ਬੇਪਰਵਾਹ ਮਸਤਾਨਾ ਜੀ ਨੇ ਜੋ ਫਰਮਾਇਆ, ਸੱਚ ਹੋਇਆ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ
ਮਾਤਾ ਸਾਇਰ ਧਰਮਪਤਨੀ ਸੱਚਖੰਡ ਵਾਸੀ ਮਾਲਾ ਰਾਮ ਢਾਣੀ ਸਾਵਣਪੁਰਾ ਨਜ਼ਦੀਕ ਡੇਰਾ ਸੱਚਾ ਸੌਦਾ ਸ਼ਾਹ ਮਸਤਾਨਾ ਜੀ ਧਾਮ ਸਰਸਾ, ਜ਼ਿਲ੍ਹਾ ਸਰਸਾ ਤੋਂ ਸ਼ਹਿਨਸ਼ਾਹ ਮਸਤਾਨਾ ਜੀ ਦੇ ਇੱਕ ਅਨੋਖੇ ਕਰਿਸ਼ਮੇ ਦਾ ਵਰਣਨ ਇਸ ਪ੍ਰਕਾਰ ਕਰਦੀ ਹੈ:-
ਇਹ ਗੱਲ ਸੰਨ 1953 ਦੀ ਹੈ ਕਿ ਜਦੋਂ ਮੈਂ ਸ਼ਾਦੀ ਤੋਂ ਬਾਅਦ ਸਾਵਣਪੁਰਾ ਢਾਣੀ ਵਿਚ ਬਹੂ ਬਣ ਕੇ ਆਈ ਤਾਂ ਮੇਰੀ ਸੱਸ ਰਾਮ ਕੁਰੀ ਪਤਨੀ ਜੱਗੂ ਰਾਮ ਮੈਨੂੰ ਆਪਣੇ ਨਾਲ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੇ ਦਰਸ਼ਨ ਕਰਵਾਉਣ ਲਈ ਲੈ ਕੇ ਆਈ ਸ਼ਹਿਨਸ਼ਾਹ ਜੀ ਨੇ ਮੇਰੇ ਵੱਲ ਇਸ਼ਾਰਾ ਕਰਦੇ ਹੋਏ ਮੇਰੀ ਸੱਸ ਤੋਂ ਪੁੱਛਿਆ ਕਿ ਇਹ ਔਰਤ ਕੌਣ ਹੈ?
ਮੇਰੀ ਸੱਸ ਨੇ ਕਿਹਾ, ‘ਸਾਈਂ ਜੀ! ਇਹ ਸਾਡੀ ਬਹੂ ਹੈ’ ਅੰਤਰਯਾਮੀ ਸਤਿਗੁਰ ਜੀ ਬੋਲੇ, ‘‘ਭਾਈ! ਯਹ ਕਿਸ ਕੀ ਬਹੂ ਹੈ?’’ ਮੇਰੀ ਸੱਸ ਨੇ ਕਿਹਾ ਕਿ ਇਹ ਮਾਲਾ ਰਾਮ ਦੀ ਬਹੂ ਹੈ ਪਿਆਰੇ ਸਤਿਗੁਰੂ ਜੀ ਬੋਲੇ, ‘‘ਭਾਈ ਮਾਲਾ ਰਾਮ ਕੌਣ ਹੈ?’’ ਇਸ ’ਤੇ ਮੇਰੀ ਸੱਸ ਨੇ ਕਿਹਾ ਕਿ ਸਾਈਂ ਜੀ! ਮਾਲਾ ਰਾਮ ਮੇਰਾ ਬੇਟਾ ਹੈ ਜਿਸ ’ਤੇ ਕੱਲ੍ਹ ਰਾਤ ਸੱਪ ਚੜ੍ਹ ਗਿਆ ਸੀ ਪਰਮ ਦਿਆਲੂ ਦਾਤਾਰ ਜੀ ਨੇ ਫਰਮਾਇਆ, ‘‘ਲਾਓ ਭਈ ਮਣਕਾ ਦੇਂ’’ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਆਪਣੇ ਪਾਵਨ ਕਰ-ਕਮਲਾਂ ਨਾਲ ਇੱਕ ਬਹੁਤ ਹੀ ਸੁੰਦਰ ਮਣਕਾ ਦਿੱਤਾ ਮੈਂ ਉਹ ਮਣਕਾ ਖੁਸ਼ੀ-ਖੁਸ਼ੀ ਆਪਣੇ ਘਰ ਲੈ ਆਈ ਅਤੇ ਆਪਣੇ ਘਰ ਵਿਚ ਸੰਭਾਲ ਕੇ ਰੱਖ ਦਿੱਤਾ
ਉਸ ਸਮੇਂ ਡੇਰਾ ਸੱਚਾ ਸੌਦਾ ਵਿਚ ਕੇਵਲ ਇੱਕ ਹੀ ਪਾਸੇ ਦੀਵਾਰ ਸੀ, ਬਾਕੀ ਸਾਰੇ ਪਾਸੇ ਕੰਡੇਦਾਰ ਛਾਪਿਆਂ ਦੀ ਬਹੁਤ ਹੀ ਜਬਰਦਸਤ ਵਾੜ ਲੱਗੀ ਹੋਈ ਸੀ ਅੰਦਰ ਜਾਣ-ਆਉਣ ਲਈ ਇੱਕ ਬਹੁਤ ਹੀ ਸੁੰਦਰ ਦਰਵਾਜਾ ਬਣਿਆ ਹੋਇਆ ਸੀ ਕਿਵਾੜਾਂ ਤੇ ਚਾਂਦੀ ਦੇ ਰੁਪਏ ਜੜੇ ਹੋਏ ਸਨ ਦਰਵਾਜੇ ਦੇ ਦੋਵੇਂ ਪਾਸੇ ਬਹੁਤ ਹੀ ਸੁੰਦਰ ਹਾਥੀ ਬਣੇ ਹੋਏ ਸਨ ਜੋ ਵੀ ਇਸ ਦਰਵਾਜੇ ਦੀ ਮਹਾਨ ਸੁੰਦਰਤਾ ਨੂੰ ਦੇਖਦਾ ਤਾਂ ਉਹ ਬਸ ਦੇਖਦਾ ਹੀ ਰਹਿ ਜਾਂਦਾ
ਮੇਰੇ ਘਰਵਾਲਾ ਸ੍ਰੀ ਮਾਲਾ ਰਾਮ ਡੇਰਾ ਸੱਚਾ ਸੌਦਾ ਵਿਚ ਅਕਸਰ ਹੀ ਸੇਵਾ ਕਰਿਆ ਕਰਦਾ ਸੀ ਉਸ ਰਾਤ ਨੂੰ ਉਹ ਮਕਾਨ ਬਣਾਉਣ ਲਈ ਨੀਂਹ ਪੁੱਟ ਰਿਹਾ ਸੀ ਸਾਉਣ-ਭਾਦੋਂ ਦਾ ਮਹੀਨਾ ਸੀ ਮੇਰਾ ਪਤੀ ਅਰਾਮ ਕਰਨ ਲਈ ਉੱਥੇ ਬੈਠ ਗਿਆ ਤਾਂ ਬੈਠੇ-ਬੈਠੇ ਉਸ ਨੂੰ ਨੀਂਦ ਆ ਗਈ ਇੱਕ ਵੱਡਾ ਕਾਲਾ ਸੱਪ ਉਸ ਦੇ ਪੱਟ ’ਤੇ ਚੜ੍ਹ ਗਿਆ ਤੁਰੰਤ ਉਸ ਦੀ ਅੱਖ ਖੁੱਲ੍ਹ ਗਈ ਉਹ ਡਰ ਗਿਆ ਅਤੇ ਮੂੰਹ ਤੋਂ ਅਵਾਜ਼ ਨਿਕਲੀ ਸੱਪ-ਸੱਪ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਉੱਥੇ ਹੀ ਬਿਰਾਜ਼ਮਾਨ ਸਨ ਸਤਿਗੁਰ ਜੀ ਦੀ ਰਹਿਮਤ ਨਾਲ ਸੱਪ ਉਸ ਦੇ ਪੱਟ ਤੋਂ ਉੱਤਰ ਕੇ ਇੱਕ ਪਾਸੇ ਸਰਕਦਾ ਹੋਇਆ ਲੁਕਣ ਲੱਗਿਆ ਸੱਚੇ ਪਾਤਸ਼ਾਹ ਜੀ ਨੇ ਬਚਨ ਫਰਮਾਇਆ, ‘‘ਕੋਈ ਬਾਤ ਨਹੀਂ, ਕਾਲ ਟਲ ਗਿਆ’’
ਬੇਪਰਵਾਹ ਮਸਤਾਨਾ ਜੀ ਮਹਾਰਾਜ ਦੇ ਹੁਕਮ ਨਾਲ ਪ੍ਰੇਮੀ ਭਾਈ ਉਸ ਸੱਪ ਨੂੰ ਫੜ ਕੇ ਦੂਰ ਛੱਡ ਆਏ ਸ਼ਹਿਨਸ਼ਾਹ ਜੀ ਦਾ ਹੁਕਮ ਹੈ ਕਿ ਡੇਰੇ ਦੇ ਅੰਦਰ ਸੱਪ, ਬਿੱਛੂ ਆਦਿ ਕਿਸੇ ਵੀ ਜਾਨਵਰ ਨੂੰ ਮਾਰਨਾ ਨਹੀਂ ਹੈ ਸਗੋਂ ਉਸ ਨੂੰ ਫੜ ਕੇ ਬਾਹਰ ਅਬਾਦੀ ਤੋਂ ਦੂਰ ਛੱਡ ਆਉਣਾ ਹੈ ਅੱਜ ਵੀ ਸੱਚਾ ਸੌਦਾ ਵਿਚ ਸਤਿਗੁਰੂ ਦਾ ਉਪਰੋਕਤ ਹੁਕਮ ਜਿਉਂ ਦਾ ਤਿਉਂ ਲਾਗੂ ਹੈ
ਇੱਕ ਦਿਨ ਮੈਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਵਿੱਤਰ ਚਰਨਾਂ ਵਿਚ ਅਰਜ਼ ਕਰਨ ਦਾ ਮੌਕਾ ਮਿਲ ਗਿਆ ਉਸ ਸਮੇਂ ਮੇਰੇ ਕੋਈ ਬੱਚਾ ਨਹੀਂ ਸੀ ਮੈਂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਅਰਜ ਕੀਤੀ ਕਿ ਸਾਈਂ ਜੀ! ਮੇਰੇ ਪਿੱਛੇ ਵੀ ਕੋਈ ਭਰਾ ਨਹੀਂ ਹੈ ਅਸੀਂ ਕੇਵਲ ਅੱਠ ਭੈਣਾਂ ਹੀ ਭੈਣਾਂ ਹਾਂ ਹੁਣ ਮੈਨੂੰ ਲੜਕੇ ਦੀ ਜ਼ਰੂਰਤ ਹੈ ਘਟ-ਘਟ ਦੀ ਜਾਣਨ ਵਾਲੇ ਅੰਤਰਯਾਮੀ ਸਤਿਗੁਰੂ ਜੀ ਨੇ ਬਚਨ ਫੁਰਮਾਏ, ‘‘ਪਹਿਲੇ ਦੋ ਲੜਕੀਆਂ ਹੋਂਗੀ, ਫਿਰ ਲੜਕਾ ਹੋਗਾ ਉਸ ਸਮੇਂ ਹਮ ਇਸ ਬਾੱਡੀ ਮੇਂ ਨਹੀਂ ਹੋਂਗੇ ਲੜਕੇ ਕਾ ਨਾਮ ਤੁਮ ਪੰਡਿਤ ਸੇ ਨਿਕਲਵਾਓਗੇ ਔਰ ਪੰਡਿਤ ਇਸ ਕਾ ਨਾਮ ਕ੍ਰਿਸ਼ਨ ਨਿਕਾਲੇਗਾ ਤੋ ਆਪਕੋ ਲੜਕੇ ਕਾ ਨਾਂਅ ਕ੍ਰਿਸ਼ਨ ਹੀ ਰੱਖਨਾ ਪੜੇਗਾ’’
ਜੋ ਬਚਨ ਸੱਚੇ ਪਾਤਸ਼ਾਹ ਜੀ ਨੇ ਫਰਮਾਏ ਉਹ ਜਿਉਂ ਦੇ ਤਿਉਂ ਪੂਰੇ ਹੋਏ ਪਹਿਲਾਂ ਦੋ ਲੜਕੀਆਂ ਪੈਦਾ ਹੋਈਆਂ, ਉਸ ਤੋਂ ਬਾਅਦ ਲੜਕਾ ਹੋਇਆ ਜਿਸ ਸਮੇਂ ਲੜਕੇ ਦਾ ਜਨਮ ਹੋਇਆ ਤਾਂ ਉਸ ਤੋਂ ਪਹਿਲਾਂ ਸ਼ਹਿਨਸ਼ਾਹ ਜੀ ਨੇ ਆਪਣਾ ਪਵਿੱਤਰ ਚੋਲ਼ਾ ਬਦਲ ਲਿਆ ਸੀ ਅਸੀਂ ਲੜਕੇ ਦਾ ਨਾਂਅ ਪੰਡਿਤ ਤੋਂ ਕਢਵਾਇਆ ਉਸ ਨੇ ਲੜਕੇ ਦਾ ਨਾਂਅ ਕ੍ਰਿਸ਼ਨ ਕੱਢਿਆ, ਜੋ ਸਤਿਗੁਰ ਜੀ ਨੇ ਪਹਿਲਾਂ ਹੀ ਫਰਮਾ ਦਿੱਤਾ ਸੀ
ਆਪਣੀ ਬਾੱਡੀ ਬਦਲਣ ਤੋਂ ਪਹਿਲਾਂ ਵਾਲੀ-ਦੋ-ਜਹਾਨ ਬੇਪਰਵਾਹ ਜੀ ਨੇ ਸਾਨੂੰ ਬਚਨ ਫਰਮਾਇਆ, ‘‘ਤੁਮ੍ਹਾਰੀ ਸੇਵਾ ਪੂਰੀ ਹੋ ਗਈ ਤੁਮ ਸਭ ਕੋ ਹਮ ਲੇਕਰ ਜਾਏਂਗੇ ਤੁਮ ਨੇ ਦਰਬਾਰ ਮੇਂ ਆਤੇ ਰਹਿਨਾ ਹੈ ਤੁਮਨੇ ਇਸ ਡੇਰੇ ਕੋ ਕਿਸੀ ਭੀ ਕੀਮਤ ਪਰ ਨਹੀਂ ਛੋੜਨਾ ਜੋ ਤਾਕਤ ਯਹਾਂ ਪਰ ਕਾਮ ਕਰੇਗੀ, ਆਪ ਪਰ ਦਇਆ-ਮਿਹਰ ਰੱਖੇਗੀ ਉਹ ਤਾਕਤ ਜੋ ਕੁਛ ਦੇ, ਵੋਹ ਭੀ ਲੇਨਾ ਪੜੇਗਾ ਦਰਬਾਰ ਨਹੀਂ ਛੋੜਨਾ ਹਮ ਤੀਸਰੀ ਬਾੱਡੀ ਮੇਂ ਆਏਂਗੇ’’
ਪੂਰਨ ਸਤਿਗੁਰੂ ਦੇ ਬਚਨ ਜੁਗੋ-ਜੁਗ ਅਟੱਲ ਹੁੰਦੇ ਹਨ ਜੁਗ ਪਲਟ ਜਾਂਦੇ ਹਨ ਪਰ ਸਤਿਗੁਰੂ ਦਾ ਬਚਨ ਨਹੀਂ ਪਲਟਦਾ ਸਤਿਗੁਰੂ ਸਰਵ-ਸਮਰੱਥ ਤਿੰਨਾਂ ਕਾਲਾਂ (ਭੂਤਕਾਲ, ਵਰਤਮਾਨ ਕਾਲ ਤੇ ਭਵਿੱਖ ਕਾਲ) ਨੂੰ ਜਾਣਨ ਵਾਲਾ ਹੁੰਦਾ ਹੈ ਉਹ ਘਟ-ਘਟ ਤੇ ਪਟ-ਪਟ ਦੀ ਜਾਣਦਾ ਹੈ ਜਿਵੇਂ ਕਿ ਉਪਰੋਕਤ ਸਾਖੀ ਤੋਂ ਸਪੱਸ਼ਟ ਹੈ ਆਪਣੇ ਮੁਰਸ਼ਿਦ ਦੇ ਬਚਨ ਅਨੁਸਾਰ ਅਸੀਂ ਅੱਜ ਵੀ ਡੇਰਾ ਸੱਚਾ ਸੌਦਾ ਦੇ ਨਾਲ ਜੁੜੇ ਹੋਏ ਹਾਂ ਅਤੇ ਜਿੰਨੀ ਹੋ ਸਕਦੀ ਹੈ ਸਾਡੇ ਬੱਚੇ ਤਨ-ਮਨ ਨਾਲ ਸੇਵਾ ਵੀ ਕਰਦੇ ਹਨ ਅਤੇ ਸੱਚਮੁੱਚ ਸਤਿਗੁਰੂ ਨੇ ਕੋਈ ਕਮੀ ਵੀ ਨਹੀਂ ਛੱਡੀ ਹੈ ਪੂਜਨੀਕ ਬੇਪਰਵਾਹ ਜੀ ਖੁਦ ਪੂਜਨੀਕ ਹਜ਼ੂਰ ਪਿਤਾ ਜੀ ਦੀ ਪਾਵਨ ਬਾੱਡੀ (ਆਪਣੀ ਤੀਸਰੀ ਬਾੱਡੀ) ’ਚ ਮੌਜ਼ੂਦ ਹਨ