ਗਰਮੀ ’ਚ ਕੂਲ ਰਹਿ ਕੇ ਕਰੋ ਵਰਕ ਫਰਾਮ ਹੋਮ Will work from home by staying cool in summer
ਕੋਰੋਨਾ ਦੀ ਦੂਜੀ ਲਹਿਰ ਨਾਲ ਹੀ ਗਰਮੀ ਵੀ ਦਸਤਕ ਦੇ ਚੁੱਕੀ ਹੈ ਅਗਲੇ ਦੋ-ਤਿੰਨ ਮਹੀਨਿਆਂ ’ਚ ਸਾਡਾ ਸਾਹਮਣਾ ਵਧਦੇ ਤਾਪਮਾਨ ਅਤੇ ਹੁੰਮਸ ਨਾਲ ਹੋਣ ਵਾਲਾ ਹੈ ਤਾਪਮਾਨ 40 ਤੋਂ 50 ਡਿਗਰੀ ਸੈਲਸੀਅਸ ’ਚ ਹੋ ਸਕਦਾ ਹੈ ਨਾਲ ਹੀ,
ਕਈ ਲੋਕ ਛੋਟੇ ਸ਼ਹਿਰਾਂ ਅਤੇ ਦੂਰ-ਦਰਾਡੇ ਦੇ ਇਲਾਕਿਆਂ ’ਚ ਰਹਿ ਕੇ ਵਰਕ ਫਰਾਮ ਹੋਮ ਕਰ ਰਹੇ ਹਨ ਅਜਿਹੇ ’ਚ ਘਰਾਂ ’ਚ ਰਹਿ ਕੇ ਕੰਮ ਕਰਨ ਵਾਲਿਆਂ ਨੂੰ ਵੀ ਜ਼ਿਆਦਾ ਸਾਵਧਾਨੀ ਦੀ ਜ਼ਰੂਰਤ ਹੈ, ਕਿਉਂਕਿ ਤੁਹਾਨੂੰ ਹਰ ਜਗ੍ਹਾ ਆਫ਼ਿਸ ਵਰਗਾ ਮਾਹੌਲ ਤਾਂ ਮਿਲੇਗਾ ਨਹੀਂ ਕਈ ਕਰਮਚਾਰੀ ਅਜਿਹੇ ਹੁੰਦੇ ਹਨ, ਜੋ ਆਫ਼ਿਸ ਦੇ ਏਸੀ ਨੂੰ ਮਿਸ ਕਰ ਰਹੇ ਹਨ ਅਜਿਹੇ ’ਚ ਅਸੀਂ ਅੱਜ ਤੁਹਾਨੂੰ ਕੁਝ ਟਿਪਸ ਦੱਸ ਰਹੇ ਹਾਂ,
Table of Contents
ਜਿਸ ਨਾਲ ਗਰਮੀ ਤੁਹਾਡੇ ਕੰਮ ਦੀ ਉਤਪਾਦਕਤਾ ਨੂੰ ਪ੍ਰਭਾਵਿਤ ਨਹੀਂ ਕਰ ਸਕੇਗੀ
ਹਵਾਦਾਰ ਜਗ੍ਹਾ ’ਤੇ ਬੈਠੋ:
ਜੇਕਰ ਘਰ ’ਚ ਕੰਮ ਕਰ ਰਹੇ ਹੋ ਤਾਂ ਸਭ ਤੋਂ ਜ਼ਰੂਰੀ ਹੈ ਕਿ ਗਰਮੀ ’ਚ ਤੁਸੀਂ ਘਰ ਦੀ ਜਿਸ ਜਗ੍ਹਾ ਨੂੰ ਵੀ ਵਰਕਿੰਗ ਸਪੇਸ ਬਣਾਓ, ਉਹ ਜਗ੍ਹਾ ਹਵਾਦਾਰ ਹੋਵੇ ਖਿੜਕੀਆਂ ਨੂੰ ਖੁੱਲ੍ਹੀਆਂ ਰੱਖੋ ਅਤੇ ਪਰਦੇ ਲੱਗੇ ਰਹਿਣ ਇਸ ਨਾਲ ਹਵਾ ਤਾਂ ਆਏਗੀ ਪਰ ਧੁੱਪ ਨਹੀਂ
ਖੁਦ ਨੂੰ ਹਾਈਡ੍ਰੇਟ ਰੱਖੋ:
ਗਰਮੀ ’ਚ ਪਾਣੀ ਪੀਂਦੇ ਰਹਿਣਾ ਬੇਹੱਦ ਜ਼ਰੂਰੀ ਹੈ ਇੱਕ ਵਾਰ ’ਚ ਢੇਰ ਸਾਰਾ ਪਾਣੀ ਪੀਣ ਦੀ ਜਗ੍ਹਾ ਕੰਮ ’ਚ ਦੀ ਪਾਣੀ ਪੀਂਦੇ ਰਹੋ ਆਪਣੇ ਲੈਪਟਾੱਪ ਜਾਂ ਡੈਸਕਟਾੱਪ ਕੋਲ ਪਾਣੀ ਦੀ ਬੋਤਲ ਜ਼ਰੂਰ ਰੱਖੋ ਲੱਸੀ, ਅੰਬ, ਜੂਸ ਅਤੇ ਨਿੰਬੂ ਪਾਣੀ ਦਾ ਵੀ ਸੇਵਨ ਕਰ ਸਕਦੇ ਹੋ ਨਾਲ ਹੀ ਚਾਹ ਅਤੇ ਕਾਫ਼ੀ ਘੱਟ ਪੀਓ, ਕਿਉਂਕਿ ਇਹ ਪੀਣ ਵਾਲੇ ਪਦਾਰਥ ਤੁਹਾਨੂੰ ਡੀਹਾਈਡ੍ਰੇਟ ਕਰਦੇ ਹਨ ਨਾਲ ਹੀ ਉਹ ਦਿਨ ’ਚ ਘੱਟ ਤੋਂ ਘੱਟ ਦੋ ਵਾਰ ਨਹਾਉਣ ਦੀ ਸਲਾਹ ਦਿੰਦੇ ਹਨ ਦਿੱਲੀ ਦੇ ਸਫਦਰਜੰਗ ਹਸਪਤਾਲ ਦੇ ਮੈਡੀਕਲ ਅਫਸਰ ਡਾਕਟਰ ਰਾਜੇਸ਼ ਗੌਤਮ ਮੁਤਾਬਕ, ਬਾਹਰ ਜਾਣ ਵਾਲੇ ਹਰ ਸਮੇਂ ਆਪਣੇ ਨਾਲ ਪਾਣੀ ਅਤੇ ਜੂਸ ਆਦਿ ਦੀ ਬੋਤਲ ਜ਼ਰੂਰ ਰੱਖਣ ਨਿੰਬੂ ਸ਼ਿਕੰਜਵੀ ਇੱਕ ਚੰਗਾ ਡਰਿੰਕ ਹੈ
ਖਾਣ-ਪੀਣ ਬਦਲੋ:
ਗਰਮੀ ਦੇ ਮੌਸਮ ’ਚ ਸਲਾਦ, ਨਿੰਬੂ, ਬ੍ਰੋਕਲੀ ਅਤੇ ਪਾਲਕ ਦੀਆਂ ਸਬਜ਼ੀਆਂ ਖਾਓ ਨਾਲ ਹੀ ਫਲਾਂ ’ਚ ਸੰਤਰਾ, ਮੌਸਮੀ, ਖੱਖੜੀ, ਤਰਬੂਜ਼, ਕੇਲਾ, ਗਾਜਰ, ਅੰਗੂਰ ਅਤੇ ਅਨਾਨਾਸ ਦਾ ਸੇਵਨ ਕਰੋ ਦਹੀ ਅਤੇ ਚੌਲ ਦੀ ਮਾਤਰਾ ਵੀ ਵਧਾ ਦਿਓ
ਹਲਕੇ ਕੱਪੜੇ ਪਹਿਨੋ:
ਵਰਕ ਫਰਾਮ ਹੋਮ ’ਚ ਤਾਂ ਵੈਸੇ ਹੀ ਹਲਕੇ ਕੱਪੜੇ ਪਹਿਨਣ ਦੀ ਆਜ਼ਾਦੀ ਹੈ ਗਰਮੀ ਦੇ ਦਿਨਾਂ ’ਚ ਤੁਸੀਂ ਹਲਕੇ ਰੰਗ ਦੇ ਅਤੇ ਢਿੱਲੇ-ਢਾਲੇ ਕੱਪੜੇ ਅਤੇ ਸੂਤੀ ਪਹਿਨੋ
ਪੱਖਾ ਨਹੀਂ, ਕੂਲਰ ਕਾਰਗਰ ਹੋਵੇਗਾ:
ਯਾਦ ਰੱਖੋ ਕਿ ਗਰਮੀ ’ਚ ਪੱਖਾ ਉਸੇ ਹਵਾ ਨੂੰ ਗਤੀ ਦੇਵੇਗਾ, ਜੋ ਤੁਹਾਡੇ ਕਮਰੇ ’ਚ ਹੈ ਇਸ ਨਾਲ ਤੁਹਾਨੂੰ ਤਾਪਮਾਨ ’ਚ ਕਮੀ ਨਹੀਂ ਮਹਿਸੂਸ ਹੋਵੇਗੀ, ਪਰ ਇਸ ਦੀ ਜਗ੍ਹਾ ਕੂਲਰ ਕਮਰੇ ਦੇ ਤਾਪਮਾਨ ਨੂੰ ਘੱਟ ਕਰ ਦੇਵੇਗਾ
ਸਵੇਰੇ-ਸ਼ਾਮ ਘਰੋਂ ਬਾਹਰ ਜਾਓ:
ਗਰਮੀ ਦੇ ਦਿਨਾਂ ’ਚ ਸਵੇਰੇ ਅਤੇ ਸ਼ਾਮ ਨੂੰ ਘਰੋਂ ਬਾਹਰ ਜਾ ਕੇ ਘੁੰਮਣ ਅਤੇ ਟਹਿਲਣ ਦੀ ਕੋਸ਼ਿਸ਼ ਕਰੋ, ਇਸ ਨਾਲ ਤੁਹਾਡਾ ਮੂਢ ਵਧੀਆ ਰਹੇਗਾ, ਅਤੇ ਹਾਂ, ਘਰ ’ਚ ਮੋਬਾਇਲ ਛੱਡ ਕੇ ਜਾਓ, ਕਿਉਂਕਿ ਟਹਿਲਦੇ ਸਮੇਂ ਗਰਮ ਇਲੈਕਟ੍ਰਿਕ ਡਿਵਾਇਜ਼ ਨਹੀਂ ਰੱਖਣਾ ਚਾਹੀਦਾ ਹੈ
ਕੰਮ ਕਰਨ ਦਾ ਸਮਾਂ ਬਦਲੋ:
ਜੇਕਰ ਤੁਹਾਡੇ ਕੋਲ ਆਪਣੇ ਕੰਮ ਦਾ ਸਮਾਂ ਬਦਲਣ ਦੀ ਆਜ਼ਾਦੀ ਹੈ ਤਾਂ ਤੁਸੀਂ ਜ਼ਿਆਦਾਤਰ ਕੰਮ ਪੂਰਾ ਕਰਨ ਲਈ ਸਵੇਰ ਦੇ ਸਮੇਂ ਦੀ ਚੋਣ ਕਰ ਸਕਦੇ ਹੋ ਗਰਮੀ ਦੇ ਮੌਸਮ ’ਚ ਸਵੇਰੇ ਹੀ ਤਾਪਮਾਨ ਸਭ ਤੋਂ ਘੱਟ ਹੁੰਦਾ ਹੈ
ਹੀਟ ਸੰਬੰਧੀ ਬਿਮਾਰੀਆਂ ਤੋਂ ਅਲਰਟ ਰਹੋ:
ਗਰਮੀ ’ਚ ਘਰ ’ਚ ਕੰਮ ਕਰਦੇ ਸਮੇਂ ਅਲਰਟ ਰਹੋ ਜੇਕਰ ਹੀਟ ਸੰਬੰਧੀ ਕੋਈ ਦਿੱਕਤ ਹੁੰਦੀ ਹੈ ਤਾਂ ਤੁਰੰਤ ਡਾਕਟਰ ਦੀ ਮੱਦਦ ਲਓ ਗਰਮੀ ’ਚ ਹੀਟ ਸਟਰੋਕ ਦੀ ਸਮੱਸਿਆ ਹੁੰਦੀ ਹੈ ਸਕਿੱਨ ਸੁੱਕੀ ਤੇ ਲਾਲ ਹੋਣਾ, ਪਸੀਨਾ ਨਾ ਆਉਣਾ, ਜ਼ਿਆਦਾ ਸਰੀਰਕ ਤਾਪਮਾਨ, ਤੇਜ਼ ਧੜਕਣ ਅਤੇ ਬੋਲਣ ’ਚ ਸਮੱਸਿਆ ਹੋਣਾ ਆਦਿ ਇਸ ਦੇ ਲੱਛਣ ਹਨ ਇਸ ਤੋਂ ਇਲਾਵਾ, ਗਰਮੀ ’ਚ ਜ਼ਿਆਦਾ ਪਸੀਨਾ, ਹੀਟ ਐਗਜਾਸਟ, ਥਕਾਨ, ਚੱਕਰ ਆਉਣਾ, ਮਾਸਪੇਸ਼ੀਆਂ ’ਚ ਖਿਚਾਅ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ
ਇਹ ਟਿਪਸ ਵੀ ਅਜਮਾਓ:-
- ਗਰਮੀ ਲੱਗਣ ’ਤੇ ਤੁਰੰਤ ਕੰਮ ਤੋਂ ਬਰੇਕ ਲਓ ਪਾਣੀ ਪੀਓ ਅਤੇ ਥੋੜ੍ਹੀ ਦੇਰ ਹਵਾ ’ਚ ਬੈਠੋ
- ਗਰਮ ਲੈਪਟਾਪ ਨੂੰ ਆਪਣੇ ਪੈਰਾਂ ’ਚ ਨਾ ਰੱਖੋ
- ਟੇਬਲ ’ਤੇ ਬੈਠ ਕੇ ਆਰਾਮ ਨਾਲ ਕੰਮ ਕਰੋ
- ਕੂਲਰ ਸਾਹਮਣੇ ਵੀ ਬੈਠ ਸਕਦੇ ਹੋ
- ਸਵੇਰੇ ਅਤੇ ਸ਼ਾਮ ਘਰ ਦੀਆਂ ਖਿੜਕੀਆਂ ਜ਼ਰੂਰ ਖੋਲ੍ਹੋ
- ਖੁਦ ਨੂੰ ਠੰਡਾ ਰੱਖਣ ਲਈ ਮੋਢੇ ’ਤੇ ਗਿੱਲਾ ਤੌਲੀਆ ਵੀ ਰੱਖ ਸਕਦੇ ਹੋ
- ਪਸੀਨਾ ਆਉਣ ’ਤੇ ਆਪਣੇ ਚਿਹਰੇ ਅਤੇ ਗਲੇ ਨੂੰ ਰੁਮਾਲ ਨਾਲ ਪੂੰਝਦੇ ਰਹੋ