ਆਫਿਸ ’ਚ ਪਹਿਨੋ ਹਲਕੀ ਜਵੈਲਰੀ
ਭਾਵੇਂ ਤੁਸੀਂ ਵਿਆਹੇ ਹੋ ਜਾਂ ਕੁਆਰੇ ਹੋ, ਨੌਕਰੀ ਦੇ ਨਾਲ ਜ਼ਿਆਦਾ ਗਹਿਣੇ ਪਹਿਨਣਾ ਸਹੀ ਨਹੀਂ ਲੱਗਦਾ ਗਹਿਣੇ ਇਸ ਤਰ੍ਹਾਂ ਦੇ ਪਹਿਨੋ ਜੋ ਤੁਹਾਡੇ ਵਿਅਕਤੀਤਵ ਨੂੰ ਚਾਰ ਚੰਨ ਲਾਉਣ ਅਤੇ ਤੁਹਾਡੇ ਵਿਅਕਤੀਤਵ ਦਾ ਮਹੱਤਵਪੂਰਨ ਅੰਸ਼ ਬਣ ਜਾਣ
ਕੰਮਕਾਜੀ ਔਰਤਾਂ ਨੂੰ ਹਲਕੇ-ਫੁਲਕੇ ਗਹਿਣਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਦੀ ਰੂਟੀਨ ’ਚ ਭੱਜ-ਦੌੜ ਬਹੁਤ ਜ਼ਿਆਦਾ ਹੋ ਜਾਂਦੀ ਹੈ ਅਤੇ ਕੰਮ ਕਰਨ ਵਾਲੀਆਂ ਔਰਤਾਂ ਨੂੰ ਲੋਕਲ ਬੱਸਾਂ ਜਾਂ ਲੋਕਲ ਟਰੇਨ ’ਚ ਸਫ਼ਰ ਕਰਨਾ ਹੁੰਦਾ ਹੈ ਅਤੇ ਬੱਸ ਸਟਾਪ ਤੋਂ ਜਾਂ ਸਟੇਸ਼ਨ ਤੋਂ ਇਕੱਲੇ ਪੈਦਲ ਤੁਰ ਕੇ ਆਪਣੀ ਮੰਜ਼ਿਲ ਤੱਕ ਪਹੁੰਚਣਾ ਹੁੰਦਾ ਹੈ ਅਜਿਹੇ ’ਚ ਕੁਝ ਵੀ ਹੋ ਸਕਦਾ ਹੈ, ਇਸ ਲਈ ਅਜਿਹੇ ਗਹਿਣਿਆਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਜੋ ਤੁਹਾਡੀ ਜਾਨ ਅਤੇ ਮਾਲ ਦੋਵਾਂ ਲਈ ਖ਼ਤਰਨਾਕ ਨਾ ਹੋਣ

ਕਿਸੇ ਦੀ ਚਮੜੀ ਨੂੰ ਨਕਲੀ ਗਹਿਣਿਆਂ ਤੋਂ ਐਲਰਜੀ ਹੈ ਤਾਂ ਉਨ੍ਹਾਂ ਲੋਕਾਂ ਨੂੰ ਇਨ੍ਹਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕੁਆਰੀਆਂ ਲੜਕੀਆਂ ਗਲੇ ’ਚ ਪਤਲੀ ਜਿਹੀ ਸੋਨੇ ਜਾਂ ਚਾਂਦੀ ਦੀ ਚੈਨ ਪਹਿਨ ਸਕਦੀਆਂ ਹਨ ਕੰਨਾਂ ’ਚ ਛੋਟੇ-ਛੋਟੇ ਟਾਪਸ ਜੋ ਕੰਨਾਂ ਨਾਲ ਲੱਗੇ ਰਹਿੰਦੇ ਹਨ, ਛੋਟੀਆਂ ਵਾਲੀਆਂ ਜਾਂ ਛੋਟੇ-ਛੋਟੇ ਹੈਂਗਿੰਗਸ (ਲਟਕਣ ਵਾਲੇ) ਪਹਿਨੇ ਜਾ ਸਕਦੇ ਹਨ ਕੁਆਰੀਆਂ ਲੜਕੀਆਂ ਨੂੰ ਕੰਗਨ ਜਾਂ ਚੂੜੀਆਂ ਬਾਹਾਂ ’ਚ ਪਹਿਨ ਕੇ ਨਹੀਂ ਜਾਣਾ ਚਾਹੀਦਾ ਸ਼ਾਦੀ-ਵਿਆਹ ਤੇ ਪਾਰਟੀਆਂ ’ਚ ਜਾਂਦੇ ਸਮੇਂ ਚਾਹੋ ਤਾਂ ਪਹਿਨ ਕੇ ਜਾ ਸਕਦੇ ਹੋ
ਦਫ਼ਤਰ ਜਾਂਦੇ ਸਮੇਂ ਕੱਪੜਿਆਂ ਨਾਲ ਮੇਲ ਖਾਂਦੀਆਂ ਲਾਖ ਦੀਆਂ ਚੂੜੀਆਂ, ਮੋਤੀਆਂ ਦੇ ਬਰੈੱਸਲੇਟ ਜਾਂ ਕੱਚ ਦੀਆਂ ਚੂੜੀਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਵਿੱਚ-ਵਿੱਚ ਦੀ ਵੈਰਾਇਟੀ ਲਈ ਤੁਸੀਂ ਗਲੇ ’ਚ ਮੋਤੀਆਂ ਦੀ ਮਾਲਾ ਜਾਂ ਰੰਗ-ਬਿਰੰਗੇ ਧਾਗਿਆਂ ’ਚ ਪਏ ਹੋਏ ਛੋਟੇ ਪੈਂਡੈਂਟ ਪਹਿਨ ਸਕਦੇ ਹੋ ਹੱਥਾਂ ਦੀਆਂ ਉਂਗਲੀਆਂ ’ਚ ਪਤਲੇ ਬੈਂਡ ਜਾਂ ਹਲਕੇ ਡਿਜ਼ਾਇਨ ਦੀ ਛੱਲੇਨੁਮਾ ਅੰਗੂਠੀ ਪਹਿਨ ਸਕਦੇ ਹੋ ਕੁਆਰੀਆਂ ਲੜਕੀਆਂ ਗਲੇ ’ਚ ਪਲਾਸਟਿਕ ਤਾਰ ’ਚ ਮੋਤੀਆਂ ਦੇ ਜਾਂ ਚਾਂਦੀ ਦੇ ਛੋਟੇ ਪੈਂਡੈਂਟ ਵੀ ਪਹਿਨ ਸਕਦੀਆਂ ਹਨ,
ਚੈਨ ਤੋਂ ਇਲਾਵਾਵਿਆਹੀਆਂ ਔਰਤਾਂ ਨੂੰ ਕੁਝ ਗਹਿਣਿਆਂ ਦੀ ਵਰਤੋਂ ਰੀਤੀ-ਰਿਵਾਜ਼ਾਂ ਅਨੁਸਾਰ ਕਰਨੀ ਪੈਂਦੀ ਹੈ ਰੀਤੀ-ਰਿਵਾਜ਼ ਨਿਭਾਉਂਦੇ ਹੋਏ ਉਨ੍ਹਾਂ ਗਹਿਣਿਆਂ ਨੂੰ ਹਲਕੇ ਬਣਵਾ ਕੇ ਪਹਿਨ ਸਕਦੇ ਹੋ ਕਈ ਪਰਿਵਾਰਾਂ ’ਚ ਵਿਆਹ ਤੋਂ ਬਾਅਦ ਮੰਗਲਸੂਤਰ ਪਹਿਨਣਾ ਜ਼ਰੂਰੀ ਹੁੰਦਾ ਹੈ ਅਜਿਹੇ ’ਚ ਤੁਸੀਂ ਗਲੇ ਨਾਲ ਲੱਗੇ ਪੈਂਡੈਂਟ ਵਾਲੇ ਮੰਗਲਸੂਤਰ ਪਹਿਨੋ ਜਿਹੜੇ ਪਰਿਵਾਰਾਂ ’ਚ ਮੰਗਲਸੂਤਰ ਜ਼ਰੂਰੀ ਨਹੀਂ ਹੈ ਉਹ ਔਰਤਾਂ ਛੋਟੇ ਸੋਨੇ ਜਾਂ ਮੋਤੀ ਜੜੇ ਪੈਂਡੈਂਟ ਵਾਲੀ ਦਰਮਿਆਨੇ ਆਕਾਰ ਦੀ ਚੈਨ ਪਹਿਨ ਸਕਦੀਆਂ ਹਨ ਬਦਲਾਅ ਲਈ ਅਮੈਰੀਕਨ ਡਾਇਮੰਡ ਵਾਲੇ ਵੱਖ-ਵੱਖ ਡਿਜ਼ਾਇਨਾਂ ਦੇ ਪੈਂਡੈਂਟ ਰੇਸ਼ਮੀ ਧਾਗਿਆਂ ’ਚ ਸੈੱਟ ਕਰਵਾ ਕੇ ਮੋਤੀਆਂ ਦੀਆਂ ਵੱਖ-ਵੱਖ ਮਾਲਾਵਾਂ ’ਚ ਕੰਠੀਨੁਮਾ ਗਲੇ ਦੇ ਗਹਿਣੇ ਪਹਿਨ ਸਕਦੀਆਂ ਹਨ
ਜ਼ਿਆਦਾਤਰ ਪਰਿਵਾਰਾਂ ’ਚ ਵਿਆਹੀਆਂ ਔਰਤਾਂ ਨੂੰ ਬਾਹਵਾਂ ’ਚ ਚੂੜੀਆਂ ਜਾਂ ਕੰਗਨ ਜ਼ਰੂਰੀ ਪਹਿਨਣੇ ਹੁੰਦੇ ਹਨ ਜੋ ਸੁਹਾਗ ਨਿਸ਼ਾਨੀ ਮੰਨੀ ਜਾਂਦੀ ਹੈ ਤੁਸੀਂ ਆਪਣੇ-ਆਪ ਨੂੰ ਹਲਕਾ ਰੱਖਣ ਲਈ ਇੱਕ-ਇੱਕ ਚੂੜੀ ਦੋਵਾਂ ਬਾਹਵਾਂ ’ਚ ਪਹਿਨ ਸਕਦੇ ਹੋ ਜਾਂ ਦੋਵੇਂ ਚੂੜੀਆਂ ਇੱਕ ਬਾਂਹ ’ਚ ਅਤੇ ਦੂਜੀ ਬਾਂਹ ’ਚ ਘੜੀ ਪਹਿਨ ਸਕਦੇ ਹੋ ਤਬਦੀਲੀ ਲਈ ਮੋਤੀਆਂ ਕੇ ਕੜੇ, ਲਾਖ, ਕੱਚ ਅਤੇ ਪਲਾਸਟਿਕ ਦੀਆਂ ਰੰਗ-ਬਿਰੰਗੀਆਂ ਚੂੜੀਆਂ ਪਹਿਨੋ
ਅੰਗੂਠੀ ਬਹੁਤ ਲੰਮੀ ਅਤੇ ਉੱਠੇ ਹੋਏ ਡਿਜ਼ਾਇਨ ਦੀ ਨਾ ਪਹਿਨੋ ਜੋ ਕੰਮ ਕਰਨ ’ਚ ਰੁਕਾਵਟ ਪਾ ਸਕਦੀ ਹੈ, ਕੱਪੜਿਆਂ ’ਚ ਉਲਝ ਕੇ ਕੱਪੜੇ ਖਰਾਬ ਕਰ ਸਕਦੀ ਹੈ ਅੰਗੂਠੀ ਦੇ ਰੂਪ ’ਚ ਘੱਟ ਚੌੜਾਈ ਵਾਲੀ ਗੋਲ ਡਿਜ਼ਾਇਨ ਦੀ ਜਾਂ ਛੱਲੇਨੁਮਾ ਛੋਟੇ ਡਿਜ਼ਾਇਨ ਵਾਲੀ ਅੰਗੂਠੀ ਪਹਿਨੋ ਕੰਨਾਂ ’ਚ ਸੋਨੇ ਦੇ ਦਰਮਿਆਨੇ ਆਕਾਰ ਵਾਲੇ ਹੈਂਗਿੰਗਸ, ਦਰਮਿਆਨੇ ਆਕਾਰ ਦੀਆਂ ਵਾਲੀਆਂ, ਅਤੇ ਟਾਪਸ ਆਦਿ ਬਦਲ-ਬਦਲ ਕੇ ਪਹਿਨ ਸਕਦੇ ਹੋ ਮੋਤੀਆਂ ਦੀ ਮਾਲਾ ਨਾਲ ਉਸ ਨਾਲ ਮੇਲ ਖਾਂਦੇ ਟੌਪਸ ਪਹਿਨ ਸਕਦੇ ਹੋ ਨਗਾਂ ਦੇ ਪੈਂਡੈਂਟ ਸੈੱਟ ਦੇ ਨਾਲ ਨਗਾਂ ਵਾਲੇ ਟੌਪਸ ਪਹਿਨੋ
ਇਸ ਤਰ੍ਹਾਂ ਹਲਕੇ-ਫੁਲਕੇ ਗਹਿਣੇ ਦੇਖਣ ’ਚ ਵੀ ਸੋਭਾ ਦਿੰਦੇ ਹਨ ਅਤੇ ਸਰੀਰ ਦੇ ਜ਼ਰੂਰੀ ਅੰਗਾਂ ਨੂੰ ਸਜਾਇਆ ਵੀ ਜਾ ਸਕਦਾ ਹੈ ਪਰਿਵਾਰ ਦੇ ਰੀਤੀ-ਰਿਵਾਜ਼ਾਂ ਦੀ ਰੱਖਿਆ ਵੀ ਹੋ ਸਕਦੀ ਹੈ ਚੋਰੀ ਹੋਣ ਦਾ ਜ਼ਿਆਦਾ ਖਤਰਾ ਵੀ ਨਹੀਂ ਰਹਿੰਦਾ ਅਤੇ ਆਪਣੇ ਸਾਥੀਆਂ ਨੂੰ ਆਲੋਚਨਾ ਕਰਨ ਦਾ ਮੌਕਾ ਵੀ ਨਹੀਂ ਮਿਲਦਾ ਸ਼ਹਿਰੀ ਭੱਜ-ਦੌੜ ਦੀ ਜਿੰਦਗੀ ’ਚ ਤੁਸੀਂ ਆਪਣੇ-ਆਪ ਨੂੰ ਸੁਰੱਖਿਅਤ ਵੀ ਮਹਿਸੂਸ ਕਰਦੇ ਹੋ, ਘੱਟ ਅਤੇ ਆਕਰਸ਼ਕ ਗਹਿਣਿਆਂ ਦੀ ਵਰਤੋਂ ਕਰਕੇ
-ਨੀਤੂ ਗੁਪਤਾ
































































