ਹੱਲਾ-ਸ਼ੇਰੀ ਨਾ ਦਿਓ ਬੱਚਿਆਂ ਦੇ ਸ਼ਰਮੀਲੇਪਣ ਨੂੰ
ਬੱਚੇ ਤਾਂ ਚੰਚਲ, ਸ਼ਰਾਰਤੀ ਹੀ ਚੰਗੇ ਲੱਗਦੇ ਹਨ ਪਰ ਕੁਝ ਬੱਚੇ ਸੁਭਾਅ ਦੇ ਸ਼ਰਮਾਕਲ ਹੁੰਦੇ ਹਨ ਜੋ ਨਾ ਤਾਂ ਜ਼ਿਆਦਾ ਦੂਜੇ ਬੱਚਿਆਂ ’ਚ ਮਿਕਸ ਹੁੰਦੇ ਹਨ, ਨਾ ਵੱਡਿਆਂ ਨਾਲ ਕੁਝ ਗੱਲ ਕਰਦੇ ਹਨ ਅਤੇ ਨਾ ਹੀ ਬੱਚਿਆਂ ਦੀ ਖੇਡ ’ਚ ਖੇਡਣਾ ਪਸੰਦ ਕਰਦੇ ਹਨ ਬੱਸ ਚੁੱਪਚਾਪ, ਗੁੰਮਸੁੰਮ ਆਪਣੀ ਹੀ ਦੁਨੀਆਂ ’ਚ ਰਹਿੰਦੇ ਹਨ ਜੇਕਰ ਕੋਈ ਗੱਲ ਕਰ ਲਵੇ ਤਾਂ ਧੌਣ, ਸਿਰ ਹਿਲਾ ਦਿੰਦੇ ਹਨ
ਜਾਂ ਸੀਮਤ ਜਿਹਾ ਜਵਾਬ ਦਿੰਦੇ ਹਨ ਉਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਕਿ ਉਨ੍ਹਾਂ ਦਾ ਬਚਪਨ ਕਿਤੇ ਗੁਆਚ ਗਿਆ ਹੈ ਬਹੁਤ ਵਾਰ ਮਾਤਾ-ਪਿਤਾ, ਅਧਿਆਪਕ ਵੀ ਅਜਿਹੇ ਬੱਚੇ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ ਹਨ ਉਨ੍ਹਾਂ ਨੂੰ ਲੱਗਦਾ ਹੈ ਬੱਚਾ ਬਹੁਤ ਸ਼ਰੀਫ ਹੈ ਆਪਣੇ-ਆਪ ਵੱਡਾ ਹੋ
ਕੇ ਠੀਕ ਹੋ ਜਾਵੇਗਾ ਪਰ ਜ਼ਿਆਦਾਤਰ ਮਾਤਾ-ਪਿਤਾ ਅਤੇ ਅਧਿਆਪਕ ਦੀ ਸੋਚ ਗਲਤ ਰਹਿੰਦੀ ਹੈ
Table of Contents
ਬੱਚੇ ਦੇ ਸ਼ਰਮੀਲੇ ਹੋਣ ਦੇ ਕਾਰਨ:-
- ਕਦੇ-ਕਦੇ ਬੱਚੇ ਦੇ ਸ਼ਰਮੀਲੇ ਹੋਣ ਦਾ ਕਾਰਨ ਖਾਨਦਾਨੀ ਵੀ ਹੁੰਦਾ ਹੈ ਕਿਉਂਕਿ ਮਾਤਾ-ਪਿਤਾ ਵੀ ਸ਼ਰਮੀਲੇ ਸੁਭਾਅ ਦੇ ਹੁੰਦੇ ਹਨ ਉਹ ਵੀ ਹੋਰ ਲੋਕਾਂ ਨਾਲ ਘੱਟ ਇੰਟਰੈਕਟ ਕਰਦੇ ਹਨ ਤਾਂ ਸੁਭਾਵਿਕ ਹੈ ਬੱਚਾ ਵੀ ਸ਼ਰਮਾਕਲ ਹੋਵੇਗਾ, ਉਹ ਵੀ ਇੰਟਰੈਕਟ ਘੱਟ ਕਰੇਗਾ
- ਕਦੇ-ਕਦੇ ਬੱਚਿਆਂ ਦਾ ਵਿਅਕਤੀਤੱਵ ਅਤੀਸੰਵੇਦਨਸ਼ੀਲ ਹੁੰਦਾ ਹੈ ਉਹ ਆਪਣੀ ਗੱਲ ਕਿਸੇ ਨੂੰ ਵੀ ਖੁੱਲ੍ਹ ਕੇ ਨਹੀਂ ਕਹਿ ਸਕਦੇ ਮਨ ’ਚ ਸੰਕੋਚ ਰਹਿੰਦਾ ਹੈ ਕਿ ਕਿਤੇ ਡਾਂਟ ਨਾ ਪੈ ਜਾਵੇ, ਕਿਤੇ ਮੈਂ ਗਲਤ ਤਾਂ ਨਹੀਂ ਅਜਿਹੇ ’ਚ ਉਸ ਦਾ ਸੁਭਾਅ ਸ਼ਰਮਾਕਲ ਹੋ ਜਾਂਦਾ ਹੈ
- ਬਚਪਨ ’ਚ ਬੱਚਿਆਂ ਦੇ ਆਪਣੇ-ਆਪਣੇ ਰੋਲ ਮਾਡਲ ਹੁੰਦੇ ਹਨ ਉਹ ਹਰ ਰੂਪ ’ਚ ਉਨ੍ਹਾਂ ਦਾ ਅਨੁਸਰਨ ਕਰਨਾ ਚਾਹੁੰਦੇ ਹਨ ਬੋਲਣ ਦੇ ਅੰਦਾਜ਼ ਨੂੰ ਖਾਸ ਕਰਕੇ ਆਪਣੇ ਜੀਵਨ ’ਚ ਉਤਾਰਨਾ ਚਾਹੁੰਦੇ ਹਨ ਅਜਿਹੇ ’ਚ ਹੋ ਸਕਦਾ ਹੈ ਉਨ੍ਹਾਂ ਦੇ ਮਾਤਾ-ਪਿਤਾ ਹੀ ਉਨ੍ਹਾਂ ਦੇ ਰੋਲ ਮਾਡਲ ਹੋਣ ਅਤੇ ਉਹ ਵੀ ਸ਼ਰਮਾਕਲ ਹੋਣ ਤਾਂ ਬੱਚੇ ਵੀ ਉਵੇਂ ਹੀ ਨਕਲ ਕਰਦੇ ਹਨ ਕਿਉਂਕਿ ਉਹ ਆਪਣੇ ਮਾਤਾ-ਪਿਤਾ ਨੂੰ ਘੱਟ ਬੋਲਦੇ ਦੇਖਦੇ ਹਨ ਘੱਟ ਮਿਲਦੇ-ਜੁਲਦੇ ਦੇਖਦੇ ਹਨ ਤਾਂ ਉਨ੍ਹਾਂ ਦੀ ਵੀ ਉਹੋ-ਜਿਹੀ ਆਦਤ ਬਣ ਜਾਂਦੀ ਹੈ
- ਸੁਸਾਇਟੀ ਨਾਲ ਇੰਟਰਐਕਸ਼ਨ ਦੀ ਕਮੀ ਵੀ ਉਨ੍ਹਾਂ ਦੇ ਸ਼ਰਮਾਕਲ ਸੁਭਾਅ ਦਾ ਕਾਰਨ ਬਣਦੀ ਹੈ ਬਚਪਨ ’ਚ ਕਦੇ-ਕਦੇ ਕਿਸੇ ਵੀ ਸਥਿਤੀ ਕਰਕੇ ਜੋ ਬੱਚੇ ਇਕੱਲੇ ਰਹਿੰਦੇ ਹਨ, ਉਨ੍ਹਾਂ ਨੂੰ ਦੂਜਿਆਂ ਨਾਲ ਜ਼ਿਆਦਾ ਗੱਲ ਕਰਨ ਦੀ ਆਦਤ ਨਹੀਂ ਹੁੰਦੀ ਅਤੇ ਅਜਿਹੇ ਬੱਚੇ ਸੁਸਾਇਟੀ ’ਚ ਅਸਾਨੀ ਨਾਲ ਘੁਲ-ਮਿਲ ਨਹੀਂ ਪਾਉਂਦੇ ਇਹੀ ਆਦਤ ਅੱਗੇ ਜਾ ਕੇ ਉਨ੍ਹਾਂ ਨੂੰ ਸ਼ਰਮਾਕਲ ਬਣਾਉਂਦੀ ਹੈ
ਸ਼ਰਮਾਕਲ ਬੱਚਿਆਂ ਦੇ ਲੱਛਣ:-
- ਸ਼ਰਮਾਕਲ ਬੱਚੇ ਸੋਸ਼ਲ ਗੈਦਰਿੰਗ ’ਚ ਜਾਣਾ ਪਸੰਦ ਨਹੀਂ ਕਰਦੇ
- ਨਵੇਂ ਦੋਸਤ ਅਸਾਨੀ ਨਾਲ ਨਹੀਂ ਬਣਾਉਂਦੇ ਉਨ੍ਹਾਂ ਦਾ ਦਾਇਰਾ ਬਹੁਤ ਸੀਮਤ ਰਹਿੰਦਾ ਹੈ
- ਸਕੂਲ ਪੱਧਰ ’ਤੇ ਕੰਪੀਟੀਸ਼ਨ ’ਚ ਹਿੱਸਾ ਲੈਣ ਤੋਂ ਡਰਦੇ ਹਨ
- ਘਰ ’ਚ ਆਏ ਮਹਿਮਾਨਾਂ ਨਾਲ ਨਹੀਂ ਬੈਠਦੇ, ਨਾ ਹੀ ਖਾਂਦੇ-ਪੀਂਦੇ ਹਨ
- ਘਰ ’ਚ ਵੀ ਰਹਿੰਦੇ ਹੋਏ ਇਕੱਲੇ ਕਮਰੇ ’ਚ ਬੈਠਣਾ ਪਸੰਦ ਕਰਦੇ ਹਨ ਇਕੱਲੇ ਖਾਣਾ ਪਸੰਦ ਕਰਦੇ ਹਨ
ਸ਼ਰਮਾਕਲ ਬੱਚਿਆਂ ਦੀਆਂ ਪ੍ਰੇਸ਼ਾਨੀਆਂ:-
- ਟੈਲੇਂਟਡ ਹੋਣ ’ਤੇ ਵੀ ਅਜਿਹੇ ਬੱਚੇ ਉਸ ਦਾ ਲਾਭ ਪੂਰਾ ਨਹੀਂ ਲੈ ਸਕਦੇ
- ਆਪਣੇ ਟੈਲੇਂਟ ਨੂੰ ਕਰੀਅਰ ਦੇ ਰੂਪ ’ਚ ਅੱਗੇ ਨਹੀਂ ਲਿਜਾ ਸਕਦੇ
- ਪੜ੍ਹਾਈ ’ਤੇ ਵੀ ਅਸਰ ਪੈਂਦਾ ਹੈ ਕੁਝ ਸਮਝ ਨਾ ਆਉਣ ’ਤੇ ਅਜਿਹੇ ਬੱਚੇ ਅਧਿਆਪਕ ਨੂੰ ਆਪਣੀ ਸਮੱਸਿਆ ਨਹੀਂ ਦੱਸ ਸਕਦੇ ਨਾ ਹੀ ਸ਼ਰਮਾਕਲ ਬੱਚੇ ਗਰੁੱਪ ਸਟੱਡੀ ਕਰ ਸਕਦੇ ਹਨ
- ਆਊਟਡੋਰ ਗੇਮਾਂ ਖੇਡਣਾ ਪਸੰਦ ਨਹੀਂ ਕਰਦੇ ਟੀਵੀ ਦੇਖਣਾ, ਮੋਬਾਇਲ ’ਤੇ ਗੇਮ ਖੇਡਣਾ, ਘਰ ’ਚ ਰਹਿਣਾ ਚੰਗਾ ਲੱਗਦਾ ਹੈ ਜਿਸ ਨਾਲ ਉਨ੍ਹਾਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਰੁਕ ਜਾਂਦਾ ਹੈ
ਅਜਿਹੇ ’ਚ ਮਾਪਿਆਂ ਦੀ ਜ਼ਿੰਮੇਵਾਰੀ:-
- ਮਾਪਿਆਂ ਨੂੰ ਚਾਹੀਦਾ ਹੈ ਕਿ ਅਜਿਹੇ ’ਚ ਬੱਚੇ ਨੂੰ ਕੋਈ ਟਾਈਟਲ ਨਾ ਦੇਣ, ਨਾ ਹੀ ਕਿਸੇ ਨਾਲ ਜਾਣ-ਪਹਿਚਾਣ ਕਰਵਾਉਂਦੇ ਸਮੇਂ ਕਹੋ ਕਿ ਇਹ ਬਹੁਤ ਸ਼ਰਮਾਕਲ ਹੈ, ਨਹੀਂ ਤਾਂ ਬੱਚਾ ਆਪਣੇ-ਆਪ ਨੂੰ ਸ਼ਰਮਾਕਲ ਸੁਭਾਅ ਤੋਂ ਬਾਹਰ ਨਹੀਂ ਕੱਢ ਸਕੇਗਾ
- ਜੇਕਰ ਬੱਚਾ ਬਾਹਰ ਸ਼ਰਮਾਵੇ ਤਾਂ ਉਸ ਨੂੰ ਡਾਂਟੋ ਨਾ ਘਰ ਜਾ ਕੇ ਪਿਆਰ ਨਾਲ ਸਮਝਾਓ ਅਤੇ ਉਸ ਨੂੰ ਮੋਰਲ ਸਪੋਰਟ ਦਿਓ
- ਬੱਚੇ ਨਾਲ ਗੱਲ ਕਰੋ ਕਿ ਤੁਸੀਂ ਕਿਉਂ ਸ਼ਰਮਾਉਂਦੇ ਹੋ ਜਾਂ ਡਰਦੇ ਹੋ ਬੱਚੇ ਦੇ ਉਨ੍ਹਾਂ ਏਰੀਆਂ ਨੂੰ ਪਹਿਚਾਣੋ ਅਤੇ ਉਸ ਤੋਂ ਬਾਹਰ ਨਿੱਕਲਣ ’ਚ ਬੱਚੇ ਦੀ ਮੱਦਦ ਕਰੋ
- ਬੱਚੇ ਨੂੰ ਕੋਈ ਅਜਿਹਾ ਕਿੱਸਾ ਸੁਣਾਓ ਜਦੋਂ ਤੁਸੀਂ ਸਕੂਲ ਜਾਂ ਕਾਲਜ ਲੈਵਲ ’ਤੇ ਸ਼ਰਮਾਕਲ ਸੁਭਾਅ ਦੇ ਕਾਰਨ ਕੋਈ ਨੁਕਸਾਨ ਝੱਲਿਆ ਹੋਵੇ
- ਬੱਚੇ ਨੂੰ ਸੋਸ਼ਲ ਗੈਦਰਿੰਗ ’ਚ ਲੈ ਕੇ ਜਾਓ ਵੱਧ ਤੋਂ ਵੱਧ ਲੋਕਾਂ ਨਾਲ ਮਿਲਵਾਓ ਘਰ ਆ ਕੇ ਉਸ ਦੇ ਚੰਗੇ ਵਿਹਾਰ ਦੀ ਤਾਰੀਫ ਕਰੋ
- ਬੱਚੇ ਦੇ ਟੈਲੇਂਟ ਨੂੰ ਮੋਟੀਵੇਟ ਕਰੋ ਉਸ ਦਾ ਮਜ਼ਾਕ ਨਾ ਉਡਾਓ ਜੇਕਰ ਉਹ ਕਿਤੇ ਕੁਝ ਗਲਤੀ ਕਰਦਾ ਹੈ ਤਾਂ ਉਸ ਨੂੰ ਪਿਆਰ ਨਾਲ ਸੁਧਾਰੋ ਜੇਕਰ ਤੁਸੀਂ ਅਜਿਹਾ ਕਰੋਂਗੇ ਤਾਂ ਸਿੱਟਾ ਜ਼ਿਆਦਾ ਚੰਗਾ ਆਵੇਗਾ
- ਬਚਪਨ ’ਚ ਬੱਚੇ ’ਤੇ ਆਪਣੀ ਇੱਛਾ ਨਾ ਥੋਪੋ ਅਕਸਰ ਅਸੀਂ ਗਲਤੀ ਕਰਦੇ ਹਾਂ ਕਿ ਜਦੋਂ ਕੋਈ ਮਹਿਮਾਨ ਆਉਂਦਾ ਹੈ ਅਤੇ ਬੱਚਾ ਛੋਟਾ ਹੋਵੇ ਤਾਂ ਉਸਨੂੰ ਕਵਿਤਾ ਸੁਣਾਉਣ, ਡਾਂਸ ਕਰਕੇ ਦਿਖਾਉਣ ਦੀ ਜਿੱਦ ਕਰਦੇ ਹਾਂ ਕਦੇ-ਕਦੇ ਬੱਚੇ ਦਾ ਮੂਡ ਨਹੀਂ ਹੁੰਦਾ ਅਜਿਹੇ ’ਚ ਉਸ ’ਤੇ ਜਬਰਦਸਤੀ ਨਾ ਥੋਪੋ, ਨਾ ਹੀ ਉਸ ਦੀ ਬੁਰਾਈ ਕਰੋ -ਨੀਤੂ ਗੁਪਤਾ