Vegetables

ਸਬਜ਼ੀਆਂ ਦੇ ਲਈ ਸਿਰਦਰਦ ਹੈ ਇਹ ‘ਪਾਲ਼ਾ’ Vegetables

ਠੰਢ ਵਧਣ ਨਾਲ ਜਿੱਥੇ ਆਮ ਲੋਕਾਂ ਦਾ ਜੀਵਨ ਪ੍ਰਭਾਵਿਤ ਹੋਣਾ ਸ਼ੁਰੂ ਹੋ ਗਿਆ ਹੈ, ਉੱਥੇ ਮੌਸਮ ਦਾ ਅਸਰ ਸਬਜ਼ੀਆਂ ਅਤੇ ਹੋਰ ਫਸਲਾਂ ’ਤੇ ਵੀ ਦੇਖਿਆ ਜਾ ਰਿਹਾ ਹੈ ਠੰਢ ਅਤੇ ਪਾਲ਼ੇ ਦੇ ਮੌਸਮ ਨੂੰ ਲੈ ਕੇ ਖੇਤੀ ਵਿਗਿਆਨੀਆਂ ਨੇ ਕਿਸਾਨਾਂ ਨੂੰ ਸੁਚੇਤ ਕੀਤਾ ਹੈ ਕਿ ਮੌਸਮ ਦੇ ਬਦਲਦੇ ਮਿਜ਼ਾਜ ’ਚ ਠੰਢ ਅਤੇ ਪਾਲ਼ੇ ਦੇ ਅਸਰ ਨਾਲ ਸਬਜ਼ੀਆਂ ਅਤੇ ਹੋਰ ਫਲਦਾਰ ਪੌਦਿਆਂ ਦੀ ਗ੍ਰੋਥ ਅਤੇ ਫਲਾਂ ’ਤੇ ਅਸਰ ਪੈ ਸਕਦਾ ਹੈ। ਸੀਨੀਅਰ ਖੇਤੀ ਵਿਗਿਆਨੀ ਡਾ. ਸੀਬੀ ਸਿੰਘ ਅਨੁਸਾਰ, ਸਬਜ਼ੀਆਂ ਅਤੇ ਹੋਰ ਫਸਲਾਂ ਲਈ ਧੁੱਪ ਜ਼ਰੂਰੀ ਹੁੰਦੀ ਹੈ ਪਰ ਧੁੰਦ ਅਤੇ ਕੋਹਰੇ ’ਚ ਧੁੱਪ ਨਾ ਹੋਣ ਦਾ ਬੁਰਾ ਅਸਰ ਸਬਜ਼ੀ ਵਰਗੀਆਂ ਫਸਲਾਂ ’ਤੇ ਜ਼ਿਆਦਾ ਪੈਂਦਾ ਹੈ।

ਸਰਦੀ ਦੇ ਮੌਸਮ ’ਚ ਕੋਹਰੇ ਅਤੇ ਪਾਲ਼ੇ ਨਾਲ ਖਾਸ ਕਰਕੇ ਆਲੂ, ਟਮਾਟਰ, ਮਟਰ, ਘੀਆ ਜਾਂ ਤੋਰੀ ਆਦਿ ਦੀਆਂ ਫਸਲਾਂ ’ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਉਨ੍ਹਾਂ ਦੱਸਿਆ ਕਿ ਟਮਾਟਰ, ਮਿਰਚ, ਮਟਰ, ਬੈਂਗਣ ਆਦਿ ਸਬਜ਼ੀਆਂ ਤੋਂ ਇਲਾਵਾ ਪਪੀਤੇ ਦੇ ਬੂਟਿਆਂ ਅਤੇ ਮਟਰ ਆਦਿ ਦਾ ਸਭ ਤੋਂ ਵੱੱਧ 80 ਤੋਂ 90 ਪ੍ਰਤੀਸ਼ਤ ਤੱਕ ਨੁਕਸਾਨ ਦੀ ਸੰਭਾਵਨਾ ਰਹਿੰਦੀ ਹੈ ਦਰਅਸਲ, ਸਰਦੀ ਦੇ ਮੌਸਮ ’ਚ ਪਾਲ਼ਾ ਦੋ ਤਰ੍ਹਾਂ ਦਾ ਹੁੰਦਾ ਹੈ ਉਨ੍ਹਾਂ ਦੱਸਿਆ ਕਿ ਪਹਿਲਾ ਐਡਵੈਕਟਿਵ ਅਤੇ ਦੂਜਾ ਰੈਡੀਏਟਿਵ ਅਰਥਾਤ ਵਿਕਿਰਨ ਅਧਾਰਿਤ ਐਡਵੈਕਟਿਵ ਪਾਲ਼ਾ ਉਦੋਂ ਪੈਂਦਾ ਹੈ ਜਦੋਂ ਠੰਢੀਆਂ ਹਵਾਵਾਂ ਚੱਲਦੀਆਂ ਹਨ ਅਜਿਹੀ ਹਵਾ ਦੀ ਪਰਤ ਇੱਕ ਡੇਢ ਕਿਲੋਮੀਟਰ ਤੱਕ ਹੋ ਸਕਦੀ ਹੈ ਇਸ ਅਵਸਥਾ ’ਚ ਅਸਮਾਨ ਖੁੱਲ੍ਹਾ ਹੋਵੇ ਜਾਂ ਬੱਦਲ ਹੋਣ, ਦੋਵੇਂ ਹਾਲਾਤਾਂ ’ਚ ਐਡਵੈਕਟਿਵ ਪਾਲ਼ਾ ਪੈ ਸਕਦਾ ਹੈ।

ਸ਼ਾਂਤ ਹਵਾ ਦੇ ਦਿਨ ਪੈਂਦਾ ਹੈ ਪਾਲ਼ਾ:

ਡਾ. ਸੀਬੀ ਸਿੰਘ ਨੇ ਦੱਸਿਆ ਕਿ ਜਦੋਂ ਅਸਮਾਨ ਬਿਲਕੁਲ ਸਾਫ ਹੋੋਵੇ ਅਤੇ ਹਵਾ ਸ਼ਾਂਤ ਹੋਵੇ, ਉਦੋਂ ਰੈਡੀਏਟਿਵ ਪ੍ਰਕਾਰ ਦਾ ਪਾਲ਼ਾ ਡਿੱਗਦਾ ਹੈ ਜਿਸ ਰਾਤ ਪਾਲ਼ਾ ਪੈਣ ਦੀ ਸੰਭਾਵਨਾ ਪ੍ਰਗਟ ਕੀਤੀ ਜਾਂਦੀ ਹੈ, ਉਸ ਰਾਤ ਬੱਦਲ ਧਰਤੀ ਦੇ ਕੰਬਲ ਵਾਂਗ ਕੰਮ ਕਰਦੇ ਹਨ ਜੋ ਜ਼ਮੀਨ ਤੋਂ ਉੱਪਰ ਉੱਠਣ ਵਾਲੇ ਤਾਪ ਨੂੰ ਰੋਕ ਲੈਂਦੇ ਹਨ ਅਜਿਹੇ ’ਚ ਵਗਦੀਆਂ ਹਵਾਵਾਂ ਇਸ ਰੋਕੀ ਗਈ ਹਵਾ ਨਾਲ ਮਿਲ-ਜੁਲ ਕੇ ਤਾਪਮਾਨ ਇੱਕ ਬਰਾਬਰ ਕਰ ਦਿੰਦੀਆਂ ਹਨ ਸ਼ਾਂਤ ਹਵਾਵਾਂ ਰੈਡੀਏਸ਼ਨ ਗਰਮੀ ਨੂੰ ਧਰਤੀ ਤੋਂ ਪੁਲਾੜ ’ਚ ਜਾਣ ਤੋਂ ਰੋਕ ਦਿੰਦੀਆਂ ਹਨ ਅਜਿਹੇ ’ਚ ਹਵਾ ਦੇ ਨਾ ਚੱਲਣ ਨਾਲ ਇੱਕ ਇਨਵਰਸ਼ਨ ਪਰਤ ਬਣ ਜਾਂਦੀ ਹੈ ਇਨਵਰਸ਼ਨ ਭਾਵ ਇੱਕ ਅਜਿਹੀ ਵਾਯੂਮੰਡਲੀ ਦਸ਼ਾ ਜੋ ਆਮ ਦਿਨਾਂ ਦੀ ਤੁਲਨਾ ’ਚ ਉਲਟੀ ਹੋਵੇ ਆਮ ਦਸ਼ਾ ’ਚ ਹਵਾ ਦਾ ਤਾਪ ਉੱਚਾਈ ਵਧਣ ਨਾਲ ਘਟਦਾ ਹੈ ਇਨਵਰਸ਼ਨ ਕਾਰਨ ਠੰਢੀ ਹਵਾ ਧਰਤੀ ਦੀ ਸਤਹਿ ਦੇ ਕੋਲ ਇਕੱਠੀ ਹੋ ਜਾਂਦੀ ਹੈ ਅਤੇ ਗਰਮ ਹਵਾ ਇਸ ਪਰਤ ਦੇ ਉੱਪਰ ਹੁੰਦੀ ਹੈ।

Also Read:  ਦੁਨੀਆਂ ਭਰ ’ਚ ਮਨਾਇਆ ਥ੍ਰੀ ਇਨ ਵਨ ਐੱਮ.ਐੱਸ.ਜੀ. ਭੰਡਾਰਾ

ਫੁੱਲ ਝੜਨ ਦੀ ਸਮੱਸਿਆ:

ਡਾ. ਸਿੰਘ ਨੇ ਦੱਸਿਆ ਕਿ ਪਾਲ਼ੇ ਦੇ ਅਸਰ ਨਾਲ ਫ਼ਲ ਮਰ ਜਾਂਦੇ ਹਨ ਅਤੇ ਫੁੱਲ ਝੜਨ ਲੱਗਦੇ ਹਨ ਪ੍ਰਭਾਵਿਤ ਫਸਲ ਦਾ ਹਰਾ ਰੰਗ ਖ਼ਤਮ ਹੋ ਜਾਂਦਾ ਹੈ ਤੇ ਪੱਤਿਆਂ ਦਾ ਰੰਗ ਮਿੱਟੀ ਦੇ ਰੰਗ ਵਰਗਾ ਦਿਸਦਾ ਹੈ ਅਜਿਹੇ ’ਚ ਬੂਟਿਆਂ ਦੇ ਪੱਤੇ ਸੜਨ ਨਾਲ ਬੈਕਟੀਰੀਆ ਦੀਆਂ ਬਿਮਾਰੀਆਂ ਦਾ ਪ੍ਰਕੋਪ ਜ਼ਿਆਦਾ ਵਧ ਜਾਂਦਾ ਹੈ ਪੱਤੇ, ਫਲ ਅਤੇ ਫੁੱਲ ਸੁੱਕ ਜਾਂਦੇ ਹਨ ਫਲ ਦੇ ਉੱਪਰ ਧੱਬੇ ਪੈ ਜਾਂਦੇ ਹਨ ਅਤੇ ਸਵਾਦ ਵੀ ਖਰਾਬ ਹੋ ਜਾਂਦਾ ਹੈ ਪਾਲੇ ਤੋਂ ਪ੍ਰਭਾਵਿਤ ਫਸਲ, ਫਲ ਤੇ ਸਬਜ਼ੀਆਂ ’ਚ ਕੀੜਿਆਂ ਦਾ ਪ੍ਰਕੋਪ ਵੀ ਵਧ ਜਾਂਦਾ ਹੈ ਫਲਦਾਰ ਬੂਟੇ ਪਪੀਤਾ, ਅੰਬ ਆਦਿ ’ਚ ਇਸ ਦਾ ਅਸਰ ਜ਼ਿਆਦਾ ਪਾਇਆ ਗਿਆ ਹੈ ਸਰਦੀ ਵਾਲੇ ਬੂਟੇ 2 ਡਿਗਰੀ ਸੈਂਟੀਗ੍ਰੇਡ ਤੱਕ ਦਾ ਤਾਪਮਾਨ ਸਹਿਣ ’ਚ ਸਮਰੱਥ ਹੁੰਦੇ ਹਨ।

ਇੰਜ ਕਰੋ ਬਚਾਅ:

ਡਾ. ਸੀਬੀ ਸਿੰਘ ਨੇ ਦੱਸਿਆ ਕਿ ਪਾਲ਼ੇ ਤੋਂ ਫਸਲਾਂ ਦੀ ਸੁਰੱਖਿਆ ਲਈ ਜਿਸ ਰਾਤ ਪਾਲ਼ਾ ਪੈਣ ਦੀ ਸੰਭਾਵਨਾ ਹੋਵੇ ਉਸ ਰਾਤ 12 ਤੋਂ 2 ਵਜੇ ਦੇ ਆਸ-ਪਾਸ ਖੇਤ ਦੀ ਉੱਤਰੀ ਪੱਛਮੀ ਦਿਸ਼ਾ ਤੋਂ ਆਉਣ ਵਾਲੀ ਠੰਢੀ ਹਵਾ ਦੀ ਦਿਸ਼ਾ ’ਚ ਖੇਤਾਂ ਦੇ ਕਿਨਾਰੇ ’ਤੇ ਬੀਜੀ ਹੋਈ ਫਸਲ ਦੇ ਆਸ-ਪਾਸ, ਵੱਟਾਂ ’ਤੇ ਰਾਤ ਨੂੰ ਕੂੜਾ-ਕਚਰਾ ਜਾਂ ਹੋਰ ਫਾਲਤੂ ਘਾਹ-ਫੂਸ ਸਾੜ ਕੇ ਧੂੰਆਂ ਕਰਨਾ ਚਾਹੀਦਾ ਹੈ, ਤਾਂ ਕਿ ਖੇਤ ’ਚ ਧੂੰਆਂ ਹੋ ਜਾਵੇ ਅਤੇ ਵਾਤਾਵਰਨ ’ਚ ਗਰਮੀ ਆ ਜਾਵੇ ਸਬਜ਼ੀਆਂ ਦੀਆਂ ਫਸਲਾਂ ਨੂੰ ਕੋਹਰੇ ਅਤੇ ਪਾਲੇ ਤੋਂ ਬਚਾਅ ਲਈ ਨਿਯਮਤ ਸਿੰਚਾਈ ਕਰਦੇ ਰਹੋ ਇਸਦੇ ਨਾਲ ਹੀ ਕਿਸਾਨ ਖੇਤੀ ਮਾਹਿਰਾਂ ਤੋਂ ਸਲਾਹ ਜ਼ਰੂਰ ਲੈਂਦੇ ਰਹਿਣ।