jamun-ke-patte-ke-fayde

ਡਾਇਬਿਟੀਜ਼ ‘ਚ ਲਾਭਕਾਰੀ ਹਨ ਜਾਮਣ ਦੇ ਪੱਤੇ

ਜਾਮਣ ਦੇ ਫਾਇਦਿਆਂ ਤੋਂ ਤਾਂ ਤੁਸੀਂ ਸਭ ਵਾਕਿਫ ਹੋ ਇਹ ਇੱਕ ਅਜਿਹਾ ਫਲ ਹੈ, ਜਿਸ ਦੇ ਅਣਗਿਣਤ ਔਸ਼ਧੀ ਫਾਇਦੇ ਹੁੰਦੇ ਹਨ ਗਰਮੀ ਆਉਣ ‘ਤੇ ਜਾਮਣ ਖੂਬ ਖਾਧਾ ਜਾਂਦਾ ਹੈ ਸਿਹਤ ਲਈ ਜਾਮਣ ਹੀ ਨਹੀਂ

ਇਸ ਦੇ ਪੱਤੇ ਵੀ ਫਾਇਦੇਮੰਦ ਹੁੰਦੇ ਹਨ ਕਈ ਗੰਭੀਰ ਬਿਮਾਰੀਆਂ ‘ਚ ਜਾਮਣ ਦੇ ਪੱਤਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ

Also Read :-

ਇਸ ਲੇਖ ‘ਚ ਅਸੀਂ ਜਾਮਣ ਦੇ ਪੱਤਿਆਂ ਨਾਲ ਸੰਬੰਧਿਤ ਸਿਹਤ ਫਾਇਦਿਆਂ ਬਾਰੇ ਦੱਸਾਂਗੇ

ਡਾਇਬਿਟੀਜ਼:

2 ਗ੍ਰਾਮ ਜਾਮਣ ਦੇ ਪੱਤਿਆਂ ‘ਚ ਇੱਕ ਲੀਟਰ ਪਾਣੀ ਮਿਲਾ ਕੇ ਚਾਹ ਬਣਾਈ ਜਾਂਦੀ ਹੈ ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਚਾਹ ਡਾਇਬਿਟੀਜ਼ ‘ਚ ਫਾਇਦੇਮੰਦ ਹੁੰਦੀ ਹੈ, ਪਰ ਅਜਿਹਾ ਪ੍ਰਮਾਣਿਤ ਨਹੀਂ ਹੋ ਸਕਿਆ ਹੈ ਕਿ ਜਾਮਣ ਦੇ ਪੱਤਿਆਂ ਨਾਲ ਟਾਈਪ-2 ਡਾਇਬਿਟੀਜ਼ ਦੇ ਮਰੀਜ਼ਾਂ ‘ਚ ਫਾਸਟਿੰਗ ਬਲੱਡ ਸ਼ੂਗਰ ਦੇ ਪੱਧਰ ‘ਚ ਸੁਧਾਰ ਆ ਸਕਦਾ ਹੈ ਹਾਲਾਂਕਿ ਪਸ਼ੂਆਂ ‘ਤੇ ਹੋਏ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਜਾਮਣ ਦੇ ਬੀਜ ਤੇ ਛਾਲ ਬਲੱਡ ਸ਼ੂਗਰ ਨੂੰ ਘੱਟ ਕਰ ਸਕਦੇ ਹਨ, ਪਰ ਇਨਸਾਨਾਂ ‘ਤੇ ਇਸ ਤਰ੍ਹਾਂ ਦਾ ਕੋਈ ਪ੍ਰਭਾਵ ਹੁਣ ਤੱਕ ਸਾਹਮਣੇ ਨਹੀਂ ਆਇਆ ਹੈ ਇੱਕ ਹੋਰ ਰਿਸਰਚ ਅਨੁਸਾਰ ਜਾਮਣ ਦੇ ਬੀਜ ਹਾਈ ਕੋਲੇਸਟਰਾਲ ਨਾਲ ਗ੍ਰਸਤ ਡਾਇਬਿਟੀਜ਼ ਦੇ ਮਰੀਜ਼ਾਂ ‘ਚ ਕੋਲੇਸਟਰਾਲ ਦੇ ਪੱਧਰ ਨੂੰ ਘੱਟ ਕਰਦੇ ਹਨ ਪਰ ਇਨਸਾਨਾਂ ‘ਤੇ ਇਸ ਪ੍ਰਭਾਵ ਦੀ ਵੀ ਹੁਣ ਤੱਕ ਪੁਸ਼ਟੀ ਨਹੀਂ ਹੋਈ ਹੈ

ਪੇਚਿਸ਼:

ਜੇਕਰ ਤੁਸੀਂ ਪੇਚਿਸ਼ (ਖੂਨ ਵਾਲੇ ਦਸਤ) ਤੋਂ ਪ੍ਰੇਸ਼ਾਨ ਹੋ ਤਾਂ ਜਾਮਣ ਦੇ ਪੱਤੇ ਤੁਹਾਡੀ ਮੱਦਦ ਕਰ ਸਕਦੇ ਹਨ ਇਹ ਪੱਤੇ ਪੇਚਿਸ਼ ਦੇ ਇਲਾਜ ‘ਚ ਬਹੁਤ ਅਸਰਕਾਰੀ ਹੁੰਦੇ ਹਨ ਅਤੇ ਇਸ ਨਾਲ ਦੁਬਾਰਾ ਪੇਚਿਸ਼ ਦੀ ਸਮੱਸਿਆ ਹੋਣ ਤੋਂ ਵੀ ਨਿਜ਼ਾਤ ਮਿਲਦੀ ਹੈ ਜਾਮਣ ਦੇ ਪੱਤੇ ਪੇਚਿਸ਼ ਦਾ ਇਲਾਜ ਕਰਨ ਦਾ ਕੁਦਰਤੀ ਸਰੋਤ ਹੈ, ਜਿਸ ਦਾ ਕੋਈ ਨਕਾਰਾਤਮਕ ਪ੍ਰਭਾਵ ਨਹੀਂ ਹੁੰਦਾ ਹੈ

ਕੈਂਸਰ:

ਜਾਮਣ ਦੇ ਪੱਤਿਆਂ ਦੇ ਕੈਂਸਰ-ਰੋਧੀ ਗੁਣ ਕੈਂਸਰ ਤੋਂ ਬਚਾਅ ਕਰ ਸਕਦੇ ਹਨ ਇਹ ਸਰੀਰ ਦੀਆਂ ਕੋਸ਼ਿਕਾਵਾਂ ਦੇ ਉਤਕਾਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਕੈਂਸਰ ਦੀਆਂ ਕੋਸ਼ਿਕਾਵਾਂ ਦੇ ਹਮਲੇ ਤੋਂ ਸਰੀਰ ਦੀ ਰੱਖਿਆ ਕਰਦੀ ਹੈ

ਟਿਊਮਰ:

ਇਸ ਬਿਮਾਰੀ ਦੇ ਹੋਣ ‘ਤੇ ਅਸਾਧਾਰਨ ਕੋਸ਼ਿਕਾਵਾਂ ਦੇ ਸਮੂਹ ਗੰਢ ਦੇ ਰੂਪ ‘ਚ ਵਿਕਸਤ ਹੁੰਦੇ ਹਨ ਜੇਕਰ ਸਮਾਂ ਰਹਿੰਦੇ ਹੋਏ ਰੋਕਿਆ ਨਾ ਜਾਵੇ ਤਾਂ ਟਿਊਮਰ, ਕੈਂਸਰ ‘ਚ ਵੀ ਬਦਲ ਸਕਦਾ ਹੈ, ਜਾਮਣ ਦੇ ਪੱਤੇ ਟਿਊਮਰ ਤੋਂ ਬਚਾਉਣ ‘ਚ ਉਪਯੋਗੀ ਹਨ ਇਸ ‘ਚ ਅਜਿਹੇ ਕੁਦਰਤੀ ਤੱਤ ਹੁੰਦੇ ਹਨ ਜੋ ਬਿਨਾਂ ਕਿਸੇ ਸਾਇਡ-ਇਫੈਕਟ ਦੇ ਟਿਊਮਰ ਨੂੰ ਪੈਦਾ ਹੋਣ ਅਤੇ ਵਧਣ ਤੋਂ ਰੋਕਦੇ ਹਨ

ਬੁਖਾਰ:

ਜੇਕਰ ਤਿੰਨ ਜਾਂ ਇਸ ਤੋਂ ਜ਼ਿਆਦਾ ਦਿਨਾਂ ਤੱਕ ਬੁਖਾਰ ਰਹਿੰਦਾ ਹੈ ਤਾਂ ਇਹ ਕਿਸੇ ਗੰਭੀਰ ਬਿਮਾਰੀ ਜਾਂ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ ਬੁਖਾਰ ‘ਚ ਤੁਸੀਂ ਜਾਮਣ ਦੇ ਪੱਤਿਆਂ ਦੀ ਵਰਤੋਂ ਕਰ ਸਕਦੇ ਹੋ ਬੁਖਾਰ ਦੇ ਪਹਿਲੇ ਦਿਨ ਤੋਂ ਹੀ ਤੁਸੀਂ ਇਸ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਸਕਦੇ ਹੋ ਇਸ ਨਾਲ ਸਰੀਰ ਦੇ ਗਰਮ ਤਾਪਮਾਨ ਤੋਂ ਰਾਹਤ ਮਿਲਦੀ ਹੈ ਜਾਮਣ ਦੇ ਪੱਤਿਆਂ ਦੀ ਉਦੋਂ ਤੱਕ ਵਰਤੋਂ ਕਰੋ ਜਦੋਂ ਤੱਕ ਕਿ ਬੁਖਾਰ ਘੱਟ ਨਾ ਹੋ ਜਾਵੇ

ਖੂਨ ਪ੍ਰਵਾਹ ਬਿਹਤਰ ਹੁੰਦਾ ਹੈ:

ਸਿਹਤਮੰਦ ਰਹਿਣ ਲਈ ਸਰੀਰ ‘ਚ ਖੂਨ ਪ੍ਰਵਾਹ ਦਾ ਬਿਹਤਰ ਹੋਣਾ ਜ਼ਰੂਰੀ ਹੈ ਜਾਮਣ ਦੇ ਪੱਤਿਆਂ ਤੋਂ ਬਲੱਡ ਸਰਕੂਲੇਸ਼ਨ ਨੂੰ ਵੀ ਬਿਹਤਰ ਕੀਤਾ ਜਾ ਸਕਦਾ ਹੈ ਜਾਮਣ ਦੇ ਪੱਤਿਆਂ ਨਾਲ ਖੂਨ ਪ੍ਰਵਾਹ ਬਿਹਤਰ ਹੁੰਦਾ ਹੈ ਜਿਸ ਨਾਲ ਦਿਲ ਠੀਕ ਤਰ੍ਹਾਂ ਕੰਮ ਕਰ ਸਕਦਾ ਹੈ ਅਤੇ ਦਿਲ ਪੂਰੇ ਸਰੀਰ ‘ਚ ਚੰਗੀ ਤਰ੍ਹਾਂ ਖੂਨ ਨੂੰ ਪੰਪ ਕਰਦਾ ਹੈ

ਕਿਡਨੀ ਸਟੋਨ:

ਜਾਮਣ ਦੇ ਪੱਤੇ ਕਿਡਨੀ ਸਟੋਨ ‘ਚ ਵੀ ਕਾਫ਼ੀ ਪ੍ਰਭਾਵੀ ਹਨ 10 ਤੋਂ 15 ਗ੍ਰਾਮ ਜਾਮਣ ਦੇ ਪੱਤੇ ਲਓ ਇਸ ਨੂੰ ਚੰਗੀ ਤਰ੍ਹਾਂ ਧੋ ਕੇ ਇਨ੍ਹਾਂ ਦਾ ਜੂਸ ਬਣਾ ਲਓ ਇਸ ਜੂਸ ‘ਚ 3 ਕਾਲੀਆਂ ਮਿਰਚਾਂ ਮਿਲਾਓ ਅਤੇ ਰੋਜ਼ਾਨਾ ਦਿਨ ‘ਚ ਦੋ ਵਾਰ ਪੀਓ ਇਨ੍ਹਾਂ ਬਿਮਾਰੀਆਂ ‘ਚ ਜਾਮਣ ਦੇ ਪੱਤਿਆਂ ਦੇ ਲਾਭਕਾਰੀ ਹੋਣ ਦੇ ਲੋੜੀਂਦੀ ਨਤੀਜੇ ਉਪਲੱਬਧ ਨਹੀਂ ਹਨ:

  • ਬ੍ਰੋਕਾਈਟਿਸ,
  • ਅਸਥਮਾ,
  • ਗੈਸ,
  • ਏਠਨ,
  • ਪੇਟ ਦੇ ਰੋਗ,
  • ਕਬਜ਼ ਅਵਸਾਦ,
  • ਨਾੜਾਂ ਨਾਲ ਸਬੰਧਿਤ ਰੋਗ,
  • ਚਮੜੀ ਤੇ ਧੱਬੇ,
  • ਮੂੰਹ ਅਤੇ ਗਲੇ ‘ਚ ਛਾਲੇ,
  • ਚਮੜੀ ‘ਚ ਸੋਜ

ਇਨ੍ਹਾਂ ਸਾਰੀਆਂ ਬਿਮਾਰੀਆਂ ‘ਚ ਜਾਮਣ ਦੇ ਪੱਤੇ ਮੱਦਦਗਾਰ ਹੋ ਸਕਦੇ ਹਨ, ਪਰ ਇਸ ਦੇ ਲਈ ਇਸ ਨਾਲ ਹੋਰ ਜੜੀਆਂ-ਬੂਟੀਆਂ ਵੀ ਮਿਲਾਉਣੀਆਂ ਪੈਣਗੀਆਂ ਤਦ ਇਸ ਤੋਂ ਫਾਇਦਾ ਮਿਲ ਸਕੇਗਾ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ