child's tiffin
ਕਿਵੇਂ ਤਿਆਰ ਕਰੀਏ ਬੱਚਿਆਂ ਦਾ ਟਿਫਨ child’s tiffin ਬੱਚਿਆਂ ਨੂੰ ਖਾਣਾ ਖੁਆਉਣਾ ਅਤੇ ਸਕੂਲ ’ਚ ਟਿਫਨ ਦੇਣ ਦੀ ਸਮੱਸਿਆ ਸ਼ਾਇਦ ਹਰ ਪਰਿਵਾਰ ’ਚ ਹੁੰਦੀ ਹੈ ਬੱਚਿਆਂ ਨੂੰ ਸਹੀ ਭੋਜਨ ਦੇਣ ਦੀ ਇੱਛਾ ਸ਼ੁਰੂ ਤੋਂ ਹੀ ਹਰ ਮਾਤਾ-ਪਿਤਾ ’ਚ ਹੁੰਦੀ ਹੈ ਕਿਉਂਕਿ ਸਹੀ ਵਿਕਾਸ ਲਈ ਪੌਸ਼ਟਿਕ ਖੁਰਾਕ ਬੁਨਿਆਦੀ ਲੋੜ ਹੈ, ਬੱਚਿਆਂ ਦੇ ਖਾਣੇ ’ਚ ਪ੍ਰੋਟੀਨ ਅਤੇ ਫਲ-ਸਬਜ਼ੀਆਂ ਦੀ ਲੋੜੀਂਦੀ ਮਾਤਰਾ ਦੇਣੀ ਚਾਹੀਦੀ ਹੈ
ਕਾਰਬੋਹਾਈਡ੍ਰੇਟ ਲਈ ਬੱਚਿਆਂ ਨੂੰ ਚੌਲ, ਰੋਟੀ ਅਤੇ ਆਲੂ ਸ਼ੁਰੂ ਤੋਂ ਹੀ ਖਾਣ ਦੀ ਆਦਤ ਪਾਓ ਕਿਉਂਕਿ ਇਨ੍ਹਾਂ ’ਚ ਪ੍ਰੋਟੀਨ, ਵਿਟਾਮਿਨ, ਖਣਿੱਜ ਅਤੇ ਫਾਈਬਰ ਹੁੰਦੇ ਹਨ ਜੋ ਸਿਹਤਮੰਦ ਰਹਿਣ ਲਈ ਉੱਤਮ ਮੰਨੇ ਜਾਂਦੇ ਹਨ ਬੱਚਿਆਂ ਦੇ ਸਰੀਰਕ ਵਿਕਾਸ ਲਈ ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਹਰ ਰੋਜ਼ ਦੇ ਆਹਾਰ ’ਚ ਸ਼ਾਮਲ ਕਰੋ ਬੱਚਿਆਂ ਨੂੰ ਉੱਚ ਪ੍ਰੋਟੀਨ ਦਾਲਾਂ, ਬੀਨਸ, ਪੁੰਗਰੀਆਂ ਦਾਲਾਂ ਅਤੇ ਮੂੰਗਫਲੀ ਤੋਂ ਪ੍ਰਾਪਤ ਹੁੰਦੇ ਹਨ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਉੱਚਿਤ ਪੌਸ਼ਟਿਕ ਆਹਾਰ ਦੇਣਾ ਬਹੁਤ ਜ਼ਰੂਰੀ ਹੁੰਦਾ ਹੈchild's tiffin

ਉੱਚਿਤ ਖਾਣੇ ਦੀ ਆਦਤ ਕਿਵੇਂ ਪਾਈਏ:-

  • ਜੇਕਰ ਮਾਂ-ਬਾਪ ਬੱਚਿਆਂ ਨੂੰ ਫਾਸਟ ਫੂਡ ਜਾਂ ਬਾਹਰੀ ਖਾਣਾ ਖਾਣ ਨੂੰ ਨਹੀਂ ਦੇਣਗੇ ਤਾਂ ਬੱਚਿਆਂ ’ਚ ਉੱਚਿਤ ਭੋਜਨ ਖਾਣ ਦੀਆਂ ਆਦਤਾਂ ਦਾ ਵਿਕਾਸ ਕੀਤਾ ਜਾ ਸਕਦਾ ਹੈ
  • ਬੱਚਿਆਂ ਨੂੰ ਮੁੱਖ ਰੂਪ ਨਾਲ ਤਿੰਨ ਵੱਡੇ ਭੋਜਨ ਖਾਣ ਦੀ ਆਦਤ ਸ਼ੁਰੂ ਤੋਂ ਪਾਓ ਸਵੇਰ ਦਾ ਨਾਸ਼ਤਾ, ਦੁਪਹਿਰ ਦਾ ਅਤੇ ਰਾਤ ਦਾ ਖਾਣਾ ਬੱਚਿਆਂ ਨੂੰ ਨਿਸ਼ਚਿਤ ਸਮੇਂ ’ਤੇ ਖਾਣਾ ਦਿਓ ਅਤੇ ਖਾਣ  ਦੀ ਆਦਤ ਪਾਓ
  • ਬੱਚੇ ਜੇਕਰ ਹਰੀਆਂ ਸਬਜ਼ੀਆਂ ਖਾਣ ਤੋਂ ਇਨਕਾਰ ਕਰਨ ਤਾਂ ਅਜਿਹੇ ’ਚ ਉਨ੍ਹਾਂ ਨੂੰ ਜ਼ਿਆਦਾ ਸੁਆਦ ਬਣਾਉਣ ਦਾ ਯਤਨ ਕਰੋ ਨਹੀਂ ਤਾਂ ਸਬਜ਼ੀਆਂ ਨੂੰ ਦਾਲਾਂ ’ਚ ਕੱਦੂਕਸ਼ ਕਰਕੇ ਮਿਲਾ ਕੇ ਉਬਾਲੋ ਅਤੇ ਖਾਣ ਨੂੰ ਦਿਓ
  • ਖਿਚੜੀ ਬਣਾਉਂਦੇ ਸਮੇਂ ਉਸ ’ਚ ਕੁਝ ਸਬਜ਼ੀਆਂ ਮਸਲ ਕੇ ਪਾ ਦਿਓ ਬੱਚਿਆਂ ਨੂੰ ਸਬਜ਼ੀ ਦਾ ਜ਼ਿਆਦਾ ਪਤਾ ਨਹੀਂ ਲੱਗੇਗਾ ਅਤੇ ਸਬਜ਼ੀ ਵੀ ਸਰੀਰ ’ਚ ਚਲੀ ਜਾਵੇਗੀ
  • ਅੱਠ-ਦਸ ਸਾਲ ਤੱਕ ਦੀ ਉਮਰ ਤੱਕ ਬੱਚਿਆਂ ਨੂੰ  ਕ੍ਰੀਮਯੁਕਤ ਦੁੱਧ ਦਿੱਤਾ ਜਾ ਸਕਦਾ ਹੈ ਕਿਉਂਕਿ ਕ੍ਰੀਮਯੁਕਤ ਦੁੱਧ ’ਚ ਫੈਟ ਅਤੇ ਵਿਟਾਮਿਨ ਬੱਚਿਆਂ ਨੂੰ ਲੋੜੀਂਦੀ ਮਾਤਰਾ ’ਚ ਮਿਲ ਜਾਣਗੇ
  • ਬੱਚਿਆਂ ਨੂੰ ਬਚਪਨ ਤੋਂ ਹੀ ਲੋਅ ਕੈਲੋਰੀ ‘ਫੂਡ’ ਨਾ ਦਿਓ ਨਹੀਂ ਤਾਂ ਉਨ੍ਹਾਂ ਦਾ ਸਰੀਰਕ ਵਿਕਾਸ ਠੀਕ ਨਹੀਂ ਹੋਵੇਗਾ
  • ਦਿਨ ’ਚ ਇੱਕ ਟਾਈਮ ਦਾ ਖਾਣਾ ਘੱਟੋ-ਘੱਟ ਸਾਰਾ ਪਰਿਵਾਰ ਮਿਲ ਕੇ ਖਾਓ ਬੱਚਿਆਂ ਨੂੰ ਵੀ ਉਨ੍ਹਾਂ ਦੀ ਪਲੇਟ ’ਚ ਸਭ ਕੁਝ ਉਹੀ ਰੱਖੋ ਜੋ ਤੁਸੀਂ ਖੁਦ ਖਾ ਰਹੇ ਹੋ ਇਸ ਨਾਲ ਬੱਚੇ ਦੇਖਾ-ਦੇਖੀ ਥੋੜ੍ਹਾ-ਥੋੜ੍ਹਾ ਖਾਣਾ ਸ਼ੁਰੂ ਕਰ ਦੇਣਗੇ
  • ਮਾਵਾਂ ਨੂੰ ਆਪਣਾ ਕੰਮ ਬਚਾਉਣ ਲਈ ਕਦੇ ਵੀ ਬੱਚਿਆਂ ਨੂੰ ਬਰੈੱਡ ਜੈਮ, ਚਿਪਸ, ਬਿਸਕੁਟ, ਮੈਗੀ ਆਦਿ ਲਈ ਹੱਲਾ-ਸ਼ੇਰੀ ਨਹੀਂ ਦੇਣੀ ਚਾਹੀਦੀ
  • ਬੱਚਿਆਂ ਦੇ ਨਾਸ਼ਤੇ ’ਚ ਕਦੇ ਸਟੱਫ ਪਰੌਂਠਾ ਤੇ ਕਦੇ ਦਾਲ ਵਾਲੇ ਆਟੇ ਦਾ ਪਰੌਂਠਾ, ਕਦੇ ਦੁੱਧ ਵਾਲਾ ਦਲੀਆ ਅਤੇ ਕਦੇ ਸੂਜੀ ਦੀ ਖੀਰ ਆਦਿ ਖਾਣ ਨੂੰ ਦਿਓ
  • ਪੁੰਗਰੀਆਂ ਦਾਲਾਂ ’ਚ ਖੀਰਾ, ਟਮਾਟਰ, ਬੰਦਗੋਭੀ, ਪਿਆਜ, ਨਿੰਬੂ ਮਿਲਾ ਕੇ ਪੁੰਗਰੀਆਂ ਦਾਲਾਂ ਦੇ ਸਵਾਦ ਨੂੰ ਵਧਾਇਆ ਜਾ ਸਕਦਾ ਹੈ
Also Read:  ਗਲੇ ਦਾ ਰੱਖੋ ਖਾਸ ਖਿਆਲ

ਸਕੂਲ ਦੇ ਟਿਫਨ ’ਚ:-

ਬੱਚਿਆਂ ਨੂੰ ਸਕੂਲ ਦਾ ਟਿਫਨ ਅਜਿਹਾ ਤਿਆਰ ਕਰਕੇ ਦਿਓ ਕਿ ਬੱਚੇ ਦਾ ਖਾਣ ਨੂੰ ਦਿਲ ਕਰੇ ਬੱਚੇ ਦੀ ਪਸੰਦ ਦਾ ਵੀ ਧਿਆਨ ਰੱਖੋ ਬੱਚੇ ਨੂੰ ਪਿਆਰ ਨਾਲ ਸਮਝਾਓ ਕਿ ਲੰਚ ਟਾਈਮ ’ਚ ਸਭ ਬੱਚਿਆਂ ਦੇ ਨਾਲ ਮਿਲ ਕੇ ਆਪਣਾ ਟਿਫਨ ਖ਼ਤਮ ਕਰਕੇ ਆਓ ਆਪਣੇ ਦੋਸਤਾਂ ਨਾਲ ਕੁਝ ਸ਼ੇਅਰ ਕਰਨ ਦੀ ਆਦਤ ਵੀ ਸਿਖਾਓ
ਬੱਚਿਆਂ ਨੂੰ ਟਿਫਨ ’ਚ ਬੇਹਾ ਖਾਣਾ ਨਾ ਦਿਓ ਕਿਉਂਕਿ ਗਰਮੀਆਂ ’ਚ ਰਾਤ ਦਾ ਬਚਿਆ ਖਾਣਾ ਖਰਾਬ ਹੋ ਸਕਦਾ ਹੈ ਬੱਚਿਆਂ ਨੂੰ ਟਿਫਨ ’ਚ ਕਦੇ ਕਦੇ ਘਰ ਦੇ ਬਣੇ ਬਰਗਰ, ਬਰੈੱਡ ਪਕੌੜਾ ਆਦਿ ਦੇ ਸਕਦੇ ਹੋ ਬੱਚਿਆਂ ਦੀ ਭੁੱਖ ਅਨੁਸਾਰ ਟਿਫਨ ’ਚ ਖਾਣਾ ਪਾਓ
ਬੱਚਿਆਂ ਨੂੰ ਸਕੂਲ ਕੈਂਟੀਨ ਤੋਂ ਖਾਣ ਲਈ ਉਤਸ਼ਾਹਿਤ ਨਾ ਕਰੋ ਥੋੜ੍ਹੇ ਵੱਡੇ ਬੱਚਿਆਂ ਨੂੰ ਹਫਤੇ ’ਚ ਇੱਕ ਵਾਰ ਕੈਂਟੀਨ ਤੋਂ ਖਾਣਾ ਖਾਣ ਲਈ ਇਜ਼ਾਜਤ ਦਿਓ ਸਕੂਲ ਜਾਂਦੇ ਸਮੇਂ ਦੁੱਧ ਦੇ ਨਾਲ ਕੇਲਾ ਖਾਣ ਨੂੰ ਦੇ ਸਕਦੇ ਹੋ
ਸ਼ਾਮ ਨੂੰ ਬੱਚਿਆਂ ਨੂੰ ਘਰੇ ਬਣੇ ਸਨੈਕਸ ਦਿਓ ਟਿਫਨ ’ਚ ਹਫਤੇ ’ਚ ਇੱਕ ਵਾਰ ਨਮਕੀਨ ਚੌਲ ਸਬਜ਼ੀ ਵਾਲੇ ਦੇ ਸਕਦੇ ਹੋ ਸੈਂਡਵਿਚ, ਪਨੀਰ, ਪਿਆਜ, ਟਮਾਟਰ ਦੇ ਜਾਂ ਖੀਰੇ ਵਾਲੇ ਮੌਸਮ ਅਨੁਸਾਰ ਦੇ ਸਕਦੇ ਹੋ ਬੱਚਿਆਂ ਨੂੰ ਬਰੈੱਡ ’ਤੇ ਪਨੀਰ ਅਤੇ ਬਰੀਕ ਕੱਟੀ ਬੰਦਗੋਭੀ ਵੀ ਟਿਫਨ ’ਚ ਦਿੱਤੀ ਜਾ ਸਕਦੀ ਹੈ
ਟਿਫਨ ਦੀ ਸਫਾਈ ’ਤੇ ਵੀ ਸਹੀ ਧਿਆਨ ਦਿਓ ਤਾਂ ਕਿ ਟਿਫਨ ’ਚ ਪਿਛਲੇ ਖਾਣੇ ਦੀ ਬਦਬੂ ਨਾ ਆਵੇ -ਰਜਨੀਸ਼ ਕੁਮਾਰ