ਵਜ਼ਨ ’ਤੇ ਕੰਟਰੋਲ ਲਈ ਡਾਈਟ ’ਤੇ ਰੱਖੋ ਧਿਆਨ
ਮੋਟਾਪਾ ਕਿਸੇ ਨੂੰ ਨਹੀਂ ਭਾਉਂਦਾ ਜਿਸਦੇ ਕੋਲ ਗਲਤੀ ਨਾਲ ਆ ਜਾਂਦਾ ਹੈ, ਉਹੀ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ ਕੁਝ ਲੋਕ ਆਹਾਰ ਕੰਟਰੋਲ ਕਰਕੇ ਕੁਝ ਸਮੇਂ ਤੱਕ ਤਾਂ ਮੋਟਾਪੇ ਨੂੰ ਕੰਟਰੋਲ ਕਰ ਲੈਂਦੇ ਹਨ ਪਰ ਜ਼ਰਾ ਜਿਹੀ ਲਾਪਰਵਾਹੀ ਹੋਈ ਨਹੀਂ ਕਿ ਵਜ਼ਨ ਤੇਜੀ ਨਾਲ ਵਧਣਾ ਸ਼ੁਰੂ ਹੋ ਜਾਂਦਾ ਹੈ ਵਜ਼ਨ ਘਟਾਉਣ ’ਚ ਸਹੀ ਡਾਈਟ, ਕਸਰਤ, ਸਹੀ ਸਮੇਂ ’ਤੇ ਖਾਣਾ ਖਾਣਾ ਬਹੁਤ ਜ਼ਰੂਰੀ ਹੈ ਉਦੋਂ ਤੁਸੀਂ ਇਸ ’ਤੇ ਕਾਬੂ ਪਾ ਸਕਦੇ ਹੋ
Table of Contents
ਤਿੰਨੋਂ ਸਮੇਂ ਖਾਣਾ ਖਾਓ:

ਨਾਸ਼ਤੇ ਨੂੰ ਦਿਓ ਮਹੱਤਵ:
ਅਕਸਰ ਲੋਕ ਨਾਸ਼ਤਾ ਨਹੀਂ ਖਾਂਦੇ ਜਿਸ ਨਾਲ ਵਜ਼ਨ ਵਧਣ ਦੀ ਸੰਭਾਵਨਾ ਵਧ ਜਾਂਦੀ ਹੈ ਖੋਜਕਰਤਾਵਾਂ ਅਨੁਸਾਰ ਲੰਮੇ ਸਮੇਂ ਤੱਕ ਵਜ਼ਨ ’ਤੇ ਕਾਬੂ ਪਾਉਣ ਲਈ ਸਵੇਰੇ ਨਾਸ਼ਤਾ ਜ਼ਰੂਰ ਖਾਓ ਨਾਸ਼ਤੇ ਨੂੰ ਬਦਲ ਕੇ ਖਾਓ ਜਿਵੇਂ ਦੁੱਧ ਦਲੀਆ, ਦੁੱਧ ਓਟਸ, ਸੈਂਡਵਿਚ, ਸਪ੍ਰਾਊਟਸ ਫਲ, ਬਰੈੱਡ ਬਟਰ, ਮਿੱਸੀ ਰੋਟੀ ਦਹੀਂ, ਨਮਕੀਨ ਦਲੀਆ, ਸਟਫਡ ਚਪਾਤੀ, ਦੁੱਧ ਕਾਰਨਫਲੈਕਸ, ਇਡਲੀ ਆਦਿ ਖਾ ਸਕਦੇ ਹੋ
ਰਾਤ ਦਾ ਖਾਣਾ ਖਾਓ ਜਲਦੀ:
ਰਾਤ ਨੂੰ ਖਾਣਾ ਹਲਕਾ, ਪਚਣਯੋਗ ਅਤੇ ਸੌਣ ਤੋਂ ਘੱਟੋਂ-ਘੱਟ ਤਿੰਨ ਘੰਟੇ ਪਹਿਲਾਂ ਖਾਓ ਡਿਨਰ 8 ਵਜੇ ਤੋਂ ਪਹਿਲਾਂ ਖਾਣਾ ਬਹੁਤ ਮਹੱਤਵਪੂਰਨ ਹੈ ਰਾਤ ਨੂੰ ਚਾਵਲ, ਰਾਜਮਾਹ, ਛੋਲੇ ਅਤੇ ਉੱੜਦ ਦੀ ਦਾਲ ਨਾ ਲਓ ਕਿਉਂਕਿ ਇਨ੍ਹਾਂ ਨੂੰ ਪਚਾਉਣਾ ਆਸਾਨ ਨਹੀਂ ਹੁੰਦਾ ਜੇਕਰ ਰਾਤ ਨੂੰ ਹਲਕਾ ਭੋਜਨ ਖਾਣ ਤੋਂ ਬਾਅਦ ਭੁੱਖ ਲੱਗੇ ਤਾਂ ਫਰੂਟ ਜਾਂ ਦੁੱਧ ਦਾ ਕੱਪ ਸੌਣ ਤੋਂ ਪਹਿਲਾਂ ਲਓ
ਖਾਣਾ ਚਬਾ ਕੇ ਖਾਓ:
ਜਦੋਂ ਵੀ ਖਾਣਾ ਖਾਓ, ਉਸ ਨੂੰ ਚਬਾ-ਚਬਾ ਕੇ ਅਰਾਮ ਨਾਲ ਖਾਓ ਖਾਣਾ ਆਸਾਨੀ ਨਾਲ ਪਚੇਗਾ ਅਤੇ ਖਾਣਾ ਖਾਂਦੇ ਸਮੇਂ ਕੈਲਰੀ ਵੀ ਖਰਚ ਹੋਵੇਗੀ ਅਤੇ ਮਾਨਸਿਕ ਤੌਰ ’ਤੇ ਤੁਸੀਂ ਜ਼ਿਆਦਾ ਦੇਰ ਤੱਕ ਚਬਾ ਕੇ ਖਾਣ ਨਾਲ ਥਕਾਵਟ ਮਹਿਸੂਸ ਕਰੋਗੇ ਇਸ ਲਈ ਖਾਣਾ ਘੱਟ ਖਾਧਾ ਜਾਵੇਗਾ
ਜੰਕ ਫੂਡ ਅਤੇ ਖੰਡ ਦਾ ਸੇਵਨ ਘੱਟ ਕਰੋ:
ਜੰਕ ਫਾਸਟ ਫੂਡ, ਸ਼ੂਗਰ, ਮਠਿਆਈਆਂ ਦਾ ਸੇਵਨ ਘੱਟ ਤੋਂ ਘੱਟ ਕਰੋ ਇਨ੍ਹਾਂ ’ਚ ਵੀ ਟਾੱਫੀ, ਚਾਕਲੇਟ, ਜੈਲੀ, ਸ਼ਹਿਦ, ਸਾੱਫਟ ਡਰਿੰਕਸ, ਪੈਕਡ ਜੂਸ ਤੋਂ ਤੌਬਾ ਕਰੋ ਕੇਕ, ਪੇਸਟਰੀ, ਬਿਸਕੁਟ ’ਚ ਕਾਫੀ ਫੈਟਸ ਅਤੇ ਰਿਫਾਇੰਗ ਕਾਰਬੋਹਾਈਡੇ੍ਰਟ ਹੁੰਦੇ ਹਨ ਜੋ ਵਜ਼ਨ ਵਧਾਉਣ ’ਚ ਮੱਦਦ ਕਰਦੇ ਹਨ
ਨਮਕ ’ਚ ਕਰੋ ਕਟੌਤੀ:
ਨਮਕ ਸਰੀਰ ’ਚ ਪਾਣੀ ਨੂੰ ਰੋਕਦਾ ਹੈ ਇਸ ਲਈ ਨਮਕ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ ਖਾਣੇ ’ਚ ਉੱਪਰੋਂ ਨਮਕ ਨਾ ਮਿਲਾਓ ਇੱਕ ਦਿਨ ’ਚ 5 ਗ੍ਰਾਮ ਨਮਕ ਕਾਫੀ ਹੁੰਦਾ ਹੈ ਸਲਾਦ, ਨਿੰਬੂ ਪਾਣੀ, ਫਰੂਟ ਚਾਟ ’ਤੇ ਅਲੱਗ ਤੋਂ ਨਮਕ ਨਾ ਛਿੜਕੋ ਪਾਪੜ, ਅਚਾਰ ਦਾ ਸੇਵਨ ਵੀ ਨਾ ਕਰੋ ਟੇਬਲ ਸਾਲਟ ਤੋਂ ਦੂਰੀ ਰੱਖੋ ਹੈਲਦੀ ਰਹਿਣ ਲਈ ਨਮਕ ਦਾ ਸੇਵਨ ਸੀਮਤ ਰੱਖੋ
ਮਸਾਲਿਆਂ ਦਾ ਸੇਵਨ:
ਮਸਾਲੇ ਸਾਡੇ ਖਾਣੇ ਦਾ ਸਵਾਦ, ਸੁਗੰਧ ਤਾਂ ਵਧਾਉਂਦੇ ਹੀ ਹਨ, ਇਸ ਤੋਂ ਇਲਾਵਾ ਮਸਾਲੇ ਐਂਟੀ ਆਕਸੀਡੈਂਟ ਦਾ ਕੰਮ ਵੀ ਕਰਦੇ ਹਨ ਅਤੇ ਸਰੀਰ ਨੂੰ ਫਾਈਬਰ ਵੀ ਦਿੰਦੇ ਹਨ ਬੱਸ ਇਨ੍ਹਾਂ ਦੀ ਸੀਮਤ ਵਰਤੋਂ ਕਰੋ ਅਤੇ ਇਨ੍ਹਾਂ ਦੀ ਵਰਤੋਂ ਕਰਦੇ ਸਮੇਂ ਜ਼ਿਆਦਾ ਭੁੰਨੋ ਨਾ
ਦਾਲਾਂ ਸਾਬੁਤ ਅਤੇ ਛਿਲਕੇ ਵਾਲੀਆਂ ਚੀਜ਼ਾਂ ਹੀ ਲਓ:
ਦਾਲਾਂ ਅਤੇ ਪੁੰਗਰੇ ਅਨਾਜ ਵਿਟਾਮਿਨ, ਮਿਨਰਲ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ ਇਸ ਲਈ ਦਾਲਾਂ ਦਾ ਹੀ ਸੇਵਨ ਕਰੋ ਇਨ੍ਹਾਂ ਤੋਂ ਫਾਈਬਰ ਵੀ ਮਿਲਦਾ ਹੈ ਚੋਕਰ ਯੁਕਤ ਆਟੇ ਦੀ ਰੌਟੀ ਲਓ, ਬਰਾਊਨ ਬਰੈੱਡ, ਦਲੀਆ, ਕਾਰਨ ਜਾਂ ਵਹੀਟ ਫਲੈਕਸ ਦਾ ਸੇਵਨ ਕਰੋ ਬਰਾਊਨ ਰਾਈਸ ਦਾ ਸੇਵਨ ਕਰੋ
ਮੌਸਮੀ ਫਲ:
ਜੂਸ ਦੀ ਥਾਂ ਮੌਸਮੀ ਫਲਾਂ ਦਾ ਸੇਵਨ ਕਰੋ ਜੋ ਫਲ ਤੁਸੀਂ ਛਿਲਕੇ ਸਮੇਤ ਖਾ ਸਕਦੇ ਹੋ ਉਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਪੂੰਝ ਕੇ ਛਿਲਕੇ ਸਮੇਤ ਖਾਓ ਫਲਾਂ ਦੇ ਛਿਲਕਿਆਂ ’ਚ ਪੈਕਟਿਨ ਪਾਇਆ ਜਾਂਦਾ ਹੈ ਜੋ ਚਰਬੀ ਨੂੰ ਸੋਖਣ ’ਚ ਮੱਦਦ ਕਰਦਾ ਹੈ
ਵਾਰ-ਵਾਰ ਨਾ ਖਾਓ:
ਕੁਝ ਖਾਣ ਤੋਂ ਬਾਅਦ ਘੱਟ ਤੋਂ ਘੱਟ ਦੋ ਘੰਟੇ ਤੋਂ ਪਹਿਲਾਂ ਕੁਝ ਵੀ ਨਾ ਖਾਓ ਇਹ ਵਾਰ-ਵਾਰ ਖਾਣਾ ਸਿਹਤ ਲਈ ਨੁਕਸਾਨ ਦੇਹ ਹੈ ਜ਼ਿਆਦਾਤਰ ਲੋਕਾਂ ਨੂੰ ਆਦਤ ਹੁੰਦੀ ਹੈ ਜਦੋਂ ਚਾਹੇ ਬਿਸਕੁਟ, ਨਮਕੀਨ ਡਰਾਈਫਰੂਟਸ, ਕੋਲਡ ਡਰਿੰਕ, ਚਾਹ ਜਾਂ ਕੌਫੀ ਪੀ ਲੈਂਦੇ ਹਨ
ਖਾਓ ਡਰਾਈ ਫਰੂਟ ਅਤੇ ਸੋਇਆਬੀਨ:
ਸੋਇਆਬੀਨ ਸਰੀਰ ’ਚ ਜੰਮੇ ਫੈਟ ਨਾਲ ਲੜਨ ਦੀ ਤਾਕਤ ਦਿੰਦਾ ਹੈ ਪੁੰਗਰੀ ਸੋਇਆਬੀਨ ਨੂੰ ਸਿਹਤ ਲਈ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ ਸੋਇਆਬੀਨ ਤੋਂ ਇਲਾਵਾ ਲਸਣ ਦਾ ਰਸ ਸਰੀਰ ’ਚ ਜੰਮੇ ਫੈਟ ਨੂੰ ਘੱਟ ਕਰਨ ’ਚ ਮੱਦਦ ਕਰਦਾ ਹੈ ਇੱਕ ਮੁੱਠੀ ਡਰਾਈ ਫਰੂਟ ਹਰ ਰੋਜ਼ ਖਾਣਾ ਚਾਹੀਦੈ ਜਿਨ੍ਹਾਂ ’ਚ ਬਾਦਾਮ, ਕਿਸ਼ਮਿਸ਼, ਅਖਰੋਟ ਹੋ ਸਕਦੇ ਹਨ ਧਿਆਨ ਦਿਓ ਇਨ੍ਹਾਂ ਨੂੰ ਫਰਾਈ ਕਰਕੇ ਨਾ ਖਾਓ
ਮਲਟੀਗ੍ਰੇਨ ਅਤੇ ਮਲਟੀਕਲਰ ਖੁਰਾਕ ਪਦਾਰਥ ਖਾਓ:
ਮਲਟੀਗ੍ਰੇਨ ’ਚ ਕਣਕ, ਛੋਲੇ, ਜੌਂ, ਬਾਜਰੇ ਦਾ ਆਟਾ ਮਿਕਸ ਕਰਕੇ ਉਸ ਨਾਲ ਬਣੇ ਆਟੇ ਦੀ ਰੋਟੀ ਦਾ ਸੇਵਨ ਕਰੋ ਆਲੂ, ਮੈਦਾ, ਖੰਡ, ਚਾਵਲ ਦਾ ਸੇਵਨ ਘੱਟ ਤੋਂ ਘੱਟ ਕਰੋ ਸਾਰੀਆਂ ਦਾਲਾਂ ਮਿਕਸ ਕਰਕੇ ਵੀ ਬਣਾ ਸਕਦੇ ਹੋ ਸਬਜ਼ੀਆਂ ’ਚ ਸਾਰੇ ਰੰਗਾਂ ਦੀਆਂ ਸਬਜ਼ੀਆਂ ਦਾ ਸੇਵਨ ਕਰੋ ਫਲਾਂ ’ਚ ਵੀ ਸਾਰੇ ਰੰਗਾਂ ਦੇ ਫਲ ਖਾਓ ਜਿਵੇਂ ਸੇਬ, ਪਪੀਤਾ, ਕੇਲਾ, ਤਰਬੂਜ, ਖਰਬੂਜਾ, ਨਾਸ਼ਪਤੀ, ਅੰਗਰੂ (ਕਾਲੇ ਅਤੇ ਹਰੇ) ਸਬਜ਼ੀਆਂ ’ਚ ਗਾਜਰ, ਮੂਲੀ, ਖੀਰਾ, ਟਮਾਟਰ, ਪਾਲਕ, ਬੀਂਸ, ਚੁਕੰਦਰ, ਸ਼ਿਮਲਾ ਮਿਰਚ (ਪੀਲੀ, ਲਾਲ, ਹਰੀ) ਬ੍ਰੋਕਲੀ, ਗੋਭੀ ਆਦਿ ’ਤੇ ਜ਼ੋਰ ਦਿਓ
ਮਿਲਕ ਅਤੇ ਮਿਲਕ ਪ੍ਰੋਡਕਟ:
ਦੁੱਧ ਅਤੇ ਦੁੱਧ ਨਾਲ ਬਣੇ ਖੁਰਾਕ ਪਦਾਰਥ ਸਿਹਤ ਲਈ ਚੰਗੇ ਹਨ ਪਰ ਦੁੱਧ ਬਿਨਾਂ ਫੈਟ ਵਾਲਾ ਹੋਣਾ ਚਾਹੀਦੈ ਉਸੇ ਦੁੱਧ ਨਾਲ ਦਹੀਂ ਬਣੀ ਹੋੋਣੀ ਚਾਹੀਦੀ ਹੈ ਬਾਜ਼ਾਰ ’ਚ ਸੋਇਆ ਦੁੱਧ, ਪਨੀਰ ਅਤੇ ਦਹੀਂ ਵੀ ਉਪਲੱਬਧ ਹਨ ਇਹ ਸਿਹਤ ਲਈ ਚੰਗੇ ਹਨ ਜਿਨ੍ਹਾਂ ਨੂੰ ਦੁੱਧ ਤੋਂ ਐਲਰਜੀ ਹੋਵੇ, ਉਹ ਕੈਲਸ਼ੀਅਮ ਦੀ ਕਮੀ ਮੇਥੀ, ਪਾਲਕ, ਟਮਾਟਰ, ਰਾਜਮਾਹ, ਬਾਦਾਮ ਆਦਿ ਖਾ ਕੇ ਪੂਰੀ ਕਰ ਸਕਦੇ ਹੋ
ਪਾਣੀ ਖੂਬ ਪੀਓ:
ਦਿਨ ’ਚ 8 ਤੋਂ 10 ਗਲਾਸ ਪਾਣੀ ਜ਼ਰੂਰ ਪੀਓ ਪਾਣੀ ਫੈਟ ਘੱਟ ਕਰਦਾ ਹੈ ਉਸਦੇ ਨਾਲ ਸਰੀਰ ’ਚੋਂ ਜ਼ਹਿਰੀਲੇ ਤੱਤ ਬਾਹਰ ਕੱਢਦਾ ਹੈ, ਕਬਜ਼ ਵੀ ਨਹੀਂ ਹੋਣ ਦਿੰਦਾ ਪਾਣੀ ਥੋੜ੍ਹਾ-ਥੋੜ੍ਹਾ ਕਰ ਕੇ ਦਿਨ ਭਰ ਪੀਂਦੇ ਰਹੋ ਭੋਜਨ ਤੋਂ ਅੱਧੇ ਘੰਟੇ ਬਾਅਦ ਪਾਣੀ ਕੋਸਾ ਜਾਂ ਥੋੜ੍ਹਾ ਜ਼ਿਆਦਾ ਗਰਮ ਕਰਕੇ ਇੱਕ-ਇੱਕ ਘੁੱਟ ਕਰਕੇ ਪੀਓ ਭੋਜਨ ਨਾਲ ਲਿਆ ਗਿਆ ਤੇਲ ਮੂਤਰ ਅਤੇ ਮਲ ਜ਼ਰੀਏ ਸਰੀਰ ’ਚੋਂ ਬਾਹਰ ਨਿੱਕਲ ਜਾਵੇਗਾ
ਕਿਸ ਦੀ ਥਾਂ ’ਤੇ ਕੀ ਖਾਈਏ:
- ਸੈਂਡਵਿਚ ਵਾਈਟ ਬਰੈੱਡ ਦੀ ਥਾਂ ਹੋਲਗ੍ਰੇਨ ਬਰੈੱਡ ਜਾਂ ਬਰਾਊਨ ਬਰੈੱਡ ਖਾਓ
- ਭਰਵੇਂ ਪਰੌਂਠੇ ਦੀ ਥਾਂ ਭਰਵੀਂ ਰੋਟੀ ਖਾਓ
- ਪਾਲਿਸ਼ਡ ਰਾਈਸ ਦੀ ਥਾਂ ਬਰਾਊਨ ਰਾਈਸ ਪਿੱਛ ਕੱਢ ਕੇ ਖਾਓ
- ਚਾਹ-ਕੌਫੀ ਦੀ ਥਾਂ ਹਰਬਲ ਟੀ ਜਾਂ ਲੈਮਨ ਟੀ ਲਓ
- ਫਰੈੱਸ਼ ਕਰੀਮ ਮਿਲਕ ਨਾਲ ਬਣੇ ਕਾੱਟੇਜ ਪਨੀਰ ਦੀ ਥਾਂ ਟੋਫੂ ਜਾਂ ਟੋਨਡ ਦੁੱਧ ਨਾਲ ਬਣਿਆ ਪਨੀਰ ਖਾਓ
- ਮਿੱਠੀ ਲੱਸੀ ਦੀ ਥਾਂ ਖੱਟੀ ਲੱਸੀ ਪੀਓ
- ਮਠਿਆਈ ਦੀ ਥਾਂ ਗੁੜ ਜਾਂ ਕਿਸ਼ਮਿਸ਼ ਦੇ ਚਾਰ-ਪੰਜ ਦਾਣੇ ਖਾਓ
- ਫੁੱਲ ਕਰੀਮ ਮਿਲਕ ਦੀ ਬਜਾਏ ਡਬਲ ਟੋਨਡ ਦੁੱਧ ਪੀਓ
- ਸੌਫਟ ਡਰਿੰਕ ਦੀ ਥਾਂ ਨਿੰਬੂ ਪਾਣੀ ਜਾਂ ਨਾਰੀਅਲ ਪਾਣੀ ਪੀਓ
- ਜੂਸ ਦੀ ਥਾਂ ਫਲਾਂ ਦਾ ਸੇਵਨ ਕਰੋ
- ਸਮੋਸੇ, ਪਕੌੜੇ ਦੀ ਬਜਾਏ ਉਪਮਾ, ਇਡਲੀ, ਪੋਹਾ ਖਾਓ
-ਨੀਤੂ ਗੁਪਤਾ
































































