ਸੰਭਲ ਕੇ ਕਰੋ ਕੇ੍ਰਡਿਟ ਕਾਰਡ ਦੀ ਵਰਤੋਂ

ਰਿਜਰਵ ਬੈਂਕ ਦੇ ਡੇਟਾ ਦੇ ਮੁਤਾਬਿਕ ਦੇਸ਼ ’ਚ 10 ਕਰੋੜ ਤੋਂ ਜ਼ਿਆਦਾ ਕੇ੍ਰਡਿਟ ਕਾਰਡ ਹੋ ਗਏ ਇਸ ਨਾਲ ਖਰਚ ਇੱਕ ਸਾਲ ’ਚ 17 ਪ੍ਰਤੀਸ਼ਤ ਵੱਧ ਕੇ 1.65 ਲੱਖ ਕਰੋੜ ਤੱਕ ਪਹੁੰਚ ਗਿਆ ਹੈ ਜੇਕਰ ਤੁਹਾਡੇ ਕੇ੍ਰਡਿਟ ਕਾਰਡ ਦਾ ਬਕਾਇਆ ਬਹੁਤ ਜ਼ਿਆਦਾ ਵਧ ਗਿਆ ਹੋਵੇ ਅਤੇ ਚੁਕਾਉਣ ’ਚ ਦਿੱਕਤ ਆ ਰਹੀ ਹੈ ਤਾਂ ਪਰਸਨਲ ਲੋਨ ਲੈ ਕੇ ਇਸਨੂੰ ਚੁਕਾਉਣਾ ਬਿਹਤਰ ਰਣਨੀਤੀ ਹੋਵੇਗੀ ਪਰਸਨਲ ਲੋਨ ਵੀ ਮਹਿੰਗੇ ਹਨ, ਪਰ ਇਹ ਕ੍ਰੇਡਿਟ ਕਾਰਡ ਬਕਾਇਆ ਦੇ ਮੁਕਾਬਲੇ ਸਸਤੇ ਹੁੰਦੇ ਹਨ ਕਿਉਂਕਿ ਇਨ੍ਹਾਂ ਦੀ ਵਿਆਜ ਦਰ 10.5 ਤੋਂ 20.6 ਪ੍ਰਤੀਸ਼ਤ ਦਰਮਿਆਨ ਹੁੰਦੀ ਹੈ ਜਦਕਿ ਕੇ੍ਰਡਿਟ ਕਾਰਡ ਦੇ ਬਕਾਇਆ ’ਤੇ ਵਿਆਜ ਦੀ ਦਰ 40 ਪ੍ਰਤੀਸ਼ਤ ਜਾਂ ਇਸ ਤੋਂ ਜ਼ਿਆਦਾ ਹੁੰਦੀ ਹੈ

ਕੇ੍ਰਡਿਟ ਕਾਰਡ ਇਸਤੇਮਾਲ ਕਰਨ ’ਚ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ:-

ਸਮਝਦਾਰੀ ਨਾਲ ਕਰੋ ਖਰਚ:-

ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਕੋਲ ਪੈਸੇ ਹਨ ਅਤੇ ਉਹ ਕ੍ਰੇਡਿਟ ਕਾਰਡ ਨਾਲ ਪੈਸਾ ਖਰਚ ਕਰਦੇ ਹਨ, ਪਰ ਜਦੋਂ ਭੁਗਤਾਨ ਦਾ ਸਮਾਂ ਆਉਂਦਾ ਹੈ, ਤਾਂ ਪਤਾ ਚੱਲਦਾ ਹੈ ਕਿ ਉਨ੍ਹਾਂ ਕੋਲ ਪੈਸੇ ਨਹੀਂ ਹਨ ਇਸ ਲਈ ਕਰਜ਼ ਦੇ ਜਾਲ ’ਚ ਫਸਣ ਤੋਂ ਬਚਣ ਲਈ ਖਰਚ ’ਤੇ ਕੰਟਰੋਲ ਰੱਖੋ ਆਮਦਨੀ ਤੋਂ ਜ਼ਿਆਦਾ ਖਰਚ ਕਰਨ ਤੋਂ ਬਚੋ

ਕੇ੍ਰਡਿਟ ਕਾਰਡ ਦਾ ਵਿਆਜ:-

ਕੇ੍ਰਡਿਟ ਕਾਰਡ ਉੱਧਾਰੀ ਦੀ ਲਾਗਤ ਬਹੁਤ ਜ਼ਿਆਦਾ ਹੁੰਦੀ ਹੈ ਸਾਰੇ ਕ੍ਰੇਡਿਟ ਪ੍ਰੋਡਕਟਾਂ ’ਚ ਕ੍ਰੇਡਿਟ ਕਾਰਡ ’ਤੇ ਜ਼ਿਆਦਾ ਦਰ ਨਾਲ ਵਿਆਜ ਲੱਗਦਾ ਹੈ ਇਹ 40 ਪ੍ਰਤੀਸ਼ਤ ਤੋਂ ਜ਼ਿਆਦਾ ਹੋ ਸਕਦੀ ਹੈ ਕੇ੍ਰਡਿਟ ਕਾਰਡ ਦਾ ਇਸਤੇਮਾਲ ਹਮੇਸ਼ਾ ਡੇਬਿਟ ਕਾਰਡ ਦੀ ਤਰ੍ਹਾਂ ਹੀ ਕਰੋ

Also Read:  ਜਿੰਦਾਰਾਮ ਕੇ ਲੀਡਰ ਸਜ ਆਏ ਰੂਹ ਪਰਵਰ ਪਿਤਾ ਪਵਿੱਤਰ ਮਹਾਂ ਰਹਿਮੋ ਕਰਮ ਦਿਵਸ ’ਤੇ ਵਿਸ਼ੇਸ਼

ਬਕਾਇਆ ਚੁਕਾ ਨਾ ਪਾਉਣ ਦੀ ਸਥਿਤੀ:-

ਹਰ ਮਹੀਨੇ ਘੱਟੋ-ਘੱਟ ਭੁਗਤਾਨ ਕਰਨਾ ਸਹੀ ਲੱਗ ਸਕਦਾ ਹੈ, ਪਰ ਅਜਿਹਾ ਕਰਨਾ ਮਹਿੰਗਾ ਵੀ ਪੈ ਸਕਦਾ ਹੈ ਜੇਕਰ ਤੁਸੀਂ ਘੱਟੋ-ਘੱਟ ਬਕਾਇਆ ਭੁਗਤਾਨ ਕਰਨ ਦੀ ਆਦਤ ਰੱਖਦੇ ਹੋ, ਤਾਂ ਇਸ ’ਤੇ ਲਗਾਮ ਲਗਾਓ ਹੋਰ ਬਕਾਇਆ ’ਤੇ ਵਿਆਜ ਵਧਦਾ ਰਹੇਗਾ, ਜਿਸ ਨਾਲ ਤੁਹਾਡਾ ਕਰਜ਼ ਲਗਾਤਾਰ ਵਧਦਾ ਜਾਵੇਗਾ

ਨਿਯਮ ਸ਼ਰਤਾਂ ’ਤੇ ਧਿਆਨ ਦੇਣਾ ਜ਼ਰੂਰੀ

  • ਜੇਕਰ ਤੁਸੀਂ ਕਰਿਆਨੇ ਦੀ ਖਰੀਦਾਰੀ ਲਈ ਮੁੱਖ ਤੌਰ ‘ਤੇ ਕ੍ਰੇਡਿਟ ਕਾਰਡ ਦਾ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਅਜਿਹੇ ਕਾਰਡ ਚੁਣੋ ਜੋ ਸੁਪਰਮਾਰਕਿਟ ਖਰੀਦਾਰੀ ’ਚ ਰਿਵਾਰਡ ਪੁਆਇੰਟ ਦਿੰਦੇ ਹੋਣ
  • ਤੁਸੀਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਅਲੱਗ-ਅਲੱਗ ਉਦੇਸ਼ ਲਈ ਕਾਰਡ ਲੈ ਸਕਦੇ ਹੋ ਜੋ ਰੇਸਟੋਰੈਂਟ ’ਚ, ਵਾਰ-ਵਾਰ ਉੱਡਾਨ ਭਰਨ ’ਤੇ ਰਿਵਾਰਡ ਪੁਆਇੰਟ ਅਤੇ ਕੈਸ਼ ਬੈਕ ਦਿੰਦੇ ਹੋਣ
  • ਕ੍ਰੇਡਿਟ ਲਿਮਟ ਨੂੰ ਸਮਝੋ ਅਤੇ ਰਿਵਾਲਵਿੰਗ ਕ੍ਰੇਡਿਟ ’ਤੇ ਵਿਆਜ ਦਰਾਂ ਦੀ ਤੁਲਨਾ ਕਰੋ ਅਣਲੋਂੜੀਦੇ ਚਾਰਜ ਤੋਂ ਬਚਣ ਲਈ ਸਲਾਨਾ ਫੀਸ, ਲੇਟ ਪੇਮੈਂਟ ਅਤੇ ਹੋਰ ਚਾਰਜਾਂ ਨੂੰ ਸਮਝੋ