ਬਜੁਰਗ ਅਵਸਥਾ ਦਾ ਨੌਜਵਾਨ ਐਥਲੀਟ : ਗੁਰੂ ਪ੍ਰੇਰਨਾ ਨਾਲ ਵਡੇਰੀ ਉਮਰ ’ਚ ਜਾਗੀ ਐਥਲੀਟ ਬਣਨ ਦੀ ਇੱਛਾ -Veteran athlete Ilam Chand Insan
Table of Contents
ਅੰਤਰਰਾਸ਼ਟਰੀ ਦਿੱਲੀ ਹਾੱਫ ਮੈਰਾਥਨ ’ਚ ਵੀ ਝਟਕਿਆ ਸੋਨ, ਹੁਣ ਤੱਕ 538 ਸੋਨ ਜਿੱਤੇ
ਕਦੇ ਦੋ ਕਦਮ ਤੁਰਦੇ ਹੀ ਸਾਹ ਫੁੱਲਣ ਲੱਗਦਾ ਸੀ, ਦਮ ਉੱਖੜ ਜਾਂਦਾ ਸੀ, ਵਡੇਰੀ ਉਮਰ ਆਈ ਤਾਂ ਸਰੀਰ ’ਚ ਨਵੀਂ ਊਰਜਾ, ਨਵੀਂ ਫੁਰਤੀ ਦਾ ਸੰਚਾਰ ਹੋਇਆ ਹੁਣ ਉਹੀ ਕਦਮ ਐਨੀ ਤੇਜ਼ੀ ਨਾਲ ਚੱਲਦੇ ਹਨ ਕਿ ਵੱਡੇ-ਵੱਡੇ ਐਥਲੀਟ ਵੀ ਪਿੱਛੇ ਰਹਿ ਜਾਂਦੇ ਹਨ ਜੀ ਹਾਂ, ਇੱਥੇ ਗੱਲ ਹੋ ਰਹੀ ਹੈ ਉਮਰ ਦਾ ਸੈਂਕੜਾ ਲਗਾਉਣ ਦੇ ਕਰੀਬ ਪਹੁੰਚ ਚੁੱਕੇ 94 ਸਾਲ ਦੇ ਇਲਮ ਚੰਦ ਇੰਸਾਂ ਦੀ, ਜਿਨ੍ਹਾਂ ਨੇ ਹਾਲ ਹੀ ’ਚ ਦਿੱਲੀ ’ਚ ਹੋਈ ਤਿੰਨ ਕਿੱਲੋਮੀਟਰ ਮੈਰਾਥਨ ਦੌੜ 30 ਮਿੰਟਾਂ ’ਚ ਪੂਰੀ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ
ਜਦੋਂ ਉਹ ਦੌੜਦੇ ਹਨ ਤਾਂ ਚੀਤੇ ਦੀ ਤਰ੍ਹਾਂ ਪ੍ਰਤੀਤ ਹੁੰਦੇ ਹਨ ਗਜ਼ਬ ਗੱਲ ਤਾਂ ਇਹ ਹੈ ਕਿ ਇਲਮ ਚੰਦ ਇੰਸਾਂ ਨੇ ਕਰੀਬ 68 ਸਾਲ ਦੀ ਉਮਰ ’ਚ ਖੇਡਣਾ ਸ਼ੁਰੂੁ ਕੀਤਾ ਅਤੇ ਇੱਕ ਤੋਂ ਬਾਅਦ ਇੱਕ ਨਵੇਂ ਰਿਕਾਰਡ ਬਣਾਉਂਦੇ ਹੋਏ ਯੋਗ, ਮੈਰਾਥਨ ਸਮੇਤ ਕਈ ਹੋਰ ਖੇਡ ਮੁਕਾਬਲਿਆਂ ’ਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੱਕ ’ਤੇ ਹੁਣ ਤੱਕ 538 ਤਗਮੇ ਹਾਸਲ ਕੀਤੇ ਹਨ
ਦਰਅਸਲ, ਬੀਤੀ 12 ਅਕਤੂਬਰ ਨੂੰ ਦਿੱਲੀ ’ਚ ਤਿੰਨ ਕਿਲੋਮੀਟਰ ਦੌੜ ਮੁਕਾਬਲਾ ਹੋਇਆ ਜਿਸ ’ਚ 94 ਸਾਲ ਦੇ ਐਥਲੀਟ ਇਲਮ ਚੰਦ ਇੰਸਾਂ ਨੇ ਇਸ ਦੌੜ ਨੂੰ 30 ਮਿੰਟਾਂ ’ਚ ਪੂਰਾ ਕਰਕੇ ਪਹਿਲਾ ਸਥਾਨ ਪਾਇਆ ਇਸ ਮੁਕਾਬਲੇ ’ਚ ਕਰੀਬ ਦੋ ਹਜ਼ਾਰ ਸੀਨੀਅਰ ਸਿਟੀਜ਼ ਐਥਲੀਟਾਂ ਨੇ ਹਿੱਸਾ ਲਿਆ ਸੀ ਪ੍ਰਬੰਧਕਾਂ ਨੇ ਇਲਮ ਚੰਦ ਇੰਸਾਂ ਨੂੰ ਸੋਨ ਤਗਮਾ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ
25 ਸਾਲ ਪਹਿਲਾਂ ਪੂਜਨੀਕ ਗੁਰੂ ਜੀ ਨਾਲ ਹੋਈ ਇੱਕ ਮੁਲਾਕਾਤ ਨਾਲ ਜੀਵਨ ਨੂੰ ਮਿਲੀ ਨਵੀਂ ਰਫਤਾਰ

ਇਸ ਤੋਂ ਬਾਅਦ ਉਨ੍ਹਾਂ ਨੇ ਯੋਗ ਨੂੰ ਜੀਵਨ ਦਾ ਆਧਾਰ ਬਣਾ ਲਿਆ, ਜਿਸ ਨਾਲ ਬਿਮਾਰੀਆਂ ਤਾਂ ਖ਼ਤਮ ਹੋਈਆਂ ਹੀ, ਖੇਡਾਂ ਦੀ ਦੁਨੀਆਂ ’ਚ ਉਨ੍ਹਾਂ ਨੂੰ ਨਵੀਂ ਐਂਟਰੀ ਮਿਲ ਗਈ ਉਦੋਂ ਤੋਂ ਇਲਮ ਚੰਦ ਜਿਸ ਵੀ ਮੁਕਾਬਲੇ ’ਚ ਖੇਡਣ ਜਾਂਦੇ ਹਨ, ਉੱਥੋਂ ਤਗਮਾ ਜਿੱਤ ਕੇ ਹੀ ਵਾਪਸ ਆਉਂਦੇ ਹਨ ਉਹ ਹੁਣ ਤੱਕ 535 ਤਗਮੇ ਜਿੱਤ ਚੁੱਕੇ ਹਨ ਜਿਸ ’ਚ 113 ਅੰਤਰਰਾਸ਼ਟਰੀ, 244 ਰਾਸ਼ਟਰੀ ਅਤੇ ਹੋਰ ਜ਼ਿਲ੍ਹਾ, ਪੇੇਂਡੂ ਪੱਧਰ ’ਤੇ ਕਈ ਤਗਮੇ ਆਪਣੇ ਨਾਂਅ ਕਰ ਚੁੱਕੇ ਹਨ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਲਾਈਫ ਅਚੀਵਮੈਂਟ ਐਵਾਰਡ, ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਸਨਮਾਨ ਅਤੇ ਮਹਾਂਮਹਿਮ ਉੱਪ ਰਾਸ਼ਟਰਪਤੀ ਵੈਂਕੱਈਆਂ ਨਾਇਡੂ ਸਪੋਰਟਸਮੈਨ ਐਡਵੈਂਚਰ ’ਚ ਸਭ ਤੋਂ ਵੱਡੀ ਉਮਰ ਸਨਮਾਨ ਨਾਲ ਸਨਮਾਨੇ ਗਏ ਹਨ
ਯੋਗ ਦੀ ਸ਼ੁਰੂਆਤ ਉਨ੍ਹਾਂ ਨੇ ਸੰਨ 2000 ’ਚ ਉਦੋਂ ਕੀਤੀ, ਜਦੋਂ ਉਹ ਸ਼ੂਗਰ ਅਤੇ ਖੰਘ ਵਰਗੀਆਂ ਬਿਮਾਰੀਆਂ ਦੀ ਲੰਬੀ ਪੀੜਾ ਦੇ ਚੱਲਦਿਆਂ ਪਹਿਲੀ ਵਾਰ ਡੇਰਾ ਸੱਚਾ ਸੌਦਾ ’ਚ ਸਤਿਸੰਗ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨਾਲ ਰੂਬਰੂ ਹੋਏ ਪੂਜਨੀਕ ਗੁਰੂ ਜੀ ਨੇ ਉਸ ਦੌਰਾਨ ਕਸਰਤ ਅਤੇ ਯੋਗ ਕਰਨ ਦੀ ਸਲਾਹ ਦਿੱਤੀ ਇਸ ਤੋਂ ਬਾਅਦ ਉਨ੍ਹਾਂ ਨੇ ਯੋਗ ਨੂੰ ਜੀਵਨ ਦਾ ਆਧਾਰ ਬਣਾ ਲਿਆ, ਜਿਸ ਨਾਲ ਬਿਮਾਰੀਆਂ ਤਾਂ ਖ਼ਤਮ ਹੋਈਆਂ ਹੀ, ਨਾਲ ਹੀ ਖੇਡਾਂ ਦੀ ਦੁਨੀਆਂ ’ਚ ਉਹ ਇੱਕ ਸਿਤਾਰੇ ਦੀ ਤਰ੍ਹਾਂ ਚਮਕ ਰਹੇ ਹਨ
ਏਸ਼ੀਆ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ ’ਚ ਜਿੱਤੇ 3 ਤਗਮੇ
ਜਵਾਹਰ ਲਾਲ ਨਹਿਰੂ ਸਟੇਡੀਅਮ ’ਚ ਖੇਡੀ ਗਈ 23ਵੀਂ ਏਸ਼ੀਆ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ ’ਚ ਵਡੇਰੀ ਉਮਰ ਦੇ ਐਥਲੀਟ ਅਤੇ ਸਾਬਕਾ ਪ੍ਰਿੰਸੀਪਲ 94 ਸਾਲਾਂ ਦੇ ਇਲਮ ਚੰਦ ਇੰਸਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਦਾ ਮਾਣ ਵਧਾਇਆ 85 ਪਲੱਸ ਵਰਗ ’ਚ ਮੁਕਾਬਲਾ ਕਰ ਰਹੇ ਇਲਮ ਚੰਦ ਇੰਸਾਂ ਨੇ ਤਿੰਨ ਮੁਕਾਬਲਿਆਂ ’ਚ ਤਗਮੇ ਆਪਣੇ ਨਾਂਅ ਕੀਤੇ 5 ਨਵੰਬਰ ਨੂੰ ਹੋਏ ਟਰਿੱਪਲ ਜੰਪ ਈਵੈਂਟ ’ਚ ਉਨ੍ਹਾਂ ਨੇ ਕਾਂਸੀ ਤਗਮਾ (ਬ੍ਰਾਂਜ ਮੈਡਲ) ਹਾਸਲ ਕੀਤਾ ਇਸ ਤੋਂ ਅਗਲੇ ਦਿਨ, 6 ਨਵੰਬਰ ਨੂੰ ਉੱਚੀ ਛਾਲ (ਹਾਈ ਜੰਪ) ’ਚ ਆਪਣੀ ਉੱਚ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਤਗਮਾ (ਸਿਲਵਰ ਮੈਡਲ) ਜਿੱਤਿਆ ਇਸਦੇ ਨਾਲ ਹੀ ਸਭ ਤੋਂ ਜ਼ਿਕਰਯੋਗ ਪ੍ਰਾਪਤੀ 7 ਨਵੰਬਰ ਨੂੰ ਰਹੀ ਜਦੋਂ ਉਨ੍ਹਾਂ ਨੇ ਪੋਲ ਵਾਲਟ ਜੰਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੋਨ ਤਗਮਾ ਆਪਣੇ ਨਾਂਅ ਕੀਤਾ ਇਸ ਅੰਤਰਰਾਸ਼ਟਰੀ ਚੈਂਪੀਅਨਸ਼ਿਪ ’ਚ ਭਾਰਤ, ਸ੍ਰੀਲੰਕਾ, ਬੰਗਲਾਦੇਸ਼, ਫਿਲੀਪੀਂਸ, ਈਰਾਨ, ਕਜਾਕਿਸਤਾਨ ਸਮੇਤ 21 ਤੋਂ ਵੱਧ ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ
ਮੈਂ ਆਪਣੀ ਜਿੱਤ ਦਾ ਪੂਰਾ ਸਿਹਰਾ ਆਪਣੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੰਦਾ ਹਾਂ ‘ਡਾ ਐੱਮਐੱਸਜੀ’ ਪਾਪਾ ਕੋਚ ਹੀ ਮੇਰੇ ਕੋਚ ਹਨ ਅਤੇ ਉਨ੍ਹਾਂ ਦੀ ਬਦੌਲਤ ਹੀ ਸੈਂਕੜੇ ਤਗਮੇ ਜਿੱਤ ਸਕਿਆ ਹਾਂ ਅਤੇ ਅੱਗੇ ਵੀ ਇਸੇ ਤਰ੍ਹਾਂ ਜਿੱਤਦਾ ਰਹਾਂਗਾ ਪੂਜਨੀਕ ਗੁਰੂ ਸੰਤ ਡਾ. ਐੱਮਐੱਸਜੀ ਤੋਂ ਗੁਰੂਮੰਤਰ ਲੈ ਕੇ ਧਿਆਨ ’ਚ ਨਿਯਮਤ ਸਮਾਂ ਲਗਾਉਂਦਾ ਹਾਂ ਧਿਆਨ ਆਸਣ ਇਸ ’ਚ ਬਹੁਤ ਮੱਦਦਗਾਰ ਹੈ ਮੈਂ ਬ੍ਰਹਮਚਰਿਆ ਦਾ ਪਾਲਣ ਕਰਦਾ ਹਾਂ ਉਮਰ ਦੇ ਨਾਲ ਬਜ਼ੁਰਗ ਹੋਣਾ ਇੱਕ ਸੋਚ ਹੈ, ਜਦਕਿ ਮਨੁੱਖ ਦੇ ਜ਼ਜਬੇ ਦੇ ਅੱਗੇ ਅਜਿਹੀ ਸੋਚ ਕੁਝ ਮਾਇਨੇ ਨਹੀਂ ਰੱਖਦੀ ਪੂਜਨੀਕ ਗੁਰੂ ਜੀ ਦੀ ਰਹਿਮਤ ਨਾਲ 94 ਸਾਲ ਦੀ ਉਮਰ ’ਚ ਵੀ ਮੇਰੀ ਹਿੰਮਤ ਅਤੇ ਜੋਸ਼ ਅੱਜ ਵੀ 16 ਸਾਲ ਦੀ ਤਰ੍ਹਾਂ ਹੈ ਅਤੇ ਮੇਰੀਆਂ ਪ੍ਰਾਪਤੀਆਂ ਦੀ ਇਸ ਲੜੀ ਨੂੰ ਆਉਣ ਵਾਲੇ ਸਮੇਂ ’ਚ ਵੀ ਜਾਰੀ ਰੱਖਣਾ ਚਾਹੁੰਦਾ ਹਾਂ
-ਵੱਡੀ ਉਮਰ ਦੇ ਐਥਲੀਟ ਇਲਮ ਚੰਦ ਇੰਸਾਂ

































































