ਸਾਹਸ ਅਤੇ ਸੰਕਲਪ ਦਾ ਤਿਉਹਾਰ ਦੁਸਹਿਰਾ (Dussehra) 5 ਅਕਤੂਬਰ
ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ’ਚ ਰਾਵਣ ਦੇ ਪੁਤਲਿਆਂ ਨੂੰ ਸਾੜਨ ਦੀਆਂ ਤਿਆਰੀਆਂ ਕਈ ਦਿਨ ਪਹਿਲਾਂ ਸ਼ੁਰੂ ਹੋ ਜਾਂਦੀਆਂ ਹਨ ਦੁਸਹਿਰੇ ਦੇ ਦਿਨ ਥਾਂ-ਥਾਂ ਤਰ੍ਹਾਂ-ਤਰ੍ਹਾਂ ਨਾਲ ਬਣੇ ਰਾਵਣ ਦੇ ਪੁਤਲੇ ਸਾੜੇ ਜਾਂਦੇ ਹਨ ਅੱਖਾਂ ਨੂੰ ਚਮਕਾ ਦੇਣ ਵਾਲੀਆਂ ਆਤਿਸ਼ਬਾਜ਼ੀਆਂ ਅਤੇ ਪਟਾਕਿਆਂ ਦੇ ਭਾਰੀ ਸ਼ੋਰ ਨਾਲ ਦੁਸਹਿਰੇ ਦੀਆਂ ਇਹ ਰਸਮਾਂ ਕਦੋਂ ਪੂਰੀਆਂ ਹੋ ਗਈਆਂ, ਪਤਾ ਹੀ ਨਹੀਂ ਲੱਗਦਾ ਪਰ ਦੁਸਹਿਰੇ ਦੀ ਸੱਚਾਈ ਕੀ ਸਿਰਫ ਇਨ੍ਹਾਂ ਰਸਮਾਂ ਦੇ ਪੂਰੇ ਹੋੋੋਣ ਤੱਕ ਹੈ
ਜਾਂ ਫਿਰ ਇਸ ਤਿਉਹਾਰ ਨਾਲ ਕੁਝ ਜਿੱਤ ਦੇ ਸੰਕਲਪ ਵੀ ਜੁੜੇ ਹਨ? ਇਹ ਸਵਾਲ ਰਾਵਣ ਵਾਂਗ ਹੀ ਸੜਦੇ ਧੁਖ਼ਦੇ ਰਹਿ ਜਾਣਗੇ ਸ਼ਾਇਦ ਹੀ ਕਿਸੇ ਦਾ ਮਨ ਇਸ ਦਾ ਜਵਾਬ ਪਾਉਣ ਲਈ ਬੇਚੈਨ ਹੋਵੇ ਨਹੀਂ ਤਾਂ ਜ਼ਿਆਦਾਤਰ ਲੋਕਾਂ ਦੀ ਜ਼ਿੰਦਗੀ ਦੁਸਹਿਰੇ (Dussehra) ਦੀਆਂ ਰਸਮਾਂ ਜਿਵੇਂ-ਕਿਵੇਂ ਪੂਰੀਆਂ ਕਰਕੇ ਫਿਰ ਤੋਂ ਆਪਣੇ ਉਸੇ ਪੁਰਾਣੇ ਤੌਰ-ਤਰੀਕੇ ’ਤੇ ਜ਼ਿੰਦਗੀ ਸ਼ੁਰੂ ਹੋ ਜਾਂਦੀ ਹੈ
ਇਹ ਸਾਡੇ ਸਮਾਜਿਕ ਜੀਵਨ ਦੀ ਹੈਰਤਅੰਗੇਜ਼ ਸੱਚਾਈ ਹੈ ਸਾਰੇ ਆਪਣੀ ਭੱਜ-ਦੌੜ ਤੋਂ ਪ੍ਰੇਸ਼ਾਨ ਹਨ ਸਭ ਆਪਣੇ-ਆਪਣੇ ਸਵਾਰਥ ਅਤੇ ਆਪਣੇ ਹੰਕਾਰ ਦੇ ਬੰਧਨ ’ਚ ਕੈਦ ਹਨ ਅਜਿਹੇ ’ਚ ਸੱਭਿਆਚਾਰਕ, ਸਮਾਜਿਕ ਅਤੇ ਕੌਮੀ ਮਹੱਤਵ ਦੇ ਬਿੰਦੂਆਂ ’ਤੇ ਸੋਚਣ ਦਾ ਜ਼ੋਖਿਮ ਭਲਾ ਕੌਣ ਲਵੇ? ਇਹ ਸਾਡਾ ਕੌਮੀ ਅਤੇ ਸੱਭਿਆਚਾਰਕ ਨਿਘਾਰ ਨਹੀਂ ਤਾਂ ਹੋਰ ਕੀ ਹੈ ਕਿ ਅਸੀਂ ਸਭ ਨੇ ਆਪਣੇ ਪੂਰਵਜ਼ ਰਿਸ਼ੀਆਂ-ਮੁਨੀਆਂ ਵੱਲੋਂ ਤਿਉਹਾਰਾਂ ਸਬੰਧੀ ਸਿੱਖਿਆਵਾਂ ਤੇ ਸੁਨੇਹਿਆਂ ਨੂੰ ਪੂਰੀ ਤਰ੍ਹਾਂ ਭੁਲਾ ਬੈਠੇ ਹਾਂ
Also Read :-
ਤਿਉਹਾਰਾਂ ’ਚ ਸਮਾਈ ਸੱਭਿਆਚਾਰਕ ਸੰਵੇਦਨਾ ਸਾਡੀ ਆਪਣੀ ਅਗਿਆਨਤਾ ਦੇ ਚੱਕਰਵਿਊ ’ਚ ਫਸਕੇ ਮੁਰਝਾ ਗਈ ਹੈ ਸੱਚ ਨੂੰ ਜਾਣਨ, ਸਮਝਣ ਤੇ ਅਪਣਾਉਣ ਦਾ ਸਾਹਸ ਅਤੇ ਸੰਕਲਪ ਸ਼ਾਇਦ ਸਾਡੇ ਸਾਰਿਆਂ ’ਚੋਂ ਖ਼ਤਮ ਹੁੰਦਾ ਜਾ ਰਿਹਾ ਹੈ ਜਦੋਂਕਿ ਦੁਸਹਿਰਾ (Dussehra) ਸਾਹਸ ਅਤੇ ਸੰਕਲਪ ਦਾ ਤਿਉਹਾਰ ਹੈ ਜੀਵਨ ਨੂੰ ਇਨ੍ਹਾਂ ਦੋ ਮਹੱਤਵਪੂਰਨ ਸ਼ਕਤੀਆਂ ਨੂੰ ਜਾਗ੍ਰਿਤ ਕਰਨ ਅਤੇ ਉਨ੍ਹਾਂ ਨੂੰ ਸਹੀ ਦਿਸ਼ਾ ’ਚ ਬੰਨ੍ਹਣ ਦੀਆਂ ਮਹਾਨ ਪ੍ਰੇਰਨਾਵਾਂ ਇਸ ’ਚ ਸਮਾਈਆਂ ਹੋਈਆਂ ਹਨ ਦੁਸਹਿਰੇ ਨਾਲ ਜਿੰਨੀਆਂ ਵੀ ਪੁਰਾਣ ਕਥਾਵਾਂ ਅਤੇ ਲੋਕ ਪਰੰਪਰਾਵਾਂ ਜੁੜੀਆਂ ਹੋਈਆਂ ਹਨ, ਸਭ ਦਾ ਸਾਰ ਇਹੀ ਹੈ
ਇਸ ਤਿਉਹਾਰ ਨਾਲ ਜੁੜੀ ਸਭ ਤੋਂ ਪੁਰਾਤਨ ਅਤੇ ਮਰਿਆਦਾ ਪੁਰਸ਼ੋਤਮ ਕਹਾਣੀ ਭਗਵਾਨ ਸ੍ਰੀਰਾਮ ਦੀ ਹੈ ਦੁਸਹਿਰੇ ਦਾ ਦਿਨ ਹੀ ਸੀ, ਜਦੋਂ ਲੋਕਨਾਇਕ ਸ੍ਰੀਰਾਮ ਨੇ ਮਹਾਂਰਿਸ਼ੀ ਦੇ ਆਸ਼ਰਮ ’ਚ ‘ਨਿਸ਼ਿਚਰ ਹੀਨ ਕਰੋ ਮਹਿ’ ਦਾ ਸੰਕਲਪ ਲਿਆ ਸੀ ਅਤੇ ਇਸ ਤੋਂ ਕੁਝ ਸਾਲਾਂ ਬਾਅਦ ਘਟਨਾਕ੍ਰਮ ’ਚ ਆਏ ਕਈ ਮੋੜਾਂ ਤੋਂ ਬਾਅਦ ਉਹ ਮਿਤੀ ਵੀ ਦੁਸਹਿਰੇ ਦੀ ਹੀ ਸੀ ਜਦੋਂ ਸਮਰੱਥ ਪ੍ਰਭੂ ਨੇ ਆਪਣੇ ਸੰਕਲਪ ਨੂੰ ਸਾਰਥਿਕਤਾ ਦਿੰਦੇ ਹੋਏ ਰਾਵਣ ਦਾ ਖ਼ਾਤਮਾ ਕੀਤਾ ਸੀ
ਮਹਿਸ਼ਮਰਦਿਨੀ ਨੇ ਵੀ ਇਸੇ ਦਿਨ ਮਹਿਸ਼ਾਸੁਰ ਦੇ ਅਸੁਰੀ ਸਰਾਪ ਦਾ ਅੰਤ ਕੀਤਾ ਸੀ ਜਗਦੰਬਾ ਨੇ ਆਪਣੀਆਂ ਵੱਖ-ਵੱਖ ਸ਼ਕਤੀਆਂ ਨਾਲ ਸ਼ਾਰਦੀਯ ਨਵਰਾਤਰੇ ਦੇ ਨੌਂ ਦਿਨਾਂ ਤੱਕ ਸ਼ੁੰਭ-ਨਿਸ਼ੁੰਭ ਦੀ ਅਸੁਰੀ ਫੌਜ ਨਾਲ ਯੁੱਧ ਕੀਤਾ ਅਤੇ ਅਖੀਰ ’ਚ ਨੌਵੇਂ-ਦਸਵੇਂ ਦਿਨ ਲਗਾਤਾਰ ਨਿਸ਼ੁੰਭ ਅਤੇ ਸ਼ੁੰਭ ਦਾ ਸੰਹਾਰ ਕਰਕੇ ਦੇਵ ਸ਼ਕਤੀਆਂ ਦਾ ਬਚਾਅ ਕੀਤਾ ਦੁਸਹਿਰਾ ਮਾਤਾ ਆਦਿਸ਼ਕਤੀ ਦੀ ਉਸ ਸਮੇਂ ਗਾਥਾ ਦਾ ਪ੍ਰਤੀਕ ਹੈ ਜਿਨ੍ਹਾਂ ਨੇ ਜੀਵਨ ਦੇ ਭਾਵ-ਸੱਚ ਨਾਲ ਪ੍ਰੇਮ ਹੈ, ਉਹ ਇਨ੍ਹਾਂ ਪ੍ਰਸੰਗਾਂ ਤੋਂ ਪ੍ਰੇਰਣਾ ਲੈ ਕੇ ਆਪਣੀ ਸ਼ਕਤੀ ਦੇ ਵਾਧੇ ਦੀ ਗੱਲ ਜ਼ਰੂਰ ਸੋਚਣਗੇ
ਧੁੰਦਲੇ ਹੁੰਦੇ ਜਾ ਰਹੇ ਇਸ ਪ੍ਰੇਰਣਾਦਾਈ ਤਿਉਹਾਰ ਦੀਆਂ ਪਰੰਪਰਾਵਾਂ ਨਾਲ ਸਬੰਧਿਤ ਕੁਝ ਘਟਨਾਵਾਂ ਮਹਾਨ ਕ੍ਰਾਂਤੀਕਾਰੀ ਵੀਰ ਰਾਮਪ੍ਰਸ਼ਾਦ ਬਿਸਮਿਲ ਅਤੇ ਚੰਦਰਸ਼ੇਖਰ ਆਜ਼ਾਦ ਨਾਲ ਵੀ ਜੁੜੀਆਂ ਹਨ ਇਹ ਕ੍ਰਾਂਤੀਕਾਰੀ ਇਸ ਤਿਉਹਾਰ ਨੂੰ ਬੜੇ ਹੀ ਉਤਸ਼ਾਹਪੂਰਵਕ ਮਨਾਇਆ ਕਰਦੇ ਸਨ ਬਿਸਮਿਲ ਜੀ ਦਾ ਕਥਨ ਸੀ ਕਿ ‘ਦੁਸਹਿਰਾ ਸਾਹਸ ਅਤੇ ਸੰਕਲਪ ਦਾ ਤਿਉਹਾਰ ਹੈ ਪਰ ਧਿਆਨ ਰਹੇ ਸਾਹਸ ਦੀ ਵਰਤੋਂ ਜ਼ੁਲਮ ਦੇ ਨਾਸ਼ ਲਈ ਹੋਵੇ, ਮਜ਼ਲੂਮਾਂ ਖਿਲਾਫ਼ ਨਹੀਂ ਇਸ ਤਰ੍ਹਾਂ ਦਾ ਸੰਕਲਪ ਦੇਸ਼ ਲਈ ਮਰ ਮਿਟਣ ਦਾ ਹੋਣਾ ਚਾਹੀਦਾ, ਹੰਕਾਰ ਦੇ ਜਨੂੰਨ ਲਈ ਨਹੀਂ ਕ੍ਰਾਂਤੀਕਾਰੀ ਬਿਸਮਿਲ ਦੀਆਂ ਇਹ ਗੱਲਾਂ ਅੱਜ ਵੀ ਓਨੀਆਂ ਹੀ ਪ੍ਰਾਸੰਗਿਕ ਹਨ
ਜਿੰਨੀਆਂ ਪਹਿਲਾਂ ਸਨ ਸਾਡਾ ਸਾਹਸ ਅਤੇ ਸੰਕਲਪ ਅੱਜ ਦਿਸ਼ਾ ਭਟਕ ਗਿਆ ਹੈ ਅਸੀਂ ਸਾਹਸੀ ਤਾਂ ਹਾਂ ਪਰ ਨਵਨਿਰਮਾਣ ਲਈ ਨਹੀਂ ਸਗੋਂ ਤੋੜ-ਭੰਨ੍ਹ ਲਈ ਹਾਂ ਇਸੇ ਤਰ੍ਹਾਂ ਅਸੀਂ ਆਪਣੇ ਸੰਕਲਪਾਂ ਦੀ ਸ਼ਕਤੀ ਨਿੱਜ ਦੇ ਹੰਕਾਰ ਨੂੰ ਫੈਲਾਉਣ ਅਤੇ ਫਿਰਕੂ ਬੁਰਾਈ ਨੂੰ ਵਧਾਉਣ ’ਚ ਲਾਉਂਦੇ ਹਾਂ ਹੰਕਾਰ ਸਦਕਾ ਅਸੀਂ ਦੇਸ਼ ਦੀ ਮਿੱਟੀ ’ਚ ਜ਼ਹਿਰ ਘੋਲਣ ਦਾ ਕੰਮ ਕਰਦੇ ਹਾਂ ਜਦੋਂਕਿ ਸਾਹਸ ਅਤੇ ਸੰਕਲਪ ਦੀ ਊਰਜਾ ਜਾਤੀਵਾਦ, ਜ਼ੁਲਮ ਨੂੰ ਖ਼ਤਮ ਕਰਨ ’ਚ ਲਾਉਣੀ ਚਾਹੀਦੀ ਹੈ
ਅਸੀਂ ਦ੍ਰਿੜ੍ਹ ਸੰਕਲਪ ਲਈਏ ਕਿ ਅਸੀਂ ਆਪਣਾ ਸਾਹਸ, ਸਮੂਹਿਕ ਰੂਪ ਨਾਲ ਸਮਾਜ ਦੀਆਂ ਬੁਰਾਈਆਂ ਨੂੰ ਮਿਟਾਉਣ, ਅਨੀਤੀ ਅਤੇ ਕੁਰੀਤੀ ਵਿਰੁੱਧ ਸੰਘਰਸ਼ ਕਰਨ ਦਾ, ਅੱਤਵਾਦ ਵਿਰੁੱਧ ਜੂਝਣ ਲਈ ਲਾਵਾਂਗੇ ਸਾਡੇ ਇਸ ਸੰਕਲਪ ’ਚ ਹੀ ਇਸ ਤਿਉਹਾਰ ਦੀ ਸੱਚੀ ਸਾਰਥਿਕਤਾ ਹੈ ਇਸ ਤਿਉਹਾਰ ’ਤੇ ਜੇਕਰ ਅਸੀਂ ਬੁਰੀਆਂ ਆਦਤਾਂ ਦਾ ਰਾਵਣ ਸਾੜ ਸਕੀਏ ਤਾਂ ਹੀ ਸਮਝਣਾ ਚਾਹੀਦਾ ਕਿ ਅਸੀਂ ਸਹੀ ਢੰਗ ਨਾਲ ਦੁਸਹਿਰਾ ਮਨਾਇਆ
ਉਮੇਸ਼ ਕੁਮਾਰ ਸਾਹੂ