ਬੰਜਰ ਜ਼ਮੀਨ ‘ਤੇ ਉਗਾ ਚੁੱਕੇ ਹਨ ਹਜ਼ਾਰਾਂ ਪੌਦੇ… thousands-of-trees-have-been-planted-on-the-wasteland
ਬਿਹਾਰ ਦੇ ਨਵਾਦਾ ਦੇ ਕੌਆਕੋਲ ਬਲਾਕ ਦੇ ਬਾਜਿਤਪੁਰ ਦੇ ਰਹਿਣ ਵਾਲੇ ਰਣਜੀਤ ਮਹਿਤੋ ਆਪਣੀ ਮਿਹਨਤ ਨਾਲ ਵਾਤਾਵਰਨ ਦੀ ਰੱਖਿਆ ਕਰਨ ‘ਚ ਜ਼ੋਰ-ਸ਼ੋਰ ਨਾਲ ਲੱਗੇ ਹੋਏ ਹਨ ਪੌਦਿਆਂ ਪ੍ਰਤੀ ਆਪਣੇ ਪ੍ਰੇਮ ਨੂੰ ਲੈ ਕੇ ਖੇਤਰ ‘ਚ ਲੋਕ ਰਣਜੀਤ ਮਹਿਤੋ ਨੂੰ ਟ੍ਰੀ ਮੈਨ ਦੇ ਨਾਂਅ ਨਾਲ ਜਾਣਦੇ ਹਨ ਇਨ੍ਹਾਂ ਦਾ ਨਾਂਅ ਟ੍ਰੀ ਮੈਨ ਪੈਣ ਦੇ ਪਿੱਛੇ ਵੀ ਇੱਕ ਬੇਹੱਦ ਹੀ ਸੰਘਰਸ਼ਪੂਰਨ ਜ਼ਿੰਦਗੀ ਹੈ
ਦਰਅਸਲ ਰਣਜੀਤ ਮਹਿਤੋ ਨੇ ਆਪਣਾ ਪੂਰਾ ਜੀਵਨ ਰੁੱਖ ਲਾਉਣ ਨੂੰ ਸਮਰਪਿਤ ਕਰ ਦਿੱਤਾ ਹੈ ਰਣਜੀਤ ਨੇ ਅਣਥੱਕ ਮਿਹਨਤ ਨਾਲ ਬੰਜਰ ਜ਼ਮੀਨ ‘ਤੇ ਹਜ਼ਾਰਾਂ ਪੌਦੇ ਲਾ ਕੇ ਵਾਤਾਵਰਨ ਨੂੰ ਬਚਾਉਣ ਦਾ ਕੰਮ ਕੀਤਾ ਹੈ ਕੌਆਕਾਲ ਦੇ ਕਈ ਇਲਾਕਿਆਂ ‘ਚ ਰਣਜੀਤ ਨੇ ਹਜ਼ਾਰਾਂ ਪੌਦੇ ਲਾਏ ਹਨ ਸਭ ਤੋਂ ਵੱਡੀ ਗੱਲ ਇਹ ਹੈ
ਕਿ ਇਸ ਕੰਮ ਲਈ ਰਣਜੀਤ ਨੇ ਕਿਸੇ ਦੀ ਮੱਦਦ ਵੀ ਨਹੀਂ ਲਈ ਅਤੇ ਖੁਦ ਦੇ ਖਰਚ ‘ਤੇ ਰੁੱਖ ਲਾਉਣ ਦਾ ਕੰਮ ਕੀਤਾ ਸ਼ੁਰੂਆਤ ‘ਚ ਇਨ੍ਹਾਂ ਰਾਹੀਂ ਕੀਤੇ ਗਏ ਕੰਮਾਂ ਨੂੰ ਲੋਕਾਂ ਨੇ ਨਹੀਂ ਸਲਾਹਿਆ ਅਤੇ ਇਨ੍ਹਾਂ ਨੂੰ ਪਾਗਲ ਤੱਕ ਕਰਾਰ ਦੇ ਦਿੱਤਾ ਅਜਿਹੇ ਸਮੇਂ ‘ਚ ਰਣਜੀਤ ਨੇ ਆਪਣੀ ਸਾਇਕਲ ਨੂੰ ਹੀ ਆਪਣਾ ਸਾਥੀ ਬਣਾ ਲਿਆ ਅਤੇ ਅੱਜ ਉਹ ਹਜ਼ਾਰਾਂ ਰੁੱਖ ਲਾ ਚੁੱਕੇ ਹਨ ਇਲਾਕੇ ‘ਚ ਇਨ੍ਹਾਂ ਨੂੰ ਹੁਣ ਲੋਕ ਸਾਇਕਲ ਵਾਲੇ ਟ੍ਰੀ ਮੈਨ ਦੇ ਨਾਂਅ ਨਾਲ ਜਾਣਦੇ ਹਨ ਇਨ੍ਹਾਂ ਦੀ ਖੁਦ ਦੀ ਇੱਕ ਨਰਸਰੀ ਵੀ ਹੈ, ਜਿੱਥੇ ਸ਼ੁਰੂਆਤੀ ਦੌਰ ‘ਚ ਉਹ ਪੌਦਾ ਤਿਆਰ ਕਰਕੇ ਉਸ ਨੂੰ ਵੱਖ-ਵੱਖ ਜਗ੍ਹਾ ਲਾਉਂਦੇ ਹਨ ਰੁੱਖ ਲਾਉਣਾ ਹੁਣ ਇਨ੍ਹਾਂ ਦੇ ਜੀਵਨ ਦਾ ਇੱਕੋ-ਇੱਕ ਟੀਚਾ ਬਣ ਗਿਆ ਹੈ ਅਤੇ ਪੌਦਿਆਂ ਦੀ ਦੇਖਭਾਲ ਉਨ੍ਹਾਂ ਦੇ ਰੂਟੀਨ ‘ਚ ਸ਼ਾਮਲ ਹੋ ਗਿਆ ਹੈ
ਰਣਜੀਤ ਮਹਿਤੋ ਦੱਸਦੇ ਹਨ ਕਿ 18 ਸਾਲ ਪਹਿਲਾਂ ਪਿੰਡ ‘ਚ ਇੱਕ ਪ੍ਰੋਗਰਾਮ ਕਰਵਾਇਆ ਗਿਆ ਉਸ ਪ੍ਰੋਗਰਾਮ ਦੇ ਸੰਚਾਲਕ ਸੁਰੇਸ਼ ਯਾਦਵ ਪਹੁੰਚੇ ਸਨ ਸਾਇਕਲ ‘ਤੇ ਬੰਨ੍ਹੇ ਲਾਊਡ ਸਪੀਕਰ ਜ਼ਰੀਏ ਵਾਤਾਵਰਨ ਬਚਾਉਣ ਦੀ ਆਵਾਜ ਉਨ੍ਹਾਂ ਦੇ ਕੰਨਾਂ ਤੱਕ ਪਹੁੰਚੀ ਅਤੇ ਉਸੇ ਦਿਨ ਤੋਂ ਉਨ੍ਹਾਂ ਦੇ ਅੰਦਰ ਰੁੱਖ ਲਾਉਣ ਦੀ ਧੁਨ ਸਵਾਰ ਹੋਈ ਪੂਰੇ ਇਲਾਕੇ ਦੀ ਸਰਕਾਰੀ ਅਤੇ ਨਿੱਜੀ ਜ਼ਮੀਨ ‘ਤੇ ਹੁਣ ਤੱਕ ਉਹ ਹਜ਼ਾਰਾਂ ਰੁੱਖ ਲਾ ਚੁੱਕੇ ਹਨ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.