ਅਰਥਸ਼ਾਸਤਰੀ ਬਣ ਕੇ ਸੰਵਾਰੋ ਕਰੀਅਰ economist
ਅਰਥਸ਼ਾਸਤਰ ਸਿਰਫ ਧਨ ਅਤੇ ਵਸੀਲਿਆਂ ਦਾ ਅਧਿਐਨ ਨਹੀਂ ਹੈ, ਇਹ ਸਮਾਜ ਦੇ ਵਿਕਾਸ, ਬਜ਼ਾਰਾਂ ਦੇ ਸੰਚਾਲਨ ਅਤੇ ਜਨਤਕ ਨੀਤੀਆਂ ਦੇ ਪ੍ਰਭਾਵ ਨੂੰ ਸਮਝਣ ਦੀ ਕਲਾ ਅਤੇ ਵਿਗਿਆਨ ਹੈ ਇੱਕ ਇਕਾੱਨਮਿਸਟ ਦਾ ਕੰਮ ਸੰਸਾਰਿਕ ਅਰਥਵਿਵਸਥਾ, ਵਪਾਰ, ਰੁਜ਼ਗਾਰ, ਸਿੱਕਾ-ਪ੍ਰਸਾਰ ਅਤੇ ਸਮਾਜਿਕ ਵਿਕਾਸ ਨਾਲ ਜੁੜੇ ਕਈ ਪਹਿਲੂਆਂ ਦਾ ਵਿਸ਼ਲੇਸ਼ਣ ਕਰਨਾ ਹੁੰਦਾ ਹੈ ਜੇਕਰ ਤੁਸੀਂ ਗਣਿਤ, ਵਿਸ਼ਲੇਸ਼ਣ ਅਤੇ ਸਮੱਸਿਆ ਹੱਲ ’ਚ ਰੁਚੀ ਰੱਖਦੇ ਹੋ ਅਤੇ ਆਰਥਿਕ ਅਤੇ ਸਮਾਜਿਕ ਤਬਦੀਲੀ ’ਚ ਯੋਗਦਾਨ ਦੇਣਾ ਚਾਹੁੰਦੇ ਹੋ, ਤਾਂ ਅਰਥਸ਼ਾਸਤਰੀ ਦੇ ਰੂਪ ’ਚ ਕਰੀਅਰ ਤੁਹਾਡੇ ਲਈ ਆਦਰਸ਼ ਹੋ ਸਕਦਾ ਹੈ
Table of Contents
ਵਿੱਦਿਅਕ ਯੋਗਤਾ:
ਬੈਚੁਲਰ ਡਿਗਰੀ:
ਅਰਥਸ਼ਾਸਤਰ ’ਚ ਡਿਗਰੀ ਪਹਿਲਾ ਕਦਮ ਹੈ ਕੁਝ ਯੂਨੀਵਰਸਿਟੀਆਂ ਗਣਿਤ ਅਤੇ ਵਿੱਤੀ ਲੇਖਾਂਕਣ ਵਰਗੇ ਵਿਸ਼ਿਆਂ ’ਤੇ ਧਿਆਨ ਕੇਂਦਰਿਤ ਕਰਦੇ ਹਨ
ਪੋਸਟਗ੍ਰੈਜੂਏਟ ਡਿਗਰੀ:

ਡਾਕਟਰੇਟ:
ਜੇਕਰ ਤੁਸੀਂ ਸਿੱਖਿਆ ਜਾਂ ਡੂੰਘੀ ਖੋਜ ’ਚ ਜਾਣਾ ਚਾਹੁੰਦੇ ਹੋ, ਤਾਂ ਪੀਐੱਚਡੀ ਇਨ ਇਕਾੱਨਮਿਕਸ ਦਾ ਵਿਕਲਪ ਚੁਣ ਸਕਦੇ ਹੋ
ਜ਼ਰੂਰੀ ਹੁਨਰ:
ਗਣਿਤ ਅਤੇ ਅੰਕੜੇ ਦਾ ਗਿਆਨ:
ਡਾਟੇ ਦਾ ਵਿਸ਼ਲੇਸ਼ਣ ਕਰਨ ਲਈ ਮਜ਼ਬੂਤ ਗਣਿਤੀ ਹੁਨਰ ਹੋਣਾ ਚਾਹੀਦਾ ਹੈ
ਸਮੱਸਿਆ-ਹੱਲ ਸਮਰੱਥਾ:
ਜਟਿਲ ਆਰਥਿਕ ਸਮੱਸਿਆਵਾਂ ਦਾ ਹੱਲ ਲੱਭਣ ਦੀ ਯੋਗਤਾ
ਕਮਿਊਨੀਕੇਸ਼ਨ ਸਕਿੱਲ:
ਨੀਤੀਆਂ ਅਤੇ ਵਿਚਾਰਾਂ ਨੂੰ ਪ੍ਰਭਾਵੀ ਢੰਗ ਨਾਲ ਪੇਸ਼ ਕਰਨਾ
ਟੈਕਨੀਕਲ ਸਕਿੱਲ:
ਐੱਮਐੱਸ-ਐਕਸਲ, ਆਰ ਪਾਇਥਨ ਅਤੇ ਸਟਾਟਾ ਵਰਗੇ ਡਾਟਾ ਐਨਾਲਿਸਿਸ ਟੂਲਸ ਦੀ ਜਾਣਕਾਰੀ
ਇੰਟਰਨਸ਼ਿਪ ਅਤੇ ਤਜ਼ਰਬਾ:
ਵਿੱਦਿਅਕ ਯਾਤਰਾ ਦੌਰਾਨ ਇੰਟਰਨਸ਼ਿਪ ਕਰਨ ਨਾਲ ਅਸਲ ਜੀਵਨ ਦੀਆਂ ਆਰਥਿਕ ਸਮੱਸਿਆਵਾਂ ਨੂੰ ਸਮਝਣ ਦਾ ਤਜ਼ਰਬਾ ਮਿਲਦਾ ਹੈ ਸਰਕਾਰੀ ਸੰਸਥਾਨਾਂ, ਥਿੰਕ ਟੈਂਕ ਜਾਂ ਨਿੱਜੀ ਫਰਮਾਂ ਦੇ ਨਾਲ ਕੰਮ ਕਰਨ ਨਾਲ ਹੁਨਰ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ
ਇਕਾੱਨਮਿਸਟ ਦੇ ਕੰਮ ਦਾ ਖੇਤਰ
ਇਕਾੱਨਮਿਸਟ ਦੇ ਕੰਮ ਦਾ ਖੇਤਰ ਬੇਹੱਦ ਵਿਆਪਕ ਅਤੇ ਵਿਭਿੰਨਤਾਪੂਰਨ ਹੁੰਦਾ ਹੈ ਅਰਥਸ਼ਾਸਤਰੀਆਂ ਦਾ ਮੁੱਖ ਕੰਮ ਸਮਾਜ, ਸਰਕਾਰ ਅਤੇ ਨਿੱਜੀ ਖੇਤਰ ਲਈ ਆਰਥਿਕ ਫੈਸਲਿਆਂ ਨੂੰ ਸਮਝਣਾ ਅਤੇ ਉਨ੍ਹਾਂ ਦਾ ਵਿਸ਼ਲੇਸ਼ਣ ਕਰਨਾ ਹੈ ਉਹ ਆਰਥਿਕ ਨੀਤੀਆਂ ਬਣਾਉਣ, ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਅਤੇ ਸਮਾਜ ਦੀਆਂ ਆਰਥਿਕ ਸਮੱਸਿਆਵਾਂ ਨੂੰ ਹੱਲ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ
ਸਰਕਾਰੀ ਨੀਤੀਆਂ ਦਾ ਨਿਰਮਾਣ ਅਤੇ ਵਿਸ਼ਲੇਸ਼ਣ:
ਇਕਾੱਨਮਿਸਟ ਸਰਕਾਰੀ ਸੰਸਥਾਵਾਂ ਨਾਲ ਮਿਲ ਕੇ ਆਰਥਿਕ ਯੋਜਨਾਵਾਂ ਅਤੇ ਨੀਤੀਆਂ ਦਾ ਨਿਰਮਾਣ ਕਰਦੇ ਹਨ ਉਨ੍ਹਾਂ ਦਾ ਕੰਮ ਇਹ ਤੈਅ ਕਰਨਾ ਹੈ ਕਿ ਜਨਤਕ ਯੋਜਨਾਵਾਂ ਆਰਥਿਕ ਤੌਰ ’ਤੇ ਵਿਵਹਾਰਿਕ ਅਤੇ ਸਮਾਜ ਲਈ ਫਾਇਦੇਮੰਦ ਹੋਣ ਨੀਤੀ ਕਮਿਸ਼ਨ, ਭਾਰਤੀ ਰਿਜ਼ਰਵ ਬੈਂਕ, ਅਤੇ ਵਿੱਤ ਮੰਤਰਾਲੇ ਵਰਗੇ ਸੰਗਠਨਾਂ ’ਚ ਉਨ੍ਹਾਂ ਦੀਆਂ ਸੇਵਾਵਾਂ ਜ਼ਰੂਰੀ ਹੁੰਦੀਆਂ ਹਨ
ਸੰਸਾਰਿਕ ਅਤੇ ਰਾਸ਼ਟਰੀ ਅਰਥਵਿਵਸਥਾਵਾਂ ਦਾ ਅਧਿਐਨ:
ਇਕਾਨਾੱਮਿਸਟ ਸੰਸਾਰਿਕ ਅਤੇ ਰਾਸ਼ਟਰੀ ਅਰਥਵਿਵਸਥਾਵਾਂ ਦੇ ਵਿਕਾਸ, ਵਪਾਰ ਅਤੇ ਆਰਥਿਕ ਅਸੰਤੁਲਨ ਦਾ ਵਿਸ਼ਲ਼ੇਸ਼ਣ ਕਰਦੇ ਹਨ ਉਹ ਵਿਸ਼ਵ ਬੈਂਕ, ਆਈਐੱਮਐੱਫ ਅਤੇ ਡਬਲਯੂਟੀਓ ਵਰਗੇ ਸੰਗਠਨਾਂ ’ਚ ਕੰਮ ਕਰਕੇ ਅੰਤਰ-ਰਾਸ਼ਟਰੀ ਵਪਾਰ ਅਤੇ ਵਿੱਤੀ ਬਜ਼ਾਰਾਂ ਨੂੰ ਸਥਿਰ ਬਣਾਉਣ ’ਚ ਯੋਗਦਾਨ ਕਰਦੇ ਹਨ
ਵਿੱਤੀ ਅਤੇ ਵਪਾਰਕ ਵਿਸ਼ਲ਼ੇਸ਼ਣ:
ਕਾਰਪੋਰੇਟ ਸੈਕਟਰ ’ਚ ਇਕਾੱਨਾਮਿਸਟ ਵਪਾਰ ਦੀ ਲਾਗਤ, ਉਤਪਾਦਨ ਅਤੇ ਬਾਜਾਰ ਰੁਝਾਨਾਂ ਦਾ ਵਿਸ਼ਲੇਸ਼ਣ ਕਰਦੇ ਹਨ ਉਹ ਕੰਪਨੀਆਂ ਨੂੰ ਇਹ ਸਮਝਣ ’ਚ ਮੱਦਦ ਕਰਦੇ ਹਨ ਕਿ ਬਾਜਾਰ ’ਚ ਕਿਵੇਂ ਮੁਕਾਬਲਾ ਕਰਨਾ ਹੈ ਅਤੇ ਮੁਨਾਫਾ ਵਧਾਉਣਾ ਹੈ
ਵਿੱਦਿਅਕ ਖੇਤਰ ਅਤੇ ਖੋਜ:
ਇਕਾੱਨਾਮਿਸਟ ਯੂਨੀਵਰਸਿਟੀਆਂ ਅਤੇ ਥਿੰਕ ਟੈਂਕ ’ਚ ਖੋਜ ਅਤੇ ਅਧਿਆਪਨ ਕੰਮ ਕਰਦੇ ਹਨ ਉਹ ਨਵੇਂ ਆਰਥਿਕ ਸਿਧਾਂਤ ਵਿਕਸਤ ਕਰਨ ਅਤੇ ਜਨਤਕ ਨੀਤੀ ’ਚ ਯੋਗਦਾਨ ਦੇਣ ਲਈ ਰਿਸਰਚ ਪੇਪਰ ਪ੍ਰਕਾਸ਼ਿਤ ਕਰਦੇ ਹਨ
ਡਾਟਾ ਐਨਾਲਸਿਸ ਅਤੇ ਭਵਿੱਖਬਾਣੀ:
ਇਕਾਨਾਮਿਸਟ ਆਰਥਿਕ ਡਾਟੇ ਦਾ ਵਿਸ਼ਲੇਸ਼ਣ ਕਰਕੇ ਭਵਿੱਖ ਦੀਆਂ ਸੰਭਾਵਨਾਵਾਂ ਦੀ ਭਵਿੱਖਬਾਣੀ ਲਗਾਉਂਦੇ ਹਨ ਉਹ ਬੇਰੁਜ਼ਗਾਰੀ, ਸਿੱਕਾ-ਪ੍ਰਸਾਰ ਅਤੇ ਵਿਕਾਸ ਦਰ ਵਰਗੀਆਂ ਚੀਜ਼ਾਂ ਦਾ ਅਨੁਮਾਨ ਲਗਾ ਕੇ ਸਰਕਾਰ ਅਤੇ ਉਦਯੋਗਾਂ ਨੂੰ ਸਹੀ ਦਿਸ਼ਾ ’ਚ ਫੈਸਲਾ ਲੈਣ ’ਚ ਮੱਦਦ ਕਰਦੇ ਹਨ
ਥਿੰਕ ਟੈਂਕ ਅਤੇ ਐਨਜੀਓ ’ਚ ਯੋਗਦਾਨ:
ਸਮਾਜਿਕ ਅਤੇ ਆਰਥਿਕ ਸਮੱਸਿਆਵਾਂ ਦਾ ਹੱਲ ਕਰਨ ਲਈ ਇਕਾੱਨਾਮਿਸਟ ਥਿੰਕ ਟੈਂਕ ਅਤੇ ਗੈਰ-ਸਰਕਾਰੀ ਸੰਗਠਨਾਂ ’ਚ ਕੰਮ ਕਰਦੇ ਹਨ ਉਹ ਗਰੀਬੀ ਹਟਾਉਣ, ਸਿੱਖਿਆ ਅਤੇ ਸਿਹਤ ਵਰਗੇ ਮੁੱਦਿਆਂ ’ਤੇ ਨੀਤੀ ਨਿਰਮਾਣ ’ਚ ਮਦਦ ਕਰਦੇ ਹਨ
ਬਾਜ਼ਾਰ ਅਤੇ ਨਿਵੇਸ਼ ਪ੍ਰਬੰਧ:
ਵਿੱਤੀ ਬਾਜ਼ਾਰ ਅਤੇ ਨਿਵੇਸ਼ ਖੇਤਰਾਂ ’ਚ ਇਕਾੱਨਮਿਸਟ ਸ਼ੇਅਰ ਬਾਜ਼ਾਰ, ਕ੍ਰਿਪਟੋ ਕਰੰਸੀ ਅਤੇ ਹੋਰ ਸੰਪੱਤੀਆਂ ਦਾ ਵਿਸ਼ਲ਼ੇਸ਼ਣ ਕਰਕੇ ਨਿਵੇਸ਼ਕਾਂ ਨੂੰ ਮਾਰਗਦਰਸ਼ਨ ਦਿੰਦੇ ਹਨ
ਭਵਿੱਖ ਦੀਆਂ ਸੰਭਾਵਨਾਵਾਂ:
ਆਰਥਿਕ ਜਗਤ ਲਗਾਤਾਰ ਬਦਲ ਰਿਹਾ ਹੈ, ਜਿਸ ਨਾਲ ਇਕਾੱਨਮਿਸਟ ਲਈ ਨਵੀਆਂ ਸੰਭਾਵਨਾਵਾਂ ਖੁੱਲ੍ਹ ਰਹੀਆਂ ਹਨ ਜਿਵੇਂ-ਜਿਵੇਂ ਤਕਨੀਕੀ ਅਤੇ ਸਮਾਜਿਕ ਮੁੱਦੇ ਅਰਥਵਿਵਸਥਾ ਨੂੰ ਪ੍ਰਭਾਵਿਤ ਕਰ ਰਹੇ ਹਨ, ਵਿਸ਼ਲੇਸ਼ਣ ਅਤੇ ਹੱਲ ਲੱਭਣ ਵਾਲੇ ਪੇਸ਼ੇਵਰਾਂ ਦੀ ਮੰਗ ਵਧ ਰਹੀ ਹੈ ਡਾਟਾ ਸਾਇੰਸ, ਆਰਟੀਫੀਸ਼ੀਅਲ ਜਵੈਲਰੀ ਅਤੇ ਮਸ਼ੀਨ ਲਰਨਿੰਗ ਦੇ ਨਾਲ ਅਰਥਸ਼ਾਸਤਰ ਦਾ ਹੱਲ ਭਵਿੱਖ ’ਚ ਕਰੀਅਰ ਦੀਆਂ ਸੰਭਾਵਨਾਵਾਂ ਨੂੰ ਹੋਰ ਵਿਆਪਕ ਬਣਾ ਦੇਵੇਗਾ
ਵਿੱਦਿਅਕ ਸੰਸਥਾਨ:
- ਦਿੱਲੀ ਸਕੂਲ ਆੱਫ ਇਕਾੱਨਮਿਕਸ, ਦਿੱਲੀ ਯੂਨੀਵਰਸਿਟੀ
- ਇੰਡੀਅਨ ਸਟੇਟਸਟਿੱਕਲ ਇੰਸਟੀਚਿਊਟ, ਕੋਲਕਾਤਾ
- ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਅਲੀਗੜ੍ਹ
- ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ
- ਗਵਰਨਮੈਂਟ ਕਾਲਜ ਆੱਫ ਇਕਾੱਨਮਿਕਸ, ਪੂਨੇ
- ਬਨਾਰਸ ਹਿੰਦੂ ਯੂਨੀਵਰਸਿਟੀ, ਵਾਰਾਣਸੀ
- ਖਨਊ ਯੂਨੀਵਰਸਿਟੀ, ਲਖਨਊ
































































