good habits for children

ਬੱਚਿਆਂ ਨੂੰ ਜ਼ਰੂਰ ਸਿਖਾਓ ਇਹ ਆਦਤਾਂ Good Habits

ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਬੱਚਿਆਂ ਦੀ ਗਲਤ ਮੰਗ ਕਦੇ ਵੀ ਪੂਰੀ ਨਾ ਕਰੋ ਭਾਵੇਂ ਉਹ ਕਿੰਨੀ ਵੀ ਜਿੱਦ ਕਿਉਂ ਨਾ ਕਰੇ ਉਸ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਹਰ ਮੰਗ ਪੂਰੀ ਨਹੀਂ ਹੋਵੇਗੀ ਜੋ ਗਲਤ ਉਸ ਦੇ ਲਈ ਜਿੱਦ ਨਹੀਂ ਕਰਨੀ ਨਾਲ ਹੀ ਆਪ ਜੀ ਫਰਮਾਉਂਦੇ ਹਨ ਕਿ ਬੱਚਿਆਂ ਨੂੰ ਬਚਪਨ ਤੋਂ ਹੀ ਮੈਡੀਟੇਸ਼ਨ ਤੇ ਮਾਨਤਾ ਭਲਾਈ ਦੇ ਕਾਰਜ ਕਰਨ ਲਈ ਕਹੋ ਤਾਂ ਕਿ ਬੱਚੇ ਦੀ ਪ੍ਰਭੂ ਦੇ ਨਾਮ ਨਾਲ ਲਗਨ ਲੱਗੇ ਜਦੋਂ ਮਾਪੇ ਖੁਦ ਝੂਠ ਬੋਲਦੇ ਹਨ ਤਾਂ ਬੱਚਾ ਦੇਖ ਕੇ ਝੂਠ ਬੋਲਣਾ ਸਿੱਖਦਾ ਹੈ, ਇਸ ਲਈ ਮਾਪਿਆਂ ਨੂੰ ਘੱਟੋ-ਘੱਟ ਬੱਚੇ ਸਾਹਮਣੇ ਝੂਠ ਨਹੀਂ ਬੋਲਣਾ ਚਾਹੀਦਾ

ਹਰ ਮਾਤਾ-ਪਿਤਾ ਦਾ ਸੁਫਨਾ ਹੁੰਦਾ ਹੈ, ਕਿ ਉਨ੍ਹਾਂ ਦਾ ਬੱਚਾ ਹੁਸ਼ਿਆਰ ਹੋਵੇ ਵੱਡਾ ਹੋ ਕੇ ਚੰਗਾ ਨਾਂਅ ਕਮਾਏ ਇਸਦੇ ਲਈ ਚੰਗੀ ਪਰਵਰਿਸ ਦੇਣ ਦੀ ਕੋਸ਼ਿਸ਼ ਕਰਦੇ ਹਾਂ ਪਰ ਇਸ ਦੌਰਾਨ ਕੁਝ ਗੱਲਾਂ ਦਾ ਖਾਸ ਧਿਆਨ ਦੇਣਾ ਜ਼ਰੂਰੀ ਹੁੰਦਾ ਹੈ, ਕਿਉਂਕਿ ਬੱਚਾ ਬਚਪਨ ’ਚ ਹੀ ਮਾਪਿਆਂ ਨੂੰ ਦੇਖ ਕੇ ਹੀ ਚੰਗੀਆਂ ਅਤੇ ਬੁਰੀਆਂ ਆਦਤਾਂ ਨੂੰ ਸਿੱਖਦਾ ਹੈ ਕਹਿੰਦੇ ਹਨ ਕਿ ਇੱਕ ਛੋਟਾ ਬੱਚਾ ਕੋਰੇ ਕਾਗ਼ਜ਼ ਦੀ ਤਰ੍ਹਾਂ ਹੁੰਦਾ ਹੈ,

ਇਸ ਦੌਰਾਨ ਮਾਪੇ ਉਸਨੂੰ ਜੋ ਸਿਖਾਉਂਦੇ ਹਨ, ਬੱਚੇ ਉਹੀ ਸਿੱਖਦੇ ਜਾਂਦੇ ਹਨ ਇਸ ਲਈ ਮਾਪਿਆਂ ਨੂੰ ਛੋਟੀਆਂ ਛੋਟੀਆਂ ਗੱਲਾਂ ਨੂੰ ਧਿਆਨ ’ਚ ਰੱਖਣਾ ਜ਼ਰੂਰੀ ਹੈ ਜੇਕਰ ਤੁਸੀਂ ਆਪਣੇ ਬੱਚਿਆਂ ’ਚ ਬਚਪਨ ਤੋਂ ਹੀ ਕੁਝ ਆਦਤਾਂ ਨੂੰ ਪਾਓਗੇ ਤਾਂ ਅੱਗੇ ਚੱਲ ਕੇ ਤੁਹਾਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਬੱਚਿਆਂ ਦੇ ਸਫਲ ਭਵਿੱਖ ਲਈ ਮਾਪਿਆਂ ਨੂੰ ਬਚਪਨ ਤੋਂ ਹੀ ਬੱਚਿਆਂ ’ਚ ਕੁਝ ਆਦਤਾਂ ਨੂੰ ਸਿਖਾਉਣਾ ਚਾਹੀਦਾ

Also Read:  ਬੱਚਿਆਂ ਨੂੰ ਪਾਓ ਕਿਤਾਬਾਂ ਦਾ ਸ਼ੌਂਕ

ਜਲਦੀ ਉੱਠਣ ਦੀ ਆਦਤ

ਬੱਚਿਆਂ ਨੂੰ ਰਾਤ ਨੂੰ ਨਿਸ਼ਚਿਤ ਸਮੇਂ ’ਤੇ ਸੌਣ ਅਤੇ ਸਵੇਰੇ ਜਲਦੀ ਉੱਠਣ ਦੀ ਆਦਤ ਪਾਓ ਜੇਕਰ ਬੱਚੇ ਸਮੇਂ ’ਤੇ ਸੌਂਦੇ ਅਤੇ ਸਮੇਂ ’ਤੇ ਉੱਠਦੇ ਹਨ, ਤਾਂ ਉਨ੍ਹਾਂ ਦਾ ਦਿਮਾਗ ਪੂਰਾ ਦਿਨ ਐਕਟਿਵ ਰਹਿੰਦਾ ਹੈ ਜਿਸ ਨਾਲ ਬੱਚੇ ਦਾ ਮਾਈਂਡ ਕ੍ਰਿਏਟਿਵ ਹੁੰਦਾ ਹੈ

ਮਿਹਨਤ ਕਰਨਾ ਸਿਖਾਓ

ਕੁਝ ਮਾਪੇ ਆਪਣੇ ਬੱਚਿਆਂ ਨੂੰ ਬਚਪਨ ਤੋਂ ਸੁਕੁਮਾਰ ਬਣਾ ਦਿੰਦੇ ਹਨ, ਜਿਸ ਨਾਲ ਅੱਗੇ ਚੱਲ ਕੇ ਬੱਚਾ ਛੋਟੀਆਂ-ਛੋਟੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਨਹੀਂ ਕਰ ਪਾਉਂਦਾ ਹੈ ਉਨ੍ਹਾਂ ਨੂੰ ਬਚਪਨ ਤੋਂ ਹੀ ਸਮਝਾਓ ਸਫਲਤਾ ਲਈ ਕੋਈ ਸ਼ਾਰਟਕੱਟ ਰਸਤਾ ਨਹੀਂ ਹੈ, ਇਸਦੇ ਲਈ ਮਿਹਨਤ ਕਰਨੀ ਪੈਂਦੀ ਹੈ ਇਸਦੇ ਲਈ ਜ਼ਰੂਰੀ ਹੈ ਕਿ ਬਚਪਨ ਤੋਂ ਹੀ ਮਿਹਨਤ ਕਰਨਾ ਸਿਖਾਓ ਤੁਸੀਂ ਖੁਦ ਬੱਚੇ ਦੇ ਸਾਹਮਣੇ ਕੋਈ ਸ਼ਾਰਟਕੱਟ ਦੀ ਵਰਤੋਂ ਨਾ ਕਰੋ

ਕਿਤਾਬਾਂ ਪੜ੍ਹਨ ਦੀ ਆਦਤ ਪਾਓ

ਵੱਡਿਆਂ ਨੂੰ ਦੇਖ ਕੇ ਹੀ ਬੱਚੇ ਸਿੱਖਦੇ ਹਨ, ਬੱਚਿਆਂ ’ਚ ਕਿਤਾਬ ਪੜ੍ਹਨ ਦੀ ਆਦਤ ਪਾਉਣ ਲਈ, ਉਨ੍ਹਾਂ ਦੇ ਸਾਹਮਣੇ ਖੁਦ ਕਿਤਾਬ ਪੜ੍ਹਨ ਦੀ ਆਦਤ ਪਾਓ ਤੁਹਾਨੂੰ ਦੇਖ ਕੇ ਬੱਚਿਆਂ ’ਚ ਵੀ ਕਿਤਾਬ ਪੜ੍ਹਨ ਦੀ ਆਦਤ ਵਿਕਸਤ ਹੋਵੇਗੀ

ਆਪਣਾ ਕੰਮ ਖੁਦ ਕਰਨ ਦੀ ਆਦਤ ਪਾਓ

ਬੱਚਿਆਂ ’ਚ ਆਪਣਾ ਕੰਮ ਖੁਦ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ ਇਸਦੀ ਸ਼ੁਰੂਆਤ ਬਚਪਨ ਤੋਂ ਹੀ ਹੁੰਦੀ ਹੈ ਇਸ ਨਾਲ ਬੱਚੇ ਦਾ ਵਿਕਾਸ ਇੱਕ ਜ਼ਿੰਮੇਵਾਰ ਨਾਗਰਿਕ ਦੇ ਰੂਪ ’ਚ ਹੁੰਦਾ ਹੈ ਬੱਚਾ ਆਪਣਾ ਕੰਮ ਖੁਦ ਪੂਰੀ ਜਿੰਮੇਵਾਰੀ ਨਾਲ ਕਰੇਗਾ ਤਾਂ ਤੁਹਾਨੂੰ ਵੀ ਮਦਦ ਮਿਲੇਗੀ

ਸਮੇਂ ਦੇ ਮਹੱਤਵ ਨੂੰ ਸਮਝਾਓ

ਬਚਪਨ ਤੋਂ ਹੀ ਬੱਚਿਆਂ ਨੂੰ ਸਿਖਾਓ ਕਿ ਸਮੇਂ ਨੂੰ ਵਿਅਰਥ ’ਚ ਬਰਬਾਦ ਨਹੀਂ ਕਰਨਾ ਚਾਹੀਦਾ ਸਮੇਂ ਦਾ ਸਦਉਪਯੋਗ ਚੰਗੇ ਕੰਮਾਂ ਨੂੰ ਕਰਨ ਜਾਂ ਕੋਈ ਕ੍ਰਿਏਟਿਵ ਚੀਜ਼ ਸਿੱਖਣ ’ਚ ਕਰਨਾ ਚਾਹੀਦਾ ਹੈ

ਗੁੱਡ ਮੈਨਰਸ

ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਵੱਡਿਆਂ ਦੀ ਇੱਜ਼ਤ ਕਰਨਾ ਸਿਖਾਓ, ਜਿਸ ਨਾਲ ਉਹ ਬਿਨਾਂ ਚੀਕੇ-ਚਿਲਾਏ ਨਿਮਰਤਾ ਨਾਲ ਆਪਣੀਆਂ ਗੱਲਾਂ ਰੱਖ ਸਕਣ ਕਿੱਥੇ ਕਿਸ ਨਾਲ ਕਿਸ ਤਰ੍ਹਾਂ ਨਾਲ ਗੱਲ ਕਰਨੀ ਚਾਹੀਦੀ ਹੈ, ਗੁੱਡ ਮੈਨਰਸ ਅਤੇ ਬੈਡ ਮੈਨਰਸ ਕੀ ਹੁੰਦਾ ਹੈ, ਇਸਦੇ ਬਾਰੇ ਚੰਗੀ ਤਰ੍ਹਾਂ ਸਮਝ ਹੋਣੀ ਚਾਹੀਦੀ ਹੈ ਆਪਣੀ ਵੱਡੀ ਭੈਣ, ਵੱਡੇ ਭਰਾ ਅਤੇ ਘਰ ਦੇ ਬਜ਼ੁਰਗਾਂ ਦਾ ਸਨਮਾਨ ਕਰੋ ਅਤੇ ਵੱਡਿਆਂ ਨੂੰ ਪਲਟ ਕੇ ਜਵਾਬ ਨਾ ਦਿਓ

Also Read:  ਜ਼ਿੰਦਗੀ ਬਖ਼ਸ਼ ਦਿੱਤੀ -ਸਤਿਸੰਗੀਆਂ ਦੇ ਅਨੁਭਵ

ਗਲਤੀ ਸਵੀਕਾਰ ਕਰਨਾ ਵੀ ਸਿਖਾਓ

ਕਈ ਬੱਚੇ, ਜਿਨ੍ਹਾਂ ਨੂੰ ਆਪਣੀ ਗਲਤੀ ਸਵੀਕਾਰਨ ’ਚ ਸ਼ਰਮ ਆਉਂਦੀ ਹੈ ਜਾਂ ਉਹ ਆਪਣਾ ਅਪਮਾਨ ਸਮਝਦੇ ਹਨ, ਜੋ ਅੱਗੇ ਚੱਲਕੇ ਉਨ੍ਹਾਂ ਦੇ ਕਰੀਅਰ ’ਚ ਵੱਡੀ ਰੁਕਾਵਟ ਹੋ ਸਕਦੀ ਹੈ ਇਸ ਲਈ ਜ਼ਰੂਰੀ ਹੈ ਕਿ ਬੱਚਿਆਂ ’ਚ ਬਚਪਨ ਤੋਂ ਹੀ ਸੌਰੀ ਬੋਲਣ ਅਤੇ ਆਪਣੀ ਗਲਤੀ ਨੂੰ ਸਵੀਕਾਰਨ ਦੀ ਆਦਤ ਪਾਓ

ਸ਼ੇਅਰ ਕਰਨ ਦੀ ਆਦਤ ਪਾਓ

ਤੁਸੀਂ ਬਹੁਤ ਸਾਰੇ ਅਜਿਹੇ ਬੱਚਿਆਂ ਨੂੰ ਦੇਖਿਆ ਹੋਵੇਗਾ ਜਿਨ੍ਹਾਂ ਦੀਆਂ ਚੀਜ਼ਾਂ ਨੂੰ ਛੂੰਹਣ ਨਾਲ ਉਹ ਰੋਣ ਲੱਗਦੇ ਹਨ ਇਹ ਇੱਕ ਬੁਰੀ ਆਦਤ ਹੈ ਇਸ ਲਈ ਬਚਪਨ ਤੋਂ ਹੀ ਬੱਚਿਆਂ ’ਚ ਆਪਣੀਆਂ ਚੀਜ਼ਾਂ ਨੂੰ ਦੂਜਿਆਂ ਨਾਲ ਸ਼ੇਅਰ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ