ਸਤਿਸੰਗ ਭੀ ਕਰੇਂਗੇ ਔਰ ‘ਨਾਮ ਭੀ ਦੇਂਗੇ, ਦੂਸਰਾ ਦਰਵਾਜਾ ਖੋਲ੍ਹਨੇ ਪਰ…’-ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ
ਪ੍ਰੇਮੀ ਘੁੱਕਰ ਸਿੰਘ ਨੰਬਰਦਾਰ ਪਿੰਡ ਝੁੰਬਾ ਭਾਈ ਕਾ ਜ਼ਿਲ੍ਹਾ ਬਠਿੰਡਾ (ਪੰਜਾਬ) ਨੰਬਰਦਾਰ ਘੁੱਕਰ ਸਿੰਘ ਜੀ ਆਪਣੇ ਸਤਿਗੁਰੂ ਦਾਤਾ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਇੱਕ ਅਨੋਖੇ ਕਰਿਸ਼ਮੇ ਦਾ ਵਰਨਣ ਇਸ ਤਰ੍ਹਾਂ ਕਰਦੇ ਹਨ:-
ਅਕਤੂਬਰ 1957 ਦੀ ਗੱਲ ਹੈ ਡੇਰਾ ਸੱਚਾ ਸੌਦਾ ਮੌਜ਼ਪੁਰ ਧਾਮ ਬੁੱਧਰਵਾਲੀ (ਰਾਜ.) ’ਚ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦਾ ਸਤਿਸੰਗ ਸੀ ਪ੍ਰੇਮੀ ਬਿਸ਼ਨਦਾਸ ਭਾਵੜਾ ਪਿੰਡ ਸ੍ਰੀ ਜਲਾਲਆਣਾ ਸਾਹਿਬ ਮੈਨੂੰ (ਪ੍ਰੇਮੀ ਘੁੱਕਰ ਸਿੰਘ) ਪ੍ਰੇਰਿਤ ਕਰਕੇ ਸਤਿਸੰਗ ’ਤੇ ਲਿਜਾ ਰਿਹਾ ਸੀ ਪ੍ਰੇਮੀ ਤੁੱਲਾ ਸਿੰਘ ਚੌਂਕੀਦਾਰ ਅਤੇ ਪੰਡਿਤ ਸਿਰੀ ਚੰਦ ਕਵੀਸ਼ਰ ਜੋ ਮੇਰੇ ਹੀ ਪਿੰਡ ਦੇ ਸਨ, ਉਹ ਦੋਵੇਂ ਹੀ ਮੇਰੇ ਨਾਲ ਸਨ ਰਸਤੇ ’ਚ ਮੰਡੀ ਡੱਬਵਾਲੀ ਤੋਂ ਸਾਨੂੰ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਅਤੇ ਜਲਾਲਆਣਾ ਸਾਹਿਬ ਦੇ ਕਈ ਹੋਰ ਸਤਿਸੰਗੀ ਵੀ ਮਿਲ ਗਏ ਵਰਨਣਯੋਗ ਹੈ ਕਿ ਪੂਜਨੀਕ ਪਰਮਪਿਤਾ ਜੀ ਉਦੋਂ ਡੇਰਾ ਸੱਚਾ ਸੌਦਾ ਗੁਰਗੱਦੀ ’ਤੇ ਬਿਰਾਜਮਾਨ ਨਹੀਂ ਹੋਏ ਸਨ ਅਸੀਂ ਸਾਰੇ ਇਕੱਠੇ ਬੁੱਧਰਵਾਲੀ ਦਰਬਾਰ ਵਿੱਚ ਪਹੁੰਚ ਗਏ ਉਸ ਦਿਨ ਕਾਫੀ ਦੇਰ ਰਾਤ ਤੱਕ ਸਤਿਸੰਗ ਚੱਲਿਆ ਸੀ
ਅਸੀਂ ਸਾਰਿਆਂ ਨੇ ਸਾਧ-ਸੰਗਤ ’ਚ ਬੈਠ ਕੇ ਪੂਜਨੀਕ ਸ਼ਹਿਨਸ਼ਾਹ ਜੀ ਦਾ ਸਤਿਸੰਗ ਸੁਣਿਆ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਉਸੇ ਰਾਤ ਸਤਿਸੰਗ ’ਤੇ ਆਪਣੀ ਮੌਜ ਖੁਸ਼ੀ ’ਚ ਆ ਕੇ ਕੋਟ, ਕੰਬਲ, ਗਰਮ ਕੱਪੜੇ ਤੇ ਜਰਸੀਆਂ ਆਦਿ ਅਤੇ ਹੋਰ ਬਹੁਤ ਸਾਰਾ ਸਮਾਨ ਸਾਧ-ਸੰਗਤ ’ਚ ਵੰਡਿਆ ਸਤਿਸੰਗ ਸੁਣ ਕੇ ਮੈਂ ਨਾਮ ਸ਼ਬਦ ਲੈਣ ਲਈ ਤਿਆਰ ਹੋ ਗਿਆ ਅਗਲੇ ਦਿਨ ਮੈਂ ਦਿਆਲੂ ਸਤਿਗੁਰੂ ਮਸਤਾਨਾ ਜੀ ਮਹਾਰਾਜ ਦੇ ਚਰਨਾਂ ’ਚ ਨਾਮ ਸ਼ਬਦ ਲੈਣ ਲਈ ਅਰਜ਼ ਕਰ ਦਿੱਤੀ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਫਰਮਾਇਆ, ‘‘ਪੁੱਟਰ! ਨਾਮ ਤੋ ਬਹੁਤ ਮਹਿੰਗਾ ਹੈ, ਐਸੇ ਨਹੀਂ ਮਿਲਤਾ’’
ਮੈਂ ਕਿਹਾ ਕਿ ਸਾਈਂ ਜੀ! ਮਹਿੰਗਾ ਸਸਤਾ ਜਿਹੋ ਜਿਹਾ ਵੀ ਹੋਵੇ, ਨਾਮ ਤਾਂ ਮੈਨੂੰ ਜ਼ਰੂਰ ਦਿਓ ਜੀ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ, ‘‘ਅਭੀ ਔਰ ਖਾ ਪੀ ਲੇ ਤੇਰੀ ਉਮਰ ਛੋਟੀ ਹੈ ਫਿਰ ਲੇ ਲੇਨਾ’’ ਮੈਂ ਫਿਰ ਬੇਨਤੀ ਕਰ ਦਿੱਤੀ ਕਿ ਸਾਈਂ ਜੀ ਮੈਂ ਨਾਮ ਲੈਣਾ ਹੀ ਲੈਣਾ ਹੈ ਬਿਸ਼ਨ ਦਾਸ ਭਾਵੜਾ ਨੇ ਵੀ ਮੈਨੂੰ ਨਾਮ ਦਿਵਾਉਣ ਲਈ ਬੇਪਰਵਾਹ ਜੀ ਦੇ ਚਰਨਾਂ ’ਚ ਅਰਜ਼ ਕੀਤੀ ਇਸ ’ਤੇ ਦਿਆਲੂ ਦਾਤਾਰ ਜੀ ਨੇ ਫਿਰ ਵਚਨ ਕੀਤੇ, ‘‘ਅੱਛਾ ਰਾਤ ਕੋ ਨਾਮ ਸ਼ਬਦ ਦੇ ਦੇਂਗੇ’’ ਸ਼ਹਿਨਸ਼ਾਹ ਜੀ ਨੇ ਬਿਸ਼ਨ ਦਾਸ ਭਾਵੜਾ ਦੀ ਜਾਮਣੀ ਲੈ ਕੇ ਉਸੇ ਰਾਤ ਮੈਨੂੰ ਨਾਮ-ਸ਼ਬਦ ਦੀ ਅਨਮੋਲ ਦਾਤ ਬਖ਼ਸ਼ ਦਿੱਤੀ ਉਸ ਤੋਂ ਬਾਅਦ ਸਾਡੇ ਸਾਰੇ ਪਰਿਵਾਰ ਨੇ ਨਾਮ ਸ਼ਬਦ ਲੈ ਲਿਆ ਮੈਂ ਅਕਸਰ ਹੀ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੇ ਸਤਿਸੰਗ ਸੁਣਨ ਲਈ ਚਲਿਆ ਆਇਆ ਕਰਦਾ ਸੀ ਇਸ ਤਰ੍ਹਾਂ ਮੈਨੂੰ ਬੇਪਰਵਾਹ ਜੀ ਦੇ ਵਚਨਾਂ ’ਤੇ ਦ੍ਰਿੜ੍ਹ ਵਿਸ਼ਵਾਸ਼ ਹੋ ਗਿਆ
ਸੰਨ 1959 ਦੀ ਗੱਲ ਹੈ, ਮੈਂ ਆਪਣੇ ਪਿੰਡ ਦੀ ਸਾਧ-ਸੰਗਤ ਨਾਲ ਡੇਰਾ ਸੱਚਾ ਸੌਦਾ ਸਰਸਾ ’ਚ ਸਤਿਸੰਗ ਸੁਣਨ ਲਈ ਆਇਆ ਹੋਇਆ ਸੀ ਸੋਹਣੇ ਸਤਿਗੁਰੂ ਦਾਤਾ ਜੀ ਦੇ ਦਰਸ਼ਨ ਕਰਕੇ ਮੈਨੂੰ ਅਸੀਮ ਖੁਸ਼ੀ ਮਿਲੀ ਸਾਡੇ ਪਿੰਡ ਦੀ ਸਾਧ-ਸੰਗਤ ਚਾਹੁੰਦੀ ਸੀ ਕਿ ਸਾਡੇ ਪਿੰਡ ’ਚ ਸਤਿਸੰਗ ਹੋਵੇ, ਤਾਂ ਮੈਂ ਅਤੇ ਪ੍ਰੇਮੀ ਈਸ਼ਰ ਸਿੰਘ ਨੇ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੇ ਚਰਨਾਂ ’ਚ ਸਤਿਸੰਗ ਲਈ ਅਰਜ਼ ਕਰ ਦਿੱਤੀ ਕਿ ਸਾਈਂ ਜੀ, ਸਾਡੇ ਪਿੰਡ ਨੂੰ ਸਤਿਸੰਗ ਬਖ਼ਸ਼ਿਸ਼ ਕਰੋ ਜੀ ਪਰਮ ਦਿਆਲੂ ਦਾਤਾਰ ਜੀ ਨੇ ਫਰਮਾਇਆ ‘‘ਤੁਮ੍ਹਾਰਾ ਕੌਨ-ਸਾ ਗਾਂਓਂ ਹੈ, ਘੁਦਾ-ਝੁੰਬਾ!’’ ਅਸੀਂ ਕਿਹਾ ਕਿ ਹਾਂ ਜੀ! ਉਹੀ ਝੁੰਬਾ ਖੰਡਾਂ-ਬ੍ਰਹਿਮੰਡਾਂ ਦੇ ਜਾਣਨਹਾਰ ਸਤਿਗੁਰੂ ਜੀ ਨੇ ਫਰਮਾਇਆ, ‘‘ਭਾਈ! ਜਬ ਦੂਸਰਾ ਦਰਵਾਜਾ ਖੋਲ੍ਹੇਂਗੇ ਤਬ ਵਹਾਂ ਪਰ ਸਤਿਸੰਗ ਕਰੇਂਗੇ’’ ਅਸੀਂ ਬੇਨਤੀ ਕੀਤੀ ਕਿ ਸਾਈਂ ਜੀ! ਉੱਥੋਂ ਦੇ ਬਹੁਤ ਸਾਰੇ ਲੋਕਾਂ ਨੇ ਨਾਮ ਲੈਣਾ ਹੈ ਜੀ ਸ਼ਹਿਨਸ਼ਾਹ ਜੀ ਨੇ ਫਿਰ ਆਪਣੇ ਵਚਨ ਨੂੂੰ ਦੁਹਰਾਉਂਦੇ ਹੋਏ ਫਰਮਾਇਆ, ‘‘ਭਾਈ, ਵਹਾਂ ਪਰ ਸਤਿਸੰਗ ਭੀ ਕਰੇਂਗੇ ਔਰ ਨਾਮ ਭੀ ਦੇਂਗੇ, ਦੂਸਰਾ ਦਰਵਾਜਾ ਖੋਲ੍ਹਨੇ ਪਰ’’
ਉਸ ਸਮੇਂ ਅਸੀਂ ਬੇਪਰਵਾਹ ਜੀ ਦੇ ਵਚਨਾਂ ਨੂੰ ਸਮਝ ਨਹੀਂ ਸਕੇ ਸੀ, ਕਿਉਂਕਿ ਉਨ੍ਹੀਂ ਦਿਨੀਂ ਸ਼ਾਹ ਮਸਤਾਨਾ ਜੀ ਧਾਮ ਵਾਲਾ ਹੁਣ ਵਾਲਾ ਦਰਵਾਜ਼ਾ (ਮੌਜ਼ੂਦਾ ਮੇਨ ਗੇਟ) ਨਵਾਂ ਬਣ ਕੇ ਤਿਆਰ ਹੋ ਗਿਆ ਸੀ ਪਰ ਇਸ ਦਰਵਾਜੇ ਵਿਚਕਾਰ ਕੰਡੀਆਲੀ ਝਾੜੀਆਂ ਲਗਾ ਕੇ ਬੰਦ ਕੀਤਾ ਹੋਇਆ ਸੀ ਦੂਜਾ ਦਰਵਾਜਾ ਜੋ ਦਰਬਾਰ ਦੀ ਪੂਰਬ ਦਿਸ਼ਾ ’ਚ ਪਹਿਲਾਂ ਦਾ ਬਣਿਆ ਹੋਇਆ ਸੀ, ਉਦੋਂ ਤੱਕ ਉੱਥੇ ਉਹੀ ਰਿਹਾ ਸੀ ਉਸ ਦਰਵਾਜੇ ਦੇ ਅੱਗੇ ਤੋਂ ਹੀ ਆਮ ਰਸਤਾ ਸੀ ਅਤੇ ਲੋਕ ਉਸੇ ਰਸਤੇੇ ਤੋਂ ਹੀ ਸਰਸਾ ਸ਼ਹਿਰ ਤੋਂ ਬੇਗੂ, ਚੌਪਟਾ ਆਦਿ ਪਿੰਡਾਂ ਨੂੰ ਆਉਂਦੇ ਜਾਂਦੇ ਸਨ ਅਸੀਂ ਸੋਚਿਆ ਕਿ ਇਹ ਦਰਵਾਜਾ (ਮੌਜੂਦਾ ਮੇਨ ਗੇਟ) ਜੋ ਕੰਡੇਦਾਰ ਝਾੜੀਆਂ ਨਾਲ ਬੰਦ ਕੀਤਾ ਹੋਇਆ ਹੈ ਇਸਨੂੰ ਖੋਲ੍ਹਣਗੇ ਅਤੇ ਫਿਰ ਸਾਨੂੰ ਸਤਿਸੰਗ ਦੇਣਗੇ
ਕੁਝ ਦਿਨਾਂ ਬਾਅਦ ਹੀ ਭਾਵ 28 ਫਰਵਰੀ 1960 ਨੂੰ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਗੁਰਗੱਦੀ ’ਤੇ ਬਿਰਾਜਮਾਨ ਕਰਕੇ ਡੇਰਾ ਸੱਚਾ ਸੌਦਾ ਅਤੇ ਸਾਧ-ਸੰਗਤ ਦੀਆਂ ਜ਼ਿੰਮੇਵਾਰੀਆਂ ਉਨ੍ਹਾਂ ਨੂੰ ਸੌਂਪਦੇ ਇਹ ਵੀ ਵਚਨ ਫਰਮਾਏ, ‘ਭਈ ਹਮਨੇ ਆਜ ਸਰਦਾਰ ਹਰਬੰਸ ਸਿੰਘ ਜੀ ਕੋ ਆਤਮਾ ਸੇ ਪਰਮਾਤਮਾ ਕਰ ਦੀਆ ਹੈ ਯੇ ਵੋ ਹੀ ਸਤਿਨਾਮ ਹੈ ਜਿਸਕੇ ਸਹਾਰੇ ਯੇ ਸਭ ਖੰਡ-ਬ੍ਰਹਿਮੰਡ ਖੜ੍ਹੇ ਹੈਂ ਵੋ ਹੀ ਸਤਿਨਾਮ ਜਿਸੇ ਦੁਨੀਆਂ ਮੁੱਦਤੋਂ ਸੇ ਜਪਤੀ ਹੈ ਅਸੀਂ ਆਪਣੇ ਦਾਤਾ-ਰਹਿਬਰ ਸਾਵਣ ਸ਼ਾਹ ਸਾਈਂ ਕੇ ਹੁਕਮ ਸੇ ਇਨ੍ਹੇਂ ਅਰਸ਼ੋਂ ਸੇ ਲਾਕਰ ਤੁਮ੍ਹਾਰੇ ਸਾਮ੍ਹਣੇ ਬਿਠਾ ਦੀਆ ਹੈ ਜੋ ਇਨਕੇ ਪੀਠ ਪੀਛੇ ਸੇ ਭੀ ਦਰਸ਼ਨ ਕਰ ਲੇਗਾ, ਉਸਕਾ ਉੱਧਾਰ ਭੀ ਯੇ ਅਪਨੀ ਰਹਿਮਤ ਸੇ ਕਰੇਂਗੇ’
ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ 28 ਫਰਵਰੀ 1960 ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਡੇਰਾ ਸੱਚਾ ਸੌਦਾ ਗੁਰਗੱਦੀ ’ਤੇ ਬਤੌਰ ਦੂਜੇ ਪਾਤਸ਼ਾਹ ਬਿਰਾਜਮਾਨ ਕਰਕੇ ਖੁਦ 18 ਅਪਰੈਲ 1960 ਨੂੰ ਆਪਣੀ ਨੂਰੀ ਬਾਡੀ ਬਦਲ ਕੇ ਜੋਤੀ-ਜੋਤ ਸਮਾ ਗਏ ਸੱਚੇ ਰੂਹਾਨੀ ਫਕੀਰਾਂ ਦੇ ਵਚਨ ਹਮੇਸ਼ਾ ਸੱਚੇ ਤੇ ਯੁਗੋ-ਯੁਗ ਅਟਲ ਹੁੰਦੇ ਹਨ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾਤਾ, ਰਹਿਬਰ ਨੇ ਆਪਣੀ ਪਹਿਲੀ ਬਾਡੀ ਵਾਲੇ ਵਚਨਾਂ ਦੇ ਅਨੁਸਾਰ ਸਾਡੇ ਪਿੰਡ ਝੁੰਬਾ ਸਤਿਸੰਗ ਵੀ ਫਰਮਾਇਆ ਅਤੇ ਸਮੇਂ ਅਨੁਸਾਰ ਅਨੇਕਾਂ ਜੀਵਾਂ ਨੂੰ ਨਾਮ-ਸ਼ਬਦ ਵੀ ਬਖਸ਼ਿਆ ਤਾਂ ਉਦੋਂ ਸਾਨੂੰ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਦੂਜੇ ਦਰਵਾਜ਼ੇ ਦੇ ਖੋਲ੍ਹਣ ਵਾਲੇ ਵਚਨਾਂ ਦੀ ਸਹੀ ਸਮਝ ਆਈ ਕਿ ‘ਸਤਿਸੰਗ ਭੀ ਕਰੇਂਗੇ ਔਰ ਨਾਮ ਭੀ ਦੇਂਗੇ’
ਵਰਣਨਯੋਗ ਹੈ ਕਿ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਡੇਰਾ ਸੱਚਾ ਸੌਦਾ ਗੁਰਗੱਦੀ ’ਤੇ ਬਤੌਰ ਦੂਜੇ ਪਾਤਸ਼ਾਹ ਬਿਰਾਜਮਾਨ ਕਰਕੇ ਇੱਕ ਤਰ੍ਹਾਂ ਨਾਲ ਡੇਰਾ ਸੱਚਾ ਸੌਦਾ ਦਾ ਦੂਜਾ ਦਰਵਾਜ਼ਾ ਖੋਲ੍ਹ ਦਿੱਤਾ ਸੀ ਇਸ ਤਰ੍ਹਾਂ ਪੂਜਨੀਕ ਬੇਪਰਵਾਹ ਸਾਈਂ ਜੀ ਦਾ ਇਹ ਵਚਨ ਵੀ ਜਿਉਂ ਦਾ ਤਿਉਂ ਪੂਰਾ ਹੋਇਆਂ ਅਤੇ ਬੇਪਰਵਾਹ ਜੀ ਦੇ ਹੋਰ ਵੀ ਅਨੇਕਾਂ ਵਚਨ ਜੋ ਉਨ੍ਹਾਂ ਨੇ ਆਪਣੀ ਦੂਜੀ ਪਵਿੱਤਰ ਬਾਡੀ ਪੂਜਨੀਕ ਪਰਮ ਪਿਤਾ ਜੀ ਰਾਹੀਂ ਵੀ ਫਰਮਾਏ ਅੱਜ ਵੀ ਪੂਜਨੀਕ ਮੌਜੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਸਵਰੂਪ ’ਚ ਕਿਉਂਕਿ ਇਹ ਵੀ ਖੁਦ ਉਨ੍ਹਾਂ ਦੇ ਦੇਹੀ ਵਚਨ ਹਨ ਕਿ ‘ਹਮ ਥੇ ਹਮ ਹੈਂ ਔਰ ਹਮ ਹੀ ਰਹੇਂਗੇ’ ਜਿਉਂ ਦੇ ਤਿਉਂ ਪੂਰੇ ਹੋ ਰਹੇ ਹਨ
ਨੰਬਰਦਾਰ ਘੁੱਕਰ ਸਿੰਘ ਜੀ ਖੁਦ ਤਾਂ ਸਤਿਗੁਰੂ ਜੀ ਦੇ ਚਰਨਾਂ ’ਚ ਓੜ ਨਿਭਾ ਗਏ ਹਨ ਅਤੇ ਪਿੱਛੇ ਉਨ੍ਹਾਂ ਦਾ ਪੂਰਾ ਪਰਿਵਾਰ ਡੇਰਾ ਸੱਚਾ ਸੌਦਾ ਦੇ ਪ੍ਰਤੀ ਅੱਜ ਜਿਉਂ ਦਾ ਤਿਉਂ ਨਤਮਸਤਕ ਹੈ, ਜਿਉਂ ਦਾ ਤਿਉਂ ਡੇਰਾ ਸੱਚਾ ਸੌਦਾ ਦੀ ਸੇਵਾਵਾਂ ਨਾਲ ਜੁੜਿਆ ਹੋਇਆ ਹੈ

































































