words-made-by-kamaljeet-kaur-insan-sujan-bahn-wife-davendra-singh-satsangi-experiences

ਬੇਟਾ! ਦਸ ਸਾਲ ਲਈ ਤੇਰੇ ਕੋਲ ਹਨ ਤੇਰੇ ਪਾਪਾ! ਸਤਿਸੰਗੀਆਂ ਦੇ ਅਨੁਭਵ words-made-by-kamaljeet-kaur-insan-sujan-bahn-wife-davendra-singh-satsangi-experiences
ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਦਇਆ-ਮਿਹਰ
ਮੈਂ ਕਮਲਜੀਤ ਕੌਰ ਇੰਸਾਂ (ਸੁਜਾਨ ਭੈਣ) ਸਾਹਿਬਜ਼ਾਦਾ ਅਗੀਤ ਸਿੰਘ ਨਗਰ ਮੋਹਾਲੀ ਜ਼ਿਲ੍ਹਾ ਮੋਹਾਲੀ(ਪੰਜਾਬ) ਤੋਂ ਸਤਿਗੁਰੂ ਜੀ ਦੇ ਕੀਤੇ ਹੋਏ ਬਚਨਾਂ ਦਾ ਵਰਣਨ ਕਰ ਰਹੀ ਹਾਂ:-

ਗੱਲ 28 ਸਤੰਬਰ 2008 ਦਿਨ ਐਤਵਾਰ ਦੀ ਹੈ, ਜਿਸ ਦਿਨ ਮੇਰੇ ਮੰਮੀ ਜੀ ਬਹੁਤ ਬਿਮਾਰ ਸਨ, ਉਹਨਾਂ ਦਾ ਸ਼ਾਇਦ ਇਹ ਅੰਤਿਮ ਸਮਾਂ ਸੀ ਮੈਂ ਸ਼ਾਮ ਦੇ ਤਿੰਨ ਕੁ ਵਜੇ ਸਿਮਰਨ ਆਪਣੀ ਮੰਮੀ ਲਈ ਕੀਤਾ ਤੇ ਆਪਣੇ ਸਤਿਗੁਰੂ ਪਰਮ ਪੂਜਨੀਕ ਹਜ਼ੂਰ ਪਿਤਾ ਜੀ (ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਨੂੰ ਅਰਦਾਸ ਕੀਤੀ ਕਿ ਪਿਤਾ ਜੀ, ਮੰਮੀ ਜੀ ਪਿਛਲੇ ਦੋ ਦਿਨਾਂ ਤੋਂ ਗੁੰਮ ਪਏ ਹਨ ਜਾਂ ਤਾਂ ਇਹਨਾਂ ਨੂੰ ਠੀਕ ਕਰ ਦਿਓ, ਜੇ ਇਹਨਾਂ ਦਾ ਅੰਤਿਮ ਸਮਾਂ ਹੈ ਤਾਂ ਵੀ ਦੱਸ ਦਿਓ ਕਿਉਂਕਿ ਮੇਰੇ ਮੰਮੀ ਜਦੋਂ ਦੀ ਮੈਂ ਸੁਰਤ ਸੰਭਾਲੀ ਸੀ, ਬਿਮਾਰ ਹੀ ਰਹਿੰਦੇ ਸਨ ਕਈ ਵਾਰ ਖੂਨ ਦੀਆਂ ਉਲਟੀਆਂ ਵੀ ਲੱਗ ਜਾਂਦੀਆਂ, ਪਰ ਮਾਲਕ ਫਿਰ ਠੀਕ ਕਰ ਦਿੰਦਾ ਸੀ

ਸਿਮਰਨ ਦੌਰਾਨ ਹੀ ਮੈਨੂੰ ਪਿਤਾ ਜੀ ਨੇ ਦਿਖਾਇਆ ਕਿ ਪਿਤਾ ਜੀ ਟਰੇਨ ਲੈ ਕੇ ਆਏ, ਪਿਤਾ ਜੀ ਨੇ ਆਪਣਾ ਹੱਥ ਅੱਗੇ ਕੀਤਾ ਤੇ ਮੰਮੀ ਨੂੰ ਕਿਹਾ, ਬੇਟਾ! ਆਓ ਚੱਲੀਏ ਮੇਰੀ ਮੰਮੀ ਨੇ ਆਪਣਾ ਹੱਥ ਪਿਤਾ ਜੀ ਨੂੰ ਫੜਾ ਦਿੱਤਾ ਤੇ ਟਰੇਨ ’ਤੇ ਪਿਤਾ ਜੀ ਦੇ ਨਾਲ ਚਲੇ ਗਏ ਮੈਂ ਬਹੁਤ ਰੋਈ ਪਿਤਾ ਜੀ ਨੂੰ ਕਿਹਾ ਮੇਰਾ ਕੀ ਹੋਊ! ਮੇਰੇ ਪਾਪਾ ਇਕੱਲੇ ਰਹਿ ਜਾਣਗੇ, ਪਿਤਾ ਜੀ ਨੇ ਕਿਹਾ ਬੇਟਾ! ਤੈਨੂੰ ਸੰਭਾਲਣ ਲਈ ਤੇਰੇ ਪਾਪਾ ਤੇਰੇ ਕੋਲ ਦਸ ਸਾਲ ਲਈ ਹਨ ਉਸੇ ਸ਼ਾਮ ਮੇਰੇ ਮੰਮੀ ਪੂਰੇ ਹੋ ਗਏ ਤਕਰੀਬਨ ਸ਼ਾਮ 7:30 ਵਜੇ ਮਾਂ ਦੀ ਕਮੀ ਕੋਈ ਪੂਰੀ ਨਹੀਂ ਕਰ ਸਕਦਾ ਪਰ ਮੇਰੇ ਪਾਪਾ ਨੇ ਵੀ ਮੈਨੂੰ ਬਹੁਤ ਪਿਆਰ ਦਿੱਤਾ ਹਰ ਦੋ ਮਹੀਨੇ ਬਾਅਦ ਮੈਨੂੰ ਮਿਲਣ ਮੇਰੇ ਕੋਲ ਆ ਜਾਂਦੇ ਜਾਂ ਫੋਨ ਕਰਦੇ ਮੈਨੂੰ ਆਪਣੇ ਕੋਲ ਬੁਲਾ ਲੈਂਦੇ

ਇਸੇ ਤਰ੍ਹਾਂ ਟਾਇਮ ਲੰਘਦਾ ਗਿਆ, ਪਾਪਾ ਜੀ ਬਹੁਤ ਵਾਰ ਬਿਮਾਰ ਹੋਏ, ਪਿਤਾ ਜੀ ਦੀ ਰਹਿਮਤ ਨਾਲ ਠੀਕ ਹੋ ਜਾਂਦੇ ਇਸ ਦੌਰਾਨ ਬੀ.ਪੀ. ਦਾ ਅਟੈਕ ਵੀ ਹੋਇਆ, ਅਧਰੰਗ ਦਾ ਅਟੈਕ ਤੇ ਫਿਰ ਸ਼ੂਗਰ ਦਾ ਅਟੈਕ ਵੀ ਹੋਇਆ ਸਿਹਤ ਕਾਫ਼ੀ ਕਮਜ਼ੋਰ ਹੋ ਗਈ ਸੀ ਪਰ ਫਿਰ ਵੀ ਆਪਣੇ ਆਪ ਨੂੰ ਸਹੀ ਸਲਾਮਤ ਲਈ ਫਿਰਦੇ ਸਨ

ਹੁਣ ਗੱਲ ਦਸ ਸਾਲ ਬਾਅਦ 2018 ਦੀ ਹੈ ਮੈਂ ਆਪਣੀ ਭਾਬੀ ਨੂੰ ਵੈਸੇ ਹੀ ਫੋਨ ਕਰਕੇ ਕਿਹਾ ਕਿ ਅੱਜ ਮੰਮੀ ਪੂਰੇ ਹੋਇਆ ਨੂੰ ਦਸ ਸਾਲ ਹੋ ਗਏ ਹਨ, ਪਰ ਅੰਦਰ ਜੋ ਡਰ ਸੀ ਮੈਂ ਉਸ ਨੂੰ ਨਾ ਦੱਸਿਆ ਵੀਰੇ ਦਾ ਫੋਨ ਆਇਆ ਕਿ ਪਾਪਾ ਜੀ ਹਸਪਤਾਲ ਵਿੱਚ ਦਾਖਲ ਹਨ ਜ਼ਿਆਦਾ ਢਿੱਲੇ ਹਨ ਮੈਂ ਆਪਣੇ ਸਤਿਗੁਰੂ ਪਰਮ ਪੂਜਨੀਕ ਹਜ਼ੂਰ ਪਿਤਾ ਜੀ (ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਨੂੰ ਸਿਮਰਨ ਦੌਰਾਨ ਫਿਰ ਅਰਦਾਸ ਕੀਤੀ ਕਿ ਹੇ ਮੇਰੇ ਸਤਿਗੁਰੂ ਜੀ, ਸਾਡੇ ਪਰਿਵਾਰ ਵਿੱਚ ਜੋ ਵੀ ਮੌਤ ਹੁੰਦੀ ਹੈ, ਦੀਵਾਲੀ ਦੇ ਨੇੜੇ-ਤੇੜੇ ਹੀ ਹੁੰਦੀ ਹੈ ਕ੍ਰਿਪਾ ਕਰਕੇ ਪਿਤਾ ਜੀ ਇਸ ਵਾਰ ਐਸਾ ਨਾ ਹੋਵੇ, ਥੋੜ੍ਹਾ ਟਾਇਮ ਪਾਪਾ ਨੂੰ ਹੋਰ ਦੇ ਦਿਓ ਪਿਤਾ ਜੀ ਨੇ ਕਿਹਾ, ਠੀਕ ਹੈ! ਬੇਟਾ
ਪਾਪਾ ਜੀ ਛੁੱਟੀ ਲੈ ਕੇ ਘਰ ਆ ਗਏ ਤਬੀਅਤ ਜ਼ਿਆਦਾ ਠੀਕ ਤਾਂ ਨਹੀਂ ਸੀ

ਫਿਰ ਦੀਵਾਲੀ ਤੋਂ ਅਗਲੇ ਦਿਨ ਮੈਂ ਤੇ ਮੇਰਾ ਪਰਿਵਾਰ ਪਾਪਾ ਜੀ ਕੋਲ (ਮੋਗਾ) ਗਏ ਪਾਪਾ ਜੀ ਬੜੇ ਖੁਸ਼ ਹੋਏ ਮੈਂ ਪਾਪਾ ਕੋਲ ਚਾਰ ਦਿਨ ਰਹੀ ਫਿਰ ਸੋਮਵਾਰ ਇਹ ਕਹਿ ਕੇ ਵਾਪਸ ਆਈ ਕਿ ਮੈਂ ਵੀਰਵਾਰ ਆਵਾਂਗੀ ਪਤਾ ਨਹੀਂ ਪਿਤਾ ਜੀ ਨੇ ਕਿਉਂ ਮੇਰੇ ਮੂੰਹ ਤੋਂ ਵੀਰਵਾਰ ਹੀ ਕਢਵਾਇਆ ਜਦ ਵੀਰਵਾਰ ਸਵੇਰੇ ਉੱਠੀ ਤਾਂ ਅੰਦਰੋਂ ਇੱਕ ਅਜੀਬ ਜਿਹੀ ਬੇਚੈਨੀ ਲੱਗੀ ਹੋਈ ਸੀ ਨਾ ਕੁਝ ਖਾਣ ਨੂੰ ਦਿਲ ਕਰੇ, ਨਾ ਪੀਣ ਨੂੰ ਬਸ ਇਹੀ ਸੀ ਕਿ ਪਾਪਾ ਕੋਲ ਛੇਤੀ ਦੇਣੇ ਪਹੁੰਚ ਜਾਵਾਂ ਪਿਤਾ ਜੀ ਨੂੰ ਸਭ ਪਤਾ ਸੀ, ਮਾਲਕ ਨੇ ਅੰਦਰੋਂ ਅਹਿਸਾਸ ਤਾਂ ਕਰਵਾਤਾ ਸੀ ਕਿ ਅੱਜ ਪਾਪਾ ਨਹੀਂ ਰਹਿਣਗੇ ਉਹ ਹੀ ਹੋਇਆ, ਮੇਰੇ ਘਰ ਪਹੁੰਚਣ ਤੋਂ ਪਹਿਲਾਂ ਹੀ ਪਾਪਾ ਪੂਰੇ ਹੋ ਗਏ ਪਰ ਮੈਨੂੰ ਕਿਸੇ ਨੇ ਨਹੀਂ ਦੱਸਿਆ

ਸ਼ੁੱਕਰਵਾਰ ਨੂੰ ਪਾਪਾ ਜੀ ਦਾ ਸਰੀਰਦਾਨ (ਅੰਮ੍ਰਿਤਸਰ) ਕੀਤਾ ਪਿਤਾ ਜੀ ਨੂੰ ਸਿਮਰਨ ਕਰਕੇ ਫਿਰ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ! ਇੱਕ ਵਾਰ ਦਿਖਾ ਦਿਓ ਕਿ ਪਾਪਾ ਜੀ ਕਿੱਥੇ ਹਨ ਤਾਂ ਰਾਤ ਨੂੰ ਸੁਫਨੇ ਵਿੱਚ ਪਿਤਾ ਜੀ ਨੇ ਦਿਖਾਇਆ ਕਿ ਪਾਪਾ ਜੀ ਬੜੀ ਤੇਜ਼ੀ ਨਾਲ ਉੱਪਰ ਜਾ ਰਹੇ ਹਨ ਪਿਤਾ ਜੀ ਨੇ ਕਿਹਾ, ਬੇਟਾ! ਇਸ ਦਾ (ਮੇਰੇ ਪਾਪਾ) ਸਿਮਰਨ ਪੂਰਾ ਹੈ ਇਸ ਲਈ ਸਿੱਧਾ ਅਨਾਮੀ ਦੇਸ਼ ਲੈ ਕੇ ਜਾ ਰਹੇ ਹਾਂ ਮੈਂ ਬਚਪਨ ਤੋਂ ਹੀ ਦੇਖਦੀ ਹੁੰਦੀ ਸੀ ਕਿ ਪਾਪਾ ਜੀ ਦੋ ਜਾਂ ਤਿੰਨ ਵਜੇ (ਬ੍ਰਹਮ ਮਹੂਰਤ) ਉੱਠ ਕੇ ਸਿਮਰਨ ਕਰਦੇ ਸਨ ਜਦੋਂ ਬਿਮਾਰ ਰਹਿਣ ਲੱਗੇ ਤਾਂ ਥੋੜ੍ਹਾ ਰੂਟੀਨ ਖਰਾਬ ਹੋ ਗਿਆ ਸੀ ਮੇਰੇ ਸਤਿਗੁਰੂ ਹਰ ਪਲ ਜੀਵ ਦੀ ਸੰਭਾਲ ਕਰਦੇ ਹਨ ਬਸ ਪਿਤਾ ਜੀ ਮੈਨੂੰ ਤਾਂ ਇੱਕ ਗੱਲ ਹੀ ਕਹਿੰਦੇ ਸਨ, ਬੇਟਾ! ਸਿਮਰਨ ਕਰੋ ਤਾਂ ਹੀ ਕਾਲ ਚੱਕਰ ਤੋਂ ਬਚ ਸਕਦੇ ਹੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!