tomato-soup -sachi shiksha punjabi

ਟਮਾਟਰ ਸੂਪ

Table of Contents

ਸਮੱਗਰੀ:-

  • ਟਮਾਟਰ-600 ਗ੍ਰਾਮ,
  • ਅਦਰਕ-1 ਇੰਚ ਲੰਬਾ ਟੁਕੜਾ,
  • ਮੱਖਣ-1 ਟੇਬਿਲ ਸਪੂਨ,
  • ਮਟਰ ਛਿੱਲੀ ਹੋਈ-ਅੱਧੀ ਛੋਟੀ ਕਟੋਰੀ,
  • ਗਾਜਰ-ਅੱਧਾ ਕਟੋਰੀ ਬਾਰੀਕ ਕੱਟੀ ਹੋਈ,
  • ਨਮਕ-ਸਵਾਦ ਅਨੁਸਾਰ,
  • ਕਾਲੀ ਮਿਰਚ-ਅੱਧਾ ਛੋਟਾ ਚਮਚ,
  • ਮੱਕੀ ਦਾ ਆਟਾ 1 ਸਪੂਨ,
  • ਕਰੀਮ-1 ਟੇਬਲ ਸਪੂਨ

ਤਰੀਕਾ:-

ਟਮਾਟਰ ਨੂੰ ਸਾਫ਼ ਪਾਣੀ ’ਚ ਚੰਗੀ ਤਰ੍ਹਾਂ ਧੋ ਲਓ ਅਤੇ ਅਦਰਕ ਨੂੰ ਵੀ ਛਿੱਲ ਕੇ ਧੋ ਲਓ ਟਮਾਟਰ ਅਤੇ ਅਦਰਕ ਨੂੰ ਕੱਟ ਕੇ ਛੋਟਾ ਬਾਰੀਕ ਕੱਟਿਆ ਹੋਇਆ ਮਿਕਸੀ ਮਸ਼ੀਨ ’ਚ ਪੀਸ ਲਓ ਟਮਾਟਰ ਦੇ ਮਿਸ਼ਰਣ ਨੂੰ ਕਿਸੇ ਬਰਤਨ ’ਚ ਭਰ ਕੇ ਗੈਸ ’ਤੇ ਰੱਖੋ ਅਤੇ 10-12 ਮਿੰਟਾਂ ਤੱਕ ਉੱਬਾਲੋ ਉੱਬਾਲੇ ਹੋਏ ਟਮਾਟਰ ਦੇ ਪੇਸਟ ਨੂੰ ਸੂਪ ਛਾਨਣ ਵਾਲੀ ਛਾਨਣੀ ’ਚ ਛਾਣ ਲਓ ਮੱਕੀ ਦਾ ਆਟਾ 2 ਟੇਬਲ ਸਪੂਨ ਪਾਣੀ ’ਚ ਘੋਲ ਲਓ, ਗੁਠਲੀਆਂ ਨਾ ਬਣਨ ਦਿਓ ਪਾਣੀ ਵਧਾ ਕੇ 1 ਕੱਪ ਕਰ ਲਓ

(ਪਹਿਲਾਂ ਅਸੀਂ ਘੱਟ ਪਾਣੀ ਇਸ ਲਈ ਲੈਂਦੇ ਹਾਂ, ਕਿਉਂਕਿ ਜ਼ਿਆਦਾ ਪਾਣੀ ’ਚ ਕਾਰਨ ਫਲੋਰ ਘੋਲਿਆ ਜਾਵੇਗਾ, ਤਾਂ ਗੰਢਾਂ ਬਣਨ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ ) ਹੁਣ ਕੜ੍ਹਾਹੀ ’ਚ ਮੱਖਣ ਪਾ ਕੇ ਗਰਮ ਕਰੋ ਮਟਰ ਅਤੇ ਗਾਜਰ ਪਾ ਕੇ 3-4 ਮਿੰਟਾਂ ਤੱਕ ਭੁੰਨੋ ਸਬਜ਼ੀਆਂ ਨਰਮ ਹੋਣ ’ਤੇ, ਮੱਕੀ ਦੇ ਆਟੇ ਦਾ ਘੋਲਿਆ ਹੋਇਆ ਪਾਣੀ, ਛਾਣੇ ਹੋਏ ਟਮਾਟਰ ਦਾ ਸੂਪ, ਨਮਕ ਅਤੇ ਕਾਲੀ ਮਿਰਚ ਪਾ ਦਿਓ ਜ਼ਰੂਰਤ ਅਨੁਸਾਰ ਪਾਣੀ ਮਿਲਾ ਦਿਓ ਉੱਬਾਲ ਆਉਣ ਤੋਂ ਬਾਅਦ 4-5 ਮਿੰਟਾਂ ਤੱਕ ਪਕਾਓ 20-25 ਮਿੰਟਾਂ ’ਚ ਟਮਾਟਰ ਦਾ ਸੂਪ ਬਣ ਕੇ ਤਿਆਰ ਹੋ ਜਾਵੇਗਾ ਗਰਮਾ-ਗਰਮ ਟਮਾਟਰ ਦੇ ਸੂਪ ਦੇ ਉੱਪਰ ਕਰੀਮ ਪਾ ਕੇ ਪਰੋਸੋ

Also Read:  ਪਰਸਨਲ ਫਾਈਨੈਂਸ ਨੂੰ ਕਰੋ ਮੈਨੇਜ, ਨਹੀਂ ਲੈਣਾ ਪਏਗਾ ਕਰਜ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ