ਨਾ ਹੋਣ ਵਾਲਾ ਕੰਮ ਸਤਿਗੁਰੂ ਦੇ ਪ੍ਰਸ਼ਾਦ ਨਾਲ ਹਾਂ ‘ਚ ਬਦਲਿਆ – ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ
ਪ੍ਰੇਮੀ ਕਿਰਨਪਾਲ ਇੰਸਾਂ ਪੁੱਤਰ ਰਾਮਦੀਆ ਇੰਸਾਂ ਪਿੰਡ ਬਾਤਾ ਤਹਿਸੀਲ ਕਲਾਇਤ ਜ਼ਿਲ੍ਹਾ ਕੈਥਲ ਤੋਂ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰਤੱਖ ਰਹਿਮਤ ਦਾ ਵਰਣਨ ਕਰਦਾ ਹੈ:-
ਮੈਂ ਆਪ ਜੀ ਦੀ (ਹਜ਼ੂਰ ਪਿਤਾ ਜੀ) ਰਹਿਮਤ ਨਾਲ ਮਾਰਚ 2001 ਵਿੱਚ ਸੀਆਰਪੀਐੱਫ ਵਿੱਚ ਭਰਤੀ ਹੋਇਆ ਅਤੇ ਮਈ 2003 ਵਿੱਚ ਮੇਰੀ ਸ਼ਾਦੀ ਹੋ ਗਈ ਸ਼ਾਦੀ ਦੇ ਦੋ-ਢਾਈ ਸਾਲ ਬਾਅਦ ਤੱਕ ਕੋਈ ਸੰਤਾਨ ਨਹੀਂ ਹੋਈ ਅਤੇ ਨਾ ਹੀ ਅਸੀਂ ਕੋਈ ਧਿਆਨ ਦਿੱਤਾ ਮੈਂ ਘਰ ਪਰਿਵਾਰ ਅਤੇ ਸਮਾਜ ਨੂੰ ਦੇਖਦੇ ਹੋਏ ਸਾਲ 2005 ਤੋਂ ਇਲਾਜ ਕਰਵਾਉਣਾ ਸ਼ੁਰੂ ਕੀਤਾ ਉਸ ਸਮੇਂ ਮੇਰੀ ਡਿਊਟੀ ਅਵੰਤੀਪੁਰਾ (ਸ੍ਰੀਨਗਰ) ਜੰਮੂ ਕਸ਼ਮੀਰ ਵਿੱਚ ਸੀ ਉੱਥੇ ਮੈਂ ਜ਼ਿਲ੍ਹਾ ਪੱਧਰ ਦੇ ਸਰਕਾਰੀ ਹਸਪਤਾਲ (ਪਾਮਪੁਰ) ਵਿੱਚ ਤਿੰਨ ਸਾਲ ਤੱਕ ਇਲਾਜ ਕਰਵਾਇਆ, ਪਰ ਕੋਈ ਫਾਇਦਾ ਨਹੀਂ ਹੋਇਆ
ਸੰਨ 2008 ਵਿੱਚ ਮੇਰਾ ਤਬਾਦਲਾ ਦਿੱਲੀ ਵਿੱਚ ਹੋ ਗਿਆ ਅਤੇ ਮੈਂ ਫਿਰ ਤੋਂ ਇਲਾਜ ਕਰਵਾਉਣਾ ਸ਼ੁਰੂ ਕੀਤਾ ਮੈਂ ਆਪਣੀ ਪਤਨੀ ਦੀਆਂ ਸਾਰੀਆਂ ਰਿਪੋਰਟਾਂ ਨਾਲ ਲੈ ਕੇ ਭਾਰਤ ਦੇ ਸਭ ਤੋਂ ਉੱਚ ਪੱਧਰ ਦੇ ਹਸਪਤਾਲ ਅਖਿਲ ਭਾਰਤੀ ਅਯੁਰਵਿਗਿਆਨ ਸੰਸਥਾਨ (ਏਮਸ) ਵਿੱਚ ਪਹੁੰਚਿਆ ਡਾਕਟਰਾਂ ਨੇ ਸਾਰੀਆਂ ਰਿਪੋਰਟਾਂ ਵੇਖ ਕੇ ਮੈਨੂੰ ਬੁਲਾ ਕੇ ਕਿਹਾ ਕਿ ਆਪ ਬੱਚਾ ਗੋਦ ਲੈ ਲਓ ਤਾਂ ਅੱਛਾ ਰਹੇਗਾ, ਕਿਉਂਕਿ ਆਪ ਦੀ ਪਤਨੀ ਦੀਆਂ ਦੋਵੇਂ ਟਿਊਬਾਂ ਖ਼ਤਮ ਹੋ ਚੁੱਕੀਆਂ ਹਨ ਇਹ ਸੁਣ ਕੇ ਮੈਨੂੰ ਪਸੀਨਾ ਆ ਗਿਆ, ਪਰ ਮੈਂ ਆਪਣੀ ਪਤਨੀ ਨੂੰ ਕੁਝ ਨਹੀਂ ਦੱਸਿਆ ਮੈਂ ਫਿਰ ਤੋਂ ਦੁਬਾਰਾ ਡਾਕਟਰਾਂ ਨੂੰ ਬੇਨਤੀ ਕੀਤੀ ਕਿ ਮੈਡਮ ਜੀ, ਕੀ ਮੇਰੀ ਪਤਨੀ ਦਾ ਹੁਣ ਕੋਈ ਇਲਾਜ ਨਹੀਂ ਹੈ ਤਾਂ ਉਹਨਾਂ ਨੇ ਕਿਹਾ ਕਿ ਇਲਾਜ ਤਾਂ ਹੈ ਪਰ ਖਰਚਾ ਜ਼ਿਆਦਾ ਆਵੇਗਾ ਕਿਉਂਕਿ ਇਸ ਦਾ ਹੁਣ ਆਧੁਨਿਕ ਪ੍ਰਣਾਲੀ ਨਾਲ ਇਲਾਜ ਹੋਵੇਗਾ ਜੇਕਰ ਆਪ ਸਹਿਮਤ ਹੋ ਤਾਂ ਮੈਂ ਲਿਖ ਦਿੰਦੀ ਹਾਂ ਮੈਂ ਕਿਹਾ, ਡਾਕਟਰ ਮੈਮ, ਅਸੀਂ ਸਹਿਮਤ ਹਾਂ ਤਾਂ ਉਹਨਾਂ ਨੇ ਕਿਹਾ, ਠੀਕ ਹੈ ਉਸ ਤੋਂ ਬਾਅਦ ਅਸੀਂ ਘਰ ਆ ਗਏ ਅਤੇ ਪੈਸੇ ਦਾ ਇੰਤਜ਼ਾਮ ਕੀਤਾ ਇੱਕ ਹਫ਼ਤੇ ਬਾਅਦ ਅਸੀਂ ਹਸਪਤਾਲ ਵਿੱਚ 65000/- ਰੁਪਏ ਜਮ੍ਹਾ ਕਰਵਾ ਦਿੱਤੇ ਅਤੇ ਇਲਾਜ ਸ਼ੁਰੂ ਕਰ ਦਿੱਤਾ ਇਲਾਜ ਇਹ ਸੀ ਕਿ ਜਿਸ ਨੂੰ ਅਸੀਂ ਟੈਸਟ ਟਿਊਬ ਬੇਬੀ ਕਹਿੰਦੇ ਹਨ, ਆਈ. ਵੀ. ਐੱਫ. ਵੀ ਕਹਿੰਦੇ ਹਨ ਤਿੰਨ ਮਹੀਨਿਆਂ ਤੱਕ ਇਲਾਜ ਚੱਲਿਆਂ ਪਰ ਕੋਈ ਫਾਇਦਾ ਨਹੀਂ ਹੋਇਆ
ਇਲਾਜ ਕਰਵਾਉਂਦੇ ਹੋਏ ਅੱਠ-ਨੌਂ ਸਾਲ ਬੀਤ ਗਏ ਪਰ ਕੋਈ ਫਾਇਦਾ ਨਹੀਂ ਹੋਇਆ ਆਈ.ਵੀ.ਐੱਫ ਦਾ ਇਲਾਜ ਕਰਨ ਤੋਂ ਬਾਅਦ ਤਾਂ ਡਾਕਟਰਾਂ ਦੀ ਟੀਮ ਨੇ ਬਿਲਕੁਲ ਹੀ ਸਪੱਸ਼ਟ ਕਰ ਦਿੱਤਾ ਕਿ ਹੁਣ ਬੱਚਾ ਨਹੀਂ ਹੋਵੇਗਾ ਉਸ ਤੋਂ ਬਾਅਦ ਅਸੀਂ ਥੱਕ-ਹਾਰ ਕੇ ਤੀਹ ਦਿਨਾਂ ਦੀ ਛੁੱਟੀ ਲੈ ਕੇ ਦਸੰਬਰ 2013 ਵਿੱਚ ਆਪਣੇ ਪਿੰਡ ਬਾਤਾ ਆ ਗਏ ਘਰ ਵਾਲਿਆਂ ਨੂੰ ਸਾਰੀ ਆਪ ਬੀਤੀ ਸੁਣਾਈ ਤਾਂ ਮੇਰੇ ਡੈਡੀ ਜੀ ਨੇ ਕਿਹਾ, ਇੱਕਵਾਰ ਫਿਰ ਤੋਂ ਦੁਬਾਰਾ ਆਈ.ਵੀ.ਐੱਫ ਕਰਵਾ ਲਓ ਤਾਂ ਅਸੀਂ ਕਿਹਾ ਕਿ ਠੀਕ ਹੈ ਛੁੱਟੀ ਪੂਰੀ ਹੋਣ ਤੋਂ ਬਾਅਦ ਦਿੱਲੀ ਜਾ ਕੇ ਕਰਵਾ ਲਵਾਂਗੇ ਪਰ ਇਸ ਤੋਂ ਪਹਿਲਾਂ ਸਾਡੇ ਬਲਾਕ ਦੀ ਕਲਾਇਤ ਵਿੱਚ ਨਾਮ-ਚਰਚਾ ਸੀ, ਜਿਸ ਵਿੱਚ ਅਸੀਂ ਗਏ ਸੀ ਤਾਂ ਉੱਥੇ ਪੂਜਨੀਕ ਹਜ਼ੂਰ ਪਿਤਾ ਜੀ (ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਦੀ ਦਇਆ ਦ੍ਰਿਸ਼ਟੀ ਦਾ ਕਿੰਨੂੰ ਦਾ ਪ੍ਰਸ਼ਾਦ ਆਇਆ ਹੋਇਆ ਸੀ ਤਾਂ ਅਸੀਂ ਵੀ ਉਹ ਕਿੰਨੂੰ ਦਾ ਪ੍ਰਸ਼ਾਦ ਲਿਆ ਅਤੇ ਮਾਲਕ ਸਤਿਗੁਰ ਦੇ ਨਾਮ ਦਾ ਸਿਮਰਨ ਕਰਕੇ ਖਾ ਲਿਆ ਛੁੱਟੀ ਦੇ ਦੌਰਾਨ ਸਤਿਗੁਰ ਦੀ ਐਸੀ ਰਹਿਮਤ ਹੋਈ ਕਿ ਸਾਨੂੰ ਲੱਗਿਆ ਕਿ ਹੁਣ ਦੀ ਵਾਰ ਕੁਝ ਉਮੀਦ ਹੈ
ਛੁੱਟੀ ਪੂਰੀ ਹੋਣ ਤੋਂ ਬਾਅਦ ਅਸੀਂ ਡਰਦੇ-ਡਰਦੇ ਹੋਏ ਏਮਸ ਵਿੱਚ ਗਏ ਅਤੇ ਡਾਕਟਰਾਂ ਨੂੰ ਕਿਹਾ ਕਿ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਸਾਨੂੰ ਕੁਝ ਉਮੀਦ ਹੈ ਤਾਂ ਡਾਕਟਰਾਂ ਦੀ ਪੂਰੀ ਟੀਮ ਉੱਥੇ ਹੀ ਮੌਜ਼ੂਦ ਸੀ ਵਾਰ-ਵਾਰ ਜਾਣ ਨਾਲ ਡਾਕਟਰ ਸਾਡੇ ਚੰਗੀ ਤਰ੍ਹਾਂ ਨਾਲ ਜਾਣੂ ਹੋ ਚੁੱਕੇ ਸਨ ਪਰ ਉਹਨਾਂ ਨੇ ਕਿਹਾ ਕਿ ਨਹੀਂ, ਐਸਾ ਨਹੀਂ ਹੋ ਸਕਦਾ, ਡਾ. ਮੈਡਮ ਬੋਲੀ, ਰੋਗੀ ਨੂੰ ਲੈ ਕੇ ਆਓ ਅਸੀਂ ਹੁਣੇ ਹੀ ਉਸ ਦਾ ਸਕੈਨ ਕਰਕੇ ਦੇਖਾਂਗੇ ਲੇਡੀ ਡਾਕਟਰ ਮੇਰੀ ਪਤਨੀ ਨੂੰ ਸਕੈਨ ਰੂਮ ਵਿੱਚ ਲੈ ਗਈ ਅਤੇ ਮੈਂ ਉੱਥੇ ਹੀ ਖੜ੍ਹਾ ਹੋ ਕੇ ਮਨ ਹੀ ਮਨ ਨਾਅਰੇ ਦਾ ਜਾਪ ਕਰਦਾ ਰਿਹਾ ਕਦੇ ਸਿਮਰਨ ਕਰਨ ਲੱਗ ਜਾਂਦਾ, ਕਦੇ ਨਾਅਰਾ (ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ) ਲਾਉਂਦਾ ਬਹੁਤ ਡਰ ਲੱਗ ਰਿਹਾ ਸੀ ਕੁਝ ਹੀ ਸਮੇਂ ਬਾਅਦ ਉੱਥੋਂ ਦੀ ਸਟਾਫ ਸਿਸਟਰ ਬਾਹਰ ਆਈ ਅਤੇ ਮੇਰਾ ਨਾਂਅ ਪੁਕਾਰਿਆ ਉਹ ਮੈਨੂੰ ਕਹਿਣ ਲੱਗੀ ਕਿ ਆਪ ਨੂੰ ਮੈਮ ਨੇ ਬੁਲਾਇਆ ਹੈ ਮਾਲਕ ਦੀ ਐਸੀ ਰਹਿਮਤ ਹੋਈ ਕਿ ਸਾਡਾ ਜੋ ਵਿਚਾਰ ਸੀ
ਕਿ ਉਹ ਸਹੀ ਨਿਕਲਿਆ ਡਾਕਟਰਾਂ ਦੀ ਸੀਨੀਅਰ ਤੇ ਆਈ.ਵੀ.ਐਫ ਦੀ ਸੀਨੀਅਰ (ਡਾ. ਨੀਤਾ ਸਿੰਘ) ਨੇ ਕਿਹਾ ਕਿ ਆਪ ਦੀਆਂ ਸਾਰੀਆਂ ਰਿਪੋਰਟਾਂ ਦੁਬਾਰਾ ਦਿਖਾਓ ਤਾਂ ਮੈਂ ਸਾਰੀਆਂ ਰਿਪੋਰਟਾਂ ਡਾਕਟਰ ਮੈਮ ਨੂੰ ਦਿਖਾਈਆਂ ਪਰ ਮਾਲਕ ਦੇ ਇਸ ਕਰਿਸ਼ਮੇ ਦੇ ਸਾਹਮਣੇ ਡਾਕਟਰ ਵੀ ਹੈਰਾਨ ਹੋ ਚੁੱਕੀ ਸੀ ਬੇਚੈਨੀ ਦਾ ਆਲਮ ਸੀ ਅਤੇ ਮੇਰੇ ਦਿਲ ਵਿੱਚ ਖੁਸ਼ੀ ਸੀ ਸਤਿਗੁਰ ਦੀ ਰਹਿਮਤ ਤੋਂ ਪ੍ਰਭਾਵਿਤ ਹੋ ਕੇ ਸੀਨੀਅਰ ਡਾਕਟਰ (ਨੀਤਾ ਸਿੰਘ) ਨੇ ਆਪਣੀ ਕੁਰਸੀ ਤੋਂ ਖੜ੍ਹੀ ਹੋ ਕੇ ਮੇਰੇ ਨਾਲ ਹੱਥ ਮਿਲਾਇਆ ਅਤੇ ਮੈਨੂੰ ਵਧਾਈ ਦਿੱਤੀ ਅਤੇ ਕਿਹਾ-ਬੇਟਾ, ਇਹ ਗੌਡ ਗਿਫਟਿਡ ਹੈ ਇਸ ਦਾ ਪੂਰਾ ਖਿਆਲ ਰੱਖਣਾ ਹੈ ਤੁਹਾਨੂੰ ਮੁਬਾਰਕ ਹੋਵੇ ਅਤੇ ਇਲਾਜ ਕਰਵਾਉਂਦੇ ਰਹਿਣਾ ਹੈ ਪਿਆਰੇ ਸਤਿਗੁਰ (ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਦੀ ਰਹਿਮਤ ਨੇ ਸਭ ਕੁਝ ਕਾਇਆ ਪਲਟ ਕਰ ਦਿੱਤਾ ਸੀ ਨਾ ਹੋਣ ਵਾਲੇ ਕਾਰਜ ਨੂੰ ਹਾਂ ਵਿੱਚ ਬਦਲ ਦਿੱਤਾ ਸੀ ਮੇਰੀ ਅਤੇ ਮੇਰੀ ਪਤਨੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ
ਇਲਾਜ ਚੱਲਦਾ ਰਿਹਾ ਅਤੇ ਸਤਿਗੁਰ ਦੀ ਦਇਆ-ਮਿਹਰ ਨਾਲ ਸੱਤਵੇਂ ਮਹੀਨੇ 19 ਜੁਲਾਈ 2014 ਨੂੰ ਲੜਕੇ ਦੀ ਅਨਮੋਲ ਦਾਤ ਪ੍ਰਾਪਤ ਹੋਈ ਜਦੋਂ ਕਿ ਡਾਕਟਰਾਂ ਨੇ ਅਕਤੂਬਰ 2014 ਦਾ ਸਮਾਂ ਦਿੱਤਾ ਸੀ ਮਾਲਕ ਦੀ ਅੰਸ਼ ਨੇ ਜੁਲਾਈ 2014 ਵਿੱਚ ਹੀ ਆਉਣਾ ਸੀ ਅਸੀਂ ਲੜਕੇ ਦਾ ਨਾਂਅ ਚਿਰਾਗ ਰੱਖਿਆ ਹੈ ਮੇਰੀ ਪਰਮ ਪੂਜਨੀਕ ਹਜ਼ੂਰ ਪਿਤਾ ਜੀ ਦੇ ਚਰਨਾਂ ਵਿੱਚ ਅਰਜ਼ ਹੈ ਕਿ ਪਿਤਾ ਜੀ, ਐਸੇ ਹੀ ਰਹਿਮਤ ਬਣਾਈ ਰੱਖਣਾ ਜੀ ਪਿਤਾ ਜੀ, ਅਸੀਂ ਫੌਜੀ ਆਦਮੀ ਹਾਂ, ਸਤਿਸੰਗ ‘ਤੇ ਘੱਟ ਹੀ ਆ ਸਕਦੇ ਹਾਂ, ਦਇਆ-ਮਿਹਰ ਕਰਨਾ ਜੀ ਆਪ ਜੀ ਦਾ ਫੌਜੀ-ਕਿਰਨਪਾਲ ਇੰਸਾਂ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.