Ayurvedic treatment for cough

ਖੰਘ ਤੋਂ ਬਚਣ ਦੇ ਆਯੂਰਵੈਦਿਕ ਘਰੇਲੂ ਨੁਸਖੇ Ayurvedic treatment

ਬਦਲਦੇ ਮੌਸਮ ’ਚ ਧੂੜ ਜਾਂ ਪ੍ਰਦੂਸ਼ਣ ਕਾਰਨ ਖੰਘ ਇੱਕ ਆਮ ਸਮੱਸਿਆ ਬਣ ਗਈ ਹੈ ਵਾਰ-ਵਾਰ ਹੋਣ ਵਾਲੀ ਸੁੱਕੀ ਜਾਂ ਬਲਗਮੀ ਖੰਘ ਤੋਂ ਰਾਹਤ ਪਾਉਣ ਲਈ ਲੋਕ ਦਵਾਈਆਂ ਦਾ ਸਹਾਰਾ ਲੈਂਦੇ ਹਨ ਪਰ ਆਯੁਰਵੈਦ ਕਹਿੰਦਾ ਹੈ ਕਿ ਹੱਲ ਤੁਹਾਡੀ ਰਸੋਈ ’ਚ ਹੀ ਮੌਜੂਦ ਹੈ

ਆਓ ਜਾਣਦੇ ਹਾਂ ਕੁਝ ਆਸਾਨ ਆਯੂਰਵੈਦਿਕ ਘਰੇਲੂ ਨੁਸਖੇ, ਜੋ ਬਿਨਾਂ ਦਵਾਈ ਦੇ ਖੰਘ ’ਚ ਤੁਰੰਤ ਰਾਹਤ ਦੇ ਕੇ ਫੇਫੜਿਆਂ ਨੂੰ ਮਜ਼ਬੂਤ ਬਣਾਉਂਦੇ ਹਨ

ਅਦਰਕ:

ਅਦਰਕ ਦਾ ਕਾੜ੍ਹਾ ਬਣਾਉਣ ਲਈ 1 ਇੰਚ ਅਦਰਕ ਦਾ ਟੁਕੜਾ ਪੀਸ ਕੇ 1 ਕੱਪ ਪਾਣੀ ’ਚ ਹਲਕੇ ਸੇਕੇ ’ਤੇ ਉਬਾਲੋ ਅਤੇ ਪਾਣੀ ਅੱਧਾ ਰਹਿਣ ’ਤੇ ਪੁਣ ਲਓ ਸਵੇਰੇ ਖਾਲੀ ਪੇਟ ਲਗਭਗ 4 ਚਮਚ ਸੇਵਨ ਕਰੋ ਜੇਕਰ ਤੁਹਾਨੂੰ ਗੈਸ, ਅਲਸਰ ਜਾਂ ਤੇਜ਼ਾਬ ਦੀ ਸਮੱਸਿਆ ਹੈ, ਤਾਂ ਇਸਨੂੰ ਖਾਣੇ ਤੋਂ ਬਾਅਦ ਲੈ ਸਕਦੇ ਹੋ ਆਯੂਰਵੇਦ ’ਚ ਅਦਰਕ ਨੂੰ ‘ਵਿਸ਼ਵਭੇਸ਼ਜ਼’ ਕਿਹਾ ਗਿਆ ਹੈ ਅਰਥਾਤ ‘ਸਰਵਰੋਗਹਰ ਔਸ਼ਧੀ’ ਇਸ ਕਾੜ੍ਹੇ ਦਾ ਲਗਾਤਾਰ ਸੇਵਨ ਕਰਨ ਨਾਲ ਸਰਦੀ-ਖੰਘ ਦੁਬਾਰਾ ਨਹੀਂ ਹੁੰਦੀ ਮੱਥੇ ’ਤੇ ਅਦਰਕ ਦਾ ਗਰਮ ਲੇਪ ਲਗਾਉਣ ਨਾਲ ਬੰਦ ਨੱਕ ਅਤੇ ਸਿਰਦਰਦ ’ਚ ਵੀ ਰਾਹਤ ਮਿਲਦੀ ਹੈ

ਧਨੀਆ:

1 ਚਮਚ ਧਨੀਆ ਚੂਰਨ, ਇੱਕ ਚੂੰਢੀ ਹਲਦੀ ਅਤੇ ਅੱਧਾ ਚਮਚ ਸ਼ੱਕਰ ਨੂੰ ਇੱਕ ਕੱਪ ਪਾਣੀ ’ਚ ਹਲਕੇ ਸੇਕੇ ’ਤੇ ਉਬਾਲੋ ਅੱਧਾ ਰਹਿਣ ’ਤੇ ਪੁਣ ਕੇ ਕਾੜ੍ਹਾ ਤਿਆਰ ਕਰ ਲਓ 3-4 ਚਮਚ ਕਾੜ੍ਹੇ ਦਾ ਸੇਵਨ ਦਿਨ ’ਚ 3 ਵਾਰ ਕਰੋ ਇਹ ਕਾੜ੍ਹਾ ਗਲੇ ਦੀ ਜਲਣ ਅਤੇ ਬਲਗਮ ਨੂੰ ਘੱਟ ਕਰਦਾ ਹੈ ਅਤੇ ਪਾਚਣ-ਕਿਰਿਆ ਸੁਧਾਰਦਾ ਹੈ ਧਨੀਏ ਦੀ ਇਹ ਹਰਬਲ ਚਾਹ ਰੋਜ਼ ਸਵੇਰੇ ਪੀਣ ਨਾਲ ਖੰਘ ਅਤੇ ਸਰਦੀ ਤੋਂ ਬਚਾਅ ਹੁੰਦਾ ਹੈ

Also Read:  ਲਾਰਾ ਲੱਪਾ ਲਾਰਾ ਮਨ ਲਾਈ ਰੱਖਦਾ, ਬੁਰਿਆਂ ਕੰਮਾਂ 'ਚ ਫਸਾਈ ਰੱਖਦਾ ਦੇ ਕਰ ਝੂਠੇ ਲਾਰੇ, ਓ ਦੇਖੋ ਜੀ

ਇਲਾਇਚੀ:

1. ਚੂੰਢੀ ਹਰੀ ਇਲਾਇਚੀ ਦਾ ਚੂਰਨ ਇੱਕ ਚਮਚ ਸ਼ਹਿਦ ਨਾਲ ਦਿਨ ’ਚ 3-4 ਵਾਰ ਲਓ ਇਹ ਸਵਾਦ ਦੇ ਨਾਲ-ਨਾਲ ਸਿਹਤ ਲਈ ਵੀ ਗੁਣਕਾਰੀ ਹੈ ਸੁੱਕੀ ਅਤੇ ਬਲਗਮੀ ਦੋਵੇਂ ਤਰ੍ਹਾਂ ਦੀ ਖੰਘ ’ਚ 2-3 ਇਲਾਇਚੀਆਂ ਚਬਾਉਣੀਆਂ ਲਾਭਕਾਰੀ ਹਨ

ਪਿੱਪਲੀ:

ਪਿੱਪਲੀ, ਅਦਰਕ ਅਤੇ ਕਾਲੀ ਮਿਰਚ (ਹਰੇਕ 2-3 ਗ੍ਰਾਮ) ਨੂੰ ਇੱਕ ਕੱਪ ਪਾਣੀ ’ਚ ਹਲਕੇ ਸੇਕੇ ’ਤੇ ਉਬਾਲੋ ਅੱਧਾ ਰਹਿਣ ’ਤੇ ਪੁਣ ਲਓ ਇਸ ਕਾੜ੍ਹੇ ’ਚ ਤੁਸੀਂ ਸ਼ਹਿਦ ਜਾਂ ਸ਼ੱਕਰ ਮਿਲਾ ਸਕਦੇ ਹੋ 3-4 ਚਮਚ ਕਾੜ੍ਹਾ ਦਿਨ ’ਚ 2-3 ਵਾਰ ਪੀਓ ਪਿੱਪਲੀ ਪੁਰਾਣੀ ਖੰਘ ਅਤੇ ਕਫ ਰੋਗਾਂ ’ਚ ਬਹੁਤ ਪ੍ਰਭਾਵਸ਼ਾਲੀ ਹੈ ਅੱਧਾ ਚਮਚ ਪਿੱਪਲੀ ਚੂਰਨ ਸ਼ਹਿਦ ਦੇ ਨਾਲ ਦਿਨ ’ਚ ਤਿੰਨ ਵਾਰ ਲੈਣ ਨਾਲ ਬਲਗਮੀ ਖੰਘ ’ਚ ਆਰਾਮ ਮਿਲਦਾ ਹੈ

ਸ਼ਹਿਦ:

ਇੱਕ ਚਮਚ ਸ਼ਹਿਦ ’ਚ ਕਾਲੀ ਮਿਰਚ ਜਾਂ ਲੌਂਗ ਮਿਲਾ ਕੇ ਦਿਨ ’ਚ 3-4 ਵਾਰ ਲਓ ਸ਼ਹਿਦ ਨੂੰ ਕੁਦਰਤੀ ‘ਕਫ ਨਿਸਾਰਕ’ ਕਿਹਾ ਜਾਂਦਾ ਹੈ ਸ਼ਹਿਦ ਗਲੇ ਨੂੰ ਨਮੀ ਦਿੰੰਦਾ ਹੈ ਅਤੇ ਖੰਘ ਨੂੰ ਤੁਰੰਤ ਸ਼ਾਂਤ ਕਰਦਾ ਹੈ

ਤੁਲਸੀ:

10-12 ਤੁਲਸੀ ਦੇ ਪੱਤਿਆਂ ਨੂੰ ਪੀਸ ਲਓ ਅਤੇ ਰਸ ਕੱਢ ਲਓ 2 ਚਮਚ ਤੁਲਸੀ ਦਾ ਰਸ ਸ਼ਹਿਦ ਦੇ ਨਾਲ ਦਿਨ ’ਚ 2-3 ਵਾਰ ਲਓ ਤੁਲਸੀ ਨੂੰ ‘ਦੇਵਦ੍ਰਵਿਆ’ ਕਿਹਾ ਜਾਂਦਾ ਹੈ ਅਰਥਾਤ ਇਹ ਢਿੱਬ-ਦਵਾਈ (ਸੜੁੜਗ਼ਯ ਜਯਮੜਭੜਗ਼ਯ) ਹੈ, ਜੋ ਸਰੀਰ ਅਤੇ ਮਨ ਦੇ ਕਈ ਰੋਗਾਂ ਨੂੰ ਸ਼ਾਂਤ ਕਰਦੀ ਹੈ ਤੁਲਸੀ ਖੰਘ ਅਤੇ ਸਰਦੀ ਦੀ ਰਾਮਬਾਣ ਦਵਾਈ ਹੈ

ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ:

  • ਠੰਢੀਆਂ, ਤਲੀਆਂ, ਬੇਹੀਆਂ ਚੀਜ਼ਾਂ ਨਾ ਖਾਓ
  • ਦਹੀਂ, ਆਈਸਕ੍ਰੀਮ ਅਤੇ ਕੋਲਡ ਡ੍ਰਿੰਕਸ ਵਾਲੇ ਪਦਾਰਥਾਂ ਤੋਂ ਪਰਹੇਜ਼ ਕਰੋ
  • ਕੋਸਾ ਪਾਣੀ ਪੀਣਾ ਅਤੇ ਭਾਫ ਲੈਣਾ ਬਹੁਤ ਲਾਭਕਾਰੀ ਹੈ
  • ਰਾਤ ਨੂੰ ਦੇਰ ਤੱਕ ਜਾਗਣਾ ਜਾਂ ਜ਼ਿਆਦਾ ਬੋਲਣਾ ਗਲੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ

ਪੂਜਨੀਕ ਗੁਰੂ ਜੀ ਵੱਲੋਂ ਦੱਸੇ ਟਿਪਸ

  • ਹਿੰਗ, ਤ੍ਰਿਫਲਾ, ਮੁਲੱਠੀ ਅਤੇ ਮਿਸ਼ਰੀ ਨੂੰ ਨਿੰਬੂ ਦੇ ਰਸ ’ਚ ਮਿਲਾ ਕੇ ਚੱਟਣ ਨਾਲ ਖੰਘ ’ਚ ਫਾਇਦਾ ਮਿਲਦਾ ਹੈ
  • ਗੁੜ ਅਤੇ ਅਜ਼ਵਾਇਣ ਨੂੰ ਚੂਸਣ ਨਾਲ ਖੰਘ ’ਚ ਆਰਾਮ ਮਿਲਦਾ ਹੈ
  • ਤੁਲਸੀ, ਕਾਲੀ ਮਿਰਚ ਅਤੇ ਅਦਰਕ ਦੀ ਚਾਹ ਪੀਣ ਨਾਲ ਵੀ ਖੰਘ ਖਤਮ ਹੁੰਦੀ ਹੈ
Also Read:  ਬੁਢਾਪੇ ਨੂੰ ਬਣਾਓ ਸੁਖੀ