Ears Care

ਉਂਜ ਤਾਂ ਕੰਨ ਵੱਜਣਾ ਇੱਕ ਮੁਹਾਵਰਾ ਹੈ Ears Care ਸ਼ੋਰ ਹੋਣ ਜਾਂ ਬੱਚਿਆਂ ਵੱਲੋਂ ਜ਼ਿਆਦਾ ਸ਼ੋਰ ਕਰਨ ’ਤੇ ਸਾਹਮਣੇ ਵਾਲਾ ਪੀੜਤ ਵਿਅਕਤੀ ਇਹ ਬੋਲਦਾ ਹੈ ਪਰ ਅਸੀਂ ਇੱਥੇ ਕੰਨ ਵੱਜਣਾ ਮੁਹਾਵਰੇ ਬਾਰੇ ਗੱਲ ਨਾ ਕਰਕੇ ਇੱਕ ਬਿਮਾਰੀ ਬਾਰੇ ਦੱਸਣ ਜਾ ਰਹੇ ਹਾਂ। ਕੰਨ ’ਚ ਆਪਣੇ-ਆਪ ਸ਼ੋਰ ਹੋਣਾ, ਸੀਟੀ ਵੱਜਣ ਵਰਗੀਆਂ ਅਵਾਜ਼ਾਂ ਆਉਣਾ ਇੱਕ ਬਿਮਾਰੀ ਹੈ ਜੋ ਸੌਂਦੇ-ਜਾਗਦੇ ਹਰ ਸਮੇਂ ਵਿਅਕਤੀ ਨੂੰ ਆਪਣੇ ਕੰਨਾਂ ’ਚ ਸੁਣਾਈ ਦਿੰਦੀ ਹੈ ਇਹ ਕੰਨ ਦੇ ਨਰਵਸ ਸਿਸਟਮ ਦੀ ਖਰਾਬੀ ਕਾਰਨ ਹੁੰਦਾ ਹੈ ਪਰ ਇਸ ਨੂੰ ਨਜ਼ਰਅੰਦਾਜ਼ ਕਰਨ ਨਾਲ ਪ੍ਰੇਸ਼ਾਨੀ ਵਧ ਸਕਦੀ ਹੈ ਵਿਅਕਤੀ ਆਖ਼ਰ ਬੋਲ਼ਾ ਵੀ ਹੋ ਸਕਦਾ ਹੈ।

ਕੰਨ ਵੱਜਣ ਦੀ ਬਿਮਾਰੀ ਨਾਲ ਵਿਅਕਤੀ ਦੇ ਕੰਨ ’ਚ ਲਗਾਤਾਰ ਸ਼ੋਰ, ਆਵਾਜ਼ ਹੁੰਦੀ ਰਹਿੰਦੀ ਹੈ ਜਦੋਂਕਿ ਕੰਨ ਪੱਕਣ ਦੀ ਬਿਮਾਰੀ ਨਾਲ ਕੰਨ ’ਚ ਸੰਕਰਮਣ, ਫਫੂੰਦ ਕਾਰਨ ਕੰਨ ਅਰਥਾਤ ਸੁਣਨ ਯੰਤਰ ਦੀਆਂ ਪਤਲੀਆਂ-ਪਤਲੀਆਂ ਹੱਡੀਆਂ ਗਲ਼ਣ ਲੱਗਦੀਆਂ ਹਨ ਕੰਨ ਦੀਆਂ ਇਨ੍ਹਾਂ ਬਿਮਾਰੀਆਂ ਦਾ ਹੋਰ ਬਿਮਾਰੀਆਂ ਵਾਂਗ ਇਲਾਜ ਸੰਭਵ ਹੈ ਇਸ ਦੀ ਅਣਦੇਖੀ ਕਰਨ ਜਾਂ ਇਲਾਜ ਨਾ ਕਰਵਾਉਣ ’ਤੇ ਸੁਣਨ ਸਮਰੱਥਾ ਪ੍ਰਭਾਵਿਤ ਹੋ ਜਾਂਦੀ ਹੈ ਅਤੇ ਵਿਅਕਤੀ ਆਖ਼ਰ ਬੋਲਾ ਵੀ ਹੋ ਸਕਦਾ ਹੈ।

ਕੰਨ ਵੱਜਣ ਦਾ ਕਾਰਨ

  • ਕੰਨ ਵੱਜਣ ਨੂੰ ਮੈਡੀਕਲ ਸ਼ਬਦਾਂ ’ਚ ਟਿਨੀਟਿਸ ਕਿਹਾ ਜਾਂਦਾ ਹੈ ਇਹ ਕੰਨ ’ਚ ਨਰਵਸ ਪ੍ਰਾੱਬਲਮ ਕਾਰਨ ਪ੍ਰਗਟ ਹੁੰਦਾ ਹੈ ਬਾਹਰੀ ਤੌਰ ’ਤੇ ਇਸ ਦਾ ਕੋਈ ਲੱਛਣ ਨਹੀਂ ਦਿਸਦਾ ਕਿਸੇ-ਕਿਸੇ ਨੂੰ ਇਹ ਬੀਪੀ ਦੇ ਵਧਣ, ਸ਼ੂਗਰ, ਬੁਖਾਰ ਜਾਂ ਸਰਦੀ-ਜ਼ੁਕਾਮ ਕਾਰਨ ਵੀ ਹੁੰਦਾ ਹੈ।
  • ਬੀਪੀ, ਸ਼ੂਗਰ ਨਾਰਮਲ ਹੋਵੇ, ਵਿਅਕਤੀ ਠੀਕ ਹੋਵੇ, ਤਾਂ ਇਹ ਕੰਨ ਦਾ ਵੱਜਣਾ ਨਰਵਸ ਪ੍ਰਾਬਲਮ ਕਾਰਨ ਹੀ ਹੁੰਦਾ ਹੈ ਇਹ ਕੰਨ ਦੇ ਬਾਹਰੀ ਹਿੱਸੇ ’ਚ ਸੱਟ ਲੱਗਣ ਕਾਰਨ ਨਹੀਂ ਹੁੰਦਾ ਪਰ ਕੰਨ ਦੇ ਨੇੜੇ ਲਾਊਡਸਪੀਕਰ ਦੀ ਲਗਾਤਾਰ ਤੇਜ਼ ਅਵਾਜ਼ ਕਾਰਨ ਕੰਨ ’ਚ ਅਜਿਹੀ ਸਮੱਸਿਆ ਹੋ ਸਕਦੀ ਹੈ ਜਿਸ ਨੂੰ ਧੁਨੀ ਟਿਊਮਰ ਕਿਹਾ ਜਾਂਦਾ ਹੈ।

ਲੱਛਣ

ਇਸ ਬਿਮਾਰੀ ਦੀ ਸਥਿਤੀ ’ਚ ਇਕੱਲੇ ਅਤੇ  ਸ਼ਾਂਤੀਪੂਰਨ ਜਗ੍ਹਾ ’ਚ ਵੀ ਬੈਠੇ ਰਹਿਣ ਨਾਲ ਕੰਨ ’ਚੋਂ ਆਵਾਜ਼ ਆਉਂਦੀ ਰਹਿੰਦੀ ਹੈ ਸੌਂਦੇ ਸਮੇਂ ਵੀ ਕੰਨ ’ਚ ਸ਼ੋਰ ਜਾਂ ਅਵਾਜ਼ਾਂ ਆਉਂਦੀਆਂ ਰਹਿੰਦੀਆਂ ਹਨ ਅੱਗੇ ਚੱਲ ਕੇ ਹੌਲੀ-ਹੌਲੀ ਇਸਦੇ ਕਾਰਨ ਹੋਰ ਹੌਲੀ ਅਵਾਜ਼ਾਂ ਕੰਨਾਂ ਤੱਕ ਆਉਣੀਆਂ ਬੰਦ ਹੋ ਜਾਂਦੀਆਂ ਹਨ ਕੰਨ ਦਾ ਸ਼ੋਰ ਹੀ ਸਭ ’ਤੇ ਹਾਵੀ ਹੋ ਜਾਂਦਾ ਹੈ ਅਤੇ ਵਿਅਕਤੀ ਬੋਲ਼ਾ ਹੁੰਦਾ ਜਾਂਦਾ ਹੈ।

ਇਲਾਜ

  • ਕੰਨ ਵੀ ਹੋਰ ਇੰਦਰੀਆਂ ਵਾਂਗ ਹੀ ਬਹੁਤ ਸੰਵੇਦਨਸ਼ੀਲ ਅਤੇ ਮਨੁੱਖ ਲਈ ਜੀਵਨ ਉਪਯੋਗੀ ਹੈ ਸਾਰੀਆਂ ਇੰਦਰੀਆਂ ਦੇ ਸਮਾਨ ਹੀ ਇਸ ਦੀ ਮਹੱਤਤਾ ਨੂੰ ਦੇਖਦੇ ਹੋਏ ਇਸ ਦੀ ਵੀ ਜਿੰਨੀ ਹੋ ਸਕੇ ਦੇਖਭਾਲ ਅਤੇ ਬਚਾਅ ਦੇ ਉਪਾਅ ਕਰਨੇ ਚਾਹੀਦੇ ਹਨ।
  • ਸਿਰ ਨਾਲ ਜੁੜੇ ਤਿੰਨ ਮੁੱਖ ਅੰਗ ਕੰਨ, ਨੱਕ ਅਤੇ ਗਲੇ ਦਾ ਆਪਸ ’ਚ ਅੰਦਰੂਨੀ ਤੌਰ ’ਤੇ ਵੀ ਸੰਬੰਧ ਹੈ ਤਿੰਨਾਂ ਦੇ ਰੋਗ ਤੇ ਇਲਾਜ ਲਈ ਇੱਕ ਹੀ ਡਾਕਟਰ ਹੁੰਦਾ ਹੈ ਕੰਨ, ਨੱਕ ਤੇ ਗਲੇ ਦਾ ਡਾਕਟਰ ਇਸ ਕੰਨ ਵੱਜਣ ਦੀ ਸ਼ਿਕਾਇਤ ਨੂੰ ਆਪਣੇ ਢੰਗ ਨਾਲ ਮਸ਼ੀਨੀ ਅਤੇ ਪ੍ਰਤੱਖ ਜਾਂਚ ਕਰਦਾ ਹੈ ਉਹ ਕੰਨ ਦੇ ਸੁਣਨ ਦੇ ਯੰਤਰ ਦੀ ਸਥਿਤੀ ਅਤੇ ਸੁਣਨ ਦੀ ਸਮਰੱਥਾ ਦੀ ਜਾਂਚ ਕਰਦਾ ਹੈ ਕੁਝ ਹੋਰ ਜਾਂਚ ਉਪਾਅ ਵੀ ਕਰਦਾ ਹੈ ਬੀਪੀ, ਸ਼ੂਗਰ, ਬੁਖਾਰ, ਸਰਦੀ-ਜ਼ੁਕਾਮ ਜਾਂ ਹੋਰ ਬਿਮਾਰੀਆਂ ਦੀ ਸਥਿਤੀ ਮੌਜੂਦ ਨਾ ਹੋਣ ’ਤੇ ਹੀ ਕੰਨ ਵੱਜਣ (ਟਿਨੀਟਿਸ) ਦੀ ਦਵਾਈ ਦਿੰਦਾ ਹੈ ਈਐੱਨਟੀ ਸਪੈਸ਼ਲਿਸਟ ਚੈਕਅੱਪ ਕਰਕੇ ਨਤੀਜੇ ਦੇ ਅਨੁਰੂਪ ਜੋ ਦਵਾਈ ਦਿੰਦਾ ਹੈ ਉਸ ਨਾਲ ਇਸ ਰੋਗ ਤੋਂ ਕੁਝ ਦਿਨਾਂ ’ਚ ਹੀ ਰਾਹਤ ਮਿਲ ਜਾਂਦੀ ਹੈ ਇੱਕ-ਡੇਢ ਮਹੀਨੇ ਦੀ ਦਵਾਈ ਤੋਂ ਬਾਅਦ ਇਹ ਲਗਭਗ ਠੀਕ ਹੋ ਜਾਂਦਾ ਹੈ।

ਸਾਵਧਾਨੀ

ਬਲੱਡ ਪ੍ਰੈਸ਼ਰ ਦੇ ਮਰੀਜ਼ ਬੀਪੀ ਨੂੰ ਕਾਬੂ ’ਚ ਰੱਖਣ ਸ਼ੂਗਰ ਨੂੰ ਕੰਟਰੋਲ ’ਚ ਰੱਖੋ ਬੁਖਾਰ ਅਤੇ ਸਰਦੀ-ਜ਼ੁਕਾਮ ਨੂੰ ਲੰਬਾ ਨਾ ਹੋਣ ਦਿਓ ਕੰਨ ਦੀ ਸਫਾਈ ’ਤੇ ਧਿਆਨ ਦਿਓ ਕੰਨ ’ਚ ਕੋਈ ਵੀ ਅਣਚਾਹੀ ਚੀਜ਼ ਜਾਂ ਤਰਲ ਨਾ ਪਾਓ ਡੀਜੇ, ਲਾਊਡ ਸਪੀਕਰ, ਟੀਵੀ, ਮਿਊਜਿਕ ਸਿਸਟਮ, ਪਟਾਕਿਆਂ ਆਦਿ ਦੇ ਤੇਜ਼ ਸ਼ੋਰ ਤੋਂ ਬਚੋ ਸਮੇਂ-ਸਮੇਂ ’ਤੇ ਕੰਨਾਂ ਦੀ ਜਾਂਚ ਕਰਵਾਓ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!