ੍ਹਾਂ ‘ਚੋਂ ਇੱਕ ਐਵੇਨਾੱਨਥ੍ਰੇਮਾਈਡ ਹੈ ਓਟਸ ਕਾਰਨ ਪੀਵਾਈਵਾਈ ਹਾਰਮੋਨ ਵੀ ਤੇਜ਼ੀ ਨਾਲ ਵਧਦੇ ਹਨ ਜਿਸ ਨਾਲ ਸਰੀਰ ‘ਚ ਸਫੂਰਤੀ ਦੀ ਮਾਤਰਾ ਵਧਦੀ ਹੈ

ਨਟਸ:

ਨਟਸ ਇੱਕ ਬਹੁਤ ਹੀ ਚੰਗਾ ਸ਼ਾਕਾਹਾਰੀ ਬਾੱਡੀ ਬਿਲਡਿੰਗ ਆਹਾਰ ਹੈ ਜੋ ਕਿ ਸਾਰੇ ਪ੍ਰਕਾਰ ਦੇ ਪ੍ਰੋਟੀਨ ਅਤੇ ਪੋਸ਼ਕ ਤੱਤਾਂ ਨਾਲ ਭਰਿਆ ਹੋਇਆ ਹੈ ਨਟਸ ਚਰਬੀ ਦਾ ਇੱਕ ਸਿਹਤਮੰਦ ਸ੍ਰੋਤ ਦਿੰਦੇ ਹਨ ਅਤੇ ਨਾਲ ਹੀ ਊਰਜਾ ਨੂੰ ਲੰਮੇ ਸਮੇਂ ਤੱਕ ਬਣਾਏ ਰੱਖਣ ‘ਚ ਮੱਦਦ ਕਰਦੇ ਹਨ ਸਿਰਫ਼ ਇੱਕ ਮੁੱਠੀ ਨਟਸ ਤੁਹਾਡੇ ਕੈਲੋਰੀ ਸੇਵਨ ਨੂੰ ਵਾਧਾ ਦੇਣ ਅਤੇ ਮਾਸਪੇਸ਼ੀਆਂ ਨੂੰ ਜ਼ਿਆਦਾ ਆਸਾਨੀ ਨਾਲ ਵੱਡਾ ਬਣਾਉਣ ‘ਚ ਮੱਦਦ ਕਰਨਗੇ

Also Read:  ਖਰਾਬ ਪਾਸਚਰ ਨਾਲ ਕਮਰ ਦਰਦ

ਕਿਵਨੋਆ:

ਕਿਵਨੋਆ ਇੱਕ ਬਹੁਤ ਹੀ ਚੰਗਾ ਸ਼ਾਕਾਹਾਰੀ ਆਹਾਰ ਹੈ ਜੋ ਬਾੱਡੀ-ਬਿਲਡਿੰਗ ‘ਚ ਤੁਹਾਡੀ ਮੱਦਦ ਕਰ ਸਕਦਾ ਹੈ ਜਿਸ ‘ਚ ਜ਼ਰੂਰੀ ਅਮੀਨੋ-ਐਸਿਡ ਹੁੰਦੇ ਹਨ ਤੁਸੀਂ ਚੌਲ ਦੀ ਥਾਂ ‘ਤੇ ਕਿਵਨੋਆ ਦਾ ਸੇਵਨ ਕਰੋ ਚੌਲ ਤੁਹਾਡੇ ਸਰੀਰ ‘ਚ ਕਾਬਰਸ ਜੋੜ ਦਿੰਦਾ ਹੈ, ਜਦਕਿ ਕਿਵਨੋਆ ਪ੍ਰੋਟੀਨ ਜੋੜ ਦੇਵੇਗਾ ਕਿਵਨੋਆ ਦਾ ਸੁਆਦ ਬਰਾਊਨ ਚੌਲਾਂ ਵਾਂਗ ਹੀ ਹੁੰਦਾ ਹੈ ਪਰ ਇਸ ‘ਚ ਪੋਸ਼ਣ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਕਿਵਨੋਆ ਇੱਕ ਪੂਰਨ ਪ੍ਰੋਟੀਨ ਸ੍ਰੋਤ ਹੈ ਇਹੀ ਕਾਰਨ ਹੈ ਕਿ ਇਹ ਮਾਸਪੇਸ਼ੀਆਂ ਦੇ ਨਿਰਮਾਣ ਨੂੰ ਵਾਧਾ ਦਿੰਦਾ ਹੈ

ਫਲੀਆਂ ਅਤੇ ਛੋਲੇ:

ਜੇਕਰ ਤੁਸੀਂ ਸ਼ੁੱਧ ਸ਼ਾਕਾਹਾਰੀ ਹੋ ਅਤੇ ਆਪਣੀ ਪਤਲੀਆਂ ਮਾਸਪੇਸ਼ੀਆਂ ਦਾ ਨਿਰਮਾਣ ਕਰਨ ਦੇ ਤਰੀਕਿਆਂ ਦੀ ਤਲਾਸ਼ ਕਰ ਰਹੇ ਹੋ, ਬੀਨਜ਼ ਮਲ ਤਿਆਗ ‘ਚ ਸੁਧਾਰ ਕਰਦੇ ਹਨ ਅਤੇ ਇੰਸੁਲਿਨ ਪ੍ਰਤੀਕਿਰਿਆ ਨੂੰ ਵਾਧਾ ਦਿੰਦੇ ਹਨ ਜੋ ਪੋਸ਼ਕ ਤੱਤਾਂ ਨੂੰ ਅਵਸ਼ੋਸ਼ਿਤ ਕਰਨ ਦੀ ਸਰੀਰ ਦੀ ਸਮਰੱਥਾ ਨੂੰ ਵਧਾ ਕੇ ਮਾਸਪੇਸ਼ੀਆਂ ਦੇ ਵਾਧੇ ਨੂੰ ਸਕਾਰਾਤਮਕ ਰੂਪ ਨਾਲ ਪ੍ਰਭਾਵਿਤ ਕਰਦਾ ਹੈ ਤਾਂ ਛੋਲੇ ਅਤੇ ਫਲੀਆਂ ਦਾ ਸੇਵਨ ਜ਼ਰੂਰ ਕਰੋ ਇਹ ਘੱਟ ਚਰਬੀ ਵਾਲੇ ਕਾਬਰਸ ਦਾ ਇੱਕ ਚੰਗਾ ਸ੍ਰੋਤ ਹੈ ਜੋ ਤੁਹਾਡੇ ਸਰੀਰ ‘ਚ ਪ੍ਰੋਟੀਨ ਵੀ ਜੋੜ ਦਿੰਦਾ ਹੈ ਆਪਣੀ ਬਾੱਡੀ-ਬਿਲਡਿੰਗ ਲਈ ਫਲੀਆਂ ਅਤੇ ਛੋਲਿਆਂ ਨੂੰ ਜ਼ਰੂਰ ਖਾਓ

ਫਲ ਅਤੇ ਸਬਜ਼ੀਆਂ:

ਤੁਸੀਂ ਆਪਣੀਆਂ ਮਾਸਪੇਸ਼ੀਆਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਸ਼ੁੱਧ ਸ਼ਾਕਾਹਾਰੀ ਫਲ ਅਤੇ ਸਬਜ਼ੀਆਂ ਦਾ ਸੇਵਨ ਕਰ ਸਕਦੇ ਹੋ ਕਿਉਂਕਿ ਫਲ ਅਤੇ ਸਬਜ਼ੀਆਂ ਨਾਲ ਭਰਪੂਰ ਮਾਤਰਾ ‘ਚ ਕੈਲੋਰੀ ਪਾ੍ਰਪਤ ਹੁੰਦੀ ਹੈ ਜੋ ਤੁਹਾਡੇ ਮਾਸਪੇਸ਼ੀਆਂ ਦੇ ਵਿਕਾਸ ‘ਚ ਮਹੱਤਵਪੂਰਨ ਰੋਲ ਅਦਾ ਕਰਦੇ ਹਨ ਜ਼ਿਆਦਾਤਰ ਫਲਾਂ ‘ਚ ਮੌਜ਼ੂਦ ਉੱਚ ਫਰੂਕਟੋਜ਼ ਸਮੱਗਰੀ ਕਾਰਨ ਕਈ ਬਾੱਡੀ ਬਿਲਡਰ ਆਪਣੇ ਆਹਾਰ ‘ਚ ਫਲਾਂ ਨੂੰ ਸ਼ਾਮਲ ਕਰਨਾ ਪਸੰਦ ਕਰਦੇ ਹਨ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

Also Read:  Workouts: ਬਿਮਾਰੀਆਂ ਤੋਂ ਰੱਖੇ ਦੂਰ ਵਰਕਆਊਟ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ