ਬਾਲ ਕਹਾਣੀ: ਵਰਤਮਾਨ ਹੀ ਸੱਚ ਹੈ
ਲਗਾਤਾਰ ਅਸਫਲਤਾਵਾਂ ਨੇ ਮਹਾਰਾਜ ਸੂਰੀਆਭਾਨੂ ਸਿੰਘ ਨੂੰ ਪਰੇਸ਼ਾਨ ਕਰ ਦਿੱਤਾ ਸੀ ਉਨ੍ਹਾਂ ਨੇ ਆਪਣੇ ਪਿਤਾ ਵੱਲੋਂ ਚਲਾਏ ਗਏ ਸ਼ਾਸਿਤ ਮਿਥਿਲਾ ਰਾਜ ਦੀ ਪ੍ਰਤਿਸ਼ਠਾ ਨੂੰ ਦੇਖਿਆ ਸੀ ਪੂਰੇ ਭਾਰਤ ’ਚ ਇਸ ਦੀ ਪ੍ਰਸਿੱਧੀ ਸੀ ਪਰ ਹੁਣ ਦਿਨ ਬਦਲ ਚੁੱਕੇ ਸਨ ਸੂਰੀਆਭਾਨੂ ਦੇ ਸ਼ਾਸਨ ਸੰਭਾਲਦੇ ਹੀ ਜਿਵੇਂ ਸਭ ਕੁਝ ਬਦਲ ਗਿਆ ਸੀ ਅਤੀਤ ਦੇ ਮਾਣ ਦੀ ਕਹਾਣੀ ਦੇ ਅੱਖਰ ਹੁਣ ਮਿਟਣ ਲੱਗੇ ਸਨ ਹੁਣ ਸ਼ਹਿਰ ’ਚ ਹਰ ਪਾਸੇ ਲੁੱਟਾਂ-ਖੋਹਾਂ ਤੇ ਕਤਲ ਵੀ ਹੋਣ ਲੱਗੇ ਸਨ
ਸੂਰੀਆਭਾਨੂ ਪ੍ਰਤਾਪੀ ਸਨ, ਬਹਾਦਰ ਯੋਧਾ ਸਨ ਉਨ੍ਹਾਂ ਨੂੰ ਨਿਆਂ ਤੇ ਨਿੱਡਰਤਾ ਪਿਆਰੇ ਸਨ ਅਨੇਕਾਂ ਚੰਗੇ ਗੁਣਾਂ ਦੇ ਬਾਵਜ਼ੂਦ ਉਹ ਪਰਜਾ ਨੂੰ ਵਧੀਆ ਸ਼ਾਸਨ ਨਹੀਂ ਦੇ ਪਾ ਰਹੇ ਸਨ ਉਨ੍ਹਾਂ ਦੇ ਮਨ ’ਚ ਹਮੇਸ਼ਾ ਇੱਕ ਹੀ ਸਵਾਲ ਗੂੰਜਦਾ ਰਹਿੰਦਾ, ‘‘ਆਖਰ ਅਜਿਹਾ ਕਿਉਂ?’’
ਲਗਾਤਾਰ ਸਵੈ-ਪੜਚੋਲ ਤੋਂ ਬਾਅਦ ਉਨ੍ਹਾਂ ਦੇ ਜ਼ਿਹਨ ’ਚ ਤਿੰਨ ਸਵਾਲ ਉੱਭਰੇ, ‘‘ਕਿਸ ਕੰਮ ਨੂੰ ਕਦੋਂ ਕਰਾਂ? ਕਿਹੜਾ ਵਿਅਕਤੀ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੋ ਸਕਦਾ ਹੈ? ਅਤੇ ਕਿਹੜਾ ਕੰਮ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ’’
ਇਨ੍ਹਾਂ ਤਿੰਨ ਸਵਾਲਾਂ ਦੇ ਜਵਾਬ ’ਚ ਸੁਚੱਜੀ ਵਿਵਸਥਾ ਦਾ ਰਹੱਸ ਛੁਪਿਆ ਹੈ ਇਹ ਸੱਚ ਵਾਰ-ਵਾਰ ਉਨ੍ਹਾਂ ਦੇ ਅੰਤਰ ਹਿਰਦੇ ’ਚ ਬਿਜਲੀ ਵਾਂਗ ਗਰਜ਼ ਰਿਹਾ ਸੀ ਜੇਕਰ ਇਨ੍ਹਾਂ ਤਿੰਨਾਂ ਬਿੰਦੂਆਂ ਨੂੰ ਧਿਆਨ ’ਚ ਰੱਖ ਕੇ ਪ੍ਰਬੰਧ ਦਾ ਕੰਮਕਾਜ ਕੀਤਾ ਜਾਵੇ ਤਾਂ ਸਫ਼ਲਤਾ-ਅਸਫਲਤਾ ’ਚ ਕੋਈ ਫਰਕ ਨਹੀਂ ਰਹਿ ਜਾਵੇਗਾ ਅਤੇ ਅਸਫਲਤਾ ਸਫਲਤਾ ’ਚ ਬਦਲ ਸਕਦੀ ਹੈ ਅਜਿਹਾ ਉਨ੍ਹਾਂ ਨੂੰ ਵਾਰ-ਵਾਰ ਲੱਗ ਰਿਹਾ ਸੀ
ਪਰ ਇਨ੍ਹਾਂ ਤਿੰਨਾਂ ਸਵਾਲਾਂ ਦਾ ਹੱਲ ਕੌਣ ਕਰੇਗਾ? ਇਹ ਵੀ ਇੱਕ ਸਵਾਲ ਸੀ ਉਨ੍ਹਾਂ ਨੇ ਆਪਣੇ ਮੰਤਰੀ ਅਤੇ ਸੇਵਕ-ਸਾਮੰਤਾਂ ਨਾਲ ਵਿਚਾਰ-ਵਟਾਂਦਰਾ ਕੀਤਾ ਪਰ ਕੋਈ ਹੱਲ ਨਾ ਨਿੱਕਲਿਆ ਫਿਰ ਉਨ੍ਹਾਂ ਨੇ ਇੱਕ ਦੂਜੀ ਤਰਕੀਬ ਕੱਢੀ ਅਤੇ ਰਾਜ ’ਚ ਢਿੰਡੋਰਾ ਪਿਟਵਾ ਦਿੱਤਾ ਕਿ ਜੋ ਵਿਅਕਤੀ ਮੇਰੇ ਤਿੰਨ ਸਵਾਲਾਂ ਦਾ ਜਵਾਬ ਦੇਵੇਗਾ, ਉਸ ਨੂੰ ਮੂੰਹ ਮੰਗਿਆ ਇਨਾਮ ਦਿੱਤਾ ਜਾਵੇਗਾ ਮੂੰਹ ਮੰਗਿਆ ਇਨਾਮ ਪਾਉਣ ਦੇ ਲਾਲਚ ’ਚ ਮਿਥਿਲਾ ਨਰੇਸ਼ ਦੇ ਸਾਹਮਣੇ ਕਈ ਅਰਥਸ਼ਾਸ਼ਤਰੀ, ਵਿਗਿਆਨਕ, ਫੌਜ ਮਾਹਿਰ ਪਹੁੰਚੇ ਅਤੇ ਆਪਣੀ-ਆਪਣੀ ਸਲਾਹ ਤੋਂ ਜਾਣੂ ਕਰਵਾਇਆ ਪਰ ਰਾਜੇ ਨੂੰ ਆਪਣੀਆਂ ਸਮੱਸਿਆਵਾਂ ਦਾ ਹੱਲ ਨਹੀਂ ਮਿਲ ਰਿਹਾ ਸੀ
ਉਦੋਂ ਇੱਕ ਜੋਤਸ਼ੀ ਰਾਜੇ ਦੇ ਦਰਬਾਰ ’ਚ ਆਇਆ ਉਸ ਨੇ ਘੜੀ, ਪਲ, ਮਹੀਨੇ-ਦਿਨਾਂ ਦੀ ਗਿਣਤੀ ਦਾ ਜਾਲ ਫੈਲਾਇਆ ਆਪਣੀ ਗਿਣਤੀ ਕਰਕੇ ਉਸ ਨੇ ਮਿਥਿਲਾ ਨਰੇਸ਼ ਨੂੰ ਸੁਝਾਅ ਦਿੱਤਾ ਕਿ ਇਸ ਦਿਨ, ਇਹ ਕੰਮ ਕਰਨਾ ਸਹੀ ਰਹੇਗਾ ਘੜੀ-ਨਛੱਤਰਾਂ ਦੇ ਚੱਕਰਵਿਊ ’ਚ ਰਾਜੇ ਨੂੰ ਆਪਣਾ ਦਮ ਘੁਟਦਾ ਜਿਹਾ ਲੱਗਣ ਲੱਗ ਪਿਆ ਉਨ੍ਹਾਂ ਨੂੰ ਜੋਤਸ਼ੀ ਨਾਲ ਕਾਫੀ ਨਿਰਾਸ਼ਾ ਹੋਈ
ਇੱਕ ਦਿਨ ਕਿਸੇ ਦਰਬਾਰੀ ਨੇ ਰਾਜੇ ਨੂੰ ਦੱਸਿਆ ਕਿ ਨੇੜਲੇ ਸੰਘਣੇ ਜੰਗਲ ’ਚ ਇੱਕ ਅਧਿਆਤਮਿਕ ਸੰਤ ਰਹਿੰਦੇ ਹਨ ਜੋ ਚੁਟਕੀ ਵਜਾਉਂਦੇ ਹੀ ਕਿਸੇ ਵੀ ਸਮੱਸਿਆ ਦਾ ਹੱਲ ਕਰ ਦਿੰਦੇ ਹਨ ਰਾਜਾ ਆਪਣੀ ਪਰਜਾ ਨਾਲ ਸੰਤ ਦੇ ਆਸ਼ਰਮ ’ਚ ਜਾ ਪਹੁੰਚਿਆ ਉੱਥੇ ਪਹੁੰਚ ਕੇ ਉਨ੍ਹਾਂ ਦੇਖਿਆ ਕਿ ਸੰਤ ਸੱਬਲ ਫੜ੍ਹੀ ਮਿੱਟੀ ਪੁੱਟ ਰਹੇ ਸਨ ਬਜ਼ੁਰਗ ਸਰੀਰ, ਮੁੜ੍ਹਕੇ ਨਾਲ ਤਰ ਅਤੇ ਥਕਾਵਟ ਕਾਰਨ ਉਹ ਹਫ਼ ਰਹੇ ਸਨ
ਰਾਜਾ ਉਸ ਦ੍ਰਿਸ਼ ਨੂੰ ਦੇਖ ਕੇ ਹੱਕਾਬੱਕਾ ਰਹਿ ਗਿਆ ਇਹ ਵਿਅਕਤੀ ਰਾਜਾ ਨੂੰ ਅਦਭੁੱਤ ਲੱਗਿਆ ਉਸ ਦੇ ਵਿਅਕਤੀਤੱਵ ਤੋਂ ਪਰਿਭਾਵਿਤ ਹੁੰਦਾ ਸੀ- ‘‘ਈਸ਼ਵਰ ਪਰਾਇਣ ਮਿਹਨਤੀ ਜੀਵਨ ’ਚ ਹੀ ਸੱਚੀ ਅਧਿਆਤਮਿਕਤਾ ਹੈ’’ ਉਨ੍ਹਾਂ ਨੇ ਕੁਝ ਪਲ ਦੀ ਚੁੱਪ ਤੋਂ ਬਾਅਦ ਸੰਤ ਤੋਂ ਆਪਣੇ ਤਿੰਨੇ ਸਵਾਲ ਪੁੱਛੇ ਸੰਤ ਚੁੱਪ ਰਹੇ
ਠੀਕ ਉਸੇ ਸਮੇਂ ਇੱਕ ਵਿਅਕਤੀ ‘‘ਬਚਾਓ-ਬਚਾਓ’’ ਦੀ ਆਵਾਜ ਮਾਰਦਾ ਹੋਇਆ ਉਸ ਆਸ਼ਰਮ ਦੇ ਨੇੜੇ ਪਹੁੰਚਿਆ ਵਿਅਕਤੀ ਦੀ ਬਾਂਹ ’ਤੇ ਤਾਜ਼ਾ ਜ਼ਖਮ ਸੀ ਜਿਸ ’ਚੋਂ ਖੂਨ ਵਗ ਰਿਹਾ ਸੀ
ਰਾਜਾ ਭੱਜ ਕੇ ਉਸ ਦੀ ਮੱਦਦ ਲਈ ਉਸ ਦੇ ਕੋਲ ਪਹੁੰਚਿਆ ਵਿਅਕਤੀ ਡਿੱਗ ਕੇ ਬੇਹੋਸ਼ ਹੋ ਚੁੱਕਾ ਸੀ ਪੱਟੀ ਆਦਿ ਬੰਨ੍ਹ ਕੇ ਰਾਜੇ ਨੇ ਉਸਦਾ ਇਲਾਜ ਕੀਤਾ ਅਤੇ ਮੂੰਹ ’ਤੇ ਪਾਣੀ ਦੇ ਛਿੱਟੇ ਮਾਰ ਕੇ ਉਸਨੂੰ ਹੋਸ਼ ’ਚ ਲਿਆਂਦਾ
ਹੋਸ਼ ’ਚ ਆਉਂਦੇ ਹੀ ਉਹ ਵਿਅਕਤੀ ਉੱਚੀ-ਉੱਚੀ ਰੋਣ ਲੱਗਾ ਉਸਨੇ ਕਿਹਾ, ‘‘ਮਹਾਰਾਜ, ਮੈਂ ਤਾਂ ਤੁਹਾਡਾ ਦੁਸ਼ਮਣ ਸੀ ਅਤੇ ਤੁਹਾਡੇ ਕਤਲ ਦੇ ਇਰਾਦੇ ਨਾਲ ਝਾੜੀ ’ਚ ਲੁਕਿਆ ਸੀ ਪਰ ਤੁਹਾਡੇ ਸਿਪਾਹੀਆਂ ਨੇ ਦੇਖ ਲਿਆ ਅਤੇ ਮੇਰੀ ਇਹ ਹਾਲਤ ਕਰ ਦਿੱਤੀ’’ ਉਸਨੇ ਕੁਝ ਰੁਕ ਕੇ ਕਿਹਾ, ‘‘ਤੁਸੀਂ ਪਿਛਲੇ ਸਾਲ ਮੇਰੇ ਵੱਡੇ ਭਰਾ ਨੂੰ ਸਿਰਫ ਸ਼ੱਕ ਕਾਰਨ ਫਾਂਸੀ ਦੀ ਸਜ਼ਾ ਦੇ ਦਿੱਤੀ ਸੀ ਅਤੇ ਉਸ ਦੀ ਸੰਪੱਤੀ ਹੜੱਪ ਲਈ ਸੀ ਉਦੋਂ ਤੋਂ ਮੈਂ ਤੁਹਾਡੀ ਜਾਨ ਦੇ ਪਿੱਛੇ ਪਿਆ ਸੀ ਮੈਨੂੰ ਮੁਆਫ ਕਰੋ’’ ਮਿਥਿਲਾ ਨਰੇਸ਼ ਨੇ ਉਸਨੂੰ ਮੁਆਫ ਕਰਦੇ ਹੋਏ ਆਪਣਾ ਦਰਬਾਰੀ ਬਣਾ ਲਿਆ ਸੰਤ ਨੇ ਕਿਹਾ,
‘‘ਮਹਾਰਾਜ, ਤੁਹਾਡੇ ਤਿੰਨੇ ਸਵਾਲਾਂ ਦਾ ਜਵਾਬ ਵਾਪਰੀ ਇਸ ਘਟਨਾ ਤੋਂ ਹੀ ਮਿਲ ਗਿਆ ਜਦੋਂ ਤੁਸੀਂ ਮੇਰੇ ਕੋਲ ਆਏ ਸੀ, ਉਹ ਸਭ ਤੋਂ ਉੱਤਮ ਸਮਾਂ ਸੀ ਉਸ ਸਮੇਂ ਮੈਂ ਹੀ ਸਭ ਤੋਂ ਮਹੱਤਵਪੂਰਨ ਵਿਅਕਤੀ ਸੀ ਕਿਉਂਕਿ ਜੇਕਰ ਤੁਸੀਂ ਮੇਰੇ ਕੋਲ ਨਾ ਰੁਕਦੇ ਅਤੇ ਇੱਥੋਂ ਚਲੇ ਜਾਂਦੇ ਤਾਂ ਇਹ ਵਿਅਕਤੀ ਤੁਹਾਡੀ ਜਾਨ ਲੈ ਲੈਂਦਾ ਸੱਚਾ ਕੰਮ ਹੀ ਸਭ ਤੋਂ ਅਹਿਮ ਹੈ, ਕਿਉਂਕਿ ਜ਼ਖਮੀ ਦੀ ਰੱਖਿਆ ਅਤੇ ਮੱਦਦ ਕਰਕੇ ਆਪਣੇ ਪੁਰਾਣੇ ਦੁਸ਼ਮਣ ਨੂੰ ਵੀ ਦੋਸਤ ਬਣਾ ਲਿਆ’’ ਸੰਤ ਦੇ ਜਵਾਬ ਨਾਲ ਰਾਜਾ ਬਹੁਤ ਖੁਸ਼ ਹੋਇਆ ਉਸ ਨੇ ਪੈਰ ਛੂੰਹਦੇ ਹੋਏ ਵਾਪਸ ਜਾਣ ਦੀ ਆਗਿਆ ਮੰਗੀ ਤਾਂ ਉਨ੍ਹਾਂ ਨੇ ਆਗਿਆ ਦਿੰਦੇ ਹੋਏ ਕਿਹਾ, ‘‘ਮਹਾਰਾਜ! ਹਮੇਸ਼ਾ ਯਾਦ ਰੱਖੋ, ਸਭ ਤੋਂ ਲਾਭਦਾਇਕ ਸਮਾਂ ਵਰਤਮਾਨ ਹੀ ਹੁੰਦਾ ਹੈ ਅਤੇ ਸਭ ਤੋਂ ਮਹੱਤਵਪੂਰਨ ਵਿਅਕਤੀ ਉਹੀ ਹੁੰਦਾ ਹੈ ਜੋ ਤੁਹਾਡੇ ਸਾਹਮਣੇ ਖੜ੍ਹਾ ਹੁੰਦਾ ਹੈ, ਇਸ ਲਈ ਸਮੇਂ ਨੂੰ ਗੁਆਉਣਾ ਨਹੀਂ ਚਾਹੀਦਾ’’ -ਆਨੰਦ ਕੁਮਾਰ ਅਨੰਤ

































































